YouVersion Logo
Search Icon

ਅੱਯੂਬ 15

15
ਅਲੀਫ਼ਜ਼ ਅੱਯੂਬ ਦੀ ਗੁਸਤਾਖੀ ਨੂੰ ਝਿੜਕਦਾ ਹੈ
1ਤਾਂ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2ਭਲਾ, ਬੁੱਧੀਮਾਨ ਹਵਾਈ ਗਿਆਨ ਵਿੱਚ ਉੱਤਰ
ਦੇਵੇ,
ਅਤੇ ਆਪਣਾ ਪੇਟ ਪੂਰਬ ਦੀ ਹਵਾ ਨਾਲ ਭਰੇ?
3ਕੀ ਉਹ ਬੇ ਫੈਦਾ ਬਕਵਾਸ ਨਾਲ ਬਹਿਸ ਕਰੇ,
ਅਤੇ ਹੋਛੀਆਂ ਗੱਲਾਂ ਬਕੇ?
4ਪਰ ਤੂੰ ਭੈ ਨੂੰ ਮਿਟਾ ਦਿੰਦਾ ਹੈਂ,
ਅਤੇ ਪਰਮੇਸ਼ੁਰ ਦੇ ਹਜ਼ੂਰੋਂ ਧਿਆਨ ਹਟਾ ਲੈਂਦਾ ਹੈ।
5ਤੇਰੀ ਬਦੀ ਤਾਂ ਤੇਰੇ ਮੂੰਹ ਨੂੰ ਸਿੱਖਾਉਂਦੀ ਹੈ,
ਅਤੇ ਤੂੰ ਛਲੀਆਂ ਦੀ ਜ਼ਬਾਨ ਚੁਣਦਾ ਹੈਂ।
6ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ,
ਅਤੇ ਤੇਰੇ ਬੁੱਲ੍ਹ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ।
7ਕੀ ਪਹਿਲਾ ਆਦਮੀ ਤੂੰ ਹੀ ਜੰਮਿਆਂ,
ਯਾ ਪਹਾੜਾਂ ਥੋਂ ਪਹਿਲਾਂ ਤੂੰ ਹੀ ਪੈਦਾ ਹੋਇਆ?
8ਕੀ ਤੂੰ ਪਰਮੇਸ਼ੁਰ ਦੇ ਗੁਪਤ ਮਤੇ ਨੂੰ ਸੁਣਦਾ ਹੈਂ,
ਯਾ ਤੈਂ ਬੁੱਧ ਦਾ ਠੇਕਾ ਲੈ ਰੱਖਿਆ ਹੈ?
9ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ?
ਤੂੰ ਕੀ ਸਮਝਦਾ ਹੈ ਜੋ ਸਾਡੇ ਕੋਲ ਨਹੀਂ ਹੈ?
10ਸਾਡੇ ਵਿੱਚ ਧੌਲਿਆਂ ਵਾਲੇ ਵੀ ਨਾਲੇ ਬੁੱਢੇ ਬੁੱਢੇ ਵੀ
ਹਨ,
ਜਿਹੜੇ ਤੇਰੇ ਪਿਉ ਨਾਲੋਂ ਵੀ ਵੱਡੀ ਉਮਰ ਦੇ ਹਨ।
11ਭਲਾ, ਪਰਮੇਸ਼ੁਰ ਦੀਆਂ ਤਸੱਲੀਆਂ,
ਅਤੇ ਤੇਰੇ ਨਾਲ ਨਰਮੀ ਦਾ ਬਚਨ ਤੇਰੇ ਲਈ
ਹਲਕੇ ਹਨ?।।
12ਤੇਰਾ ਮਨ ਕਿਉਂ ਖਿੱਚੀ ਜਾਂਦਾ ਹੈ।
ਤੇਰੀਆਂ ਅੱਖੀਆਂ ਕਿਉਂ ਟੱਡੀਆਂ ਹੋਈਆਂ ਹਨ,
13ਭਈ ਤੂੰ ਆਪਣਾ ਆਤਮਾ ਪਰਮੇਸ਼ੁਰ ਦੇ ਵਿਰੁੱਧ
ਕਰਦਾ ਹੈਂ
ਅਤੇ ਆਪਣੇ ਮੂੰਹ ਥੋਂ ਗੱਲਾਂ ਬਕਦਾ ਹੈ?
14ਇਨਸਾਨ ਕੀ ਹੈ ਭਈ ਉਹ ਪਾਕ ਹੋਵੇ,
ਅਤੇ ਉਹ ਜੋ ਤੀਵੀਂ ਤੋਂ ਜੰਮਿਆਂ ਕੀ, ਭਈ ਉਹ
ਧਰਮੀ ਠਹਿਰੇ?
15ਵੇਖੋ, ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ
ਨਹੀਂ ਰੱਖਦਾ,
ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ
ਨਹੀਂ,
16ਭਲਾ, ਉਹ ਕੀ ਜੋ ਘਿਣਾਉਣਾ ਤੇ ਮਲੀਨ ਹੈ,
ਇੱਕ ਮਨੁੱਖ ਜੋ ਪਾਣੀ ਵਾਂਙੁ ਬੁਰਿਆਈ ਪੀਂਦਾ
ਹੈ!
17ਮੈਂ ਤੈਨੂੰ ਸਮਝਾ ਦਿਆਂਗਾ ਸੋ ਮੇਰੀ ਸੁਣ,
ਅਤੇ ਜਿਹ ਨੂੰ ਮੈਂ ਭਾਸਿਆ ਉਹ ਦਾ ਵਰਨਣ ਮੈਂ
ਕਰਾਂਗਾ,
18ਜੋ ਕੁੱਝ ਬੁੱਧੀਮਾਨਾਂ ਨੇ ਦੱਸਿਆ,
ਆਪਣੇ ਪਿਉ ਦਾਦਿਆਂ ਥੋਂ ਸੁਣਕੇ, ਅਤੇ ਨਾ
ਛਿਪਾਇਆ
19ਜਿਨ੍ਹਾਂ ਇੱਕਲਿਆਂ ਨੂੰ ਦੇਸ਼ ਦਿੱਤਾ ਗਿਆ,
ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ
ਲੰਘਿਆ, -
20ਦੁਸ਼ਟ ਜੀਵਨ ਭਰ ਤੜਫ਼ਦਾ ਹੈ,
ਅਤੇ ਜ਼ਾਲਿਮ ਦੇ ਲਈ ਵਰਹੇ ਗਿਣ ਕੇ ਰੱਖੇ ਹੋਏ
ਹਨ।
21ਭੈਜਲ ਦੀ ਅਵਾਜ਼ ਉਹ ਦੇ ਕੰਨਾਂ ਵਿੱਚ ਹੈ,
ਭਾਗਵਾਨੀ ਵਿੱਚ ਵੀ ਲੁਟੇਰਾ ਉਹ ਦੇ ਉੱਤੇ ਆ
ਪੈਂਦਾ ਹੈ,
22ਉਹ ਨੂੰ ਬਿਸਵਾਸ ਨਹੀਂ ਭਈ ਉਹ ਅਨ੍ਹੇਰੇ ਵਿੱਚੋਂ
ਮੁੜ ਆਊਗਾ,
ਅਤੇ ਤਲਵਾਰ ਉਹ ਨੂੰ ਤੱਕ ਰਹੀ ਹੈ।
23ਉਹ ਰੋਟੀ ਲਈ ਮਾਰਿਆ ਮਾਰਿਆ ਫਿਰਦਾ ਹੈ,
ਭਈ ਉਹ ਕਿੱਥੇ ਹੈ?
ਉਹ ਜਾਣਦਾ ਹੈ ਭਈ ਅਨ੍ਹੇਰੇ ਦਾ ਦਿਨ ਨੇੜੇ ਹੀ
ਤਿਆਰ ਹੈ।
24ਪੀੜ ਤੇ ਦੁਖ ਉਹ ਨੂੰ ਡਰਾਉਂਦੇ ਹਨ,
ਉਸ ਰਾਜੇ ਵਾਂਙੁ ਜੋ ਜੁੱਧ ਲਈ ਤਿਆਰ ਹੈ,
ਓਹ ਉਹ ਨੂੰ ਜਿੱਤ ਲੈਂਦੇ ਹਨ,
25ਕਿਉਂ ਜੋ ਉਹ ਨੇ ਆਪਣਾ ਹੱਥ ਪਰਮੇਸ਼ੁਰ ਦੇ ਵਿਰੁੱਧ
ਚੁੱਕਿਆ ਹੈ,
ਅਤੇ ਸਰਬ ਸ਼ਕਤੀਮਾਨ ਦੇ ਵਿਰੁੱਧ ਨਾਸਾਂ ਚੁੱਕਦਾ ਹੈ
26ਉਹ ਉਸ ਉੱਤੇ ਟੇਢੀ ਧੌਣ ਨਾਲ,
ਆਪਣੀ ਮੋਟੀ ਮੋਟੀ ਨੋਕਦਾਰ ਢਾਲ ਨਾਲ ਦੌੜਦਾ
ਹੈ,
27ਉਸਨੇ ਆਪਣਾ ਚਿਹਰਾ ਚਰਬੀ ਨਾਲ ਕੱਜ
ਲਿਆ ਹੈ,
ਅਤੇ ਆਪਣੇ ਪੱਟਾਂ ਉੱਤੇ ਚਰਬੀ ਦੀਆਂ ਤਹਿਆਂ
ਜਮਾਈਆਂ,
28ਅਤੇ ਉਹ ਉਜੜੇ ਹੋਏ ਨਗਰਾਂ ਵਿੱਚ ਵੱਸ ਗਿਆ
ਹੈ,
ਘਰਾਂ ਵਿੱਚ ਜਿੱਥੇ ਕੋਈ ਵੱਸਿਆ ਨਹੀਂ,
ਜਿਹੜੇ ਥੇਹ ਹੋਣ ਨੂੰ ਤਿਆਰ ਹਨ।
29ਉਹ ਧਨੀ ਨਾ ਹੋਊਗਾ ਨਾ ਉਹ ਦਾ ਮਾਲ ਬਣਿਆ
ਰਹੂਗਾ,
ਨਾ ਉਹ ਦੀ ਉਪਜ ਧਰਤੀ ਵੱਲ ਝੁਕੂਗੀ।
30ਉਹ ਅਨ੍ਹੇਰੇ ਥੋਂ ਨਾ ਨਿੱਕਲੂਗਾ,
ਲਾਟਾਂ ਉਹ ਦੀਆਂ ਟਹਿਣੀਆਂ ਨੂੰ ਸੁੱਕਾ ਦੇਣਗੀਆਂ,
ਅਤੇ ਉਹ ਦੇ ਮੂੰਹ ਦੇ ਸੁਆਸ ਨਾਲ ਉਹ ਜਾਂਦਾ
ਰਹੂਗਾ।
31ਉਹ ਧੋਖੇ ਨਾਲ ਆਪਣੇ ਬਿਅਰਥ ਉੱਤੇ ਬਿਸਵਾਸ
ਨਾ ਕਰੇ,
ਕਿਉਂ ਜੋ ਬਿਅਰਥ ਹੀ ਉਹ ਦਾ ਅਜਰ ਹੋਊਗਾ।
32ਉਹ ਉਸ ਦੇ ਦਿਨ ਥੋਂ ਪਹਿਲਾਂ ਪੂਰਾ ਹੋ ਜਾਊਗਾ,
ਅਤੇ ਉਹ ਦੀ ਟਹਿਣੀ ਹਰੀ ਨਾ ਰਹੂਗੀ।
33ਉਹ ਆਪਣੀ ਕੱਚੀ ਦਾਖ ਨੂੰ ਬੇਲ ਵਾਂਙੁ ਝਾੜ
ਸਿੱਟੂਗਾ,
ਅਤੇ ਜ਼ੈਤੂਨ ਵਾਂਙੁ ਆਪਣੇ ਫੁੱਲਾਂ ਨੂੰ ਡੇਗ ਦਿਊਗਾ।
34ਅਧਰਮੀਆਂ ਦੀ ਮੰਡਲੀ ਨਿਸਫਲ ਹੁੰਦੀ ਹੈ,
ਅਤੇ ਅੱਗ ਵੱਢੀ ਲੈਣ ਵਾਲਿਆਂ ਦੇ ਡੇਰੇ ਨੂੰ ਭਸਮ
ਕਰ ਦਿੰਦੀ ਹੈ।
35ਉਨ੍ਹਾਂ ਦੇ ਗਰਭ ਵਿੱਚ ਸ਼ਰਾਰਤ ਪੈਂਦੀ, ਅਤੇ ਬਦੀ
ਜੰਮਦੀ ਹੈ,
ਅਤੇ ਉਨ੍ਹਾਂ ਦੇ ਪੇਟ ਵਿੱਚ ਛਲ ਤਿਆਰ ਹੋ ਜਾਂਦਾ
ਹੈ!।।

Currently Selected:

ਅੱਯੂਬ 15: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 15