ਯਿਰਮਿਯਾਹ 33
33
ਬਹਾਲੀ ਲਈ ਬਚਨ
1ਯਹੋਵਾਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦ ਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ ਕਿ 2ਯਹੋਵਾਹ ਜਿਹੜਾ ਏਹ ਦਾ ਕਰਤਾ ਅਤੇ ਯਹੋਵਾਹ ਜਿਹੜਾ ਏਹ ਦਾ ਸਰਜਨਹਾਰ ਅਤੇ ਕਾਇਮ ਰੱਖਣ ਵਾਲਾ ਹੈ, - ਯਹੋਵਾਹ ਉਸ ਦਾ ਨਾਮ ਹੈ, - ਉਹ ਇਉਂ ਆਖਦਾ ਹੈ, 3ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ ਅਤੇ ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ।।
4ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਏਸ ਸ਼ਹਿਰ ਦੇ ਘਰਾਂ ਦੇ ਵਿਖੇ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਮਹਿਲਾਂ ਦੇ ਵਿਖੇ ਜਿਹੜੇ ਦਮਦਮਿਆਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਐਉਂ ਫ਼ਰਮਾਉਂਦਾ ਹੈ, - 5ਓਹ ਕਸਦੀਆਂ ਨਾਲ ਲੜਨ ਅਤੇ ਓਹਨਾਂ ਨੂੰ ਉਨ੍ਹਾਂ ਆਦਮੀਆਂ ਦੀਆਂ ਲੋਥਾਂ ਨਾਲ ਭਰਨ ਲਈ ਆਉਂਦੇ ਹਨ ਜਿਨ੍ਹਾਂ ਨੂੰ ਮੈਂ ਆਪਣੇ ਕ੍ਰੋਧ ਅਤੇ ਆਪੁਣੇ ਗੁੱਸੇ ਨਾਲ ਮਾਰਿਆ ਹੈ ਅਤੇ ਜਿਨ੍ਹਾਂ ਦੀ ਸਾਰੀ ਬੁਰਿਆਈ ਦੇ ਕਾਰਨ ਮੈਂ ਏਸ ਸ਼ਹਿਰ ਤੋਂ ਆਪਣਾ ਮੂੰਹ ਲੁਕਾਇਆ ਹੈ 6ਵੇਖੋ, ਮੈਂ ਇਹ ਦੇ ਲਈ ਔਖਦ ਅਤੇ ਤੰਦਰੁਸਤੀ ਲਿਆਵਾਂਗਾ ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂਗਾ ਅਤੇ ਮੈਂ ਏਹਨਾਂ ਲਈ ਸ਼ਾਂਤੀ ਅਤੇ ਸਚਿਆਈ ਵਾਫਰ ਪਰਗਟ ਕਰਾਂਗਾ 7ਮੈਂ ਯਹੂਦਾਹ ਦੀ ਅਸੀਰੀ ਨੂੰ ਅਤੇ ਇਸਰਾਏਲ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਓਹਨਾਂ ਨੂੰ ਪਹਿਲਾਂ ਵਾਂਙੁ ਬਣਾਵਾਂਗਾ 8ਮੈਂ ਓਹਨਾਂ ਨੂੰ ਸਾਰੀ ਬਦੀ ਤੋਂ ਜਿਹ ਦੇ ਨਾਲ ਓਹਨਾਂ ਨੇ ਮੇਰੇ ਵਿਰੁੱਧ ਪਾਪ ਕੀਤਾ ਸਾਫ਼ ਕਰ ਦਿਆਂਗਾ ਅਤੇ ਮੈਂ ਓਹਨਾਂ ਸਾਰੀਆਂ ਬਦੀਆਂ ਦੇ ਲਈ ਜਿਨ੍ਹਾਂ ਨਾਲ ਓਹ ਮੇਰੇ ਪਾਪੀ ਹੋਏ ਅਤੇ ਜਿਨ੍ਹਾਂ ਵਿੱਚ ਓਹ ਅਪਰਾਧੀ ਹੋਏ ਮਾਫ਼ ਕਰ ਦਿਆਂਗਾ 9ਏਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਓਹ ਉਸ ਨੇਕੀ ਨੂੰ ਜਿਹੜੀ ਮੈਂ ਏਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਏਹਨਾਂ ਨਾਲ ਕਰਾਂਗਾ ਓਹ ਡਰਨਗੀਆਂ ਅਤੇ ਕੰਬਣਗੀਆਂ।।
10ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ ਕਿ ਏਸ ਅਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ ਨਾ ਡੰਗਰ ਅਤੇ ਯਹੂਦਾ ਦੇ ਸ਼ਹਿਰਾਂ ਵਿੱਚ, ਅਤੇ ਯਹੂਦਾਹਦੇ ਸ਼ਹਿਰਾਂ ਵਿੱਚ, ਅਤੇ ਯਰੂਸ਼ਲਮ ਦੇ ਚੌਕਾਂ ਵਿੱਚ ਜਿਹੜੇ ਉੱਜੜੇ ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ 11ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ ਅਤੇ ਓਹਨਾਂ ਦੀ ਅਵਾਜ਼ ਸੁਣੀ ਜਾਵੇਗੀ ਜਿਹੜੇ ਆਖਦੇ ਹਨ, - ਸੈਨਾਂ ਦੇ ਯਹੋਵਾਹ ਦੀ ਉਸਤਤ ਕਰੋ, ਕਿਉਂ ਜੋ ਯਹੋਵਾਹ ਭਲਾ ਹੈ, ਅਤੇ ਉਹ ਦੀ ਦਯਾ ਸਦੀਪਕਾਲ ਦੀ ਹੈ।। ਜਦ ਓਹ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਕਰਨ ਲਈ ਆਉਂਦੇ ਹਨ ਕਿਉਂ ਜੋ ਯਹੋਵਾਹ ਆਖਦਾ ਹੈ, ਮੈਂ ਓਹਨਾਂ ਦੀ ਏਸ ਦੇਸ ਦੀ ਅਸੀਰੀ ਨੂੰ ਪਹਿਲੇ ਵਾਂਙੁ ਮੁਕਾ ਦਿਆਂਗਾ 12ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਏਸ ਅਸਥਾਨ ਜਿਹੜਾ ਵਿਰਾਨ ਹੈ ਅਤੇ ਜਿਹ ਦੇ ਵਿੱਚ ਨਾ ਆਦਮੀ ਹੈ ਨਾ ਡੰਗਰ ਅਤੇ ਉਹ ਦੇ ਸਾਰੇ ਸ਼ਹਿਰਾਂ ਵਿੱਚ ਫੇਰ ਆਜੜੀਆਂ ਦੇ ਵਸੇਬੇ ਹੋਣਗੇ ਅਤੇ ਓਹ ਇੱਜੜ ਬਿਠਾਉਣਗੇ 13ਪਹਾੜੀ ਦੇਸ ਦੇ ਸ਼ਹਿਰਾਂ ਵਿੱਚ, ਮਦਾਨ ਦੇ ਸ਼ਹਿਰਾਂ ਵਿੱਚ, ਦੱਖਣ ਦੇ ਸ਼ਹਿਰਾਂ ਵਿੱਚ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ ਦੁਆਲੇ ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਫੇਰ ਇੱਜੜ ਗਿਣਨ ਵਾਲੇ ਦੇ ਹੱਥ ਹੇਠ ਦੀ ਲੰਘਣਗੇ, ਯਹੋਵਾਹ ਆਖਦਾ ਹੈ।।
14ਵੇਖੋ, ਓਹ ਦਿਨ ਆਉਂਦੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਉਸ ਭਲੀ ਗੱਲ ਨੂੰ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਦੇ ਵਿਖੇ ਕੀਤੀ ਹੈ ਪੂਰੀ ਕਰਾਂਗਾ 15ਉਨ੍ਹਾਂ ਦਿਨਾ ਵਿੱਚ ਅਤੇ ਉਸ ਵੇਲੇ ਮੈਂ ਦਾਊਦ ਲਈ ਧਰਮ ਦੀ ਸ਼ਾਖ ਉਗਾਵਾਂਗਾ ਅਤੇ ਉਹ ਦੇਸ ਵਿੱਚ ਨਿਆਉਂ ਅਤੇ ਧਰਮ ਦੇ ਕੰਮ ਕਰੇਗਾ 16ਉਨ੍ਹਾਂ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾ ਅਤੇ ਯਰੂਸ਼ਲਮ ਚੈਨ ਨਾਲ ਵੱਸੇਗਾ ਅਤੇ ਉਹ ਦੇਸ ਨਾਮ ਤੋਂ ਪੁਕਾਰਿਆ ਜਾਵੇਗਾ, “ਯਹੋਵਾਹ ਸਾਡਾ ਧਰਮ ਹੈ”।।
