ਯਹੋਸ਼ੁਆ 2
2
ਰਾਹਾਬ ਅਤੇ ਖੋਜੀ
1ਤਦ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਸ਼ਿੱਟੀਮ ਤੋਂ ਦੋ ਮਨੁੱਖਾਂ ਨੂੰ ਚੁੱਪ ਚਾਪ ਭੇਤ ਲੈਣ ਲਈ ਘੱਲਿਆ ਅਤੇ ਉਨ੍ਹਾਂ ਨੂੰ ਆਖਿਆ, ਜਾ ਕੇ ਉਸ ਦੇਸ ਨੂੰ ਅਰਥਾਤ ਯਰੀਹੋ ਨੂੰ ਵੇਖੋ ਤਾਂ ਓਹ ਗਏ ਅਤੇ ਇੱਕ ਬੇਸਵਾ ਦੇ ਘਰ ਵਿੱਚ ਜਿਹ ਦਾ ਨਾਉਂ ਰਾਹਾਬ ਸੀ ਵੜ ਕੇ ਉੱਥੇ ਟਿੱਕੇ 2ਤਾਂ ਯਰੀਹੋ ਦੇ ਰਾਜੇ ਨੂੰ ਆਖਿਆ ਗਿਆ ਕਿ ਵੇਖੋ, ਅੱਜ ਦੀ ਰਾਤ ਇਸਰਾਏਲੀਆਂ ਵਿੱਚੋਂ ਮਨੁੱਖ ਏੱਥੇ ਦੇਸ ਦੀ ਖੋਜ ਲਈ ਆਏ ਹੋਏ ਹਨ 3ਤਦ ਯਰੀਹੋ ਦੇ ਰਾਜੇ ਨੇ ਰਾਹਾਬ ਨੂੰ ਕਹਾ ਘੱਲਿਆ ਭਈ ਓਹਨਾਂ ਮਨੁੱਖਾਂ ਨੂੰ ਲਿਆ। ਜਿਹੜੇ ਤੇਰੇ ਕੋਲ ਆਏ ਹਨ ਅਤੇ ਤੇਰੇ ਘਰ ਵਿੱਚ ਹਨ ਕਿਉਂ ਜੋ ਓਹ ਸਾਰੇ ਦੇਸ ਨੂੰ ਖੋਜਣ ਆਏ ਹਨ 4ਤਾਂ ਉਸ ਤੀਵੀਂ ਨੇ ਓਹਨਾਂ ਦੋਹਾਂ ਮਨੁੱਖਾਂ ਨੂੰ ਲੈ ਕੇ ਲੁਕਾ ਦਿੱਤਾ ਅਤੇ ਇਉਂ ਆਖਿਆ ਭਈ ਓਹ ਮਨੁੱਖ ਮੇਰੇ ਕੋਲ ਆਏ ਤਾਂ ਸਨ ਪਰ ਮੈਨੂੰ ਪਤਾ ਨਹੀਂ ਕਿ ਓਹ ਕਿੱਥੋਂ ਦੇ ਸਨ 5ਅਤੇ ਐਉਂ ਹੋਇਆ ਕਿ ਜਦ ਫਾਟਕਾਂ ਦੇ ਬੰਦ ਕਰਨ ਦੇ ਵੇਲੇ ਅਨ੍ਹੇਰਾ ਸੀ ਤਾਂ ਓਹ ਮਨੁੱਖ ਕਿੱਧਰੇ ਨਿੱਕਲ ਗਏ ਅਤੇ ਇਹ ਮੈਨੂੰ ਪਤਾ ਨਹੀਂ ਕਿ ਓਹ ਮਨੁੱਖ ਕਿੱਥੇ ਚੱਲੇ ਗਏ ਹਨ। ਛੇਤੀ ਨਾਲ ਓਹਨਾਂ ਦਾ ਪਿੱਛਾ ਕਰੋ ਕਿਉਂ ਜੋ ਤੁਸੀਂ ਓਹਨਾਂ ਨੂੰ ਜਾ ਟੱਕਰੋਗੇ 6ਪਰ ਉਹ ਓਹਨਾਂ ਨੂੰ ਛੱਤ ਉੱਤੇ ਲੈ ਗਈ ਅਤੇ ਸਣ ਦਿਆਂ ਗਰਨਿਆਂ ਦੇ ਹੇਠ ਜਿਹੜੇ ਛੱਤ ਉੱਤੇ ਚਿਣ ਕੇ ਰੱਖੇ ਹੋਏ ਸਨ ਲੁਕਾ ਦਿੱਤਾ 7ਮਨੁੱਖ ਓਹਨਾਂ ਦੇ ਪਿੱਛੇ ਯਰਦਨ ਦੇ ਰਾਹ ਪੱਤਣ ਤੀਕ ਗਏ ਅਤੇ ਜਿਸ ਵੇਲੇ ਓਹਨਾਂ ਦਾ ਪਿੱਛਾ ਕਰਨ ਵਾਲੇ ਬਾਹਰ ਨਿੱਕਲ ਗਏ ਤਾਂ ਉਨ੍ਹਾਂ ਨੇ ਫਾਟਕ ਬੰਦ ਕਰ ਲਿਆ 8ਓਹਨਾਂ ਦੇ ਲੰਮੇ ਪੈਣ ਤੋਂ ਪਹਿਲਾਂ ਉਹ ਓਹਨਾਂ ਕੋਲ ਛੱਤ ਉੱਤੇ ਚੜ੍ਹ ਗਈ 9ਅਤੇ ਓਹਨਾਂ ਨੂੰ ਆਖਿਆ ਭਈ ਮੈਂ ਤਾਂ ਜਾਣਦੀ ਹਾਂ ਕਿ ਯਹੋਵਾਹ ਨੇ ਏਹ ਦੇਸ ਤੁਹਾਨੂੰ ਦੇ ਦਿੱਤਾ ਹੈ ਅਤੇ ਤੁਹਾਡਾ ਭੈ ਅਸਾਂ ਲੋਕਾਂ ਉੱਤੇ ਆ ਪਿਆ ਹੈ ਅਤੇ ਏਸ ਦੇਸ ਦੇ ਸਾਰੇ ਵਸਨੀਕ ਤੁਹਾਡੇ ਅੱਗੋਂ ਢਲੇ ਜਾਂਦੇ ਹਨ 10ਕਿਉਂ ਜੋ ਅਸਾਂ ਸੁਣਿਆ ਹੈ ਕਿ ਜਿਸ ਵੇਲੇ ਤੁਸਾਂ ਮਿਸਰ ਵਿੱਚੋਂ ਨਿੱਕਲੇ ਤਾਂ ਯਹੋਵਾਹ ਨੇ ਤੁਹਾਡੇ ਅੱਗੋਂ ਲਾਲ ਸਮੁੰਦਰ ਦੇ ਪਾਣੀ ਨੂੰ ਕਿਵੇਂ ਸੁਕਾ ਦਿੱਤਾ ਅਤੇ ਤੁਸੀਂ ਅਮੋਰੀਆਂ ਦੇ ਦੋਹਾਂ ਰਾਜਿਆਂ ਨਾਲ ਅਰਥਾਤ ਸਿਹੋਨ ਅਤੇ ਓਗ ਨਾਲ ਜਿਹੜੇ ਯਰਦਨ ਦੇ ਉਸ ਪਾਸੇ ਸਨ ਕਿਵੇਂ ਕੀਤਾ ਜਿਨ੍ਹਾਂ ਦਾ ਤੁਸਾਂ ਮੂਲੋਂ ਮੁੱਢੋਂ ਨਾਸ ਕਰ ਸੁੱਟਿਆ 11ਅਤੇ ਜਦ ਅਸਾਂ ਸੁਣਿਆ ਤਾਂ ਸਾਡੇ ਮਨ ਪਾਣਿਓਂ ਪਾਣੀ ਹੋ ਗਏ ਅਤੇ ਤੁਹਾਡੇ ਕਾਰਨ ਕਿਸੇ ਮਨੁੱਖ ਵਿੱਚ ਹਿੰਮਤ ਨਹੀਂ ਰਹੀ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਉੱਪਰਲੇ ਸੁਰਗ ਵਿੱਚ ਅਤੇ ਹੇਠਲੀ ਧਰਤੀ ਉੱਤੇ ਉਹੋ ਪਰਮੇਸ਼ੁਰ ਹੈ 12ਸੋ ਹੁਣ ਤੁਸੀਂ ਮੇਰੇ ਨਾਲ ਯਹੋਵਾਹ ਦੀ ਸੌਂਹ ਖਾਓ ਏਸ ਲਈ ਭਈ ਜਹੀ ਤੁਹਾਡੇ ਉੱਤੇ ਮੈਂ ਦਯਾ ਕੀਤੀ ਹੈ ਤਹੀ ਤੁਸੀਂ ਮੇਰੇ ਪਿਤਾ ਦੇ ਘਰਾਣੇ ਉੱਤੇ ਦਯਾ ਕਰੋਗੇ ਅਤੇ ਇੱਕ ਪੱਕਾ ਨਿਸ਼ਾਨ ਮੈਨੂੰ ਦਿਓ 13ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਜੀਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਛੁਡਾਓਗੇ 14ਤਾਂ ਓਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਜੇ ਕਰ ਤੁਸੀਂ ਸਾਡੀ ਏਹ ਗੱਲ ਨਾ ਦੱਸੋ ਤਾਂ ਤੁਹਾਡੀ ਮੌਤ ਦੇ ਵੱਟੇ ਸਾਡੀ ਜਾਨ ਹੈ ਅਤੇ ਐਉਂ ਹੋਵੇਗਾ ਕਿ ਜਿਸ ਵੇਲੇ ਯਹੋਵਾਹ ਏਹ ਦੇਸ ਸਾਨੂੰ ਦੇ ਦੇਵੇ ਤਾਂ ਅਸੀਂ ਤੁਹਾਡੇ ਨਾਲ ਦਯਾ ਅਤੇ ਸਚਿਆਈ ਨਾਲ ਵਰਤਾਂਗੇ 15ਉਹ ਨੇ ਓਹਨਾਂ ਨੂੰ ਰੱਸੇ ਨਾਲ ਬਾਰੀ ਦੇ ਵਿੱਚ ਦੀ ਉਤਾਰ ਦਿੱਤਾ ਕਿਉਂ ਜੋ ਉਹ ਦਾ ਘਰ ਧੂੜਕੋਟ ਦੇ ਨਾਲ ਲੱਗਦਾ ਸੀ ਅਤੇ ਉਹ ਉੱਸੇ ਧੂੜਕੋਟ ਵਿੱਚ ਰਹਿੰਦੀ ਸੀ 16ਉਸ ਓਹਨਾਂ ਨੂੰ ਆਖਿਆ, ਪਹਾੜ ਵੱਲ ਚੱਲੇ ਜਾਓ ਮਤੇ ਪਿੱਛਾ ਕਰਨ ਵਾਲੇ ਤੁਹਾਨੂੰ ਮਿਲ ਪੈਣ। ਸੋ ਤੁਸੀਂ ਤਿੰਨਾਂ ਦਿਨਾਂ ਤੀਕ ਆਪਣੇ ਆਪ ਨੂੰ ਲੁਕਾ ਛੱਡੋ ਜਦ ਤੀਕ ਪਿੱਛਾ ਕਰਨ ਵਾਲੇ ਨਾ ਮੁੜਨ ਉਸ ਦੇ ਪਿੱਛੋਂ ਤੁਸੀਂ ਆਪਣੇ ਰਾਹ ਪੈ ਜਾਇਓ 17ਤਾਂ ਓਹਨਾਂ ਮਨੁੱਖਾਂ ਨੇ ਉਹ ਨੂੰ ਆਖਿਆ, ਏਸ ਸੌਂਹ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀ ਬਰੀ ਹੋਵਾਂਗੇ 18ਵੇਖ ਜਦ ਅਸੀਂ ਏਸ ਦੇਸ ਵਿੱਚ ਆਵਾਂਗੇ ਤਾਂ ਏਹ ਕਿਰਮਚੀ ਸੂਤ ਦੀ ਡੋਰੀ ਏਸ ਬਾਰੀ ਨਾਲ ਬੰਨ੍ਹੀਂ ਜਿਹ ਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣਿਆਂ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀਂ 19ਤਾਂ ਐਉਂ ਹੋਵੇਗਾ ਕਿ ਜੋ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿੱਕਲ ਕੇ ਆ ਜਾਵੇਗਾ ਉਸ ਦਾ ਖ਼ੂਨ ਉਸ ਦੇਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ੀ ਹੋਵਾਂਗੇ ਅਤੇ ਜੋ ਕਈ ਤੇਰੇ ਕੋਲ ਘਰ ਵਿੱਚ ਹੋਵੇਗਾ ਉਸ ਦੇ ਉੱਤੇ ਜੇ ਕਿਸੇ ਦਾ ਹੱਥ ਉੱਠੇਗਾ ਤਾਂ ਉਸ ਦਾ ਖ਼ੂਨ ਸਾਡੇ ਸਿਰ ਉੱਤੇ ਹੋਵੇਗਾ 20ਜੇ ਕਰ ਤੂੰ ਸਾਡੀ ਏਹ ਗੱਲ ਦੱਸ ਦੇਵੇਂਗੀ ਤਾਂ ਉਸ ਸੌਂਹ ਤੋਂ ਜਿਹੜੀ ਤੂੰ ਸਾਨੂੰ ਖੁਆਈ ਹੈ ਅਸੀਂ ਬਰੀ ਹੋਵਾਂਗੇ 21ਉਸ ਆਖਿਆ, ਤੁਹਾਡੀ ਗੱਲ ਅਨੁਸਾਰ ਹੋਵੇ। ਸੋ ਉਹ ਨੇ ਓਹਨਾਂ ਨੂੰ ਤੋਂਰ ਦਿੱਤਾ ਤਾਂ ਓਹ ਤੁਰ ਗਏ ਅਤੇ ਉਹਨੇ ਕਿਰਮਚੀ ਸੂਤ ਦੀ ਡੋਰੀ ਬਾਰੀ ਨਾਲ ਬੰਨ੍ਹ ਦਿੱਤੀ 22ਤਾਂ ਓਹ ਤੁਰ ਕੇ ਪਹਾੜ ਕੋਲ ਗਏ ਅਤੇ ਉੱਥੇ ਤਿੰਨਾਂ ਦਿਨਾਂ ਤੀਕ ਰਹੇ ਜਦ ਤੀਕ ਓਹਨਾਂ ਦਾ ਪਿੱਛਾ ਕਰਨ ਵਾਲੇ ਨਾ ਮੁੜੇ ਅਤੇ ਪਿੱਛਾ ਕਰਨ ਵਾਲਿਆਂ ਨੇ ਓਹਨਾਂ ਨੂੰ ਉਸ ਸਾਰੇ ਰਾਹ ਵਿੱਚ ਭਾਲਿਆ ਪਰ ਉਹ ਨਾ ਲੱਭੇ।।
23ਤਾਂ ਓਹ ਦੋਵੇਂ ਮਨੁੱਖ ਮੁੜੇ ਅਤੇ ਪਹਾੜੋਂ ਉਤਰੇ ਅਤੇ ਪਾਰ ਲੰਘ ਕੇ ਨੂਨ ਦੇ ਪੁੱਤ੍ਰ ਯਹੋਸ਼ੁਆ ਕੋਲ ਆਏ ਤਾਂ ਸਾਰੀਆਂ ਗੱਲਾਂ ਜੋ ਓਹਨਾਂ ਨਾਲ ਹੋਈਆਂ ਸਨ ਉਹ ਨੂੰ ਦੱਸੀਆਂ 24ਅਤੇ ਓਹਨਾਂ ਨੇ ਯਹੋਸ਼ੁਆ ਨੂੰ ਆਖਿਆ, ਸੱਚ ਮੁੱਚ ਯਹੋਵਾਹ ਨੇ ਏਹ ਸਾਰਾ ਦੇਸ ਸਾਡੇ ਹੱਥ ਵਿੱਚ ਦੇ ਦਿੱਤਾ ਹੈ ਕਿਉਂ ਜੋ ਏਸ ਦੇਸ ਦੇ ਸਾਰੇ ਵਸਨੀਕ ਸਾਡੇ ਅੱਗੇ ਢਲ ਤੁਰੇ ਹਨ।।
Currently Selected:
ਯਹੋਸ਼ੁਆ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.