YouVersion Logo
Search Icon

ਯਿਰਮਿਯਾਹ ਦਾ ਵਿਰਲਾਪ 4

4
ਘੇਰੇ ਦਾ ਕਸ਼ਟ
1ਸੋਨਾਂ ਕਿਵੇਂ ਬੇਆਬ ਹੋ ਗਿਆ!
ਖਰਾ ਸੋਨਾ ਕਿਵੇਂ ਬਦਲ ਗਿਆ।
ਪਵਿੱਤ੍ਰ ਅਸਥਾਨ ਦੇ ਪੱਥਰ ਹਰ ਗਲੀ ਦੇ ਸਿਰ ਉੱਤੇ
ਖੇਰੂੰ ਖੇਰੂੰ ਪਏ ਹੋਏ ਹਨ।
2ਸੀਯੋਨ ਦੇ ਲਾਡਲੇ ਪੁੱਤ੍ਰ ਜਿਹੜੇ ਸੋਨੇ ਦੇ ਤੁੱਲ ਹਨ,
ਕਿਵੇਂ ਮਿੱਟੀ ਦੇ ਭਾਂਡਿਆਂ ਵਾਂਙੁ
ਘੁਮਿਆਰ ਦੀ ਦਸਤਕਾਰੀ ਸਮਝੇ ਜਾਂਦੇ ਹਨ!
3ਗਿੱਦੜੀਆਂ ਵੀ ਆਪਣੀਆਂ ਛਾਤੀਆਂ ਤੋਂ
ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ,
ਪਰ ਮੇਰੀ ਪਰਜਾ ਦੀ ਧੀ,
ਉਜਾੜ ਦੇ ਸ਼ੁਤਰ-ਮੁਰਗਾਂ ਵਾਂਙੁ ਨਿਰਦਈ ਹੋ ਗਈ
ਹੈ!
4ਦੁੱਧ ਚੁੰਘਣ ਵਾਲੇ ਦੀ ਜੀਭ ਪਿਆਸ ਦੇ ਕਾਰਨ
ਤਾਲੂ ਨਾਲ ਜਾ ਲੱਗੀ,
ਨਿਆਣੇ ਰੋਟੀ ਮੰਗਦੇ ਹਨ ਕੋਈ ਓਹਨਾਂ ਨੂੰ ਦਿੰਦਾ
ਨਹੀਂ।
5ਜਿਹੜੇ ਸੁਆਦਲਾ ਭੋਜਨ ਖਾਂਦੇ ਸਨ,
ਗਲੀਆਂ ਵਿੱਚ ਵਿਰਾਨ ਹਨ,
ਜਿਹੜੇ ਕਿਰਮਚੀ ਕੱਪੜਿਆਂ ਵਿੱਚ ਪਲਦੇ ਸਨ,
ਗੁਹੀਰਿਆਂ ਨੂੰ ਜੱਫੀਆਂ ਪਾਉਂਦੇ ਹਨ!
6ਮੇਰੀ ਪਰਜਾ ਦੀ ਧੀ ਦੀ ਬਦੀ
ਸਦੂਮ ਦੇ ਪਾਪ ਨਾਲੋਂ ਵੱਡੀ ਹੈ,
ਜਿਹੜਾ ਇੱਕ ਪਲ ਵਿੱਚ ਢਾਹਿਆ ਗਿਆ,
ਭਾਵੇਂ ਉਹ ਦੇ ਉੱਤੇ ਕੋਈ ਹੱਥ ਨਹੀਂ ਪਾਇਆ
ਗਿਆ।
7ਉਹ ਦੇ ਪਤਵੰਤ ਬਰਫ ਨਾਲੋਂ ਸਾਫ,
ਓਹ ਦੁੱਧ ਨਾਲੋਂ ਚਿੱਟੇ ਸਨ,
ਓਹਨਾਂ ਦੇ ਸਰੀਰ ਮੂੰਗੇ ਨਾਲੋਂ ਲਾਲ ਸਨ,
ਓਹਨਾਂ ਦੀ ਲਿਸ਼ਕ ਨੀਲਮ ਵਰਗੀ ਸੀ।
8ਹੁਣ ਓਹਨਾਂ ਦੇ ਚਿਹਰੇ ਕਾਲਖ ਨਾਲੋਂ ਕਾਲੇ ਹਨ,
ਓਹ ਬਜ਼ਾਰਾਂ ਵਿੱਚ ਪਛਾਣੇ ਨਹੀਂ ਜਾਂਦੇ,
ਓਹਨਾਂ ਦਾ ਚੰਮ ਹੱਡੀਆਂ ਨਾਲ ਸੁੰਗੜ ਗਿਆ ਹੈ,
ਉਹ ਸੁੱਕ ਕੇ ਲੱਕੜ ਵਾਂਙੁ ਹੋ ਗਿਆ ਹੈ।