17ਯਹੋਵਾਹ ਤਾਂ ਐਉਂ ਫ਼ਰਮਾਉਂਦਾ ਹੈ ਕਿ ਦਾਊਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ 18ਅਤੇ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਨਾ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇਂ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ 19ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ 20ਯਹੋਵਾਹ ਐਉਂ ਆਖਦਾ ਹੈ ਕਿ ਜੇ ਤੁਸੀਂ ਮੇਰਾ ਦਿਨ ਦਾ ਨੇਮ ਅਤੇ ਮੇਰਾ ਰਾਤ ਦਾ ਨੇਮ ਤੋੜ ਸੱਕਦੇ ਹੋ ਭਈ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਣ 21ਤਦ ਮੇਰਾ ਉਹ ਨੇਮ ਜਿਹੜਾ ਮੈਂ ਆਪਣੇ ਦਾਸ ਦਾਊਦ ਲਈ ਕੀਤਾ ਸੀ ਟੁੱਟ ਸੱਕਦਾ ਹੈ ਭਈ ਉਸ ਦੇ ਸਿੰਘਾਸਣ ਉੱਤੇ ਪਾਤਸ਼ਾਹੀ ਕਰਨ ਲਈ ਪੁੱਤ੍ਰ ਨਾ ਹੋਵੇ, ਨਾਲੇ ਲੇਵੀ ਜਾਜਕਾਂ ਦਾ ਨੇਮ ਵੀ ਜਿਹੜੇ ਮੇਰੇ ਸੇਵਕ ਹਨ 22ਜਿਵੇਂ ਅਕਾਸ਼ ਦੀ ਸੈਨਾਂ ਗਿਣੀ ਨਹੀਂ ਜਾਂਦੀ, ਨਾ ਸਮੁੰਦਰ ਦੀ ਰੇਤ ਮਿਣੀ ਜਾਂਦੀ ਹੈ ਤਿਵੇਂ ਮੈਂ ਆਪਣੇ ਦਾਸ ਦਾਊਦ ਦੀ ਨਸਲ ਨੂੰ ਅਤੇ ਲੇਵੀਆਂ ਨੂੰ ਜਿਹੜੇ ਮੇਰੇ ਸੇਵਕ ਹਨ ਵਧਾਵਾਂਗਾ।। 23ਫੇਰ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ, 24ਕੀ ਤੂੰ ਨਹੀਂ ਵੇਖਦਾ ਕਿ ਏਹ ਲੋਕ ਕੀ ਬੋਲੇ? ਕਿ “ਏਹਨਾਂ ਦੋਂਹੁ ਟੱਬਰਾਂ ਨੂੰ ਜਿਨ੍ਹਾਂ ਨੂੰ ਯਹੋਵਾਹ ਨੇ ਚੁਣਿਆ ਸੀ ਉਸ ਨੇ ਰੱਦ ਕਰ ਦਿੱਤਾ ਹੈ”। ਕਿਉਂ ਓਹ ਮੇਰੀ ਪਰਜਾ ਨੂੰ ਨਖਿੱਧ ਜਾਣਦੇ ਹਨ ਭਈ ਓਹ ਅੱਗੇ ਨੂੰ ਓਹਨਾਂ ਦੇ ਸਾਹਮਣੇ ਕੌਮ ਨਾ ਰਹੇ।। 25ਯਹੋਵਾਹ ਐਉਂ ਆਖਦਾ ਹੈ ਕਿ ਜੇ ਮੈਂ ਆਪਣੇ ਨੇਮ ਨੂੰ ਦਿਨ ਅਤੇ ਰਾਤ ਨਾਲ ਅਤੇ ਆਪਣੀਆਂ ਬਿਧੀਆਂ ਨੂੰ ਅਕਾਸ਼ ਅਤੇ ਧਰਤੀ ਨਾਲ ਕਾਇਮ ਨਾ ਕੀਤਾ ਹੋਵੇ 26ਤਾਂ ਮੈਂ ਵੀ ਯਾਕੂਬ ਅਤੇ ਆਪਣੇ ਦੇਸ ਦਾਊਦ ਦੀ ਨਸਲ ਨੂੰ ਰੱਦ ਦਿਆਂਗਾ ਭਈ ਉਹ ਦੀ ਨਸਲ ਵਿੱਚੋਂ ਓਹਨਾਂ ਨੂੰ ਨਾ ਲਵਾਂਗਾ ਜਿਹੜੇ ਅਹਰਾਹਾਮ, ਇਸਹਾਕ ਅਤੇ ਯਾਕੂਬ ਦੀ ਨਸਲ ਉੱਤੇ ਹੁਕਮ ਚਲਾਉਣ ਵਾਲੇ ਹੋਣ, ਸਗੋਂ ਮੈਂ ਓਹਨਾਂ ਦੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਓਹਨਾਂ ਨਾਲ ਰਹਮ ਕਰਾਂਗਾ।।
Currently Selected:
ਯਿਰਮਿਯਾਹ 33: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.