ਹੋਸ਼ੇਆ 4
4
ਇਸਰਾਏਲ ਨਾਲ ਯਹੋਵਾਹ ਦਾ ਝਗੜਾ
1ਹੇ ਇਸਰਾਏਲੀਓ, ਯਹੋਵਾਹ ਦੀ ਬਾਣੀ ਸੁਣੋ,
ਏਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ
ਝਗੜਾ ਹੈ,
ਕਿਉਂ ਜੋ ਦੇਸ ਵਿੱਚ ਵਫ਼ਾਦਾਰੀ, ਨਾ ਦਯਾ,
ਨਾ ਪਰਮੇਸ਼ੁਰ ਦਾ ਗਿਆਨ ਹੈ!
2ਗਾਲੀਆਂ, ਝੂਠ, ਖੂਨ ਖਰਾਬਾ, ਚੋਰੀ, ਜ਼ਨਾਹ ਹੁੰਦੇ
ਹਨ,
ਓਹ ਫੁੱਟ ਨਿੱਕਲਦੇ ਹਨ ਅਤੇ ਖ਼ੂਨ ਤੇ ਖ਼ੂਨ ਹੁੰਦੇ ਹਨ!
3ਏਸ ਲਈ ਦੇਸ ਸੋਗ ਕਰੇਗਾ,
ਅਤੇ ਉਹ ਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ,
ਨਾਲੇ ਜੰਗਲੀ ਦਰਿੰਦੇ ਅਤੇ ਅਕਾਸ਼ ਦੇ ਪੰਛੀ, -
ਹਾਂ ਸਮੁੰਦਰ ਦੀਆਂ ਮੱਛੀਆਂ ਵੀ ਮੁੱਕਣਗੀਆਂ!।।
4ਪਰ ਕੋਈ ਨਾ ਝਗੜੇ, ਕੋਈ ਨਾ ਝਿੜਕੇ,
ਤੇਰੇ ਲੋਕ ਉਨ੍ਹਾਂ ਵਰਗੇ ਹਨ ਜੋ ਜਾਜਕ ਨਾਲ ਝਗੜਦੇ
ਹਨ।
5ਦਿਨੇ ਤੂੰ ਠੋਕਰ ਖਾਵੇਂਗਾ,
ਅਤੇ ਰਾਤ ਨੂੰ ਨਬੀ ਤੇਰੇ ਨਾਲ ਠੋਕਰ ਖਾਵੇਗਾ,
ਅਤੇ ਮੈਂ ਤੇਰੀ ਮਾਤਾ ਦਾ ਨਾਸ ਕਰਾਂਗਾ ।
6ਮੇਰੀ ਪਰਜਾ ਗਿਆਨ ਬਹੂਣੀ ਨਾਸ ਹੁੰਦੀ ਹੈ, -
ਕਿਉਂ ਜੋ ਤੈਂ ਗਿਆਨ ਨੂੰ ਰੱਦ ਕੀਤਾ,
ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ,
ਤੂੰ ਆਪਣੇ ਪਰਮੇਸ਼ੁਰ ਦੀ ਬਿਵਸਥਾ ਨੂੰ ਭੁੱਲ ਗਿਆ,
ਸੋ ਮੈਂ ਵੀ ਤੇਰੇ ਬੱਚਿਆਂ ਨੂੰ ਭੁੱਲ ਜਾਵਾਂਗਾ।।
7ਜਿਉਂ ਜਿਉਂ ਓਹ ਵਧੇ ਤਿਉਂ ਓਹਨਾਂ ਨੇ ਮੇਰਾ
ਪਾਪ ਕੀਤਾ,
ਮੈਂ ਓਹਨਾਂ ਦੇ ਪਰਤਾਪ ਨੂੰ ਨਮੋਸ਼ੀ ਵਿੱਚ ਬਦਲ
ਦਿਆਂਗਾ।
8ਓਹ ਮੇਰੀ ਪਰਜਾ ਦੇ ਪਾਪ ਉੱਤੇ ਖਾਂਦੇ ਹਨ,
ਅਤੇ ਓਹਨਾਂ ਦੀ ਬਦੀ ਨੂੰ ਚਾਹੁੰਦੇ ਹਨ।
9ਇਉਂ ਹੋਵੇਗਾ, ਜਿਵੇਂ ਲੋਕ ਤਿਵੇਂ ਜਾਜਕ, -
ਮੈਂ ਓਹਨਾਂ ਨੂੰ ਓਹਨਾਂ ਦੀਆਂ ਚਾਲਾਂ ਦੀ ਸਜ਼ਾ
ਦਿਆਂਗਾ,
ਮੈਂ ਓਹਨਾਂ ਨੂੰ ਓਹਨਾਂ ਦੀਆਂ ਕਰਤੂਤਾਂ ਦਾ ਬਦਲਾ
ਦਿਆਂਗਾ।
10ਓਹ ਖਾਣਗੇ ਪਰ ਰੱਜਣਗੇ ਨਾ,
ਓਹ ਜ਼ਨਾਹ ਕਰਨਗੇ ਪਰ ਵਧਣਗੇ ਨਾ,
ਕਿਉਂ ਜੋ ਓਹਨਾਂ ਨੇ ਯਹੋਵਾਹ ਦਾ ਸਿਮਰਨਾ ਛੱਡ
ਦਿੱਤਾ।।
