YouVersion Logo
Search Icon

ਯਸਾਯਾਹ 63

63
ਕੌਮਾਂ ਉੱਤੇ ਕ੍ਰੋਧ ਅਤੇ ਪਰਜਾ ਲਈ ਦਯਾ
1ਏਹ ਕੌਣ ਹੈ ਜੋ ਅਦੋਮ ਤੋਂ,
ਲਾਲ ਬਸਤਰ ਪਾ ਕੇ ਬਾਸਰਾਹ ਤੋਂ ਲਗਾ ਆਉਂਦਾ
ਹੈ?
ਜੋ ਆਪਣੇ ਲਿਬਾਸ ਵਿੱਚ ਸ਼ਾਨਦਾਰ ਹੈ,
ਅਤੇ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ
ਹੈ?
ਮੈਂ ਹਾਂ ਜੋ ਧਰਮ ਨਾਲ ਬੋਲਦਾ,
ਜੋ ਬਚਾਉਣ ਲਈ ਸਮਰਥੀ ਹਾਂ।
2ਤੇਰਾ ਲਿਬਾਸ ਕਿਉਂ ਲਾਲ ਹੈ,
ਅਤੇ ਤੇਰਾ ਬਸਤਰ ਚੁਬੱਚੇ ਵਿੱਚ ਦਾਖ ਲਤਾੜਨ ਵਾਲੇ
ਜਿਹਾ ਹੈ?
3ਮੈਂ ਅਕੱਲੇ ਦਾਖ ਦੇ ਚੁਬੱਚੇ ਵਿੱਚ ਲਤਾੜਿਆ,
ਅਤੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ।
ਹਾਂ, ਮੈਂ ਆਪਣੇ ਕ੍ਰੋਧ ਵਿੱਚ ਓਹਨਾਂ ਨੂੰ ਲਤਾੜਿਆ,
ਅਤੇ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਮਿੱਧਿਆ,
ਮੇਰੇ ਬਸਤਰ ਉੱਤੇ ਓਹਨਾਂ ਦਾ ਲਹੂ ਛਿੜਕਿਆ
ਗਿਆ,
ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ!
4ਬਦਲਾ ਲੈਣ ਦਾ ਦਿਲ ਮੇਰੇ ਵਿੱਚ ਜੋ ਸੀ,
ਅਤੇ ਮੇਰੇ ਛੁਡਾਇਆਂ ਹੋਇਆਂ ਦਾ ਵਰਹਾ ਆ
ਗਿਆ ਹੈ।
5ਮੈਂ ਨਿਗਾਹ ਕੀਤੀ ਪਰ ਸਹਾਇਕ ਕੋਈ ਨਹੀਂ
ਸੀ,
ਮੈਂ ਦੰਗ ਰਹਿ ਗਿਆ ਪਰ ਸੰਭਾਲਣ ਵਾਲਾ ਕੋਈ
ਨਹੀਂ ਸੀ।
ਤਾਂ ਮੇਰੀ ਭੁਜਾ ਨੇ ਮੈਨੂੰ ਬਚਾਇਆ,
ਅਤੇ ਮੇਰੇ ਗੁੱਸੇ ਨੇ ਮੈਨੂੰ ਸੰਭਾਲਿਆ।
6ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਚਿੱਥਿਆ,
ਮੈਂ ਆਪਣੇ ਗੁੱਸੇ ਵਿੱਚ ਓਹਨਾਂ ਨੂੰ ਖੀਵੇ ਕੀਤਾ,
ਅਤੇ ਓਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।।
7ਮੈਂ ਯਹੋਵਾਹ ਦੀ ਦਯਾ ਦਾ ਵਰਨਣ ਕਰਾਂਗਾ,
ਯਹੋਵਾਹ ਦੀ ਉਸਤਤ ਦਾ ਵੀ,
ਉਸ ਸਾਰੇ ਦੇ ਅਨੁਸਾਰ ਜੋ ਯਹੋਵਾਹ ਨੇ ਸਾਨੂੰ
ਬਖ਼ਸ਼ਿਆ,
ਨਾਲੇ ਇਸਰਾਏਲ ਦੇ ਘਰਾਣੇ ਲਈ ਉਹ ਵੱਡੀ
ਭਲਿਆਈ,
ਜਿਹ ਨੂੰ ਉਹ ਨੇ ਆਪਣੇ ਰਹਮ,
ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਓਹਨਾਂ
ਨੂੰ ਬਖ਼ਸ਼ ਦਿੱਤਾ।
8ਓਸ ਤਾਂ ਆਖਿਆ, ਏਹ ਸੱਚ ਮੁੱਚ ਮੇਰੀ ਪਰਜਾ ਹੈ,
ਪੁੱਤ੍ਰ ਜੋ ਛਲ ਨਾ ਕਮਾਉਣਗੇ,
ਸੋ ਉਹ ਓਹਨਾਂ ਦਾ ਬਚਾਉਣ ਵਾਲਾ ਹੋਇਆ।
9ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ,
ਅਤੇ ਉਹ ਦੀ ਹਜ਼ੂਰੀ ਦੇ ਦੂਤ ਨੇ ਓਹਨਾਂ ਨੂੰ
ਬਚਾਇਆ,
ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ
ਵਿੱਚ
ਓਹਨਾਂ ਨੂੰ ਛੁਡਾਇਆ,
ਉਹ ਓਹਨਾਂ ਨੂੰ ਸਾਰੇ ਪਰਾਚੀਨ ਦਿਨਾਂ ਵਿੱਚ ਚੁੱਕੀ
ਫਿਰਿਆ।।
10ਪਰ ਓਹ ਆਕੀ ਹੋ ਗਏ,
ਅਤੇ ਉਹ ਦੇ ਪਵਿੱਤਰ ਆਤਮਾ ਨੂੰ ਗਰੰਜ ਕੀਤਾ,
ਉਹ ਉਲਟਾ ਓਹਨਾਂ ਦਾ ਵੈਰੀ ਬਣ ਗਿਆ,
ਅਤੇ ਆਪ ਓਹਨਾਂ ਨਾਲ ਲੜਿਆ।
11ਤਾਂ ਉਹ ਦੀ ਪਰਜਾ ਨੇ ਮੂਸਾ ਦੇ ਪਰਾਚੀਨ ਦਿਨਾਂ ਨੂੰ
ਚੇਤੇ ਕੀਤਾ, -
ਉਹ ਕਿੱਥੇ ਹੈ ਜੋ ਓਹਨਾਂ ਨੂੰ ਸਮੁੰਦਰੋਂ ਉਤਾਹਾਂ
ਲਿਆਇਆ,
ਆਪਣੇ ਇੱਜੜ ਦੇ ਪਾਲੀ ਨੂੰ ਵੀ?
ਉਹ ਕਿੱਥੇ ਹੈ ਜਿਹ ਨੇ ਆਪਣਾ ਪਵਿੱਤਰ ਆਤਮਾ
ਓਹਨਾਂ ਦੇ ਅੰਦਰ ਪਾਇਆ?
12ਜਿਹ ਨੇ ਆਪਣੀ ਪਰਤਾਪਵਾਨ ਭੁਜਾ ਨੂੰ
ਮੂਸਾ ਦੇ ਸੱਜੇ ਹੱਥ ਤੇ ਚਲਾਇਆ?
ਜਿਹ ਨੇ ਓਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ,
ਭਈ ਉਹ ਆਪਣੇ ਲਈ ਇੱਕ ਸਦੀਪਕ ਨਾਮ
ਬਣਾਵੇ?
13ਜਿਹ ਨੇ ਡੁੰਘਿਆਈਆਂ ਦੇ ਵਿੱਚ ਓਹਨਾਂ ਦੀ
ਅਗਵਾਈ ਕੀਤੀ?
ਜਿਵੇਂ ਘੋੜਾ ਉਜਾੜ ਵਿੱਚ, ਓਹਨਾਂ ਨੇ ਠੋਕਰ ਨਾ
ਖਾਧੀ।
14ਜਿਵੇਂ ਡੰਗਰ ਦੂਣ ਵਿੱਚ ਜਾਂਦੇ,
ਤਿਵੇਂ ਯਹੋਵਾਹ ਦੇ ਆਤਮਾ ਨੇ ਓਹਨਾਂ ਨੂੰ ਅਰਾਮ
ਦਿੱਤਾ।
ਤੈਂ ਇਉਂ ਆਪਣੀ ਪਰਜਾ ਦੀ ਅਗਵਾਈ ਕੀਤੀ,
ਭਈ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।।
15ਸੁਰਗੋਂ ਤੱਕ ਅਤੇ ਵੇਖ,
ਆਪਣੇ ਪਵਿੱਤ੍ਰ ਅਤੇ ਸ਼ਾਨਦਾਰ ਭਵਨ ਤੋਂ,
ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ?
ਤੇਰੀ ਦਿਲੀ ਚਾਹ ਅਤੇ ਤੇਰਾ ਰਹਮ ਜੋ ਮੇਰੇ ਲਈ ਸੀ
ਰੁਕ ਗਿਆ ਹੈ।
16ਤੂੰ ਤਾਂ ਸਾਡਾ ਪਿਤਾ ਹੈਂ,
ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ,
ਅਤੇ ਇਸਰਾਏਲ ਸਾਨੂੰ ਨਹੀਂ ਸਿਆਣਦਾ,
ਪਰ ਤੂੰ ਯਹੋਵਾਹ ਸਾਡਾ ਪਿਤਾ ਹੈ,
ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕਾਲ
ਤੋਂ ਹੈ।
17ਹੇ ਯਹੋਵਾਹ, ਤੈਂ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ
ਕੁਰਾਹੇ ਪੈਣ ਦਿੱਤਾ?
ਤੈਂ ਸਾਡੇ ਦਿਲਾਂ ਨੂੰ ਆਪਣੇ ਡਰ ਮੰਨਣ ਤੋਂ ਕਿਉਂ
ਕਠੋਰ ਹੋਣ ਦਿੱਤਾ?
ਆਪਣੇ ਟਹਿਲੂਆਂ, ਆਪਣੀ ਮਿਲਖ ਦੇ ਗੋਤਾਂ ਦੀ
ਖਾਤਰ ਮੁੜ ਆ।
18ਥੋੜੇ ਚਿਰ ਲਈ ਤੇਰੀ ਪਵਿੱਤ੍ਰ ਪਰਜਾ ਨੇ ਤੇਰੇ ਪਵਿੱਤ੍ਰ
ਅਸਥਾਨ ਨੂੰ ਕਬਜ਼ੇ ਵਿੱਚ ਰੱਖਿਆ,
ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ।
19ਅਸੀਂ ਚਿਰ ਤੋਂ ਓਹਨਾਂ ਵਰਗੇ ਹੋ ਗਏ,
ਜਿਨ੍ਹਾਂ ਉੱਤੇ ਤੈਂ ਰਾਜ ਨਹੀਂ ਕੀਤਾ,
ਓਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਸਦਾਉਂਦੇ
ਨਹੀਂ।।

Highlight

Share

Copy

None

Want to have your highlights saved across all your devices? Sign up or sign in