YouVersion Logo
Search Icon

ਅੱਯੂਬ 30

30
ਅੱਯੂਬ ਦੀ ਹੁਣ ਦੀ ਪਸਤਹਾਲੀ
1ਪਰ ਹੁਣ ਓਹ ਜਿਹੜੇ ਮੈਥੋਂ ਛੁਟੇਰੇ ਹਨ ਮੇਰੇ
ਉੱਤੇ ਹੱਸਦੇ ਹਨ,
ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਮੈਂ ਰੱਦ ਕਰਦਾ,
ਭਈ ਉਹ ਮੇਰੇ ਇੱਜੜ ਦੇ ਕੁੱਤਿਆਂ ਨਾਲ ਨਾ
ਬੈਠਣ!
2ਭਲਾ, ਉਨ੍ਹਾਂ ਦੇ ਹੱਥਾਂ ਦਾ ਬਲ ਮੇਰੇ ਲਈ ਕੀ ਲਾਭ
ਦਿੰਦਾ,
ਜਿਨ੍ਹਾਂ ਵਿੱਚ ਪੁਰਸ਼ਾਰਥ ਦਾ ਨਾਸ ਹੋਇਆ ਹੋਇਆ
ਹੈ?
3ਥੁੜ ਤੇ ਭੁੱਖ ਦੇ ਕਾਰਨ ਉਹ ਲਿੱਸੇ ਪੈ ਗਏ ਹਨ,
ਓਹ ਸੁੱਕੀ ਭੂਮੀ ਨੂੰ ਚੱਟਦੇ ਹਨ,
ਜਿੱਥੇ ਉਜਾੜ ਤੇ ਬਰਬਾਦੀ ਦੀ ਧੁੰਦ ਹੈ।
4ਉਹ ਝਾੜੀਆਂ ਉੱਤੇ ਨਮਕੀਨ ਸਾਗ ਤੋਂੜਦੇ ਹਨ,
ਅਤੇ ਝਾਊ ਦੀਆਂ ਜੜ੍ਹਾਂ ਉਨ੍ਹਾਂ ਦੀ ਰੋਟੀ#30:4 ਅਥਵਾ, ਉਨ੍ਹਾਂ ਦੀ ਗਰਮਾਈ । ਹੈ।
5ਓਹ ਲੋਕਾਂ ਦੇ ਵਿੱਚੋਂ ਧੱਕੇ ਗਏ,
ਲੋਕ ਉਨ੍ਹਾਂ ਉੱਤੇ ਇਉਂ ਚਿੱਲਾਉਂਦੇ ਜਿਵੇਂ ਚੋਰ
ਉੱਤੇ!
6ਭਿਆਣਕ ਵਾਦੀਆਂ ਵਿੱਚ,
ਮਿੱਟੀ ਅਤੇ ਪੱਥਰਾਂ ਦੀਆਂ ਗਾਰਾਂ ਵਿੱਚ ਓਹ ਰਹਿੰਦੇ
ਹਨ।
7ਝਾੜੀਆਂ ਦੇ ਵਿੱਚ ਓਹ ਹੀਂਗਦੇ ਹਨ,
ਕੰਡਿਆਂ ਦੇ ਹੇਠ ਓਹ ਇਕੱਠੇ ਪਏ ਰਹਿੰਦੇ ਹਨ।
8ਓਹ ਮੂਰਖ ਦੀ ਅੰਸ, ਸਗੋਂ ਕੀਰਾਂ ਦੀ ਅੰਸ ਹਨ,
ਓਹ ਦੇਸ ਤੋਂ ਕੁੱਟ ਕੁੱਟ ਕੇ ਕੱਢੇ ਗਏ ਸਨ!
9ਅਤੇ ਹੁਣ ਮੈਂ ਉਨ੍ਹਾਂ ਦਾ ਗੀਤ ਹੋਇਆ ਹਾਂ,
ਮੈਂ ਉਨ੍ਹਾਂ ਲਈ ਇੱਕ ਬੋਲੀ ਹੋਇਆ ਹਾਂ!