11ਜ਼ਨਾਹ, ਮਧ ਅਤੇ ਨਵੀਂ ਮੈ,
ਏਹ ਮੱਤ ਮਾਰ ਲੈਂਦੀਆਂ ਹਨ।
12ਮੇਰੀ ਪਰਜਾ ਆਪਣੀ ਲੱਕੜੀ ਤੋਂ ਪੁੱਛਦੀ ਹੈ,
ਅਤੇ ਓਹਨਾਂ ਦਾ ਲੱਠ ਓਹਨਾਂ ਨੂੰ ਦੱਸਦਾ ਹੈ,
ਜ਼ਨਾਹ ਦੀ ਰੂਹ ਨੇ ਓਹਨਾਂ ਨੂੰ ਭੁਲਾਇਆ ਹੋਇਆ
ਹੈ,
ਓਹ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਜਾ ਕੇ
ਜ਼ਨਾਹ ਕਰਦੇ ਹਨ।
13ਓਹ ਪਹਾੜਾਂ ਦੀਆਂ ਚੋਟੀਆਂ ਉੱਤੇ ਬਲੀਆਂ
ਚੜ੍ਹਾਉਂਦੇ ਹਨ,
ਅਤੇ ਟਿੱਲਿਆਂ ਉੱਤੇ ਬਲੂਤ, ਪਿੱਪਲ ਅਤੇ ਚੀਲ ਦੇ
ਹੇਠ
ਧੂਪ ਧੁਖਾਉਂਦੇ ਹਨ ਕਿਉਂ ਜੋ ਉਨ੍ਹਾਂ ਦੀ ਛਾਂ ਚੰਗੀ ਹੈ।।
ਏਸ ਲਈ ਤੁਹਾਡੀਆਂ ਧੀਆਂ ਵਿਭਚਾਰ ਕਰਦੀਆਂ
ਹਨ।
ਅਤੇ ਤੁਹਾਡੀਆਂ ਵਹੁਟੀਆਂ#4:13 ਅਥਵਾ, ਨੂੰਹਾਂ । ਜ਼ਨਾਹ ਕਰਦੀਆਂ
ਹਨ।
14ਮੈਂ ਤੁਹਾਡੀਆਂ ਧੀਆਂ ਨੂੰ ਸਜ਼ਾ ਨਾ ਦਿਆਂਗਾ,
ਜਦ ਓਹ ਵਿਭਚਾਰ ਕਰਨ,
ਨਾ ਤੁਹਾਡੀਆਂ ਵਹੁਟੀਆਂ ਨੂੰ,
ਜਦ ਓਹ ਜ਼ਨਾਹ ਕਰਨ,
ਕਿਉਂ ਜੋ ਓਹ ਵੇਸਵਾਂ ਦੇ ਨਾਲ ਇੱਕਲਵੰਜਾ ਜਾਂਦੇ ਹਨ,
ਅਤੇ ਦੇਵ ਦਾਸੀਆਂ ਨਾਲ ਬਲੀਆਂ ਚੜ੍ਹਾਉਂਦੇ ਹਨ!
ਸਮਝ ਹੀਣ ਲੋਕ ਬਰਬਾਦ ਹੋ ਜਾਣਗੇ।।
15ਭਾਵੇਂ ਤੂੰ, ਹੇ ਇਸਰਾਏਲ, ਜ਼ਨਾਹ ਕਰੇਂ,
ਪਰ ਯਹੂਦਾਹ ਦੋਸ਼ੀ ਨਾ ਬਣੇ।
ਗਿਲਗਾਲ ਨੂੰ ਨਾ ਆਓ,
ਬੇਤ-ਆਵਨ ਨੂੰ ਨਾ ਚੜ੍ਹੋ,
ਨਾ ਜੀਉਂਦੇ ਯਹੋਵਾਹ ਦੀ ਸੌਂਹ ਖਾਓ।
16ਜ਼ਿੱਦੀ ਵੱਛੇ ਵਾਂਙੁ ਇਸਰਾਏਲੀ ਜ਼ਿੱਦੀ ਹੈ,
ਹੁਣ ਯਹੋਵਾਹ ਓਹਨਾਂ ਨੂੰ ਲੇਲੇ ਵਾਂਙੁ ਖੁਲ੍ਹੀ ਜੂਹ ਵਿੱਚ
ਚਰਾਵੇਗਾ।।
17ਅਫ਼ਰਾਈਮ ਬੁੱਤਾਂ ਨੂੰ ਜੱਫੀ ਪਾ ਬੈਠਾ ਹੈ,
ਉਹ ਨੂੰ ਛੱਡ ਦਿਓ!
18ਸ਼ਰਾਬੀਆਂ ਦਾ ਜੱਥਾ ਬਣਾ ਕੇ ਓਹ ਪੁੱਜ ਕੇ ਜ਼ਨਾਹ
ਕਰਦੇ ਹਨ,
ਉਹ ਦੇ ਹਾਕਮ ਨਮੋਸ਼ੀ ਨਾਲ ਗੂੜ੍ਹਾ ਪ੍ਰੇਮ ਰੱਖਦੇ ਹਨ।
19ਇੱਕ ਹਵਾ ਨੇ ਉਹ ਨੂੰ ਆਪਣੇ ਪੈਰਾਂ ਵਿੱਚ ਵਲ੍ਹੇਟਿਆ
ਹੈ,
ਅਤੇ ਓਹ ਆਪਣੀਆਂ ਬਲੀਆਂ ਦੇ ਕਾਰਨ ਸ਼ਰਮ
ਖਾਣਗੇ।।
Currently Selected:
ਹੋਸ਼ੇਆ 4: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.