YouVersion Logo
Search Icon

ਅੱਯੂਬ 12

12
ਅੱਯੂਬ: ਪਰਮੇਸ਼ੁਰ ਦੀ ਸਮਰੱਥਾ
1ਤਾਂ ਅੱਯੂਬ ਨੇ ਉੱਤਰ ਦੇ ਕੇ ਆਖਿਆ,
2ਬੇਸ਼ੱਕ ਤੁਸੀਂ ਤਾਂ ਉਹ ਲੋਕ ਹੋ,
ਜਿਨ੍ਹਾਂ ਦੇ ਨਾਲ ਬੁੱਧੀ ਮਰ ਜਾਵੇਗੀ!
3ਪਰ ਮੇਰਾ ਵੀ ਤੁਹਾਡੇ ਜਿਹਾ ਮਨ ਹੈ,
ਮੈਂ ਤੁਹਾਡੇ ਨਾਲੋਂ ਰਿਹਾ ਹੋਇਆ ਨਹੀਂ,
ਅਤੇ ਕੌਣ ਹੈ ਜੋ ਅਜੇਹੀਆਂ ਗੱਲਾਂ ਨਹੀਂ ਜਾਣਦਾ?
4ਮੈਂ ਆਪਣੇ ਗੁਆਂਢੀ ਲਈ ਹਾਸੀ ਹਾਂ,
ਮੈਂ ਜਿਹਨੇ ਪਰਮੇਸ਼ੁਰ ਨੂੰ ਪੁਕਾਰਿਆ ਤੇ ਉਸ ਉੱਤਰ
ਦਿੱਤਾ,
ਮੈਂ ਧਰਮੀ ਅਤੇ ਖਰਾ ਜਨ ਹਾਸੀ ਹੀ ਹਾਂ।
5ਬਿਪਤਾ ਲਈ ਸੁਖੀਏ ਦੇ ਖਿਆਲ ਵਿੱਚ ਘਿਣ ਹੈ,
ਉਹ ਉਨ੍ਹਾਂ ਲਈ ਤਿਆਰ ਹੈ ਜਿਨ੍ਹਾਂ ਦੇ ਪੈਰ
ਤਿਲਕਣ ਨੂੰ ਹਨ।।
6ਲੁਟੇਰਿਆਂ ਦੇ ਤੰਬੂ ਸਫਲ ਰਹਿੰਦੇ ਹਨ,
ਅਤੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਉਣ ਵਾਲੇ ਸਲਾਮਤ
ਰਹਿੰਦੇ ਹਨ,
ਜਿਨ੍ਹਾਂ ਦੇ ਹੱਥ ਵਿੱਚ ਪਰਮੇਸ਼ੁਰ ਬਹੁਤ ਦਿੰਦਾ ਹੈ।
7ਪ੍ਰੰਤੂ ਡੰਗਰਾਂ ਤੋਂ ਪੁੱਛ ਅਤੇ ਓਹ ਤੈਨੂੰ ਸਿਖਾਉਣਗੇ,
ਅਤੇ ਅਕਾਸ਼ ਦੇ ਪੰਛੀਆਂ ਤੋਂ, ਓਹ ਤੈਨੂੰ ਦੱਸਣਗੇ,
8ਯਾ ਧਰਤੀ ਨਾਲ ਗੱਲ ਕਰ, ਉਹ ਤੈਨੂੰ ਸਿਖਾਵੇਗੀ,
ਅਤੇ ਸਮੁੰਦਰ ਦੀਆਂ ਮੱਛੀਆਂ ਤੇਰੇ ਲਈ ਨਿਰਨਾ
ਕਰਨਗੀਆਂ।
9ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾ,
ਭਈ ਯਹੋਵਾਹ ਦੇ ਹੱਥ ਨੇ ਏਹ ਕੀਤਾ ਹੈ?
10ਜਿਹ ਦੇ ਹੱਥ ਵਿੱਚ ਹਰ ਇੱਕ ਜੀਉਂਦੇ ਦੇ ਪ੍ਰਾਣ
ਹਨ,
ਅਤੇ ਹਰ ਇੱਕ ਬਸ਼ਰ ਦਾ ਆਤਮਾ ਵੀ।।
11ਭਲਾ, ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦਾ,
ਜਿਵੇਂ ਤਾਲੂ ਆਪਣੇ ਖਾਣੇ ਦਾ ਸੁਆਦ ਚੱਖ ਲੈਂਦਾ
ਹੈ?
12ਬੁੱਢਿਆਂ ਵਿੱਚ ਬੁੱਧੀ ਹੁੰਦੀ ਹੈ,
ਅਤੇ ਦਿਨਾਂ ਦੀ ਲੰਮਾਈ ਵਿੱਚ ਸਮਝ ਹੈ।।
13ਪਰਮੇਸ਼ੁਰ#12:13 ਇਬਰ., ਉਹ । ਦੇ ਨਾਲ ਬੁੱਧ ਤੇ ਸਮਰੱਥ ਹੈ,
ਉਹ ਦੇ ਕੋਲ ਸਲਾਹ ਤੇ ਸਮਝ ਹੈ।
14ਵੇਖੋ, ਉਹ ਢਾਹ ਸੁੱਟਦਾ ਤੇ ਉਹ ਬਣਾਇਆ ਨਹੀਂ
ਜਾ ਸੱਕਦਾ ਹੈ,
ਉਹ ਮਨੁੱਖ ਉੱਤੇ ਬੰਧਨ ਪਾਉਂਦਾ ਹੈ ਤੇ ਉਹ ਖੁੱਲ੍ਹ
ਨਹੀਂ ਸੱਕਦਾ।
15ਵੋਖੋ, ਉਹ ਪਾਣੀਆਂ ਨੂੰ ਰੋਕ ਲੈਂਦਾ ਹੈ ਤੇ ਓਹ ਸੁੱਕ
ਜਾਂਦੇ ਹਨ,
ਫੇਰ ਉਹ ਉਨ੍ਹਾਂ ਨੂੰ ਘੱਲਦਾ ਹੈ ਤੇ ਓਹ ਧਰਤੀ
ਓਲਦ ਦਿੰਦੇ ਹਨ
16ਉਹ ਦੇ ਨਾਲ ਸ਼ਕਤੀ ਤੇ ਦਨਾਈ ਹੈ,
ਧੋਖਾ ਦੇਣ ਵਾਲਾ ਤੇ ਧੋਖਾ ਖਾਣ ਵਾਲਾ ਉਹ ਦੇ
ਹਨ,
17ਜੋ ਦਰਬਾਰੀਆਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ,
ਅਤੇ ਨਿਆਈਆਂ ਨੂੰ ਬੁਧੂ ਬਣਾਉਂਦਾ ਹੈ,
18ਉਹ ਰਾਜਿਆਂ ਦੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ,
ਅਤੇ ਉਨ੍ਹਾਂ ਦੇ ਲੱਕਾਂ ਉੱਤੇ ਲੰਗੋਟੀਆਂ ਬੰਨ੍ਹ ਦਿੰਦਾ
ਹੈ।
19ਉਹ ਜਾਜਕਾਂ ਨੂੰ ਨੰਗੇ ਪੈਰੀਂ ਤੁਰਾਉਂਦਾ ਹੈ,
ਅਤੇ ਤਕੜਿਆਂ ਨੂੰ ਉਲਟਾ ਦਿੰਦਾ ਹੈ।
20ਉਹ ਵਫ਼ਾਦਾਰਾਂ ਦੇ ਬੁੱਲ੍ਹ ਬੰਦ ਕਰ ਦਿੰਦਾ,
ਅਤੇ ਬਜ਼ੁਰਗਾਂ ਦਾ ਬਿਬੇਕ ਲੈ ਲੈਂਦਾ ਹੈ,
21ਉਹ ਪਤਵੰਤਾਂ ਉੱਤੇ ਘਿਣ ਡੋਹਲ ਦਿੰਦਾ ਹੈ,
ਅਤੇ ਜੋਰਾਵਰਾਂ ਦਾ ਕਮਰ ਕੱਸਾ ਢਿੱਲਾ ਕਰ ਦਿੰਦਾ ਹੈ।
22ਉਹ ਅਨ੍ਹੇਰੇ ਦੀਆਂ ਡੂੰਘੀਆਂ ਗੱਲਾਂ ਨੰਗੀਆਂ ਕਰ
ਦਿੰਦਾ ਹੈ,
ਅਤੇ ਮੌਤ ਦੇ ਸਾਯੇ ਨੂੰ ਚਾਨਣੇ ਵਿੱਚ ਬਾਹਰ ਲੈ
ਆਉਂਦਾ ਹੈ।
23ਉਹ ਕੌਮਾਂ ਨੂੰ ਵਧਾਉਂਦਾ ਅਤੇ ਉਨ੍ਹਾਂ ਨੂੰ ਨਾਸ ਕਰਦਾ
ਹੈ,
ਉਹ ਕੌਮਾਂ ਨੂੰ ਫੈਲਾਉਂਦਾ ਅਤੇ ਉਨ੍ਹਾਂ ਨੂੰ ਮੋੜ ਲੈ
ਆਉਂਦਾ ਹੈ।
24ਉਹ ਦੇਸ਼ ਦੇ ਲੋਕਾਂ ਦੇ ਮੁਖੀਆਂ ਦੀ ਮੱਤ ਨੂੰ ਲੈ
ਲੈਂਦਾ ਹੈ,
ਅਤੇ ਉਨ੍ਹਾਂ ਨੂੰ ਸੁੰਞੇ ਥਾਂ ਵਿੱਚ ਭਟਕਾਉਂਦਾ ਹੈ
ਜਿੱਥੇ ਕੋਈ ਰਾਹ ਨਹੀਂ,
25ਓਹ ਅਨ੍ਹੇਰੇ ਵਿੱਚ ਬਿਨਾ ਚਾਨਣ ਤੋਂ ਟੋਹੰਦੇ ਫਿਰਦੇ
ਹਨ,
ਉਹ ਉਨ੍ਹਾਂ ਨੂੰ ਸ਼ਰਾਬੀ ਵਾਂਙੁ ਭਟਕਾਉਂਦਾ ਹੈ।।

Currently Selected:

ਅੱਯੂਬ 12: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 12