YouVersion Logo
Search Icon

ਉਤਪਤ 34

34
ਦੀਨਾਹ ਦੀ ਬੇਪਤੀ ਅਰ ਧੋਹ ਨਾਲ ਉਸ ਦਾ ਬਦਲਾ
1ਫੇਰ ਲੇਆਹ ਦੀ ਧੀ ਦੀਨਾਹ ਜਿਹੜੀ ਉਹ ਯਾਕੂਬ ਤੋਂ ਜਣੀ ਉਸ ਦੇਸ ਦੀਆਂ ਧੀਆਂ ਵੇਖਣ ਨੂੰ ਬਾਹਰ ਗਈ 2ਅਤੇ ਹਮੋਰ ਹਿੱਵੀ ਦੇ ਪੁੱਤ੍ਰ ਸ਼ਕਮ ਓਸ ਦੇਸ ਦੇ ਸਜ਼ਾਦੇ ਨੇ ਉਹ ਨੂੰ ਡਿੱਠਾ ਅਤੇ ਉਹ ਨੂੰ ਲੈਕੇ ਉਹ ਨਾਲ ਲੇਟਿਆ ਅਤੇ ਉਹ ਦੀ ਬੇਪਤੀ ਕੀਤੀ 3ਤਾਂ ਉਸ ਦਾ ਜੀਉ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਰ ਉਹ ਨੇ ਉਸ ਛੋਕਰੀ ਨਾਲ ਪ੍ਰੇਮ ਕੀਤਾ ਅਰ ਉਸ ਛੋਕਰੀ ਦੇ ਨਾਲ ਮਿੱਠੇ ਬੋਲ ਬੋਲੇ 4ਉਪਰੰਤ ਸ਼ਕਮ ਨੇ ਆਪਣੇ ਪਿਤਾ ਹਾਮੋਰ ਨੂੰ ਆਖਿਆ, ਏਸ ਛੋਕਰੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ 5ਤਾਂ ਯਾਕੂਬ ਨੇ ਸੁਣਿਆ ਕਿ ਉਸ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਪਰ ਉਹ ਦੇ ਪੁੱਤ੍ਰ ਉਹ ਦੇ ਡੰਗਰਾਂ ਨਾਲ ਰੜ ਨੂੰ ਗਏ ਹੋਏ ਸਨ ਸੋ ਯਾਕੂਬ ਓਹਨਾਂ ਦੇ ਆਉਣ ਤੀਕ ਚੁੱਪ ਰਿਹਾ 6ਫੇਰ ਹਾਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ 7ਅਤੇ ਯਾਕੂਬ ਦੇ ਪੁੱਤ੍ਰ ਸੁਣਦਿਆਂ ਹੀ ਰੜ ਤੋਂ ਆਏ ਅਰ ਓਹ ਮਨੁੱਖ ਅੱਤ ਹਿਰਖ ਅਰ ਰੋਹ ਵਿੱਚ ਆਏ ਕਿਉਂਜੋ ਉਸ ਨੇ ਇਸਰਾਏਲ ਵਿੱਚ ਮੂਰਖਤਾਈ ਕੀਤੀ ਜਦ ਉਹ ਯਾਕੂਬ ਦੀ ਧੀ ਨਾਲ ਲੇਟਿਆ ਜੋ ਨਹੀਂ ਕਰਨਾ ਚਾਹੀਦਾ ਸੀ 8ਤਾਂ ਹਾਮੋਰ ਨੇ ਉਨ੍ਹਾਂ ਦੇ ਨਾਲ ਏਹ ਗੱਲ ਕੀਤੀ ਕਿ ਮੇਰੇ ਪੁੱਤ੍ਰ ਸ਼ਕਮ ਦਾ ਜੀਉ ਤੁਹਾਡੀ ਧੀ ਦੇ ਨਾਲ ਲੱਗ ਗਿਆ ਹੈ । ਉਹ ਨੂੰ ਏਹ ਦੇ ਨਾਲ ਵਿਆਹ ਦਿਓ 9ਅਤੇ ਸਾਡੇ ਨਾਲ ਸਾਕ ਨਾਤਾ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਓ ਅਰ ਆਪਣੇ ਲਈ ਸਾਡੀਆਂ ਧੀਆਂ ਲੈ ਲਓ ਅਤੇ ਸਾਡੇ ਨਾਲ ਵੱਸੋ ਅਰ ਏਹ ਧਰਤੀ ਤੁਹਾਡੇ ਅੱਗੇ ਹੈ 10ਵੱਸੋ ਅਰ ਬਣਜ ਬੁਪਾਰ ਕਰੋ ਅਰ ਉਸ ਦੇ ਵਿੱਚ ਪੱਤੀਆਂ ਬਣਾਓ 11ਤਾਂ ਸ਼ਕਮ ਨੇ ਉਹ ਦੇ ਪਿਤਾ ਅਰ ਉਹ ਦੇ ਭਰਾਵਾਂ ਨੂੰ ਆਖਿਆ ਕਿ ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ ਸੋ ਮੈਂ ਦਿਆਂਗਾ 12ਜਿੰਨਾ ਵੀ ਦਾਜ ਅਰ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਏਹ ਛੋਕਰੀ ਮੇਰੇ ਨਾਲ ਵਿਆਹ ਦਿਓ 