10ਓਹ ਮੈਥੋਂ ਘਿਣ ਖਾਂਦੇ, ਓਹ ਮੈਥੋਂ ਦੂਰ ਰਹਿੰਦੇ,
ਅਤੇ ਮੈਨੂੰ ਵੇਖ ਕੇ ਉਹ ਥੁੱਕਣ ਤੋਂ ਪਰਹੇਜ਼ ਨਹੀਂ
ਕਰਦੇ,
11ਕਿਉਂ ਜੋ ਉਹ ਨੇ ਮੇਰਾ ਚਿੱਲਾ ਢਿੱਲਾ ਕੀਤਾ, ਅਤੇ
ਮੈਨੂੰ ਅਧੀਨ ਕੀਤਾ,
ਓਹ ਮੇਰੇ ਅੱਗੇ ਬੇ ਲਗਾਮ ਹੋ ਗਏ ਹਨ!
12ਮੇਰੇ ਸੱਜੇ ਪਾਸੇ ਘੜਮੱਸ ਉੱਠਦੀ ਹੈ,
ਓਹ ਮੇਰੇ ਪੈਰ ਸਰਕਾ ਦਿੰਦੇ ਹਨ,
ਅਤੇ ਮੇਰੇ ਵਿਰੁੱਧ ਆਪਣੇ ਹਲਾਕ ਕਰਨ ਵਾਲੇ ਰਾਹਾਂ
ਨੂੰ ਬਣਾਉਂਦੇ ਹਨ।
13ਓਹ ਮੇਰੇ ਪਹੇ ਨੂੰ ਤੋੜ ਸੁੱਟਦੇ ਹਨ,
ਅਤੇ ਮੇਰੀ ਮੁਸੀਬਤ ਨੂੰ ਵਧਾਉਂਦੇ ਹਨ,
ਓਹ ਜਿਨ੍ਹਾਂ ਦਾ ਕੋਈ ਸਹਾਇਕ ਨਹੀਂ ਹੈ!
14ਓਹ ਜਿਵੇਂ ਚੌੜੇ ਛੇਕ ਵਿੱਚੋਂ ਦੀ ਆਉਂਦੇ ਹਨ,
ਬਰਬਾਦੀ ਦੇ ਹੇਠੋਂ ਉਹ ਆਪਣੇ ਆਪ ਨੂੰ ਰੋੜ੍ਹਦੇ
ਹਨ।
15ਭੈਜਲ ਮੇਰੇ ਉੱਤੇ ਮੁੜ ਪੈਂਦੇ,
ਮੇਰੀ ਪਤ ਜਿਵੇਂ ਹਵਾ ਨਾਲ ਉਡਾਈ ਜਾਂਦੀ,
ਅਤੇ ਮੇਰੀ ਖੁਸ਼ਹਾਲੀ ਬੱਦਲ ਵਾਂਙੁ ਜਾਂਦੀ ਰਹੀ! ।।
16ਹੁਣ ਮੇਰੀ ਜਾਨ ਮੇਰੇ ਅੰਦਰ ਡੁੱਲਦੀ ਹੈ,
ਦੁਖ ਦੇ ਦਿਨ ਮੈਨੂੰ ਫੜਦੇ ਹਨ।
17ਰਾਤ ਮੇਰੀਆਂ ਹੱਡੀਆਂ ਨੂੰ ਮੇਰੇ ਅੰਦਰ ਚਿੱਥਦੀ ਹੈ,
ਅਤੇ ਮੇਰੀ ਚੁੱਭਣ ਵਾਲੀ ਪੀੜ ਦਮ ਨਹੀਂ ਲੈਂਦੀ।
18ਵੱਡੇ ਜ਼ੋਰ ਨਾਲ ਉਹ ਮੇਰਾ ਭੇਸ ਬਦਲਦੀ ਹੈ,
ਮੇਰੇ ਕੁੜਤੇ ਦੇ ਗਲਮੇ ਵਾਂਙੁ ਉਹ ਮੈਨੂੰ ਜਕੜਦੀ ਹੈ।
19ਉਹ ਨੇ ਮੈਨੂੰ ਚਿੱਕੜ ਵਿੱਚ ਸੁੱਟਿਆ ਹੈ,
ਅਤੇ ਮੈਂ ਖ਼ਾਕ ਤੇ ਰਾਖ ਵਰਗਾ ਹੋ ਗਿਆ ਹਾਂ।
20ਮੈਂ ਤੇਰੀ ਵੱਲ ਦੁਹਾਈ ਦਿੰਦਾ ਪਰ ਤੂੰ ਮੈਨੂੰ ਉੱਤਰ
ਨਹੀਂ ਦਿੰਦਾ,
ਮੈਂ ਖਲੋਂਦਾ ਹਾਂ ਪਰ ਤੂੰ ਮੇਰੀ ਵੱਲ ਝਾਕਦਾ ਹੀ ਹੈਂ।
21ਤੂੰ ਮੇਰੇ ਨਾਲ ਸਖ਼ਤੀ ਕਰਨ ਲੱਗਾ ਹੈਂ,
ਆਪਣੇ ਹੱਥ ਦੇ ਬਲ ਨਾਲ ਤੂੰ ਮੈਨੂੰ ਸਤਾਉਂਦਾ ਹੈ!
