YouVersion Logo
Search Icon

ਅੱਯੂਬ 17

17
ਅੱਯੂਬ ਕਬਰ ਨੂੰ ਹੀ ਉਡੀਕਦਾ ਹੈ
1ਮੇਰਾ ਆਤਮਾ ਤਬਾਹ ਹੋ ਗਿਆ,
ਮੇਰੇ ਦਿਨ ਮੁੱਕ ਗਏ, ਕਬਰ ਮੇਰੇ ਲਈ ਤਿਆਰ ਹੈ
2ਨਿਸੰਗ ਮੇਰੇ ਕੋਲ ਠੱਠਾ ਕਰਨ ਵਾਲੇ ਹਨ,
ਅਤੇ ਮੇਰੀ ਨਿਗਾਹ ਉਨ੍ਹਾਂ ਦੀ ਛੇੜ ਛਾੜ ਤੇ ਟਿਕੀ
ਹੋਈ ਹੈ।
3ਜ਼ਮਾਨਤ ਦੇਹ, ਤੂੰ ਆਪਣੇ ਤੇ ਮੇਰੇ ਵਿੱਚ ਜ਼ਾਮਨ
ਹੋ,-
ਕੌਣ ਹੈ ਜੋ ਮੇਰੇ ਹੱਥ ਤੇ ਹੱਥ ਧਰੇ?
4ਤੈਂ ਤਾਂ ਉਨ੍ਹਾਂ ਦਾ ਮਨ ਸਮਝ ਤੋਂ ਉਹਲੇ ਰੱਖਿਆ ਹੈ,
ਏਸ ਲਈ ਤੂੰ ਉਨ੍ਹਾਂ ਨੂੰ ਉੱਚਾ ਨਾ ਕਰੇਂਗਾ।
5ਜਿਹੜਾ ਆਪਣੇ ਮਿੱਤਰਾਂ ਨੂੰ ਲੁੱਟ ਦੇ ਹਿੱਸੇ ਲਈ ਦੋਸ਼ੀ
ਬਣਾਉਂਦਾ ਹੈ,
ਉਹ ਦੇ ਬੱਚਿਆਂ ਦੀਆਂ ਅੱਖਾਂ ਰਹਿ ਜਾਣਗੀਆਂ।।
6ਪਰ ਉਹ ਨੇ ਮੈਨੂੰ ਲੋਕਾਂ ਲਈ ਅਖਾਣ ਬਣਾਇਆ,
ਮੈਂ ਉਹ ਹਾਂ ਜਿਹ ਦੇ ਮੂੰਹ ਤੇ ਥੁੱਕਦੇ ਹਨ।
7ਮੇਰੀ ਅੱਖ ਸੋਗ ਦੇ ਕਾਰਨ ਧੁੰਦਲੀ ਹੋ ਗਈ,
ਅਤੇ ਮੇਰੇ ਸਾਰੇ ਅੰਗ ਸਾਯੇ ਵਾਂਙੁ ਹਨ।
8ਨੇਕ ਲੋਕ ਏਹ ਦੇ ਉੱਤੇ ਹੈਰਾਨ ਹੁੰਦੇ ਹਨ,
ਅਤੇ ਬੇਦੋਸ਼ੇ ਆਪਣੇ ਆਪ ਨੂੰ ਕੁਧਰਮੀਆਂ ਦੇ ਵਿਰੁੱਧ
ਪਰੇਰਦੇ ਹਨ।
9ਪਰ ਧਰਮੀ ਆਪਣੇ ਰਾਹ ਤੇ ਲੱਗਾ ਰਹੇਗਾ,
ਅਤੇ ਸਾਫ਼ ਹੱਥ ਵਾਲਾ ਹੋਰ ਵੀ ਤਕੜਾ ਹੁੰਦਾ ਜਾਵੇਗਾ।
10ਪਰੰਤੂ ਤੁਸੀਂ ਸਾਰੇ ਹੀ ਮੁੜ ਕੇ ਆਓ,
ਮੈਨੂੰ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਨਾ ਲੱਭੇਗਾ।।
11ਮੇਰੇ ਦਿਨ ਬੀਤ ਗਏ, ਮੇਰੇ ਪਰੋਜਨ,
ਮੇਰੇ ਦਿਲ ਦੀਆਂ ਲੋਚਾਂ ਮਿੱਟ ਗਈਆਂ।
12ਓਹ ਰਾਤ ਨੂੰ ਦਿਨ ਕਰ ਲੈਂਦੇ ਹਨ,
ਚਾਨਣ ਅਨ੍ਹੇਰੇ ਦੇ ਕੋਲ ਹੀ ਹੈ।
13ਜੇ ਮੈਂ ਆਸ ਰੱਖਾਂ ਭਈ ਪਤਾਲ ਮੇਰਾ ਘਰ ਹੈ,
ਜੇ ਮੈਂ ਅਨ੍ਹੇਰੇ ਵਿੱਚ ਆਪਣਾ ਬਿਸਤਰਾ ਵਿਛਾਵਾਂ,
14ਜੇ ਮੈਂ ਸੜਿਹਾਣ ਨੂੰ ਪੁਕਾਰਾਂ ਭਈ ਤੂੰ ਮੇਰਾ ਪਿਉ ਹੈਂ,
ਤੇ ਕੀੜੇ ਨੂੰ, ਤੂੰ ਮੇਰੀ ਮਾਂ ਤੇ ਮੇਰੀ ਭੈਣ ਹੈਂ?
15ਤਾਂ ਮੇਰੀ ਆਸ਼ਾ ਫੇਰ ਕਿੱਥੇ ਹੈ?
ਮੇਰੀ ਆਸ਼ਾ ਕੌਣ ਵੇਖੇਗਾ?
16ਉਹ ਪਤਾਲ ਦਿਆਂ ਅਰਲਾਂ ਵਿੱਚ ਉਤਰ ਜਾਵੇਗੀ,
ਜਦ ਅਸੀਂ ਇਕੱਠੇ ਖ਼ਾਕ ਵਿੱਚ ਅਰਾਮ ਪਾਵਾਂਗੇ।।

Currently Selected:

ਅੱਯੂਬ 17: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 17