ਹਿਜ਼ਕੀਏਲ 45
45
ਦੇਸ ਵਿੱਚੋਂ ਯਹੋਵਾਹ ਦਾ ਪਵਿੱਤ੍ਰ ਭਾਗ
1ਜਦੋਂ ਤੁਸੀਂ ਗੁਣੇ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤ੍ਰ ਭਾਗ ਯਹੋਵਾਹ ਲਈ ਭੇਟਾ ਚੜ੍ਹਾਉਣਾ। ਓਹ ਦੀ ਲੰਮਾਈ ਪੰਜੀ ਹਜ਼ਾਰ ਅਤੇ ਚੁੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤ੍ਰ ਹੋਵੇਗਾ 2ਉਸ ਵਿੱਚੋਂ ਇੱਕ ਟੋਟਾ ਜਿਸ ਦੀ ਲੰਮਾਈ ਪੰਜ ਸੌ ਅਤੇ ਚੁੜਾਈ ਪੰਜ ਸੌ ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤ੍ਰ ਅਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਤ ਲਈ ਚਾਰੇ ਪਾਸੇ ਪੰਜਾਹ ਪੰਜਾਹ ਹੱਥ ਦੀ ਚੁੜਾਈ ਹੋਵੇਗੀ 3ਅਤੇ ਤੂੰ ਇਸ ਮਿਣਤੀ ਦੀ ਪੰਜੀ ਹਜ਼ਾਰ ਦੀ ਲੰਮਾਈ ਅਤੇ ਦਸ ਹਜ਼ਾਰ ਦੀ ਚੁੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤ੍ਰ ਅਸਥਾਨ ਹੋਵੇਗਾ ਜੋ ਅੱਤ ਪਵਿੱਤ੍ਰ ਹੈ 4ਦੇਸ ਦਾ ਇਹ ਪਵਿੱਤ੍ਰ ਭਾਗ ਉਨ੍ਹਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤ੍ਰ ਅਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ। ਇਹ ਥਾਂ ਉਨ੍ਹਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤ੍ਰ ਅਸਥਾਨ ਲਈ ਪਵਿੱਤ੍ਰ ਥਾਂ ਹੋਵੇਗਾ 5ਅਤੇ ਪੰਜ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆਂ ਲਈ ਹੋਵੇਗਾ ਜਿਹੜੇ ਭਵਨ ਦੇ ਸੇਵਾਦਾਰ ਹਨ ਤਾਂ ਜੋ ਵੀਹਾਂ ਵਾਸਾਂ ਲਈ ਹੋਵੇ 6ਅਤੇ ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੰਜੀ ਹਜ਼ਾਰ ਲੰਮਾ ਪਵਿੱਤ੍ਰ ਅਸਥਾਨ ਦੇ ਭੇਟਾ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ 7ਅਤੇ ਪਵਿੱਤ੍ਰ ਭੋਟਾ ਵਾਲੇ ਭਾਗ ਦੀ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤ੍ਰ ਭੇਟਾ ਵਾਲੇ ਭਾਗ ਦੇ ਸਾਹਮਣੇ ਅਤੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਣਾ ਪੱਛਮ ਦੀ ਵੱਲ ਅਤੇ ਪੂਰਬੀ ਕੋਣਾਂ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਮਾਈ ਵਿੱਚ ਪੰਛਮੀ ਹੱਦ ਤੋਂ ਪੂਰਬੀ ਹੱਦ ਤੀਕਰ ਉਨ੍ਹਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ 8ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅਤਿਯਾਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਨ੍ਹਾਂ ਦਿਆਂ ਗੋਤਾਂ ਦੇ ਅਨੁਸਾਰ ਵੰਡਣਗੇ।।
9ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਹੇ ਇਸਰਾਏਲ ਦੇ ਰਾਜੁਕਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅਤਿਯਾਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਉਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੁ ਯਹੋਵਾਹ ਦਾ ਵਾਕ ਹੈ 10ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾ ਅਤੇ ਧਰਮ ਦਾ ਬਥ ਰੱਖਿਆ ਕਰੋ 11ਏਫਾ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ, ਅਤੇ ਏਫਾ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ 12ਅਤੇ ਸ਼ਕਲ ਵਹੀ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੰਜੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ।। 