9ਜਿਹੜੇ ਤਲਵਾਰ ਦੇ ਮਾਰੇ ਹੋਏ ਹਨ,
ਓਹ ਓਹਨਾਂ ਨਾਲੋਂ ਚੰਗੇ ਹਨ,
ਜਿਹੜੇ ਭੁੱਖ ਦੇ ਮਾਰੇ ਹੋਏ ਹਨ,
ਖੇਤ ਦਾ ਫਲ ਨਾ ਮਿਲਣ ਕਰਕੇ ਇਹ ਸੱਲਾਂ ਨਾਲ
ਲਿੱਸੇ ਹੁੰਦੇ ਜਾਂਦੇ ਹਨ।
10ਤਰਸਵਾਨ ਤੀਵੀਆਂ ਨੇ ਆਪਣੇ ਹੱਥੀਂ ਆਪਣੇ
ਬੱਚਿਆਂ ਨੂੰ ਰਿੰਨਿਆ!
ਮੇਰੀ ਪਰਜਾ ਦੀ ਧੀ ਦੀ ਬਰਬਾਦੀ ਵਿੱਚ ਓਹ
ਏਹਨਾਂ ਦਾ ਭੋਜਨ ਸਨ!
11ਯਹੋਵਾਹ ਨੇ ਆਪਣਾ ਗੁੱਸਾ ਪੂਰਾ ਕੀਤਾ,
ਉਸ ਨੇ ਆਪਣਾ ਤੇਜ਼ ਕ੍ਰੋਧ ਡੋਹਲ ਦਿੱਤਾ,
ਅਤੇ ਸੀਯੋਨ ਵਿੱਚ ਇੱਕ ਅੱਗ ਭੜਕਾਈ,
ਜਿਹੜੀ ਉਹ ਦੀਆਂ ਨੀਹਾਂ ਨੂੰ ਖਾ ਗਈ।
12ਧਰਤੀ ਦੇ ਰਾਜੇ ਅਤੇ ਜਗਤ ਦੇ ਸਾਰੇ ਵਸਨੀਕ
ਪਰਤੀਤ ਨਹੀਂ ਕਰਦੇ,
ਕਿ ਵੈਰੀ ਅਤੇ ਵਿਰੋਧੀ ਯਰੂਸ਼ਲਮ ਦੇ ਫਾਟਕਾਂ ਵਿੱਚ
ਆ ਵੜਨਗੇ।
13ਏਹ ਉਹ ਦੇ ਨਬੀਆਂ ਦੇ ਪਾਪ ਅਤੇ ਉਹ ਦੇ ਜਾਜਕਾਂ
ਦੀ ਬਦੀ ਦੇ ਕਾਰਨ ਹੋਇਆ,
ਜਿਨ੍ਹਾਂ ਨੇ ਉਹ ਦੇ ਵਿੱਚਕਾਰ ਧਰਮੀਆਂ ਦਾ ਲਹੂ
ਵਗਾਇਆ।
14ਓਹ ਅੰਨ੍ਹੇ ਹੋ ਕੇ ਗਲੀਆਂ ਵਿੱਚ ਫਿਰਦੇ ਸਨ,
ਓਹ ਲਹੂ ਨਾਲ ਇੰਨੇ ਪਲੀਤ ਹੋ ਗਏ
ਭਈ ਕੋਈ ਓਹਨਾਂ ਦੇ ਕੱਪੜੇ ਛੂਹ ਨਹੀਂ ਸੱਕਦਾ।
15“ਦੂਰ ਹੋਵੋ, ਭ੍ਰਿਸ਼ਟੇ ਹੋਇਓ !” ਲੋਕ ਪੁਕਾਰਦੇ
ਹਨ, “ਦੂਰ ਹੋਵੋ, ਦੂਰ ਹੋਵੋ! ਸਾਨੂੰ ਨਾ ਛੂਹੋ!”
ਸੋ ਓਹ ਭੱਜ ਗਏ ਅਤੇ ਮਾਰੇ ਮਾਰੇ ਫਿਰਨ ਲੱਗੇ,
ਕੌਮਾਂ ਵਿੱਚ ਓਹ ਆਖਦੇ ਸਨ,“ਓਹ ਫੇਰ ਐਥੇ ਨਾ
ਟਿਕਣਗੇ!”
16ਯਹੋਵਾਹ ਦੇ ਹੁਕਮ ਨੇ ਓਹਨਾਂ ਨੂੰ ਖਿੰਡਾ ਦਿੱਤਾ,
ਉਹ ਓਹਨਾਂ ਉੱਤੇ ਫੇਰ ਦਯਾ ਦ੍ਰਿਸ਼ਟੀ ਨਹੀਂ
ਕਰੇਗਾ,
ਓਹਨਾਂ ਨੇ ਜਾਜਕਾਂ ਦਾ ਮਾਣ ਨਹੀਂ ਰੱਖਿਆ,
ਨਾ ਬਜ਼ੁਰਗਾਂ ਉੱਤੇ ਕਿਰਪਾ ਕੀਤੀ।।
