ਉਤਪਤ 43
43
ਯੂਸੁਫ਼ ਦੇ ਭਰਾਵਾਂ ਦਾ ਦੂਜਾ ਮਿਲਾਪ
1ਕਾਲ ਧਰਤੀ ਉੱਤੇ ਸਖ਼ਤ ਸੀ 2ਤਾਂ ਐਉਂ ਹੋਇਆ ਕਿ ਜਦ ਉਨ੍ਹਾਂ ਨੇ ਉਸ ਅੰਨ ਨੂੰ ਜਿਹੜਾ ਓਹ ਮਿਸਰ ਤੋਂ ਲਿਆਏ ਸਨ ਖਾ ਲਿਆ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਵਿਹਾਜ ਲਿਆਓ 3ਤਾਂ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਅੱਤ ਤਕੀਦ ਨਾਲ ਆਖਿਆ ਸੀ ਭਈ ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ 4ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਤੇਰੇ ਲਈ ਅੰਨ ਵਿਹਾਜਣ ਜਾਵਾਂਗੇ 5ਪਰ ਜੇ ਤੂੰ ਨਹੀਂ ਘੱਲਦਾ ਹੈਂ ਤਾਂ ਅਸੀਂ ਉਤਾਰ ਨੂੰ ਨਹੀਂ ਜਾਵਾਂਗੇ ਕਿਉਂਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਸੰਗ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ 6ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਏਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਭਈ ਸਾਡਾ ਇੱਕ ਹੋਰ ਭਰਾ ਵੀ ਹੈ? 7ਤਾਂ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਰ ਸਾਡੇ ਸਾਕਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੀਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ? ਅਸਾਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ। ਅਸੀਂ ਕਿਵੇਂ ਜਾਣ ਲੈਂਦੇ ਕਿ ਉਹ ਸਾਨੂੰ ਆਖੇਗਾ ਭਈ ਆਪਣੇ ਭਰਾ ਨੂੰ ਲਿਆਓ? 8ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਸੰਗ ਘੱਲ ਦੇਹ ਤਾਂਜੋ ਅਸੀਂ ਉੱਠ ਕੇ ਜਾਈਏ ਤੇ ਅਸੀਂ ਜੀਵੀਏ ਅਰ ਮਰ ਨਾ ਜਾਈਏ, ਅਸੀਂ ਵੀ ਅਰ ਤੂੰ ਵੀ ਅਰ ਸਾਡੇ ਨਿਆਣੇ ਵੀ 9ਮੈਂ ਉਸ ਲਈ ਜਾਮਨ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਮੰਗਣਾ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਰ ਤੇਰੇ ਸਨਮੁਖ ਨਾ ਬਿਠਾਵਾਂ ਤਾਂ ਮੈਂ ਸਦਾ ਲਈ ਤੇਰਾ ਪਾਪੀ ਠਹਿਰਾਂਗਾ 10ਜੇ ਅਸੀਂ ਐੱਨਾਂ ਚਿਰ ਨਾ ਲਾਉਂਦੇ ਤਾਂ ਹੁਣ ਤੀਕ ਦੂਜੀ ਵਾਰ ਹੋ ਆਏ ਹੁੰਦੇ।। 11ਤਾਂ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਏਵੇਂ ਹੀ ਹੈ ਤਾਂ ਹੁਣ ਐਉਂ ਕਰੋ ਕਿ ਏਸ ਦੇਸ ਦੀ ਸਭ ਤੋਂ ਉੱਤਮ ਪੈਦਾਵਾਰ ਆਪਣੀਆਂ ਗੂਣਾਂ ਵਿੱਚ ਰੱਖ ਕੇ ਉਸ ਮਨੁੱਖ ਲਈ ਸੁਗਾਤ ਲੈ ਜਾਓ ਅਰਥਾਤ ਥੋੜਾ ਗੁੱਗਲ ਥੋੜਾ ਸ਼ਹਿਤ ਗਰਮ ਮਸਾਲਾਹ ਗੰਧਰਸ ਪਿਸਤਾ ਅਰ ਬਦਾਮ 12ਦੁਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਨਾਲੇ ਉਹ ਚਾਂਦੀ ਜਿਹੜੀ ਤੁਹਾਡੀਆਂ ਗੂਣਾਂ ਦੇ ਮੂੰਹ ਵਿੱਚ ਮੁੜ ਆਈ ਉਹ ਆਪਣੇ ਹੱਥਾਂ ਵਿੱਚ ਲੈ ਜਾਓ । ਸ਼ਾਇਤ ਇਹ ਭੁੱਲ ਹੋ ਗਈ ਹੋਵੇ 13ਆਪਣੇ ਭਰਾ ਨੂੰ ਵੀ ਲੈ ਜਾਓ ਅਰ ਉੱਠ ਕੇ ਉਸ ਮਨੁੱਖ ਕੋਲ ਮੁੜ ਜਾਓ 14ਅਰ ਸਰਬਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਰਹਮ ਬਖ਼ਸ਼ੇ ਜੋ ਉਹ ਤੁਹਾਡੇ ਦੂਜੇ ਭਰਾ ਅਰ ਬਿਨਯਾਮੀਨ ਨੂੰ ਤੁਹਾਡੇ ਨਾਲ ਘੱਲ ਦੇਵੇ ਅਤੇ ਮੈਂ ਜੇ ਔਤ ਹੋਇਆ ਸੋ ਔਤ ਹੋਇਆ 15ਤਾਂ ਉਨ੍ਹਾਂ ਮਨੁੱਖਾਂ ਨੇ ਉਹ ਸੁਗਾਤ ਅਰ ਦੁਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲਈ ਅਰ ਬਿਨਯਾਮੀਨ ਨੂੰ ਵੀ ਤਾਂ ਉਹ ਉੱਠ ਕੇ ਮਿਸਰ ਨੂੰ ਉੱਤਰ ਗਏ ਅਰ ਯੂਸੁਫ਼ ਦੇ ਸਨਮੁਖ ਜਾ ਖਲੋਤੇ 16ਜਦ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਮੁਖ਼ਤਿਆਰ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾਹ ਅਰ ਜਾਨਵਰ ਮਾਰ ਕੇ ਤਿਆਰ ਕਰ ਕਿਉਂ ਜੋ ਏਹ ਮਨੁੱਖ ਮੇਰੇ ਨਾਲ ਦੋਪਹਰ ਨੂੰ ਖਾਣਗੇ 17ਤਾਂ ਉਸ ਮਨੁੱਖ ਨੇ ਯੂਸੁਫ਼ ਦੇ ਹੁਕਮ ਦੇ ਅਨੁਸਾਰ ਕੀਤਾ ਅਰ ਉਹ ਪੁਰਸ਼ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ 18ਪਰ ਓਹ ਮਨੁੱਖ ਡਰ ਗਏ ਕਿਉਂਜੋ ਓਹ ਯੂਸੁਫ਼ ਦੇ ਘਰ ਲਿਆਂਦੇ ਗਏ ਸਨ ਅਤੇ ਉਨ੍ਹਾਂ ਆਖਿਆ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡੀਆਂ ਗੂਣਾਂ ਵਿੱਚ ਮੁੜੀ ਸੀ ਅਸੀਂ ਲਿਆਂਦੇ ਗਏ ਹਾਂ ਤਾਂਜੋ ਉਹ ਸਾਡੇ ਲਈ ਕੋਈ ਢੁੱਚਰ ਲੱਭੇ ਅਰ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗੁਲਾਮ ਬਣਾਵੇ ਅਰ ਸਾਡੇ ਖੋਤੇ ਖੋਹ ਲਵੇ 19ਤਾਂ ਉਹ ਯੂਸੁਫ਼ ਦੇ ਘਰ ਦੇ ਮੁਖ਼ਤਿਆਰ ਦੇ ਨੇੜੇ ਆਏ ਅਰ ਘਰ ਦੇ ਦਰਵੱਜੇ ਉੱਤੇ ਉਸ ਨੂੰ ਬੋਲੇ 20ਤੇ ਉਨ੍ਹਾਂ ਨੇ ਆਖਿਆ ਸਵਾਮੀ ਜੀ ਅਸੀਂ ਪਹਿਲੀ ਵਾਰ ਜਰੂਰ ਅੰਨ ਵਿਹਾਜਣ ਉੱਤਰੇ ਸਾਂ 21ਐਉਂ ਹੋਇਆ ਕਿ ਜਦ ਅਸੀਂ ਸਰਾਂ ਵਿੱਚ ਆਏ ਅਰ ਅਸਾਂ ਆਪਣੀਆਂ ਗੂਣਾਂ ਖੋਲ੍ਹੀਆਂ ਤਾਂ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਗੂਣ ਦੇ ਮੂੰਹ ਉੱਤੇ ਪਈ ਹੋਈ ਸੀ। ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ 22ਹੋਰ ਚਾਂਦੀ ਵੀ ਅੰਨ ਵਿਹਾਜਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਤੇ ਨਹੀਂ ਜਾਣਦੇ ਕਿ ਉਹ ਸਾਡੀ ਚਾਂਦੀ ਸਾਡੀਆਂ ਗੂਣਾ ਵਿੱਚ ਕਿਹਨੇ ਰੱਖ ਦਿੱਤੀ 23ਤਾਂ ਓਸ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਰ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਗੂਣਾਂ ਵਿੱਚ ਤੁਹਾਨੂੰ ਪਦਾਰਥ ਦਿੱਤਾ। ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ। ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ 24ਤਦ ਉਹ ਪੁਰਸ਼ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਰ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਆਪਣੇ ਪੈਰ ਧੋਤੇ ਅਰ ਉਸ ਨੇ ਉਨ੍ਹਾਂ ਦੇ ਖੋਤਿਆ ਨੂੰ ਚਾਰਾ ਦਿੱਤਾ 25ਤਾਂ ਉਨ੍ਹਾਂ ਨੇ ਯੂਸੁਫ਼ ਦੇ ਦੋਪਹਰ ਦੇ ਆਉਣ ਦੀ ਉਡੀਕ ਵਿੱਚ ਸੁਗਾਤ ਤਿਆਰ ਕੀਤੀ ਕਿਉਂਜੋ ਉਨ੍ਹਾਂ ਸੁਣਿਆ ਭਈ ਅਸੀਂ ਐਥੇ ਹੀ ਰੋਟੀ ਖਾਵਾਂਗੇ 26ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਲਈ ਘਰ ਵਿੱਚ ਸੁਗਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਰ ਉਨ੍ਹਾਂ ਨੇ ਆਪਣੇ ਆਪ ਨੂੰ ਧਰਤੀ ਤੀਕ ਉਸ ਦੇ ਅੱਗੇ ਝੁਕਾਇਆ 27ਓਸ ਉਨ੍ਹਾਂ ਸੁਖ ਸਾਂਦ ਪੁੱਛੀ ਅਰ ਆਖਿਆ, ਕੀ ਤੁਹਾਡਾ ਪਿਤਾ ਰਾਜੀ ਹੈ? ਉਹ ਬੁੱਢਾ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜੀਉਂਦਾ ਹੈ? 28ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਰ ਅੱਜ ਤੀਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸੀਸ ਨਵਾਕੇ ਆਪ ਨੂੰ ਝੁਕਾਇਆ 29ਤਾਂ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਅੰਮਾਂ ਜਾਏ ਭਰਾ ਬਿਨਯਾਮੀਨ ਨੂੰ ਡਿੱਠਾ ਅਰ ਆਖਿਆ, ਕੀ ਤੁਹਾਡਾ ਨਿੱਕਾ ਭਰਾ ਜਿਸ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ ਏਹੋ ਹੀ ਹੈ? ਨਾਲੇ ਓਸ ਆਖਿਆ ਮੇਰੇ ਪੁੱਤ੍ਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ 30ਤਾਂ ਯੂਸੁਫ਼ ਨੇ ਛੇਤੀ ਕੀਤੀ ਕਿਉਂਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ ਅਰ ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਰ ਓੱਥੇ ਰੋਇਆ 31ਫੇਰ ਉਸ ਨੇ ਆਪਣਾ ਮੂੰਹ ਧੋਤਾ ਅਰ ਬਾਹਰ ਆਇਆ ਅਰ ਆਪਣੇ ਆਪ ਨੂੰ ਸਮ੍ਹਾਲ ਕੇ ਆਖਿਆ, ਰੋਟੀ ਰੱਖੋ 32ਤਾਂ ਉਨ੍ਹਾਂ ਨੇ ਉਹ ਦੇ ਲਈ ਵੱਖਰੀ ਅਰ ਉਨ੍ਹਾਂ ਲਈ ਵੱਖਰੀ ਅਰ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ ਏਸ ਲਈ ਵੱਖਰੀ ਰੋਟੀ ਰੱਖੀ ਕਿ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸੱਕਦੇ ਸਨ ਕਿਉਂਜੋ ਏਹ ਮਿਸਰੀਆਂ ਲਈ ਭਿੱਟ ਸੀ 33ਤਾਂ ਓਹ ਉਹ ਦੇ ਅੱਗੇ ਬੈਠ ਗਏ ਪਲੌਠਾ ਆਪਣੇ ਪਲੋਠੇ ਪਣ ਦੇ ਅਨੁਸਾਰ ਅਰ ਛੋਟਾ ਆਪਣੀ ਛੁਟਿਆਈ ਦੇ ਅਨੁਸਾਰ ਅਰ ਓਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਪਏ ਵੇਖਦੇ ਸਨ 34ਤਾਂ ਉਸ ਆਪਣੇ ਅੱਗਿਓਂ ਥਾਲ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਰ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾਂ ਵੱਧ ਸੀ ਸੋ ਉਨ੍ਹਾਂ ਉਹ ਦੇ ਨਾਲ ਪੀਤਾ ਅਰ ਅਨੰਦ ਪਰਸਿੰਨ ਹੋਏ।।
Currently Selected:
ਉਤਪਤ 43: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.