13ਤਾਂ ਯਾਕੂਬ ਦੇ ਪੁੱਤ੍ਰਾਂ ਨੇ ਸ਼ਕਮ ਅਰ ਉਹ ਦੇ ਪਿਤਾ ਹਾਮੋਰ ਨੂੰ ਧੋਹ ਨਾਲ ਉੱਤਰ ਦਿੱਤਾ ਅਰ ਏਸ ਲਈ ਕਿ ਉਸ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ 14ਏਹ ਉਨ੍ਹਾਂ ਨੂੰ ਆਖਿਆ ਕਿ ਏਹ ਗੱਲ ਅਸੀਂ ਨਹੀਂ ਕਰ ਸੱਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂਜੋ ਇਸ ਤੋਂ ਸਾਡੀ ਬਦਨਾਮੀ ਹੋਊਗੀ 15ਕੇਵਲ ਏਸ ਤੋਂ ਅਸੀਂ ਤੁਹਾਡੀ ਗੱਲ ਮੰਨਾਂਗੇ ਜੇ ਤੁਸੀਂ ਸਾਡੇ ਵਾਂਗਰ ਹੋ ਜਾਓ ਅਰ ਤੁਹਾਡੇ ਵਿੱਚ ਹਰ ਇੱਕ ਨਰ ਦੀ ਸੁੰਨਤ ਕਰਾਈ ਜਾਏ 16ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ ਅਰ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣਾਂਗੇ 17ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈਕੇ ਚੱਲੇ ਜਾਵਾਂਗੇ 18ਤਾਂ ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਰ ਹਮੋਰ ਦੇ ਪੁੱਤ੍ਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ 19ਅਰ ਉਸ ਗਭਰੂ ਨੇ ਏਹ ਗੱਲ ਕਰਨ ਵਿੱਚ ਏਸ ਲਈ ਦੇਰੀ ਨਾ ਕੀਤੀ ਕਿ ਉਹ ਯਾਕੂਬ ਦੀ ਧੀ ਤੋਂ ਪਰਸਿੰਨ ਸੀ ਅਰ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਵੱਡਾ ਪਤਵੰਤ ਸੀ 20ਤਦ ਹਮੋਰ ਅਰ ਉਹ ਦੇ ਪੁੱਤ੍ਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾਕੇ ਨਗਰ ਦੇ ਮਨੁੱਖਾਂ ਨਾਲ ਏਹ ਗੱਲ ਕੀਤੀ 21ਕਿ ਏਹ ਮਨੁੱਖ ਸਾਡੇ ਮੇਲੀ ਹਨ ਸੋ ਓਹ ਏਸ ਦੇਸ ਵਿੱਚ ਵੱਸਣ ਅਰ ਏਸ ਵਿੱਚ ਬੁਪਾਰ ਕਰਨ ਅਰ ਏਹ ਧਰਤੀ ਵੇਖੋ ਉਨ੍ਹਾਂ ਦੇ ਅੱਗੇ ਦੋਹੀਂ ਪਾਸੀਂ ਖੁਲ੍ਹੀ ਹੈ । ਉਨ੍ਹਾਂ ਦੀਆਂ ਧੀਆਂ ਅਸੀਂ ਆਪਣੀਆਂ ਤੀਵੀਆਂ ਲਈ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ 22ਕੇਵਲ ਏਸ ਗੱਲ ਤੋਂ ਓਹ ਮਨੁੱਖ ਸਾਨੂੰ ਮੰਨਣਗੇ ਕਿ ਓਹ ਸਾਡੇ ਨਾਲ ਵੱਸਣ ਅਰ ਇੱਕ ਕੌਮ ਹੋਣ ਅਰਥਾਤ ਏਸ ਤੇ ਭਈ ਸਾਡੇ ਹਰ ਇੱਕ ਨਰ ਦੀ ਸੁੰਨਤ ਕਰਾਈ ਜਾਵੇ ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ 23ਭਲਾ, ਉਨ੍ਹਾਂ ਦੇ ਗਾਈਆਂ ਬਲਦ ਅਰ ਉਨ੍ਹਾਂ ਦਾ ਮਾਲ ਧਨ ਅਰ ਉਨ੍ਹ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ ? ਅਸੀਂ ਕੇਵਲ ਉਨ੍ਹਾਂ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ 24ਤਾਂ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਮੋਰ ਅਰ ਉਸ ਦੇ ਪੁੱਤ੍ਰ ਸ਼ਕਮ ਦੀ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਨਰ ਦੀ ਸੁੰਨਤ ਕਰਾਈ ਗਈ ।।
25ਐਉਂ ਹੋਇਆ ਕਿ ਤੀਜੇ ਦਿਹਾੜੇ ਜਦ ਓਹ ਦੁਖ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤ੍ਰ ਸ਼ਿਮਓਨ ਅਰ ਲੇਵੀ ਦੀਨਾਹ ਦੇ ਭਰਾ ਆਪਣੀਆਂ ਤੇਗਾਂ ਲੈਕੇ ਉਸ ਨਗਰ ਉੱਤੇ ਨਿਡਰ ਹੋਕੇ ਆਣ ਪਏ ਅਤੇ ਸਰਬੱਤ ਨਰਾਂ ਨੂੰ ਵੱਢ ਸੁੱਟਿਆ 26ਅਤੇ ਉਨ੍ਹਾਂ ਨੇ ਹਮੋਰ ਨੂੰ ਅਰ ਉਹ ਦੇ ਪੁੱਤ੍ਰ ਸ਼ਕਮ ਨੂੰ ਵੀ ਤੇਗ ਦੀ ਧਾਰ ਨਾਲ ਵੱਢ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈਕੇ ਓਹ ਬਾਹਰ ਨਿਕੱਲ ਗਏ 27ਯਾਕੂਬ ਦੇ ਪੁੱਤ੍ਰਾਂ ਨੇ ਲੋਥਾਂ ਉੱਤੇ ਆਕੇ ਨਗਰ ਨੂੰ ਲੁੱਟ ਲਿਆ ਕਿਉਂਜੋ ਉਨ੍ਹਾਂ ਨੇ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਸੀ 28ਉਨ੍ਹਾਂ ਦੀਆਂ ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਖੋਤਿਆਂ ਨੂੰ ਅਰ ਜੋ ਕੁਝ ਨਗਰ ਅਰ ਰੜ ਵਿੱਚ ਸੀ ਉਨ੍ਹਾਂ ਨੇ ਲੈ ਲਿਆ 29ਉਨ੍ਹਾਂ ਦਾ ਸਭ ਧਨ ਅਰ ਉਨ੍ਹਾਂ ਦੇ ਸਭ ਨਿਆਣਿਆਂ ਨੂੰ ਅਰ ਤੀਵੀਆਂ ਨੂੰ ਫੜ ਕੇ ਲੈ ਗਏ ਅਤੇ ਜੋ ਕੁਝ ਘਰੀਂ ਸੀ ਉਨ੍ਹਾਂ ਨੇ ਲੁੱਟ ਲਿਆ 30ਤਦ ਯਾਕੂਬ ਨੇ ਸ਼ਿਮਓਨ ਅਰ ਲੇਵੀ ਨੂੰ ਆਖਿਆ ਤੁਸਾਂ ਮੈਨੂੰ ਔਖਾ ਕੀਤਾ ਅਰ ਏਸ ਦੇਸ ਦੇ ਵਸਨੀਕਾਂ ਵਿੱਚ ਕਨਾਨੀਆਂ ਅਰ ਪਰਿੱਜੀਆਂ ਵਿੱਚ ਤੁਸਾਂ ਮੈਨੂੰ ਘਿਣਾਉਣਾ ਕੀਤਾ ਨਾਲੇ ਮੇਰੇ ਕੋਲ ਥੋੜੇ ਜਿਹੇ ਆਦਮੀ ਹਨ ਸੋ ਓਹ ਮੇਰੇ ਵਿਰੁੱਧ ਇਕੱਠੇ ਹੋਕੇ ਮੈਨੂੰ ਮਾਰਨਗੇ ਸੋ ਮੇਰਾ ਅਰ ਮੇਰੇ ਘਰ ਦਾ ਸੱਤਿਆ ਨਾਸ ਹੋ ਜਾਵੇਗਾ 31ਪਰ ਉਨ੍ਹਾਂ ਆਖਿਆ,ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਾਂਙੁ ਵਰਤਾਓ ਕਰੇ ? ।।

Currently Selected:

ਉਤਪਤ 34: PUNOVBSI

Highlight

Share

Copy

None

Want to have your highlights saved across all your devices? Sign up or sign in