YouVersion Logo
Search Icon

ਕੂਚ 6

6
ਮੂਸਾ ਤੇ ਹਾਰੂਨ ਦੀ ਕੁਲਪੱਤ੍ਰੀ
1ਯਹੋਵਾਹ ਨੇ ਮੂਸਾ ਨੂੰ ਆਖਿਆ,ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਹੱਥ ਦੇ ਬਲ ਨਾਲ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਧੱਕ ਦੇਵੇਗਾ।।
2ਫੇਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਰ ਉਸ ਨੂੰ ਆਖਿਆ, ਮੈਂ ਯਹੋਵਾਹ ਹਾਂ, 3ਮੈਂ ਅਬਰਾਹਾਮ, ਇਸਹਾਕ, ਅਰ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ 4ਮੈਂ ਉਨ੍ਹਾਂ ਨਾਲ ਆਪਣਾ ਨੇਮ ਵੀ ਕਾਇਮ ਕੀਤਾ ਤਾਂ ਜੋ ਮੈਂ ਉਹਨਾਂ ਨੂੰ ਕਨਾਨ ਦੇਸ ਦੇਵਾਂ ਅਰਥਾਤ ਓਹਨਾਂ ਦੀ ਮੁਸਾਫਰੀ ਦਾ ਦੇਸ ਜਿਸ ਵਿੱਚ ਓਹ ਪਰਦੇਸੀ ਰਹੇ 5ਅਤੇ ਮੈਂ ਇਸਰਾਏਲੀਆਂ ਦਾ ਹੂੰਗਣਾ ਵੀ ਸੁਣਿਆ ਜਿਨ੍ਹਾਂ ਨੂੰ ਮਿਸਰੀ ਗੁਲਾਮੀ ਵਿੱਚ ਰੱਖਦੇ ਹਨ ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ 6ਏਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢ ਲਵਾਂਗਾ ਅਰ ਮੈਂ ਤੁਹਾਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਆਂਗਾ ਅਰ ਮੈਂ ਆਪਣੀ ਬਾਂਹ ਲੰਮੀ ਕਰਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ 7ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਰ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢੀ ਲਈ ਆਉਂਦਾ ਹਾਂ 8ਅਰ ਮੈਂ ਤੁਹਾਨੂੰ ਉਸ ਦੇਸ ਵਿੱਚ ਲਿਆਵਾਂਗਾ ਜਿਸ ਦੇ ਦੇਣ ਦੀ ਮੈਂ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾਧੀ ਸੀ, ਮੈਂ ਤੁਹਾਨੂੰ ਉਹ ਮਿਰਾਸ ਵਿੱਚ ਦਿਆਂਗਾ। ਮੈ ਯਹੋਵਾਹ ਹਾਂ 9ਉਪਰੰਤ ਮੂਸਾ ਨੇ ਇਸਰਾਏਲੀਆਂ ਨਾਲ ਏਵੇਂ ਹੀ ਗੱਲ੍ਹ ਕੀਤੀ ਪਰ ਉਨ੍ਹਾਂ ਨੇ ਆਤਮਾ ਦੇ ਦੁੱਖ ਅਰ ਗੁਲਾਮੀ ਦੀ ਕਰੜਾਈ ਦੇ ਕਾਰਨ ਮੂਸਾ ਦੀ ਨਾ ਸੁਣੀ।।
10ਤਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ ਜਾਹ ਅਰ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲ੍ਹ ਕਰ 11ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਵਿੱਚੋਂ ਜਾਣ ਦੇਵੇ 12ਤਾਂ ਮੂਸਾ ਨੇ ਯਹੋਵਾਹ ਦੇ ਸਨਮੁਖ ਐਉਂ ਗੱਲ ਕੀਤੀ, ਵੇਖ ਇਸਰਾਏਲੀਆਂ ਨੇ ਤਾਂ ਮੇਰੀ ਨਾ ਸੁਣੀ ਤਾਂ ਫ਼ਿਰਊਨ ਕਿਵੇਂ ਮੇਰੀ ਸੁਣੇਗਾਂ ਮੈਂ ਜਿਹੜਾ ਅਣ ਸੁੰਨਤੀ ਬੁੱਲ੍ਹਾਂ ਵਾਲਾ ਹਾਂ? 13ਫੇਰ ਯਹੋਵਾਹ ਨੇ ਮੂਸਾ ਅਤੇ ਹਾਰੂਨ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸਰਾਏਲੀਆਂ ਲਈ ਅਰ ਮਿਸਰ ਦੇ ਰਾਜਾ ਫ਼ਿਰਊਨ ਲਈ ਹੁਕਮ ਦਿੱਤਾ ਕਿ ਓਹ ਇਸਰਾਏਲੀਆਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲੈ ਜਾਣ।। 14ਉਨ੍ਹਾਂ ਦੇ ਪਿਤਰਾਂ ਦੇ ਘਰਾਣਿਆਂ ਦੇ ਮੋਹਰੀ ਏਹ ਹਨ- ਰਊਬੇਨ ਇਸਰਾਏਲ ਦੇ ਪਲੋਠੇ ਦੇ ਪੁੱਤ੍ਰ ਹਨੋਕ ਅਤੇ ਫੱਲੂ, ਹਸਰੋਨ ਅਰ ਕਰਮੀ ਹਨ ਏਹ ਰਊਬੇਨ ਦੀਆਂ ਮੂਹੀਆਂ ਹਨ 15ਸ਼ਿਮਓਨ ਦੇ ਪੁੱਤ੍ਰ ਯਮੂਏਲ ਯਾਮੀਨ ਓਹਦ ਯਾਕੀਨ ਸੋਹਰ ਅਰ ਸ਼ਾਊਲ ਕਨਾਨੀ ਤੀਵੀਂ ਦਾ ਪੁੱਤ੍ਰ, ਏਹ ਸ਼ਮਊਨ ਦੀਆਂ ਮੂੰਹੀਆਂ ਹਨ 16ਲੇਵੀ ਦੇ ਪੁੱਤ੍ਰਾਂ ਦੇ ਨਾਉਂ ਉਨ੍ਹਾਂ ਦੀ ਕੁਲਪੱਤ੍ਰੀ ਅਨੁਸਾਰ ਏਹ ਹਨ- ਗੇਰਸ਼ੋਨ ਅਤੇ ਕਹਾਥ ਅਤੇ ਮਰਾਰੀ। ਅਤੇ ਲੇਵੀ ਦੇ ਜੀਵਣ ਦੇ ਵਰਹੇ ਇੱਕ ਸੌ ਸੈਂਤੀ ਸਨ 17ਗੇਰਸ਼ੋਨ ਦੇ ਪੁੱਤ੍ਰ ਲਿਬਨੀ ਅਰ ਸ਼ਮਈ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ 18ਕਹਾਥ ਦੇ ਪੁੱਤ੍ਰ ਅਮਰਾਮ ਯਿਸਹਾਰ ਹਬਰੋਨ ਅਰ ਉੱਜ਼ੀਏਲ ਹਨ ਅਤੇ ਕਹਾਥ ਦੇ ਜੀਵਨ ਦੇ ਵਰਹੇ ਇੱਕ ਸੌ ਤੇਤੀ ਸਨ 19ਅਰ ਮਰਾਰੀ ਦੇ ਪੁੱਤ੍ਰ ਮਹਲੀ ਅਰ ਮੂਸ਼ੀ ਹਨ। ਲੇਵੀ ਦੀਆਂ ਮੂਹੀਆਂ ਉਨ੍ਹਾਂ ਦੀ ਕੁਲਪੱਤ੍ਰੀ ਦੇ ਅਨੁਸਾਰ ਏਹ ਹਨ 20ਅਤੇ ਅਮਰਾਮ ਨੇ ਆਪਣੀ ਫੁੱਫੀ ਯੋਕਬਦ ਨੂੰ ਵਿਆਹ ਲਿਆ ਅਤੇ ਉਹ ਉਸ ਦੇ ਲਈ ਹਾਰੂਨ ਅਤੇ ਮੂਸਾ ਨੂੰ ਜਣੀ ਅਤੇ ਅਮਰਾਮ ਜੀਵਨ ਦੇ ਵਰਹੇ ਇਕ ਸੌ ਸੈਂਤੀ ਵਰਹੇ ਸਨ 21ਯਿਸਹਾਰ ਦੇ ਪੁੱਤ੍ਰ ਕੋਰਹ ਅਰ ਨਫ਼ਗ ਅਰ ਜਿਕਰੀ ਹਨ 22ਉੱਜ਼ੀਏਲ ਦੇ ਪੁੱਤ੍ਰ ਮੀਸ਼ਾਏਲ ਅਰ ਅਲਸਾਫਾਨ ਅਰ ਸਿਤਰੀ ਹਨ 23ਹਾਰੂਨ ਨੇ ਨਹਸੋਨ ਦੀ ਭੈਣ ਅਮੀਨਾਦਾਬ ਦੀ ਧੀ ਅਲੀਸਬਾ ਨੂੰ ਵਿਆਹ ਲਿਆ ਅਤੇ ਉਹ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ ਉਸ ਲਈ ਜਣੀ 24ਕੋਰਹ ਦੇ ਪੁੱਤ੍ਰ ਅੱਸੀਰ ਅਰ ਅਲਕਾਨਾਹ ਅਰ ਅਬੀਆਸਾਫ਼ ਹਨ ਏਹ ਕੋਰਹ ਦੀਆਂ ਮੂੰਹੀਆਂ ਹਨ 25ਅਤੇ ਹਾਰੂਨ ਦੇ ਪੁੱਤ੍ਰ ਅਲਆਜਾਰ ਨੇ ਫੂਟੀਏਲ ਦੀਆਂ ਧੀਆਂ ਵਿੱਚੋਂ ਇੱਕ ਨੂੰ ਵਿਆਹ ਲਿਆ ਅਤੇ ਉਹ ਉਹ ਦੇ ਲਈ ਫ਼ੀਨਹਾਸ ਨੂੰ ਜਣੀ। ਏਹ ਲੇਵੀਆਂ ਦੇ ਪਿਉ ਦਾਦਿਆਂ ਦੇ ਮੋਹਰੀ ਆਪਣੀਆਂ ਮੂੰਹੀਆਂ ਦੇ ਅਨੁਸਾਰ ਹਨ 26ਹਾਰੂਨ ਅਰ ਮੂਸਾ ਓਹੋ ਹਨ ਜਿੰਨ੍ਹਾਂ ਨੇ ਯਹੋਵਾਹ ਨੂੰ ਆਖਿਆ ਸੀ ਭਈ ