YouVersion Logo
Search Icon

ਯਸਾਯਾਹ 51

51
ਬਚਾਓ ਨੇੜੇ ਹੈ
1ਹੇ ਧਰਮ ਦੇ ਪੈਰਾਓ, ਯਹੋਵਾਹ ਦੇ ਤਾਲਿਬੋ, ਮੇਰੀ
ਸੁਣੋ!
ਉਸ ਚਟਾਨ ਵੱਲ ਜਿੱਥੋਂ ਤੁਸੀਂ ਕੱਟੇ ਗਏ,
ਅਤੇ ਉਸ ਟੋਏ ਦੇ ਛੇਕ ਵੱਲ ਜਿੱਥੇ ਤੁਸੀਂ ਪੁੱਟੇ ਗਏ,
ਧਿਆਨ ਕਰੋ!
2ਆਪਣੇ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ,
ਅਤੇ ਸਾਰਾਹ ਉੱਤੇ ਜਿਸ ਤੁਹਾਨੂੰ ਜਣਿਆ,
ਜਦ ਉਹ ਇੱਕੋ ਈ ਸੀ ਮੈਂ ਉਹ ਨੂੰ ਬੁਲਾਇਆ,
ਅਤੇ ਉਹ ਨੂੰ ਬਰਕਤ ਦਿੱਤੀ ਅਰ ਉਹ ਨੂੰ
ਵਧਾਇਆ।
3ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ,
ਉਹ ਦੇ ਸਾਰਿਆਂ ਵਿਰਾਨੀਆਂ ਨੂੰ ਦਿਲਾਸਾ ਦੇਵੇਗਾ,
ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ,
ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਙੁ ਬਣਾ
ਦੇਵੇਗਾ,
ਖੁਸੀ ਅਰ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ,
ਨਾਲੇ ਧੰਨਵਾਦ ਅਰ ਭਜਨ ਦੀ ਅਵਾਜ਼ ਵੀ।।
4ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ,
ਹੇ ਮੇਰੀ ਉਮੱਤ, ਮੇਰੀ ਵੱਲ ਕੰਨ ਲਾਓ!
ਬਿਵਸਥਾ ਤਾਂ ਮੈਥੋਂ ਨਿੱਕਲੇਗੀ,
ਅਤੇ ਮੈਂ ਆਪਣਾ ਇਨਸਾਫ਼ ਲੋਕਾਂ ਦੇ ਚਾਨਣ ਲਈ
ਰੱਖ ਛੱਡਾਂਗਾ।
5ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ
ਹੈ,
ਮੇਰੀਆਂ ਭੁਜਾਂ ਲੋਕਾਂ ਦਾ ਨਿਆਉਂ ਕਰਨਗੀਆਂ,
ਟਾਪੂ ਮੇਰੀ ਉਡੀਕ ਕਰਨਗੇ,
ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।
6ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ,
ਅਤੇ ਹੇਠਾਂ ਧਰਤੀ ਉੱਤੇ ਨਿਗਾਹ ਕਰੋ,
ਅਕਾਸ਼ ਤਾਂ ਧੂੰਏਂ ਵਾਂਙੁ ਅਲੋਪ ਹੋ ਜਾਵੇਗਾ,
ਅਤੇ ਧਰਤੀ ਕੱਪੜੇ ਵਾਂਙੁ ਪੁਰਾਣੀ ਪੈ ਜਾਵੇਗੀ,
ਉਹ ਦੇ ਵਾਸੀ ਮੱਛਰਾਂ ਵਾਂਙੁ#51:6 ਅਥਵਾ, ਉਸੀ ਤਰਾਂ । ਮਰ ਜਾਣਗੇ,
ਪਰ ਮੇਰੀ ਮੁਕਤੀ ਸਦੀਪਕ ਹੋਵੇਗੀ,
ਅਤੇ ਮੇਰਾ ਧਰਮ ਅਨੰਤ ਹੋਵੇਗਾ।।
7ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ,
ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ
ਬਿਵਸਥਾ ਹੈ।
ਮਨੁੱਖਾਂ ਦੀਆਂ ਊਜਾਂ ਤੋਂ ਨਾ ਡਰੋ,
ਅਤੇ ਓਹਨਾਂ ਦੇ ਦੂਰਬਚਨਾਂ ਤੋਂ ਨਾ ਘਾਬਰੋ,
8ਕਿਉਂ ਜੋ ਕੀੜਾ ਓਹਨਾਂ ਨੂੰ ਕੱਪੜੇ ਵਾਂਙੁ ਖਾ
ਜਾਵੇਗਾ,
ਅਤੇ ਲੇਹਾ ਓਹਨਾਂ ਨੂੰ ਉੱਨ ਵਾਂਙੁ ਖਾ ਜਾਵੇਗਾ,
ਪਰ ਮੇਰਾ ਧਰਮ ਸਦੀਪਕ ਹੋਵੇਗਾ,
ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੀਕ।।
9ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀਏ
ਭੁਜਾ!
ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਪਰਾਚੀਨ
ਸਮਿਆਂ ਦੀਆਂ ਪੀੜ੍ਹੀਆਂ ਵਿੱਚ!
ਕੀ ਤੂੰ ਉਹ ਨਹੀਂ ਜਿਹ ਨੇ ਰਹਬ ਨੂੰ ਟੋਟੇ ਟੋਟੇ ਕਰ ਦਿੱਤਾ
ਅਤੇ ਸਰਾਲ ਨੂੰ ਵਿੰਨ੍ਹਿਆ?
10ਕੀ ਤੂੰ ਉਹ ਨਹੀਂ ਜਿਹ ਨੇ ਸਮੁੰਦਰ ਨੂੰ,
ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ?
ਜਿਹ ਨੇ ਸਮੁੰਦਰ ਦੀ ਤਹਿ ਨੂੰ
ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?
11ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ,
ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ,
ਸਦੀਪਕ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ,
ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ,
ਸੋਗ ਅਤੇ ਹੂੰਗਾ ਨੱਸ ਜਾਣਗੇ।।
12ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ,
ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ,
ਅਤੇ ਆਦਮ ਵੰਸ ਤੋਂ , ਜਿਹੜਾ ਘਾਹ ਵਾਂਙੁ ਹੋ
ਜਾਵੇਗਾ?
13ਤੈਂ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰਿਆ,
ਜੋ ਅਕਾਸ਼ ਦਾ ਤਾਣਨ ਵਾਲਾ ਤੇ ਧਰਤੀ ਦੀ ਨੀਉਂ
ਰੱਖਣ ਵਾਲਾ ਹੈ,
ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ,
ਜਦ ਉਹ ਨਾਸ ਕਰਨ ਲਈ ਤਿਆਰ ਹੋਵੇ, -
ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?
14ਝੁੱਕਿਆ ਹੋਇਆ ਛੇਤੀ ਖੋਲ੍ਹਿਆ ਜਾਵੇਗਾ,
ਉਹ ਮਰ ਕੇ ਗੋਰ ਵਿੱਚ ਨਾ ਜਾਵੇਗਾ, ਨਾ ਉਹ ਦੀ
ਰੋਟੀ ਘਟੇਗੀ।।
15ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ,
ਜੋ ਸਮੁੰਦਰ ਨੂੰ ਇਉਂ ਉਛਾਲਦਾ ਹਾਂ
ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ, -
ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ!
16ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ,
ਅਤੇ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ,
ਭਈ ਤੂੰ ਅਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਉਂ
ਰੱਖਾ,
ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।।
17ਹੇ ਯਰੂਸ਼ਲਮ ਜਾਗ, ਜਾਗ! ਖੜਾ ਹੋ ਜਾਹ!
ਤੂੰ ਜਿਹ ਨੇ ਯਹੋਵਾਹ ਦੇ ਹੱਥੋਂ ਉਹ ਦੇ ਗੁੱਸੇ ਦਾ
ਜਾਮ ਪੀਤਾ,
ਡਗਮਗਾਉਣ ਦੇ ਜਾਮ ਨੂੰ ਪੀ ਕੇ ਸੱਖਣਾ ਕੀਤਾ।
18ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਉਹ ਜਣੀ,
ਕੋਈ ਆਗੂ ਉਹ ਦੇ ਲਈ ਨਹੀਂ,
ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਓਸ ਪਾਲਿਆ,
ਕੋਈ ਨਹੀਂ ਜੋ ਉਹ ਦਾ ਹੱਥ ਫੜੇ।
19ਏਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ,
ਕੌਣ ਤੇਰੇ ਲਈ ਹਾਂ ਕਰੇਗਾ?
ਬਰਬਾਦੀ ਤੇ ਭੰਨ ਤੋੜ ਕਾਲ ਤੇ ਤਲਵਾਰ,
ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ?
20ਤੇਰੇ ਪੁੱਤ੍ਰ ਬੇਹੋਸ਼ ਹੋ ਗਏ,
ਓਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਲੇਟੇ ਪਏ
ਹਨ, ਜਿਵੇਂ ਹਰਨ ਜਾਲ ਵਿੱਚ,
ਓਹ ਯਹੋਵਾਹ ਦੇ ਗੁੱਸੇ ਨਾਲ,
ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।।
21ਏਸ ਲਈ ਤੂੰ ਜੋ ਦੁਖੀ ਹੈਂ ਏਹ ਸੁਣ,
ਅਤੇ ਮਸਤ ਹੈਂ ਪਰ ਮਧ ਨਾਲ ਨਹੀਂ।
22ਤੇਰਾ ਪ੍ਰਭੁ ਯਹੋਵਾਹ ਅਤੇ ਤੇਰਾ ਪਰਮੇਸ਼ੁਰ,
ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ,
ਐਉਂ ਆਖਦਾ ਹੈ,
ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ
ਹੈ,
ਮੇਰੇ ਗੁੱਸੇ ਦਾ ਕਟੋਰਾ,
ਤੂੰ ਏਹ ਫੇਰ ਕਦੀ ਨਾ ਪੀਵੇਂਗੀ।
23ਮੈਂ ਉਹ ਨੂੰ ਤੇਰੇ ਦੁਖ ਦੇਣ ਵਾਲਿਆਂ ਦੇ ਹੱਥ ਵਿੱਚ
ਰੱਖਾਂਗਾ,
ਜਿਨ੍ਹਾਂ ਨੇ ਤੇਰੀ ਜਾਨ ਨੂੰ ਆਖਿਆ ਸੀ,
ਝੁਕ ਜਾਹ, ਭਈ ਅਸੀਂ ਲੰਘੀਏ!
ਤਾਂ ਤੈਂ ਆਪਣੀ ਪਿੱਠ ਨੂੰ ਧਰਤੀ ਵਾਂਙੁ,
ਅਤੇ ਓਹਨਾਂ ਦੇ ਲੰਘਣ ਲਈ ਗਲੀ ਵਾਂਙੁ
ਬਣਾਇਆ।।

Highlight

Share

Copy

None

Want to have your highlights saved across all your devices? Sign up or sign in