22ਤੂੰ ਮੈਨੂੰ ਚੁੱਕ ਕੇ ਹਵਾ ਉੱਤੇ ਸਵਾਰ ਕਰਦਾ ਹੈ,
ਅਤੇ ਮੈਨੂੰ ਅਨ੍ਹੇਰੇ ਵਿੱਚ ਘੋਲ ਦਿੰਦਾ ਹੈ,
23ਕਿਉਂ ਜੋ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਤੀਕ
ਅੱਪੜਾਏਂਗਾ,
ਅਤੇ ਉਸ ਵਾਸ ਤੀਕ ਜਿਹੜਾ ਸਾਰੇ ਜੀਉਂਦਿਆਂ
ਲਈ ਹੈ।।
24ਭਲਾ, ਤਬਾਹੀ ਵਿੱਚ ਕੋਈ ਆਪਣਾ ਹੱਥ ਨਾ
ਵਧਾਵੇਗਾ,
ਅਤੇ ਆਪਣੀ ਬਿਪਤਾ ਵਿੱਚ ਦੁਹਾਈ ਨਾ ਦੇਵੇਗਾ?
25ਕੀ ਮੈਂ ਦੁਖੀਏ ਦੇ ਲਈ ਨਹੀਂ ਰੋਂਦਾ ਸਾਂ?
ਕੀ ਮੇਰੀ ਜਾਨ ਕੰਗਾਲ ਦੇ ਲਈ ਉਦਾਸ ਨਹੀਂ ਹੁੰਦੀ
ਸੀ?
26ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਾਂ ਬੁਰਿਆਈ
ਆਈ,
ਜਦ ਚਾਨਣ ਨੂੰ ਉਡੀਕਿਆ ਤਾਂ ਅਨ੍ਹੇਰਾ ਛਾਇਆ,
27ਮੇਰੀਆਂ ਆਂਦਰਾਂ ਉੱਬਲ ਰਹੀਆਂ ਹਨ ਅਤੇ ਅਰਾਮ
ਨਹੀਂ ਪਾਉਂਦੀਆਂ,
ਬੁਰੇ ਦਿਨ ਮੇਰੇ ਉੱਤੇ ਆ ਪਏ ਹਨ!
28ਮੈਂ ਕਾਲਾ ਹੋ ਕੇ ਫਿਰਦਾ ਹਾਂ, ਇਹ ਬਿਨਾ ਧੁੱਪ ਦੇ
ਹੋਇਆ,
ਮੈਂ ਸਭਾ ਵਿੱਚ ਉੱਠ ਕੇ ਦੁਹਾਈ ਦਿੰਦਾ ਹਾਂ!
29ਮੈਂ ਗਿੱਦੜਾ ਦਾ ਭਰਾ,
ਅਤੇ ਸ਼ੁਤਰ ਮੁਰਗ ਦਾ ਸਾਥੀ ਹਾਂ।
30ਮੇਰੀ ਖੱਲ ਕਾਲੀ ਹੋ ਕੇ ਮੈਂਥੋਂ ਡਿੱਗਦੀ ਜਾਂਦੀ ਹੈ,
ਅਤੇ ਮੇਰੀਆਂ ਹੱਡੀਆਂ ਤਾਪ ਨਾਲ ਜਲਦੀਆਂ
ਹਨ!
31ਸੋ ਮੇਰੀ ਬਰਬਤ ਰੋਣ ਲਈ ਹੈ,
ਅਤੇ ਮੇਰੀ ਬੰਸਰੀ ਮਾਤਮ ਕਰਨ ਵਾਲਿਆਂ ਦੀ
ਅਵਾਜ਼ ਲਈ ਹੈ! ।।

Currently Selected:

ਅੱਯੂਬ 30: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 30