YouVersion Logo
Search Icon

ਯਸਾਯਾਹ 61

61
ਦੁਖੀਆਂ ਦਾ ਬਚਾਓ
1ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ,
ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ ਹੈ,
ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ,
ਓਸ ਮੈਨੂੰ ਘੱਲਿਆ ਹੈ,
ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,
ਅਤੇ ਬੰਧੂਆਂ ਨੂੰ ਛੁੱਟਣ ਦਾ
ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ,
2ਭਈ ਮੈਂ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ,
ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ
ਪਰਚਾਰ ਕਰਾਂ,
ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਆਂ,
3ਭਈ ਸੀਯੋਨ ਦੇ ਸੋਗੀਆਂ ਲਈ ਏਹ ਕਰਾਂ, -
ਓਹਨਾਂ ਨੂੰ ਸੁਆਹ ਦੇ ਥਾਂ ਸਿਹਰਾ,
ਸੋਗ ਦੇ ਥਾਂ ਖੁਸ਼ੀ ਦਾ ਤੇਲ,
ਨਿਮ੍ਹੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂਗਾ,
ਅਤੇ ਓਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ
ਸਦਾਉਣਗੇ,
ਭਈ ਉਸ ਦੀ ਸਜ਼ਾਵਟ ਹੋਵੇ।।
4ਓਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ,
ਓਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ,
ਓਹ ਬਰਬਾਦ ਸ਼ਹਿਰਾਂ ਨੂੰ,
ਅਤੇ ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ ਨੂੰ ਮਰੰਮਤ ਕਰਨਗੇ।
5ਪਰਦੇਸੀ ਆ ਖੜ੍ਹੇ ਹੋਣਗੇ ਅਤੇ ਤੁਹਾਡੇ
ਇੱਜੜਾਂ ਨੂੰ ਚਾਰਨਗੇ,
ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ,
6ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ,
ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਾਦਾਰ ਆਖਣਗੇ,
ਤੁਸੀਂ ਕੌਮਾਂ ਦਾ ਧਨ ਖਾਓਗੇ,
ਅਤੇ ਓਹਨਾਂ ਦੇ ਮਾਲ ਮਤੇ ਉੱਤੇ ਅਭਮਾਨ
ਕਰੋਗੇ।।
7ਤੁਹਾਡੀ ਲਾਜ ਦੇ ਥਾਂ, ਦੁਗਣਾ,
ਬੇਪਤੀ ਦੇ ਥਾਂ ਓਹ ਆਪਣੇ ਹਿੱਸੇ ਵਿੱਚ ਮੌਜ
ਮਾਨਣਗੇ,
ਏਸ ਲਈ ਓਹ ਆਪਣੇ ਦੇਸ ਵਿੱਚ ਦੁਗਣੇ ਉੱਤੇ
ਕਬਜ਼ਾ ਕਰਨਗੇ,
ਓਹਨਾਂ ਨੂੰ ਸਦੀਪਕ ਅਨੰਦ ਹੋਵੇਗਾ।
8ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ
ਹਾਂ,
ਲੁੱਟ ਤੋਂ ਬੁਰਿਆਈ#61:8 ਅਥਵਾ, ਹੋਮ ਬਲੀ ਸਣੇ ਘਿਣ ਕਰਦਾ ਹਾਂ,
ਮੈਂ ਓਹਨਾਂ ਨੂੰ ਸਚਿਆਈ ਨਾਲ ਓਹਨਾਂ ਦਾ ਵੱਟਾ
ਦਿਆਂਗਾ,
ਮੈਂ ਓਹਨਾਂ ਦੇ ਨਾਲ ਇੱਕ ਅਨੰਤ ਨੇਮ ਬਨ੍ਹਾਂਗਾ।
9ਓਹਨਾਂ ਦੀ ਅੰਸ ਕੌਮਾਂ ਵਿੱਚ,
ਅਤੇ ਓਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ,
ਓਹਨਾਂ ਦੇ ਸਾਰੇ ਵੇਖਣ ਵਾਲੇ ਸਿਆਣਨਗੇ,
ਭਈ ਓਹ ਯਹੋਵਾਹ ਦੀ ਮੁਬਾਰਕ ਅੰਸ ਹੈ।।
10ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ,
ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ,
ਕਿਉਂ ਜੋ ਓਸ ਮੈਨੂੰ ਮੁਕਤੀ ਦੇ ਬਸਤ੍ਰ ਪਵਾਏ,
ਓਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ,
ਜਿਵੇਂ ਲਾੜਾ ਸਿਹਰੇ ਨਾਲ ਆਪ ਨੂੰ ਸੁਆਰਦਾ,
ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪ ਨੂੰ
ਸਿੰਗਾਰਦੀ ਹੈ।
11ਤਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ,
ਅਤੇ ਬਾਗ ਦੀਆਂ ਨੂੰ ਉਪਜਾਉਂਦਾ ਹੈ,
ਤਿਵੇਂ ਪ੍ਰਭੁ ਯਹੋਵਾਹ ਧਰਮ ਅਰ ਉਸਤਤ ਨੂੰ
ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।।

Highlight

Share

Copy

None

Want to have your highlights saved across all your devices? Sign up or sign in