17ਸਾਡੀਆਂ ਅੱਖਾਂ ਹੁਣ ਤੀਕਰ ਨਿਕੰਮੀ ਸਹਾਇਤਾ ਦੀ
ਉਡੀਕ ਵਿੱਚ ਥੱਕ ਗਈਆਂ,
ਅਸੀਂ ਇੱਕ ਕੌਮ ਦੀ ਉਡੀਕ ਕਰਦੇ ਰਹੇ,
ਜਿਹੜੀ ਬਚਾ ਨਹੀਂ ਸੱਕਦੀ।
18ਓਹ ਸਾਡੀ ਪੈੜ ਦੇ ਪਿੱਛੇ ਇਉਂ ਫਿਰਦੇ ਸਨ,
ਭਈ ਅਸੀਂ ਆਪਣੇ ਚੌਂਕਾਂ ਦੇ ਵਿੱਚ ਨਾ ਜਾ ਸੱਕੇ,
ਸਾਡਾ ਅੰਤ ਨੇੜੇ ਆਇਆ, ਸਾਡੇ ਦਿਹਾੜੇ ਪੂਰੇ ਹੋ
ਗਏ,
ਕਿਉਂ ਜੋ ਸਾਡਾ ਅੰਤ ਆ ਗਿਆ ਸੀ।
19ਸਾਡਾ ਪਿੱਛਾ ਕਰਨ ਵਾਲੇ ਅਕਾਸ਼ ਦੇ ਉਕਾਬਾਂ ਨਾਲੋਂ
ਵੀ ਤੇਜ਼ ਸਨ,
ਓਹ ਪਹਾੜਾਂ ਦੇ ਉੱਤੇ ਸਾਡੇ ਮਗਰ ਭੱਜੇ,
ਓਹ ਉਜਾੜ ਵਿੱਚ ਸਾਡੀ ਘਾਤ ਵਿੱਚ ਬੈਠੇ ਸਨ।
20ਸਾਡੀਆਂ ਨਾਸਾਂ ਦਾ ਸਾਹ, ਯਹੋਵਾਹ ਦਾ ਮਸਹ
ਹੋਇਆ,
ਓਹਨਾਂ ਦੇ ਟੋਇਆਂ ਵਿੱਚ ਫੜਿਆ ਗਿਆ,
ਉਹ ਜਿਹ ਦੇ ਵਿਖੇ ਅਸੀਂ ਕਹਿੰਦੇ ਸਾਂ,
ਉਹ ਦੇ ਸਾਏ ਹੇਠ ਅਸੀਂ ਕਹਿੰਦੇ ਸਾਂ, ਉਹ ਦੇ ਸਾਏ ਹੇਠ ਅਸੀ ਕੌਮਾਂ ਦੇ ਵਿੱਚ ਜੀਉਂਦੇ
ਰਹਾਂਗੇ!।।
21ਹੇ ਅਦੋਮ ਦੀਏ ਧੀਏ, ਜਿਹੜੀ ਉਸ ਦੇ ਦੇਸ ਵਿੱਚ
ਵੱਸਦੀ ਹੈ,
ਅਨੰਦ ਹੋ ਤੇ ਖੁਸ਼ੀ ਮਨਾ!
ਏਹ ਪਿਆਲਾ ਤੇਰੇ ਤੀਕ ਵੀ ਅੱਪੜੇਗਾ,
ਤੂੰ ਮਸਤ ਹੋ ਕੇ ਆਪਣੇ ਆਪ ਨੂੰ ਨੰਗੀ ਕਰੇਂਗੀ!
22ਹੇ ਸੀਯੋਨ ਦੀਏ ਧੀਏ, ਤੇਰੀ ਬਦੀ ਦੀ ਸਜ਼ਾ ਪੂਰੀ
ਹੋਈ,
ਉਹ ਤੈਨੂੰ ਫੇਰ ਅਸੀਰ ਕਰ ਕੇ ਨਹੀਂ ਲੈ ਜਾਵੇਗਾ!
ਹੇ ਅਦੋਮ ਦੀਏ ਧੀਏ, ਉਹ ਤੇਰੀ ਬਦੀ ਦੀ ਖ਼ਬਰ
ਲਵੇਗਾ,
ਉਹ ਤੇਰੇ ਪਾਪ ਨੰਗੇ ਕਰ ਦੇਵੇਗਾ!।।

Highlight

Share

Copy

None

Want to have your highlights saved across all your devices? Sign up or sign in

Video for ਯਿਰਮਿਯਾਹ ਦਾ ਵਿਰਲਾਪ 4