YouVersion Logo
Search Icon

ਹਿਜ਼ਕੀਏਲ 4

4
ਯਰੂਸ਼ਲਮ ਦੇ ਘੇਰੇ ਦਾ ਪਰਤੱਖ ਪਰਮਾਨ
1ਹੇ ਆਦਮੀ ਦੇ ਪੁੱਤ੍ਰ, ਤੂੰ ਇੱਕ ਖਪਰੈਲ ਲੈ ਅਤੇ ਆਪਣੇ ਅੱਗੇ ਰੱਖ ਕੇ ਉਸ ਉੱਤੇ ਇੱਕ ਸ਼ਹਿਰ, ਹਾਂ ਯਰੂਸ਼ਲਮ ਦੀ ਤਸਵੀਰ ਖਿੱਚ 2ਉਸ ਦੇ ਦੁਆਲੇ ਘੇਰਾ ਪਾ, ਅਤੇ ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਹ ਦੇ ਸਾਹਮਣੇ ਦਮਦਮਾ ਬੰਨ੍ਹ, ਅਤੇ ਉਸ ਦੇ ਦੁਆਲੇ ਤੰਬੂ ਖੜੇ ਕਰ, ਅਤੇ ਚਾਰੋਂ ਪਾਸੇ ਕਿਲਾਤੋਂੜ ਜੰਤ੍ਰੇ ਰੱਖ 3ਫੇਰ ਤੂੰ ਲੋਹੇ ਦਾ ਇੱਕ ਤਵਾ ਲੈ, ਅਤੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਉਹ ਨੂੰ ਗੱਡ ਦੇਹ ਕਿ ਉਹ ਲੋਹੇ ਦੀ ਕੰਧ ਬਣ ਜਾਵੇ ਅਤੇ ਆਪਣਾ ਮੂੰਹ ਉਹ ਦੀ ਵੱਲ ਕਰ ਅਤੇ ਉਹ ਘੇਰੇ ਵਿੱਚ ਆਇਆ ਹੋਵੇਗਾ ਅਤੇ ਤੂੰ ਉਸ ਨੂੰ ਘੇਰਨ ਵਾਲਾ ਹੋਵੇਂਗਾ। ਇਹ ਇਸਰਾਏਲ ਦੇ ਘਰਾਣੇ ਲਈ ਨਿਸ਼ਾਨ ਹੈ।।
4ਉਸ ਦੇ ਮਗਰੋਂ ਤੂੰ ਆਪਣੇ ਖੱਬੇ ਪਾਸੇ ਪਰਨੇ ਲੇਟ ਰਹੁ ਅਤੇ ਇਸਰਾਏਲ ਦੇ ਘਰਾਣੇ ਦੇ ਅਪਰਾਧ ਇਸ ਉੱਤੇ ਰੱਖ ਦੇਹ। ਜਿੰਨੇ ਦਿਨ ਤੀਕੁਰ ਤੂੰ ਲੇਟਿਆ ਰਹੇਂਗਾ ਤੂੰ ਉਨ੍ਹਾਂ ਦੇ ਔਗਣ ਆਪਣੇ ਉੱਤੇ ਝੱਲੇਂਗਾ। 5ਕਿਉਂ ਜੋ ਮੈਂ ਉਨ੍ਹਾਂ ਦੇ ਔਗਣਾਂ ਦੇ ਵਰ੍ਹਿਆਂ ਨੂੰ ਉਨ੍ਹਾਂ ਦਿਨਾਂ ਦੀ ਗਿਣਤੀ ਦੇ ਅਨੁਸਾਰ ਜੋ ਤਿੰਨ ਸੌ ਨੱਵੇ ਦਿਨ ਹਨ, ਤੇਰੇ ਉੱਤੇ ਰੱਖਿਆ ਹੈ ਸੋ ਤੂੰ ਇਸਰਾਏਲ ਦੇ ਘਰਾਣੇ ਦੇ ਔਗਣ ਝੱਲੇਂਗਾ 6ਅਤੇ ਜਦ ਤੂੰ ਉਨ੍ਹਾਂ ਨੂੰ ਪੂਰਾ ਕਰ ਚੁੱਕੇਂ ਤਾਂ ਫੇਰ ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲੀ ਦਿਨਾਂ ਤੀਕਰ ਯਹੂਦਾਹ ਦੇ ਘਰਾਣੇ ਦੇ ਔਗਣ ਨੂੰ ਝੱਲੀਂ। ਮੈਂ ਤੇਰੇ ਲਈ ਇੱਕ ਇੱਕ ਵਰ੍ਹੇ ਬਦਲੇ ਇੱਕ ਇੱਕ ਦਿਨ ਠਹਿਰਾਇਆ ਹੈ 7ਫੇਰ ਤੂੰ ਯਰੂਸ਼ਲਮ ਦੇ ਘੇਰੇ ਵੱਲੇ ਮੂੰਹ ਕਰ ਅਤੇ ਆਪਣੀ ਬਾਂਹ ਨੰਗੀ ਕਰ ਅਤੇ ਉਹਦੇ ਵਿਰੁੱਧ ਅੰਗਮ ਵਾਚ 8ਅਤੇ ਵੇਖ, ਮੈਂ ਤੇਰੇ ਉੱਤੇ ਬੰਧਣ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸੱਕੇਂ ਜਦੋਂ ਤੀਕ ਤੂੰ ਆਪਣੇ ਘੇਰੇ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ 9ਤੂੰ ਆਪਣੇ ਲਈ ਕਣਕ, ਜੌਂ ਅਤੇ ਫਲੀਆਂ ਅਤੇ ਦਾਲ ਅਤੇ ਚੀਣਾ ਅਤੇ ਬਾਜਰਾ ਲੈ ਅਤੇ ਉਨ੍ਹਾਂ ਨੂੰ ਇੱਕੋ ਭਾਂਡੇ ਵਿੱਚ ਰੱਖ ਅਤੇ ਉਨ੍ਹਾਂ ਦੀਆਂ ਐਨੀਆਂ ਰੋਟੀਆਂ ਪਕਾ ਜਿੰਨੇ ਦਿਨਾਂ ਤੀਕਰ ਤੂੰ ਪਾਸੇ ਪਰਨੇ ਲੇਟਿਆ ਰਹੇਂਗਾ, ਤੂੰ ਤਿੰਨ ਸੌ ਨੱਵੇ ਦਿਨਾਂ ਤੀਕ ਉਨ੍ਹਾਂ ਨੂੰ ਖਾਈਂ 10ਅਤੇ ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਪਾਉ ਪੱਕਾ#4:10 20 ਤੋਂਲੇ । ਨਿੱਤ ਦਾ ਹੋਵੇਗਾ। ਤੂੰ ਕਦੇ ਕਦੇ ਖਾਈਂ 11ਤੂੰ ਪਾਣੀ ਵੀ ਮਿਣ ਕੇ ਇੱਕ ਸੇਰ#4:11 ਹੀਨ ਦਾ ਛੇਵਾਂ ਹਿੱਸਾ । ਪੀਵੇਂਗਾ। ਤੂੰ ਕਦੇ ਕਦੇ ਪੀਣਾ 12ਅਤੇ ਤੂੰ ਜੌਂ ਦੇ ਫੁਲਕੇ ਖਾਵੀਂ ਅਤੇ ਉਨ੍ਹਾਂ ਨੂੰ ਤੂੰ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਵਿਸ਼ਟੇ ਨਾਲ ਪਕਾਵੀਂ 13ਅਤੇ ਯਹੋਵਾਹ ਨੇ ਫ਼ਰਮਾਇਆ ਕਿ ਐਉਂ ਇਸਰਾਏਲੀ ਆਪਣੀਆਂ ਪਲੀਤ ਰੋਟੀਆਂ ਨੂੰ ਉਨ੍ਹਾਂ ਕੌਮਾਂ ਦੇ ਵਿਚਕਾਰ ਜਿਨ੍ਹਾਂ ਵਿੱਚ ਮੈਂ ਉਨ੍ਹਾਂ ਨੂੰ ਧੱਕਾਂਗਾ ਖਾਇਆ ਕਰਣਗੇ 14ਤਾਂ ਮੈਂ ਆਖਿਆ, ਹਾਇ ਪ੍ਰਭੁ ਯਹੋਵਾਹ! ਵੇਖ, ਮੇਰੀ ਜਾਨ ਕਦੇ ਪਲੀਤ ਨਹੀਂ ਹੋਈ ਅਤੇ ਆਪਣੀ ਜੁਆਨੀ ਤੋਂ ਲੈਕੇ ਅੱਜ ਤੀਕੁਰ ਕੋਈ ਮਰੀ ਹੋਈ ਸ਼ੈ ਜਿਹੜੀ ਆਪ ਹੀ ਮਰ ਜਾਵੇ ਯਾ ਪਾੜੀ ਗਈ ਹੋਵੇ ਮੈਂ ਕਦੀ ਨਹੀਂ ਖਾਧੀ, ਅਤੇ ਅਸ਼ੁੱਧ ਮਾਸ ਮੇਰੇ ਮੂੰਹ ਵਿੱਚ ਕਦੇ ਨਹੀਂ ਪਿਆ 15ਤਦ ਉਸ ਨੇ ਮੈਨੂੰ ਕਿਹਾ, ਵੇਖ, ਮੈਂ ਤੈਨੂੰ ਮਨੁੱਖ ਦੇ ਵਿਸ਼ਟੇ ਦੇ ਥਾਂ ਗਾਂ ਦਾ ਗੋਹਾ ਦਿੰਦਾ ਹਾਂ, ਸੋ ਤੂੰ ਆਪਣੀ ਰੋਟੀ ਉਸ ਦੇ ਨਾਲ ਪਕਾਵੀਂ 16ਅਤੇ ਉਸ ਨੇ ਮੈਨੂੰ ਆਖਿਆ, ਕਿ ਹੇ ਆਦਮੀ ਦੇ ਪੁੱਤ੍ਰ, ਵੇਖ , ਮੈਂ ਯਰੂਸ਼ਲਮ ਵਿੱਚ ਰੋਟੀ ਦੇ ਸਾਧਣ ਤੋੜ ਦਿਆਂਗਾ ਅਤੇ ਓਹ ਰੋਟੀ ਤੋਲ ਕੇ ਚਿੰਤਾ ਨਾਲ ਖਾਣਗੇ ਅਤੇ ਪਾਣੀ ਵੀ ਹਰਾਨੀ ਨਾਲ ਮਿਣ ਮਿਣ ਕੇ ਪੀਣਗੇ 17ਇਹ ਇਸ ਲਈ ਹੋਵੇਗਾ ਤਾਂ ਜੋ ਉਨ੍ਹਾਂ ਨੂੰ ਰੋਟੀ ਅਤੇ ਪਾਣੀ ਦੀ ਥੁੜ ਹੋਵੇ ਅਤੇ ਆਪੋ ਵਿੱਚ ਲਚਾਰ ਹੋਣ ਅਤੇ ਆਪਣੀ ਬੁਰਿਆਈ ਵਿੱਚ ਲਿੱਸੇ ਪੈ ਜਾਣ।

Highlight

Share

Copy

None

Want to have your highlights saved across all your devices? Sign up or sign in