YouVersion Logo
Search Icon

ਯਸਾਯਾਹ 35

35
ਸੀਯੋਨ ਦੀ ਆਉਣ ਵਾਲੀ ਖੁਸ਼ੀ
1ਉਜਾੜ ਅਤੇ ਥਲ ਖੁਸ਼ੀ ਮਨਾਉਣਗੇ,
ਰੜਾ ਮਦਾਨ ਬਾਗ ਬਾਗ ਹੋਵੇਗਾ,
ਅਤੇ ਨਰਗਸ ਵਾਂਙੁ ਖਿੜੇਗਾ।
2ਉਹ ਬਹੁਤਾ ਖਿੜੇਗਾ,
ਅਤੇ ਖੁਸ਼ੀ ਅਰ ਜੈਕਾਰਿਆਂ ਨਾਲ ਬਾਗ ਬਾਗ
ਹੋਵੇਗਾ,
ਲਬਾਨੋਨ ਦੀ ਉਪਮਾ, ਕਰਮਲ ਅਤੇ ਸ਼ਾਰੋਨ ਦੀ ਸ਼ਾਨ,
ਉਹ ਨੂੰ ਦਿੱਤੀ ਜਾਵੇਗੀ,
ਓਹ ਯਹੋਵਾਹ ਦਾ ਪਰਤਾਪ,
ਸਾਡੇ ਪਰਮੇਸ਼ੁਰ ਦੀ ਸ਼ਾਨ ਵੇਖਣਗੇ।
3ਢਿੱਲੇ ਹੱਥਾਂ ਨੂੰ ਤਕੜੇ ਕਰੋ,
ਅਤੇ ਹਿੱਲਦਿਆਂ ਗੋਡਿਆਂ ਨੂੰ ਮਜ਼ਬੂਤ ਕਰੋ!
4ਧੜਕਦੇ ਦਿਲ ਵਾਲਿਆਂ ਨੂੰ ਆਖੋ, ਤਕੜੇ ਹੋਵੋ!
ਨਾ ਡਰੋ!
ਆਪਣੇ ਪਰਮੇਸ਼ੁਰ ਨੂੰ ਵੇਖੋ!
ਬਦਲੇ ਨਾਲ, ਸਗੋਂ ਪਰਮੇਸ਼ੁਰ ਦੇ ਵੱਟੇ ਨਾਲ
ਆਵੇਗਾ,
ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ।।
5ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ
ਜਾਣਗੀਆਂ,
ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ।
6ਤਦ ਲੰਙਾ ਹਿਰਨ ਵਾਂਙੁ ਚੌਕੜੀਆਂ ਭਰੇਗਾ,
ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ,
ਕਿਉਂ ਜੋ ਉਜਾੜ ਵਿੱਚ ਪਾਣੀ,
ਅਤੇ ਰੜੇ ਮਦਾਨ ਵਿੱਚ ਨਦੀਆਂ ਫੁੱਟ ਨਿੱਕਲਣ-
ਗੀਆਂ।
7ਤਪਦੀ ਰੇਤ ਤਲਾ ਬਣੇਗੀ,
ਅਤੇ ਤਿਹਾਈ ਜਮੀਨ ਪਾਣੀ ਦੇ ਸੁੰਬ।
ਗਿੱਦੜਾਂ ਦੇ ਟਿਕਾਨੇ ਵਿੱਚ ਉਹ ਦੀ ਬੈਠਕ ਹੋਵੇਗੀ,
ਕਾਨਿਆਂ ਅਤੇ ਦਬ ਦਾ ਚੁਗਾਨ।
8ਉੱਥੇ ਇੱਕ ਸ਼ਾਹੀ ਰਾਹ ਹੋਵੇਗਾ,
ਅਤੇ ਉਹ ਰਾਹ "ਪਵਿੱਤ੍ਰ ਰਾਹ" ਕਹਾਵੇਗਾ,
ਕੋਈ ਅਸ਼ੁੱਧ ਉਹ ਦੇ ਉੱਤੋਂ ਦੀ ਨਹੀਂ ਲੰਘੇਗਾ,
ਉਹ ਛੁਡਾਏ ਹੋਇਆਂ#35:8 ਇਬਰ., ਓਹਨਾਂ ਲਈ । ਦੇ ਲਈ ਹੋਵੇਗਾ।
ਰਾਹੀਂ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ।
9ਉੱਥੇ ਕੋਈ ਬਬਰ ਸ਼ੇਰ ਨਹੀਂ ਹੋਵੇਗਾ,
ਕੋਈ ਪਾੜਨ ਵਾਲਾ ਦਰਿੰਦਾ ਉਸ ਉੱਤੇ ਨਾ ਚੜ੍ਹੇਗਾ,
ਓਹ ਉੱਥੇ ਨਾ ਲੱਭਣਗੇ,
ਪਰ ਛੁਡਾਏ ਹੋਏ ਉੱਥੇ ਚੱਲਣਗੇ।
10ਯਹੋਵਾਹ ਦੇ ਮੁੱਲ ਲਏ ਹੋਏ ਮੁੜ ਆਉਣਗੇ,
ਓਹ ਜੈਕਾਰਿਆਂ ਨਾਲ ਸੀਯੋਨ ਨੂੰ ਆਉਣਗੇ,
ਅਤੇ ਅਨੰਤ ਅਨੰਦ ਓਹਨਾਂ ਦੇ ਸਿਰਾਂ ਉੱਤੇ
ਹੋਵੇਗਾ।
ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ,
ਸੋਗ ਅਤੇ ਹੂੰਗਾ ਨੱਠ ਜਾਣਗੇ।।

Highlight

Share

Copy

None

Want to have your highlights saved across all your devices? Sign up or sign in