ਯਸਾਯਾਹ 53
53
ਯਹੋਵਾਹ ਦਾ ਦੁਖਿਆਰਾ ਦਾਸ
1ਸਾਡੇ ਪਰਚਾਰ ਦੀ ਕਿਹ ਨੇ ਪਰਤੀਤ ਕੀਤੀ?
ਅਤੇ ਯਹੋਵਾਹ ਦੀ ਭੁਜਾ ਕਿਹ ਦੇ ਉੱਤੇ ਪਰਗਟ
ਹੋਈ?
2ਉਹ ਤਾਂ ਕੂੰਬਲ ਵਾਂਙੁ ਉਹ ਦੇ ਅੱਗੇ,
ਅਤੇ ਸੁੱਕੀ ਧਰਤੀ ਵਿੱਚੋਂ ਜੜ੍ਹ ਵਾਂਙੁ ਫੁੱਟ ਨਿੱਕਲਿਆ,
ਉਸ ਦਾ ਨਾ ਕੋਈ ਰੂਪ ਸੀ ਨਾ ਕੋਈ ਸਰੂਪ ਸੀ,
ਅਤੇ ਜਦ ਅਸੀਂ ਉਸ ਨੂੰ ਵੇਖੀਏ,
ਤਾਂ ਕੋਈ ਸੁਹੱਪਣ ਨਹੀਂ ਭਈ ਅਸੀਂ ਉਹ ਨੂੰ ਪਸੰਦ
ਕਰੀਏ।
3ਉਹ ਤੁੱਛ ਅਤੇ ਮਨੁੱਖਾਂ ਵੱਲੋਂ ਤਿਆਗਿਆ ਹੋਇਆ
ਸੀ,
ਇੱਕ ਦੁੱਖੀਆ ਮਨੁੱਖ, ਸੋਗ ਦਾ ਜਾਣੂ,
ਅਤੇ ਉਸ ਵਾਂਙੁ ਜਿਸ ਤੋਂ ਲੋਕ ਮੂੰਹ ਲੁਕਾਉਂਦੇ,
ਉਹ ਤੁੱਛ ਜਾਤਾ ਗਿਆ ਅਤੇ ਅਸਾਂ ਉਸ ਦੀ ਕਦਰ
ਨਾ ਕੀਤੀ।।
4ਸੱਚ ਮੁੱਚ ਉਹ ਨੇ ਸਾਡੇ ਗ਼ਮ ਚੁੱਕ ਲਏ,
ਅਤੇ ਸਾਡੇ ਦੁਖ ਉਠਾਏ,
ਪਰ ਅਸਾਂ ਉਸ ਨੂੰ ਮਾਰਿਆ ਹੋਇਆ,
ਪਰਮੇਸ਼ੁਰ ਦਾ ਕੁੱਟਿਆ ਹੋਇਆ ਅਤੇ ਭੰਨਿਆ
ਹੋਇਆ ਸਮਝਿਆ।
5ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ
ਗਿਆ,
ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ,
ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ,
ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ
ਗਏ।
6ਅਸੀਂ ਸਾਰੇ ਭੇਡਾਂ ਵਾਂਙੁ ਭੁੱਲੇ ਫਿਰਦੇ ਸਾਂ,
ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ,
ਅਤੇ ਯਹੋਵਾਹ ਨੇ ਸਾਡੀ ਸਾਰਿਆਂ ਦੀ ਬਦੀ ਉਸ
ਉੱਤੇ ਲੱਦੀ।।
7ਉਹ ਸਤਾਇਆ ਗਿਆ ਤੇ ਦੁਖੀ ਹੋਇਆ,
ਪਰ ਓਸ ਆਪਣਾ ਮੂੰਹ ਨਾ ਖੋਲ੍ਹਿਆ,
ਲੇਲੇ ਵਾਂਙੁ ਜਿਹੜਾ ਕੱਟੇ ਜਾਣ ਲਈ ਲੈ ਜਾਇਆ
ਜਾਂਦਾ,
ਅਤੇ ਭੇਡ ਵਾਂਙੁ ਜਿਹੜੀ ਉੱਨ ਕਤਰਨ ਵਾਲਿਆਂ ਦੇ
ਅੱਗੇ ਗੁੰਗੀ ਹੈ,
ਸੋ ਓਸ ਆਪਣਾ ਮੂੰਹ ਨਾ ਖੋਲ੍ਹਿਆ।
8ਜ਼ੁਲਮ ਅਤੇ ਨਿਆਉਂ ਦੇ ਕਾਰਨ ਉਹ ਫੜਿਆ
ਗਿਆ
ਉਸ ਦੀ ਪੀੜ੍ਹੀ ਵਿੱਚੋਂ ਕਿਸ ਸੋਚਿਆ
ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜਿਹ ਨੂੰ ਮਾਰ
ਪੈਣੀ ਸੀ,
ਉਹ ਜੀਉਂਦਿਆਂ ਦੀ ਧਰਤੀ ਤੋਂ ਕੱਟਿਆ ਗਿਆ?
