ਯਸਾਯਾਹ 56
56
ਓਪਰਿਆਂ ਅਤੇ ਖੁਸਰਿਆਂ ਦੇ ਪੂਰੇ ਹੱਕ
1ਯਹੋਵਾਹ ਇਉਂ ਆਖਦਾ ਹੈ,
ਇਨਸਾਫ਼ ਦੀ ਪਾਲਨਾ ਕਰੋ ਅਤੇ ਧਰਮ ਵਰਤੋ,
ਕਿਉਂ ਜੋ ਮੇਰਾ ਛੁਟਕਾਰਾ ਨੇੜੇ ਆਉਣ ਵਾਲਾ ਹੈ,
ਅਤੇ ਮੇਰਾ ਧਰਮ ਪਰਗਟ ਹੋਣ ਵਾਲਾ ਹੈ।
2ਧੰਨ ਹੈ ਉਹ ਮਨੁੱਖ ਜੋ ਏਹ ਕਰਦਾ ਹੈ,
ਅਤੇ ਆਦਮ ਵੰਸ ਜੋ ਏਹ ਨੂੰ ਫੜ ਛੱਡਦਾ ਹੈ,
ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ,
ਅਤੇ ਆਪਣਾ ਹੱਥ ਹਰ ਬਦੀ ਦੇ ਕਰਨ ਤੋਂ ਰੋਕਦਾ
ਹੈ।
3ਓਪਰਾ ਜਿਹ ਨੇ ਆਪਣੇ ਆਪ ਨੂੰ ਯਹੋਵਾਹ ਦੇ
ਮਗਰ ਲਾ ਲਿਆ ਹੈ, ਏਹ ਨਾ ਆਖੇ,
ਯਹੋਵਾਹ ਮੈਨੂੰ ਆਪਣੀ ਪਰਜਾ ਵਿੱਚੋਂ ਅੱਡ ਕਰ
ਦੇਵੇਗਾ,
ਨਾ ਖੁਸਰਾ ਏਹ ਆਖੇ, ਵੇਖੋ, ਮੈਂ ਸੁੱਕਾ ਰੁੱਖ ਹਾਂ।
4ਯਹੋਵਾਹ ਤਾਂ ਇਉਂ ਆਖਦਾ ਹੈ,
ਉਨ੍ਹਾਂ ਖੁਸਰਿਆਂ ਨੂੰ ਜੋ ਮੇਰੇ ਸਬਤਾਂ ਨੂੰ ਮੰਨਦੇ,
ਅਤੇ ਜੋ ਕੁਝ ਮੈਨੂੰ ਭਾਉਂਦਾ ਓਹੀ ਚੁਣਦੇ,
ਅਤੇ ਮੇਰੇ ਨੇਮ ਨੂੰ ਫੜੀ ਰੱਖਦੇ ਹਨ,
5ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ
ਕੰਧਾਂ ਦੇ ਅੰਦਰ,
ਇੱਕ ਯਾਦਗਾਰ ਅਤੇ ਇੱਕ ਨਾਮ,
ਪੁੱਤ੍ਰਾਂ ਧੀਆਂ ਨਾਲੋਂ ਚੰਗਾ ਦਿਆਂਗਾ।
ਮੈਂ ਓਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ,
ਜੋ ਮਿਟਾਇਆ ਨਾ ਜਾਵੇਗਾ।।
6ਓਪਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ
ਮਗਰ ਲਾ ਲਿਆ ਹੈ,
ਭਈ ਓਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ
ਨਾਮ ਨਾਲ ਪ੍ਰੇਮ ਰੱਖਣ,
ਅਤੇ ਉਸ ਦੇ ਦਾਸ ਹੋਣ,
ਹਰੇਕ ਜੋ ਸਬਤ ਨੂੰ ਬਿਨਾ ਪਲੀਤ ਕੀਤੇ ਮੰਨਦਾ,
ਅਤੇ ਮੇਰੇ ਨਾਮ ਨੂੰ ਫੜੀ ਰੱਖਦਾ ਹੈ,
7ਏਹਨਾਂ ਨੂੰ ਮੈਂ ਆਪਣੇ ਪਵਿੱਤ੍ਰ ਪਹਾੜ ਨੂੰ ਲਿਆਵਾਂਗਾ
ਅਤੇ ਓਹਨਾਂ ਨੂੰ ਆਪਣੇ ਪ੍ਰਾਰਥਨਾ ਦੇ ਘਰ ਵਿੱਚ
ਅਨੰਦ ਦੁਆਵਾਂਗਾ,
ਓਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ
ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ,
ਮੇਰਾ ਘਰ ਤਾਂ ਸਾਰਿਆਂ ਲੋਕਾਂ ਲਈ
ਪ੍ਰਾਰਥਨਾ ਦਾ ਘਰ ਸਦਾਵੇਗਾ।
8ਪ੍ਰਭੁ ਯਹੋਵਾਹ ਦਾ ਵਾਕ, -
ਜੋ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ
ਕਰਦਾ, -
ਮੈਂ ਹੋਰਨਾਂ ਨੂੰ ਉਹ ਦੇ ਕੋਲ
ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ
ਕਰਾਂਗਾ।।
9ਹੇ ਰੜ ਦੇ ਸਾਰੇ ਦਰਿੰਦਿਓ, ਖਾਣ ਲਈ ਆ ਜਾਓ!
ਹੇ ਬਣ ਦੇ ਸਾਰੇ ਦਰਿੰਦਿਓ!
10ਉਹ ਦੇ ਰਾਖ ਅੰਨ੍ਹੇ ਹਨ,
ਓਹ ਸਾਰੇ ਬੇਸਮਝ ਹਨ,
ਓਹ ਸਾਰੇ ਗੁੰਗੇ ਕੁੱਤੇ ਹਨ, ਓਹ ਭੌਂਕ ਨਹੀਂ ਸੱਕਦੇ,
ਓਹ ਸੁਫ਼ਨੇ ਵੇਖਦੇ, ਲੰਮੇ ਪੈਂਦੇ ਅਤੇ ਨੀਂਦਰ ਦੇ ਪ੍ਰੇਮੀ
ਹਨ।
11ਏਹ ਕੁੱਤੇ ਬਹੁਤ ਭੁੱਖੇ ਹਨ, ਏਹ ਰੱਜਣਾ ਨਹੀਂ
ਜਾਣਦੇ,
ਅਤੇ ਏਹ ਅਯਾਲੀ ਸਮਝ ਨਹੀਂ ਰੱਖਦੇ,
ਏਹਨਾਂ ਸਭਨਾਂ ਨੇ ਆਪਣੇ ਰਾਹ ਵੱਲ
ਅਤੇ ਹਰੇਕ ਨੇ ਹਰ ਪਾਸਿਓਂ ਆਪਣੇ ਲਾਭ ਲਈ
ਮੂੰਹ ਫੇਰਿਆ।
12ਆਓ, ਮੈਂ ਮਧ ਲਿਆਵਾਂਗਾ, ਅਸੀਂ ਦਬ ਕੇ
ਪੀਵੀਏ,
ਕਲ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵਧਕੇ
ਹੋਵੇਗਾ।।
Currently Selected:
ਯਸਾਯਾਹ 56: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.