13ਭੇਟਾ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਅਤੇ ਜੌ ਦੇ ਹੋਮਰ ਵਿੱਚੋਂ ਏਫਾ ਦਾ ਛੇਵਾਂ ਭਾਗ ਦੇਣਾ 14ਅਤੇ ਤੇਲ ਅਰਥਾਤ ਤਲ ਦੇ ਬਥ ਦੇ ਵਿਖੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ ਇੱਕ ਬਧ ਦਾ ਦਸਵਾਂ ਭਾਗ ਦੇਣਾ ਕਿਉਂ ਜੋ ਹੋਮਰ ਵਿੱਚ ਦਸ ਬਥ ਹਨ 15ਅਤੇ ਇੱਜੜ ਵਿੱਚੋਂ ਹਰ ਦੋ ਸੌ ਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁਖ ਦੀ ਭੇਟ ਦੇ ਲਈ ਤਾਂ ਜੋ ਉਨ੍ਹਾਂ ਦੇ ਲਈ ਪਰਾਸਚਿਤ ਹੋਵੇ, ਪ੍ਰਭੁ ਯਹੋਵਾਹ ਦਾ ਵਾਕ ਹੈ 16ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾ ਦੇਣਗੇ 17ਅਤੇ ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਨ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਨਿਯਤ ਪਰਬਾਂ ਉੱਤੇ ਦੇਵੇਗਾ। ਉਹ ਪਾਪ ਦੀ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪਰਾਸਚਿਤ ਲਈ ਦੇਵੇਗਾ।।
18ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਤੂੰ ਇੱਕ ਬੇਕਜ ਵੱਛਾ ਲੈਣਾ ਅਤੇ ਪਵਿੱਤ੍ਰ ਅਸਥਾਨ ਨੂੰ ਸਾਫ ਕਰਨਾ 19ਅਤੇ ਜਾਜਕ ਪਾਪ ਦੀ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਣਿਆਂ ਤੇ ਅਤੇ ਅੰਦਰਲੇ ਵੇਹੜੇ ਦੀਆਂ ਫਾਟਕ ਦੀਆਂ ਚੁਗਾਠਾਂ ਤੇ ਲਾਵੇਗਾ 20ਅਤੇ ਤੂੰ ਮਹੀਨੇ ਦੀ ਸੱਤਵੀਂ ਤਰੀਕ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅੰਜਾਣ ਹੈ ਅਜਿਹਾ ਹੀ ਕਰੇਂਗਾ, ਇਸੇ ਪਰਕਾਰ ਤੁਸੀਂ ਭਵਨ ਦਾ ਪਰਾਸਚਿਤ ਕਰੋਗੇ।।
21ਤੁਸੀਂ ਪਹਿਲੇ ਮਹੀਨੇ ਦੀ ਚੌਦਵੀਂ ਤਰੀਕ ਨੂੰ ਪਸਹ ਦਾ ਪਰਬ ਮਨਾਉਣਾ ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਬੇਖ਼ਮੀਰੀ ਰੋਟੀ ਖਾਧੀ ਜਾਵੇਗੀ 22ਅਤੇ ਉਸੇ ਦਿਹਾੜੇ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਦੀ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ 23ਅਤੇ ਪਰਬ ਦੇ ਸੱਤਾਂ ਦਿਨਾਂ ਵਿੱਚ ਉਹ ਹਰ ਦਿਹਾੜੇ ਅਥਵਾ ਸੱਤ ਦਿਨਾਂ ਤੀਕਰ ਸੱਤ ਬੇਕਜ ਵੱਛੇ ਅਤੇ ਸੱਤ ਬੇਕਜ ਦੁੰਬੇ ਲਿਆਵੇਗਾ ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਹਾੜੇ ਪਾਪ ਦੀ ਬਲੀ ਦੇ ਲਈ ਇੱਕ ਬੱਕਰਾ 24ਅਤੇ ਉਹ ਹਰੇਕ ਵੱਛੇ ਦੇ ਲਈ ਇੱਕ ਏਫਾ ਭਰ ਮੈਦੇ ਦੀ ਭੇਟ ਅਤੇ ਹਰੇਕ ਦੁੰਬੇ ਲਈ ਇੱਕ ਏਫਾ ਅਤੇ ਪਰਤਿ ਏਫਾ ਇੱਕ ਹੀਨ ਤੇਲ ਤਿਆਰ ਕਰੇਗਾ 25ਸੱਤਵੇਂ ਮਹੀਨੇ ਦੀ ਪੰਦਰਵੀਂ ਤਰੀਕ ਨੂੰ ਵੀ ਉਹ ਪਰਬ ਦੇ ਲਈ ਜਿਦਾਂ ਉਸ ਨੇ ਇਨ੍ਹਾਂ ਸੱਤ ਦਿਨਾਂ ਵਿੱਚ ਕੀਤਾ ਸੀ ਤਿਆਰੀ ਕਰੇਗਾ, ਪਾਪ ਦੀ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ।।
Currently Selected:
ਹਿਜ਼ਕੀਏਲ 45: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.