YouVersion Logo
Search Icon

ਇਬਰਾਨੀਆਂ ਨੂੰ 7

7
ਮਲਕਿਸਿਦਕ ਦੀ ਪਦਵੀ ਅਨੁਸਾਰ ਪ੍ਰਭੁ ਦੀ ਜਾਜਕਾਈ
1ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਅਸੀਸ ਦਿੱਤੀ 2ਜਿਹ ਨੂੰ ਅਬਰਾਹਾਮ ਨੇ ਸਭਨਾਂ ਵਸਤਾਂ ਦਾ ਦਸੌਂਧ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਉਂ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਹੈ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸਲਾਮਤੀ ਦਾ ਰਾਜਾ 3ਜਿਹ ਦਾ ਨਾ ਪਿਤਾ ਨਾ ਮਾਤਾ ਨਾ ਕੁਲਪੱਤ੍ਰੀ ਹੈ, ਜਿਹ ਦੇ ਨਾ ਦਿਨਾਂ ਦਾ ਆਦ, ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤ੍ਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ।।
4ਹੁਣ ਧਿਆਨ ਕਰੋ ਭਈ ਇਹ ਕੇਡਾ ਮਹਾਤਮਾ ਸੀ ਜਿਹ ਨੂੰ ਘਰਾਣੇ ਦੇ ਸਰਦਾਰ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸੌਂਧ ਦਿੱਤਾ 5ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਸ਼ਰਾ ਦੇ ਅਨੁਸਾਰ ਦਸੌਂਧ ਲੈਣ ਦਾ ਹੁਕਮ ਹੈ 6ਪਰ ਜਿਹ ਦੀ ਕੁਲਪੱਤ੍ਰੀ ਉਨ੍ਹਾਂ ਨਾਲ ਨਹੀਂ ਸੀ ਰਲਦੀ ਉਹ ਨੇ ਅਬਰਾਹਾਮ ਤੋਂ ਦਸੌਂਧ ਲਿਆ ਅਤੇ ਉਹ ਨੂੰ ਅਸੀਸ ਦਿੱਤੀ ਜਿਹ ਨੂੰ ਬਚਨ ਦਿੱਤੇ ਹੋਏ ਸਨ 7ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਅਸੀਸ ਮਿਲਦੀ ਹੈ 8ਅਰ ਇੱਥੇ ਮਰਨ ਵਾਲੇ ਮਨੁੱਖ ਦਸੌਂਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਹ ਦੇ ਵਿਖੇ ਇਹ ਸਾਖੀ ਦਿੱਤੀ ਜਾਂਦੀ ਹੈ ਭਈ ਉਹ ਜੀਉਂਦਾ ਹੈ 9ਸੋ ਇਹ ਆਖ ਸੱਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸੌਂਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸੌਂਧ ਦਿੱਤਾ 10ਕਿਉਂ ਜੋ ਉਹ ਅਜੇ ਆਪਣੇ ਪਿਉ ਦੀ ਦੇਹ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ।।
11ਸੋ ਜੇ ਲੇਵੀ ਜਾਜਕਾਈ ਨਾਲ ਜਿਹ ਦੇ ਹੁੰਦਿਆਂ ਕੌਮਾਂ ਨੂੰ ਸ਼ਰਾ ਮਿਲੀ ਸੀ ਸੰਪੂਰਨਤਾਈ ਪਰਾਪਤ ਹੁੰਦੀ ਤਾਂ ਫੇਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ ? 12ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਸ਼ਰਾ ਦਾ ਵੀ ਬਦਲਣਾ ਅਵੱਸ਼ ਹੈ 13ਕਿਉਂਕਿ ਜਿਹ ਦੇ ਵਿਖੇ ਏਹ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਸ ਵਿੱਚੋਂ ਜਗਵੇਦੀ ਦੇ ਅੱਗੇ ਕਿਨੇ ਸੇਵਾ ਨਹੀਂ ਕੀਤੀ 14ਕਿਉਂ ਜੋ ਇਹ ਪਰਗਟ ਹੈ ਭਈ ਸਾਡਾ ਪ੍ਰਭੁ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਵਿਖੇ ਕੁਝ ਨਹੀਂ ਆਖਿਆ 15ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ 16ਜਿਹੜਾ ਸਰੀਰ ਦੇ ਸਰਬੰਧੀ ਹੁਕਮ ਦੇ ਅਨੁਸਾਰ ਨਹੀਂ ਪਰ ਅਵਨਾਸੀ ਜੀਵਨ ਦੀ ਸ਼ਕਤੀ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਕਹਿਣਾ ਹੋਰ ਵੀ ਸਾਫ਼ ਹੁੰਦਾ ਹੈ 17ਕਿਉਂ ਜੋ ਇਹ ਸਾਖੀ ਦਿੱਤੀ ਹੋਈ ਹੈ, -
ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ,
ਸਦਾ ਤੀਕ ਦਾ ਜਾਜਕ ਹੈਂ।।
18ਅਗਲਾ ਹੁਕਮ ਨਤਾਣਾ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ। 19ਕਿਉਂਕਿ ਸ਼ਰਾ ਨੇ ਕੁਝ ਭੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸਾ ਰੱਖੀ ਪਈ ਹੈ ਜਿਹ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਅੱਪੜਦੇ ਹਾਂ 20ਅਤੇ ਇਹ ਬਿਨਾ ਸੌਂਹ ਖਾਂਧੇ ਨਾ ਬਣਿਆ 21ਕਿਉਂ ਜੋ ਉਹ ਬਿਨਾ ਸੌਂਹ ਖਾਧੇ ਜਾਜਕ ਬਣੇ ਹਨ ਪਰ ਇਹ ਸੌਂਹ ਖਾਣ ਨਾਲ ਓਸ ਤੋਂ ਬਣਿਆ ਜਿਨ ਉਸ ਨੂੰ ਆਖਿਆ, #ਜ਼. 110:4-
22ਪ੍ਰਭੁ ਨੇ ਸੌਂਹ ਖਾਧੀ,
ਅਤੇ ਉਹ ਨਹੀਂ ਬਦਲੇਗਾ,
ਤੂੰ ਸਦਾ ਤੀਕ ਦਾ ਜਾਜਕ ਹੈਂ।।
ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ 23ਫੇਰ ਓਹ ਤਾਂ ਬਹੁਤੇ ਜਾਜਕ ਬਣੇ ਸਨ ਏਸ ਲਈ ਜੋ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ 24ਪਰ ਇਹ ਸਦਾ ਤੀਕ ਜੋ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ 25ਇਸ ਲਈ ਓਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ ਪੂਰਾ ਨਿਸਤਾਰਾ ਕਰ ਸੱਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਫਾਰਸ਼ ਕਰਨ ਨੂੰ ਸਦਾ ਜੀਉਂਦਾ ਹੈ।।
26ਇਹੋ ਜਿਹਾ ਪਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ 27ਜਿਹ ਨੂੰ ਉਨ੍ਹਾਂ ਪਰਧਾਨ ਜਾਜਕਾਂ ਵਾਂਙੁ ਲੋੜ ਨਹੀਂ ਭਈ ਪਹਿਲਾਂ ਆਪਣਿਆਂ ਅਤੇ ਫੇਰ ਪਰਜਾ ਦਿਆਂ ਪਾਪਾਂ ਲਈ ਬਲੀਦਾਨ ਨਿੱਤ ਚੜ੍ਹਾਇਆ ਕਰੇ ਕਿਉਂ ਜੋ ਉਹ ਇੱਕੋ ਵਾਰ ਇਹ ਕਰ ਗੁਜ਼ਰਿਆ ਜਦੋਂ ਆਪਣੇ ਆਪ ਨੂੰ ਚੜ੍ਹਾ ਦਿੱਤਾ 28ਸ਼ਰਾ ਤਾਂ ਮਨੁੱਖਾਂ ਨੂੰ ਜਿਹੜੇ ਨਿਤਾਣੇ ਹਨ ਪਰਧਾਨ ਜਾਜਕ ਠਹਿਰਾਉਂਦੀ ਹੈ ਪਰ ਸੌਂਹ ਦਾ ਬਚਨ ਜਿਹੜਾ ਸ਼ਰਾ ਦੇ ਮਗਰੋਂ ਹੋਇਆ ਸੀ ਪੁੱਤ੍ਰ ਨੂੰ, ਜੋ ਸਦਾ ਤੀਕ ਸਿੱਧ ਕੀਤਾ ਹੋਇਆ ਹੈ।।

Highlight

Share

Copy

None

Want to have your highlights saved across all your devices? Sign up or sign in

Videos for ਇਬਰਾਨੀਆਂ ਨੂੰ 7