ਉਤਪਤ 50
50
ਯਾਕੂਬ ਲਈ ਵਿਰਲਾਪ ਅਤੇ ਯੂਸੁਫ਼ ਦੀ ਮੌਤ
1ਯੂਸੁਫ਼ ਆਪਣੇ ਪਿਤਾ ਦੇ ਮੂੰਹ ਉੱਤੇ ਡਿੱਗ ਕੇ ਉਸ ਉੱਤੇ ਉਸ ਉੱਤੇ ਰੋਇਆ ਅਰ ਉਸ ਨੂੰ ਚੁੰਮਿਆ 2ਫੇਰ ਯੂਸੁਫ ਨੇ ਆਪਣੇ ਟਹਿਲੂਆਂ ਨੂੰ ਅਰਥਾਤ ਵੈਦਾਂ ਨੂੰ ਆਗਿਆ ਦਿੱਤੀ ਭਈ ਓਹ ਉਸ ਦੇ ਪਿਤਾ ਵਿੱਚ ਸੁਗੰਧੀਆਂ ਭਰਨ ਸੋ ਉਨ੍ਹਾਂ ਵੈਦਾਂ ਨੇ ਇਸਰਾਏਲ ਵਿੱਚ ਸੁਗੰਧੀਆਂ ਭਰੀਆਂ 3ਅਤੇ ਉਨ੍ਹਾਂ ਨੇ ਉਸ ਦੇ ਲਈ ਚਾਲੀ ਦਿਨ ਪੂਰੇ ਕੀਤੇ ਕਿਉਂਜੋ ਐਉਂ ਓਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ ਸੱਤਰ ਦਿਨ ਰੋਂਦੇ ਰਹੇ 4ਅਤੇ ਜਾਂ ਉਸ ਦੇ ਰੋਣ ਦੇ ਦਿਨ ਬੀਤ ਗਏ ਤਾਂ ਯੂਸੁਫ ਨੇ ਫਿਰਾਊਨ ਦੇ ਘਰਾਣੇ ਏਹ ਗੱਲ ਆਖੀ ਕਿ ਜੇ ਮੇਰੇ ਉੱਤੇ ਤੁਹਾਡੀ ਦਯਾ ਦੀ ਨਿਗਾਹ ਹੈ ਤਾਂ ਫ਼ਿਰਊਨ ਦੇ ਕੰਨਾਂ ਵਿੱਚ ਇਹ ਬੋਲੋ 5ਮੇਰੇ ਪਿਤਾ ਨੇ ਮੈਥੋਂ ਏਹ ਸੌਂਹ ਲਈ ਸੀ ਕਿ ਵੇਖ ਮੈਂ ਮਰਨ ਵਾਲਾ ਹਾਂ ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ ਵਿੱਚ ਪੁੱਟਿਆ ਸੀ ਦੱਬੀਂ ਸੋ ਹੁਣ ਮੈਨੂੰ ਉਤਾਹਾਂ ਜਾਣ ਦਿਓ ਤਾਂ ਜੋ ਮੈਂ ਆਪਣੇ ਪਿਤਾ ਨੂੰ ਦੱਬਾਂ ਅਤੇ ਮੁੜ ਆਵਾਂ 6ਤਾਂ ਫ਼ਿਰਊਨ ਆਖਿਆ, ਜਾਹ ਅਰ ਆਪਣੇ ਪਿਤਾ ਨੂੰ ਦੱਬ ਜਿਵੇਂ ਉਸ ਨੇ ਤੈਥੋਂ ਸੌਂਹ ਲਈ ਹੈ 7ਉਪਰੰਤ ਯੂਸੁਫ਼ ਆਪਣੇ ਪਿਤਾ ਨੂੰ ਦੱਬਣ ਲਈ ਉਤਾਹਾਂ ਗਿਆ ਅਤੇ ਉਸ ਦੇ ਨਾਲ ਫ਼ਿਰਊਨ ਦੇ ਸਾਰੇ ਟਹਿਲੂਏ ਅਤੇ ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ ਦੇ ਸਾਰੇ ਬਜ਼ੁਰਗ ਗਏ 8ਅਤੇ ਯੂਸੁਫ਼ ਦਾ ਸਾਰਾ ਘਰਾਣਾ ਅਤੇ ਉਸ ਦੇ ਭਰਾ ਅਤੇ ਉਸ ਦੇ ਪਿਤਾ ਦਾ ਸਾਰਾ ਘਰਾਣਾ ਵੀ ਗਏ ਕੇਵਲ ਉਨ੍ਹਾਂ ਦੇ ਨਿਆਣੇ ਅਤੇ ਇੱਜੜ ਅਤੇ ਚੌਣੇਂ ਗੋਸ਼ਨ ਦੇਸ ਵਿੱਚ ਰਹਿ ਗਏ 9ਉਸ ਦੇ ਨਾਲ ਰਥ ਵੀ ਅਤੇ ਅਸਵਾਰ ਵੀ ਉਤਾਹਾਂ ਗਏ ਸੋ ਅੱਤ ਵੱਡੀ ਭੀੜ ਹੋ ਗਈ 10ਓਹ ਆਤਾਦ ਦੇ ਪਿੜ ਤੀਕ ਆਏ ਜਿਹੜਾ ਯਰਦਨ ਪਾਰ ਹੈ ਉੱਥੇ ਉਨ੍ਹਾਂ ਨੇ ਅੱਤ ਭਾਰੀ ਅਤੇ ਡਾਢਾ ਵਿਰਲਾਪ ਕੀਤਾ ਅਤੇ ਬਹੁਤ ਰੋਏ ਅਰ ਉਸ ਨੇ ਆਪਣੇ ਪਿਤਾ ਲਈ ਸੱਤ ਦਿਨ ਸੋਗ ਕੀਤਾ 11ਜਾਂ ਉਸ ਦੇਸ ਦੇ ਰਹਿਣ ਵਾਲੇ ਕਨਾਨੀਆਂ ਨੇ ਉਸੇ ਸੋਗ ਨੂੰ ਆਤਾਦ ਦੇ ਪਿੜ ਵਿੱਚ ਡਿੱਠਾ ਤਾਂ ਉਨ੍ਹਾਂ ਨੇ ਆਖਿਆ, ਮਿਸਰੀਆਂ ਦਾ ਏਹ ਭਾਰੀ ਸੋਗ ਹੈ ਏਸ ਕਾਰਨ ਉਸ ਦਾ ਨਾਉਂ ਆਬੇਲ ਮਿਸਰਾਈਮ ਜਿਹੜਾ ਯਰਦਨ ਪਾਰ ਹੈ ਰੱਖਿਆ ਗਿਆ 12ਉਸ ਦੇ ਪੁੱਤ੍ਰਾਂ ਨੇ ਓਵੇਂ ਕੀਤਾ ਜੀਵੇਂ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਸੀ 13ਉਸ ਦੇ ਪੁੱਤ੍ਰ ਉਹ ਨੂੰ ਕਨਾਨ ਦੇਸ ਵਿੱਚ ਲੈ ਗਏ ਅਰ ਉਹ ਨੂੰ ਮਕਫੇਲਾਹ ਦੀ ਪੈਲੀ ਦੀ ਗੁਫਾ ਵਿੱਚ ਦੱਬਿਆ ਜਿਸ ਪੈਲੀ ਨੂੰ ਅਬਰਾਹਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਮਿਲਖ ਲਈ ਮਮਰੇ ਦੇ ਅਗੇ ਮੁੱਲ ਲਿਆ ਸੀ 14ਉਪਰੰਤ ਯੂਸੁਫ਼ ਆਪ ਅਤੇ ਉਸ ਦੇ ਭਰਾ ਅਰ ਸਭ ਜਿਹੜੇ ਉਸ ਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਸ ਦੇ ਪਿਤਾ ਨੂੰ ਦੱਬਣ ਦੇ ਮੱਗਰੋਂ ਮਿਸਰ ਨੂੰ ਮੁੜ ਆਏ 15ਜਾਂ ਯੂਸੁਫ਼ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਹੈ ਤਾਂ ਉਨ੍ਹਾਂ ਨੇ ਆਖਿਆ ਕਿ ਸ਼ਾਇਤ ਯੂਸੁਫ਼ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਥੋਂ ਸਾਡੀ ਬੁਰਿਆਈ ਦਾ ਬਦਲਾ ਜਿਹੜੀ ਅਸਾਂ ਉਹ ਦੇ ਨਾਲ ਕੀਤੀ ਹੈ ਜ਼ਰੂਰ ਲਵੇਗਾ 16ਤਾਂ ਉਨ੍ਹਾਂ ਨੇ ਯੂਸੁਫ਼ ਨੂੰ ਐਉਂ ਆਖ ਘੱਲਿਆ ਭਈ ਤੁਹਾਡੇ ਪਿਤਾ ਨੇ ਆਪਣੀ ਮੌਤ ਤੋਂ ਪਹਿਲਾਂ ਏਹ ਆਗਿਆ ਦਿੱਤੀ ਸੀ 17ਭਈ ਤੁਸੀਂ ਯੂਸੁਫ਼ ਨੂੰ ਐਉਂ ਆਖਣਾ ਕਿ ਦਯਾ ਕਰ ਕੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਨ੍ਹਾਂ ਦੇ ਪਾਪ ਮਾਫ ਕਰ ਦੇਹ ਕਿਉਂਜੋ ਉਨ੍ਹਾਂ ਨੇ ਤੁਹਾਡੇ ਨਾਲ ਬੁਰਿਆਈ ਕੀਤੀ ਸੋ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ੁਰ ਦੇ ਦਾਸਾਂ ਦੇ ਅਪਰਾਧ ਮਾਫ ਕਰ ਦਿਓ ਤਾਂ ਯੂਸੁਫ਼ ਉਨ੍ਹਾਂ ਦੀਆਂ ਗੱਲਾਂ ਉੱਤੇ ਰੋ ਪਿਆ 18ਤਾਂ ਉਸ ਦੇ ਭਰਾ ਵੀ ਉਸ ਦੇ ਅੱਗੇ ਜਾਕੇ ਡਿੱਗ ਪਵੇ ਅਤੇ ਉਨ੍ਹਾਂ ਨੇ ਆਖਿਆ, ਵੇਖੋ ਅਸੀਂ ਤੁਹਾਡੇ ਦਾਸ ਹਾਂ 19ਪਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ। ਭਲਾ, ਮੈਂ ਪਰਮੇਸ਼ੁਰ ਦੇ ਥਾਂ ਹਾਂ? 20ਤੁਸੀਂ ਤਾਂ ਮੇਰੇ ਵਿਰੁੱਧ ਬੁਰਿਆਈ ਦਾ ਦਾਈਆ ਕੀਤਾ ਪਰ ਪਰਮੇਸ਼ੁਰ ਨੇ ਉਸ ਨੂੰ ਭਲਿਆਈ ਦਾ ਦਾਈਆ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜੀਉਂਦਾ ਰੱਖੇ ਜਿਵੇਂ ਏਸ ਵੇਲੇ ਹੋਇਆ ਹੈ 21ਹੁਣ ਤੁਸੀਂ ਨਾ ਡਰੋ । ਮੈਂ ਤੁਹਾਡੀ ਅਤੇ ਤੁਹਾਡੇ ਨੀਂਗਰਾਂ ਦੀ ਪਾਲਣਾ ਕਰਾਂਗਾ ਸੋ ਉਸ ਨੇ ਉਨ੍ਹਾਂ ਨੂੰ ਧੀਰਜ ਦਿੱਤੀ ਅਤੇ ਉਨ੍ਹਾਂ ਨੇ ਦਿਲਾਸਾ ਪਾਇਆ ।।
22ਯੂਸੁਫ਼ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਵਿੱਚ ਵੱਸਿਆ ਅਤੇ ਯੂਸੁਫ਼ ਇੱਕ ਸੌ ਦਸ ਵਰਿਹਾਂ ਤੀਕ ਜੀਉਂਦਾ ਰਿਹਾ 23ਅਰ ਯੂਸੁਫ਼ ਨੇ ਇਫ਼ਰਾਈਮ ਦੇ ਪੁੱਤ੍ਰਾਂ ਨੂੰ ਤੀਜੀ ਪੀੜ੍ਹੀ ਤੀਕ ਡਿੱਠਾ ਅਤੇ ਮਨੱਸ਼ਹ ਦੇ ਪੁੱਤ੍ਰ ਮਾਕੀਰ ਦੇ ਨੀਂਗਰ ਵੀ ਯੂਸੁਫ਼ ਦੇ ਗੋਡਿਆਂ ਉੱਤੇ ਜੰਮੇ 24ਤਾਂ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਉਤਾਹਾਂ ਲੈ ਜਾਵੇਗਾ ਜਿਸ ਦੀ ਸੌਂਹ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ 25ਤਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤ੍ਰ ਤੋਂ ਏਹ ਸੌਂਹ ਲਈ ਕਿ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਐਥੋਂ ਉਤਾਹਾਂ ਲੈ ਜਾਣਾ 26ਯੂਸੁਫ਼ ਇੱਕ ਸੌ ਦੱਸ ਵਰਿਹਾਂ ਦਾ ਹੋਕੇ ਮਰ ਗਿਆ ਅਰ ਉਨ੍ਹਾਂ ਨੇ ਉਸ ਵਿੱਚ ਸੁਗੰਧੀਆਂ ਭਰੀਆਂ ਅਤੇ ਉਹ ਮਿਸਰ ਵਿੱਚ ਇੱਕ ਸੰਦੂਕ ਵਿੱਚ ਰੱਖਿਆ ਗਿਆ।।
Currently Selected:
ਉਤਪਤ 50: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.