YouVersion Logo
Search Icon

ਉਤਪਤ 45

45
ਯੂਸੁਫ਼ ਦਾ ਪਰਗਟ ਹੋਣਾ
1ਯੂਸੁਫ਼ ਆਪਣੇ ਆਪ ਨੂੰ ਉਨ੍ਹਾਂ ਸਾਰਿਆਂ ਦੇ ਅੱਗੇ ਜਿਹੜੇ ਕੋਲ ਖੜੇ ਸਨ ਰੋਕ ਨਾ ਸਕਿਆ ਸੋ ਉਸ ਨੇ ਉੱਚੀ ਦਿੱਤੀ ਆਖਿਆ, ਮੇਰੇ ਕੋਲੋਂ ਹਰ ਮਨੁੱਖ ਨੂੰ ਕੱਢ ਦਿਓ ਅਤੇ ਜਦ ਕੋਈ ਮਨੁੱਖ ਕੋਲ ਖੜਾ ਨਾ ਰਿਹਾ ਤਾਂ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ 2ਅਰ ਉੱਚੀ ਉੱਚੀ ਰੋਇਆ ਤਾਂ ਮਿਸਰੀਆਂ ਨੇ ਸੁਣਿਆ ਅਰ ਫ਼ਿਰਊਨ ਦੇ ਘਰਾਣੇ ਨੇ ਵੀ ਸੁਣਿਆ 3ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ ਮੈਂ ਯੂਸੁਫ਼ ਹਾਂ। ਕੀ ਮੇਰਾ ਪਿਤਾ ਅਜੇ ਜੀਉਂਦਾ ਹੈ? ਪਰ ਉਸਦੇ ਭਰਾ ਉਸ ਨੂੰ ਉੱਤਰ ਨਾ ਦੇ ਸਕੇ ਕਿਉਂਜੋ ਉਸ ਦੇ ਅੱਗੇ ਘਾਬਰ ਗਏ 4ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੇ ਨੇੜੇ ਆਓ ਤਾਂ ਉਹ ਨੇੜੇ ਆਏ ਤਦ ਉਸ ਨੇ ਆਖਿਆ ਮੈਂ ਤੁਹਾਡਾ ਭਰਾ ਯੂਸੁਫ਼ ਹਾਂ ਜਿਸ ਨੂੰ ਤੁਸਾਂ ਮਿਸਰ ਵਿੱਚ ਵੇਚਿਆ ਸੀ 5ਹੁਣ ਤੁਸੀਂ ਹਿਰਖ ਨਾ ਕਰੋ ਅਰ ਨਾ ਹੀ ਰੰਜ ਕਰੋ ਕੀ ਤੁਸਾਂ ਮੈਨੂੰ ਏਧਰ ਵੇਚ ਦਿੱਤਾ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਅੱਗੇ ਮੈਨੂੰ ਜਾਨਾਂ ਬਚਾਉਣ ਲਈ ਘੱਲਿਆ 6ਏਨ੍ਹਾਂ ਦੋ ਵਰਿਹਾਂ ਤੋਂ ਧਰਤੀ ਉੱਤੇ ਕਾਲ ਹੈ ਅਰ ਅਤੇ ਪੰਜ ਵਰਹੇ ਹੋਰ ਹਨ ਜਿਨ੍ਹਾਂ ਵਿੱਚ ਨਾ ਵਾਹੀ ਤੇ ਨਾ ਵਾਢੀ ਹੋਵੇਗੀ 7ਸੋ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਅੱਗੇ ਘੱਲਿਆ ਤਾਂ ਜੋ ਤੁਹਾਡਾ ਬਕੀਆ ਧਰਤੀ ਉੱਤੇ ਬਚਿਆ ਰਹੇ ਅਰ ਤਹਾਨੂੰ ਵੱਡੇ ਬਚਾਊ ਨਾਲ ਜੀਉਂਦਾ ਰੱਖੇ 8ਹੁਣ ਤੁਸਾਂ ਨਹੀਂ ਸਗੋਂ ਪਰਮੇਸ਼ੁਰ ਨੇ ਮੈਨੂੰ ਐਥੇ ਘੱਲਿਆ ਹੈ ਅਰ ਉਸ ਨੇ ਮੈਨੂੰ ਫ਼ਿਰਊਨ ਲਈ ਪਿਤਾ ਅਰ ਉਸ ਦੇ ਸਾਰੇ ਘਰ ਦਾ ਸਵਾਮੀ ਅਰ ਮਿਸਰ ਦੇ ਸਾਰੇ ਦੇਸ ਦਾ ਹਾਕਮ ਠਹਿਰਾਇਆ ਹੈ 9ਸ਼ਤਾਬੀ ਕਰੋ ਅਰ ਮੇਰੇ ਪਿਤਾ ਦੇ ਕੋਲ ਜਾਓ ਅਰ ਉਸ ਨੂੰ ਆਖੋ, ਤੇਰਾ ਪੁੱਤ੍ਰ ਯੂਸੁਫ਼ ਐਉਂ ਆਖਦਾ ਹੈ ਕਿ ਪਰਮੇਸ਼ੁਰ ਨੇ ਮੈਨੂੰ ਸਾਰੇ ਮਿਸਰ ਦੇਸ ਦਾ ਮਾਲਿਕ ਬਣਾ ਦਿੱਤਾ ਹੈ। ਮੇਰੇ ਕੋਲ ਉੱਤਰ ਆਓ ਢਿੱਲ ਨਾ ਕਰੋ 10ਤੁਸੀਂ ਗੋਸ਼ਨ ਦੀ ਧਰਤੀ ਵਿੱਚ ਬਸੇਰਾ ਕਰੋਗੇ ਅਰ ਮੇਰੇ ਨੇੜੇ ਰਹੋਗੇ ਤੁਸੀਂ ਅਰ ਤੁਹਾਡੇ ਬਾਲ ਬੱਚੇ ਅਰ ਤੁਹਾਡੇ ਬੱਚਿਆਂ ਦੇ ਬੱਚੇ ਅਰ ਤੁਹਾਡੇ ਇੱਜੜ ਅਰ ਤੁਹਾਡੇ ਚੋਣੇ ਅਰ ਸਭ ਕੁਝ ਜੋ ਤੁਹਾਡਾ ਹੈ 11ਅਰ ਉੱਥੇ ਮੈਂ ਤੁਹਾਡੀ ਪਾਲਣਾ ਕਰਾਂਗਾ ਕਿਉਂਜੋ ਅਜੇ ਕਾਲ ਦੇ ਪੰਜ ਵਰਹੇ ਹੋਰ ਹਨ ਕਿਤੇ ਐਉਂ ਨਾ ਹੋਵੇ ਕਿ ਤੁਸੀਂ ਅਰ ਤੁਹਾਡਾ ਘਰਾਣਾ ਅਰ ਤੁਹਾਡੇ ਸੰਗੀ ਕੰਗਾਲ ਹੋ ਜਾਓ 12ਅਤੇ ਵੇਖੋ ਤੁਹਾਡੀਆਂ ਅੱਖਾਂ ਅਰ ਮੇਰਾ ਭਰਾ ਬਿਨਯਾਮੀਨ ਦੀਆਂ ਅੱਖਾਂ ਵੇਖਦੀਆਂ ਹਨ ਕਿ ਏਹ ਮੇਰਾ ਹੀ ਮੂੰਹ ਹੈ ਜੋ ਤੁਹਾਡੇ ਨਾਲ ਬੋਲਦਾ ਹੈ 13ਅਤੇ ਤੁਸੀਂ ਮੇਰਾ ਸਾਰਾ ਪਰਤਾਪ ਜਿਹੜਾ ਮਿਸਰ ਵਿੱਚ ਹੈ ਅਰ ਜੋ ਕੁਝ ਤੁਸਾਂ ਡਿੱਠਾ ਹੈ ਮੇਰੇ ਪਿਤਾ ਨੂੰ ਦੱਸਿਓ ਅਰ ਤੁਸੀਂ ਛੇਤਾ ਕਰਿਓ ਅਰ ਮੇਰੇ ਪਿਤਾ ਨੂੰ ਐਥੇ ਲੈ ਆਓ 14ਤਾਂ ਉਹ ਆਪਣੇ ਭਰਾ ਬਿਨਯਾਮੀਨ ਦੇ ਗਲ ਲਗ ਕੇ ਰੋਇਆ ਅਤੇ ਬਿਨਯਾਮੀਨ ਉਸਦੇ ਗਲ ਲੱਗ ਕੇ ਰੋਇਆ 15ਫੇਰ ਉਸ ਆਪਣੇ ਸਾਰਿਆਂ ਭਰਾਵਾਂ ਨੂੰ ਚੁੰਮਿਆ ਅਤੇ ਉਨ੍ਹਾਂ ਨਾਲ ਰੋਇਆ ਅਰ ਏਸ ਦੇ ਪਿੱਛੋਂ ਉਸ ਦੇ ਭਰਾਵਾਂ ਨੇ ਉਹ ਦੇ ਨਾਲ ਗੱਲਾਂ ਕੀਤੀਆਂ 16ਏਹ ਖਬਰ ਫ਼ਿਰਊਨ ਦੇ ਘਰ ਸੁਣੀ ਗਈ ਕਿ ਯੂਸੁਫ਼ ਦੇ ਭਰਾ ਆਏ ਹਨ ਅਤੇ ਏਹ ਖ਼ਬਰ ਫ਼ਿਰਊਨ ਨੂੰ ਅਰ ਉਸ ਦੇ ਟਹਿਲੂਆਂ ਨੂੰ ਚੰਗੀ ਲੱਗੀ 17ਤਾਂ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ ਕਿ ਆਪਣੇ ਭਰਾਵਾਂ ਨੂੰ ਆਖ ਭਈ ਏਹ ਕਰੋ। ਆਪਣੇ ਜਾਨਵਰ ਲੱਦੋ ਅਰ ਕਨਾਨ ਦੇ ਦੇਸ ਵਿੱਚ ਜਾ ਵੜੋ 18ਅਤੇ ਆਪਣੇ ਪਿਤਾ ਅਤੇ ਆਪਣੇ ਘਰਾਣੇ ਨੂੰ ਲੈ ਕੇ ਮੇਰੇ ਕੋਲ ਆ ਜਾਓ ਅਰ ਮੈਂ ਤੁਹਾਨੂੰ ਮਿਸਰ ਦੇਸ ਦੇ ਪਦਾਰਥ ਦੇਵਾਂਗਾ ਅਰ ਤੁਸੀਂ ਦੇਸ ਦੀ ਚਿਕਨਾਈ ਖਾਓਗੇ 19ਹੁਣ ਤੁਹਾਨੂੰ ਇਹ ਆਗਿਆ ਹੈ। ਤੁਸੀਂ ਏਹ ਕਰੋ ਕਿ ਮਿਸਰ ਦੇਸ ਤੋਂ ਗੱਡੇ ਲੈ ਜਾਓ ਅਰ ਆਪਣੇ ਬਾਲ ਬੱਚੇ ਅਰ ਆਪਣੀਆਂ ਤੀਵੀਆਂ ਅਰ ਆਪਣੇ ਪਿਤਾ ਨੂੰ ਲੈ ਆਓ 20ਤੁਹਾਡੀ ਨਿਗਾਹ ਵਿੱਚ ਲਕੇ ਤੁਕੇ ਦਾ ਹਿਰਖ ਨਾ ਰਹੇ ਕਿਉਂਜੋ ਸਾਰੇ ਮਿਸਰ ਦੇਸ ਦੇ ਪਦਾਰਥ ਤੁਹਾਡੇ ਹੀ ਹਨ 21ਸੋ ਇਸਰਾਏਲ ਦੇ ਪੁੱਤ੍ਰਾਂ ਨੇ ਏਵੇਂ ਹੀ ਕੀਤਾ ਅਰ ਯੂਸੁਫ਼ ਨੇ ਫ਼ਿਰਊਨ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੂੰ ਗੱਡੇ ਦਿੱਤੇ ਅਰ ਉਨ੍ਹਾਂ ਨੂੰ ਰਸਤੇ ਲਈ ਰਸਤ ਦਿੱਤੀ 22ਅਤੇ ਉਨ੍ਹਾਂ ਸਾਰਿਆਂ ਨੂੰ ਉਸ ਨੇ ਮਨੁੱਖਾਂ ਪਰਤੀ ਇੱਕ ਇੱਕ ਜੋੜਾ ਬਸਤ੍ਰ ਦਿੱਤਾ ਪਰ ਬਿਨਯਾਮੀਨ ਨੂੰ ਤਿੰਨ ਸੌ ਟਕੇ ਚਾਂਦੀ ਅਰ ਪੰਜ ਜੋੜੇ ਬਸਤਰ ਦਿੱਤੇ 23ਅਤੇ ਆਪਣੇ ਪਿਤਾ ਨੂੰ ਏਹ ਕੁਝ ਘੱਲਿਆ ਅਰਥਾਤ ਦਸ ਖੋਤੇ ਮਿਸਰ ਦੇ ਪਦਾਰਥਾਂ ਦੇ ਲਦੇ ਹੋਏ ਅਰ ਦਸ ਖੋਤੀਆਂ ਅੰਨ ਦਾਣੇ ਅਰ ਆਪਣੇ ਪਿਤਾ ਦੇ ਰਸਤੇ ਲਈ ਹੋਰ ਖਾਦ ਖੁਰਾਕ ਦੀਆਂ ਲੱਦੀਆਂ ਹੋਈਆਂ 24ਸੋ ਐਉਂ ਉਸ ਨੇ ਆਪਣੇ ਭਰਾਵਾਂ ਨੂੰ ਵਿਦਿਆ ਕੀਤਾ ਅਰ ਉਹ ਚਲੇ ਗਏ ਅਰ ਉਸ ਨੇ ਉਨ੍ਹਾਂ ਨੂੰ ਆਖਿਆ, ਕਿਤੇ ਰਸਤੇ ਵਿੱਚ ਘਾਬਰਿਓ ਨਾ 25ਸੋ ਉਹ ਮਿਸਰ ਤੋਂ ਉਤਾਹਾਂ ਗਏ ਅਰ ਕਨਾਨ ਦੇਸ ਵਿੱਚ ਆਪਣੇ ਪਿਤਾ ਯਾਕੂਬ ਦੇ ਕੋਲ ਆਏ 26ਅਰ ਉਸ ਨੂੰ ਦੱਸਿਆ ਕਿ ਯੂਸੁਫ਼ ਅਜੇ ਜੀਊਂਦਾ ਹੈ ਅਤੇ ਉਹ ਮਿਸਰ ਦੇ ਸਾਰੇ ਦੇਸ ਉੱਤੇ ਰਾਜ ਕਰਦਾ ਹੈ ਤਾਂ ਉਸ ਦਾ ਦਿਲ ਬੈਠ ਗਿਆ ਕਿਉਂਜੋ ਉਸ ਨੇ ਉਨ੍ਹਾਂ ਦੀ ਪਰਤੀਤ ਨਾ ਕੀਤੀ 27ਫੇਰ ਉਨ੍ਹਾਂ ਨੇ ਯੂਸੁਫ਼ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਉਹ ਉਨ੍ਹਾਂ ਨੂੰ ਬੋਲਿਆਂ ਸੀ ਉਹ ਨੂੰ ਦੱਸੀਆਂ ਅਤੇ ਜਦ ਉਸ ਨੇ ਗੱਡੇ ਜਿਹੜੇ ਯੂਸੁਫ਼ ਨੇ ਉਸ ਦੇ ਲਿਆਉਣ ਲਈ ਘੱਲੇ ਸਨ ਡਿੱਠੇ ਤਾਂ ਉਨ੍ਹਾਂ ਦੇ ਪਿਤਾ ਯਾਕੂਬ ਦੀ ਜਾਨ ਵਿੱਚ ਜਾਨ ਆਈ 28ਤਾਂ ਇਸਰਾਏਲ ਆਖਿਆ, ਇਹੋ ਬੱਸ ਹੈ ਕਿ ਮੇਰਾ ਪੁੱਤ੍ਰ ਯੂਸੁਫ਼ ਅਜੇ ਜੀਉਂਦਾ ਹੈ। ਮੈਂ ਜਾਵਾਂਗਾ ਅਰ ਆਪਣੇ ਮਰਨ ਤੋਂ ਪਹਿਲਾਂ ਉਸ ਨੂੰ ਵੇਖਾਂਗਾ।।

Currently Selected:

ਉਤਪਤ 45: PUNOVBSI

Highlight

Share

Copy

None

Want to have your highlights saved across all your devices? Sign up or sign in