9ਉਸ ਦੀ ਕਬਰ ਦੁਸ਼ਟਾਂ ਦੇ ਵਿੱਚ,
ਅਤੇ ਉਸ ਦੀ ਮੌਤ ਦੇ ਵੇਲੇ ਧਨੀ ਨਾਲ ਠਹਿਰਾਈ
ਗਈ,
ਭਾਵੇਂ ਓਸ ਜ਼ੁਲਮ ਨਹੀਂ ਕੀਤਾ,
ਨਾ ਉਸ ਦੇ ਮੂੰਹ ਵਿੱਚ ਛਲ ਸੀ।।
10ਪਰ ਯਹੋਵਾਹ ਨੂੰ ਭਾਇਆ
ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ।
ਜਦ ਤੂੰ ਉਸ ਦੀ ਜਾਨ ਨੂੰ ਦੋਸ਼ ਦੀ ਬਲੀ ਠਹਿਰਾਵੇਂ,
ਤਾਂ ਉਹ ਆਪਣੀ ਅੰਸ ਨੂੰ ਵੇਖੇਗਾ, ਉਹ ਆਪਣੇ
ਦਿਨ ਲੰਮੇ ਕਰੇਗਾ,
ਅਤੇ ਯਹੋਵਾਹ ਦੀ ਭਾਉਣੀ ਉਸ ਦੇ ਹੱਥ ਵਿੱਚ
ਸਫ਼ਲ ਹੋਵੇਗੀ।
11ਉਹ ਆਪਣੀ ਜਾਨ ਦੇ ਕਸ਼ਟ ਤੋਂ ਵੇਖੇਗਾ ਤੇ
ਤ੍ਰਿਪਤ ਹੋਵੇਗਾ,
ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ
ਬਹੁਤਿਆਂ ਨੂੰ ਧਰਮੀ ਠਹਿਰਾਵੇਗਾ,
ਅਤੇ ਓਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ।
12ਏਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ ਹਿੱਸਾ ਵੰਡ
ਦਿਆਂਗਾ,
ਅਤੇ ਬਲਵੰਤਾਂ ਦੇ ਨਾਲ ਉਹ ਲੁੱਟ ਵੰਡੇਗਾ,
ਕਿਉਂ ਜੋ ਓਸ ਆਪਣੀ ਜਾਨ ਮੌਤ ਲਈ ਡੌਹਲ
ਦਿੱਤੀ,
ਅਤੇ ਅਪਰਾਧੀਆਂ ਨਾਲ ਗਿਣਿਆ ਗਿਆ,
ਓਸ ਬਹੁਤਿਆਂ ਦੇ ਪਾਪ ਚੁੱਕੇ,
ਅਤੇ ਅਪਰਾਧੀਆਂ ਦੀ ਸਫ਼ਾਰਸ਼ ਕੀਤੀ।।
Currently Selected:
ਯਸਾਯਾਹ 53: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.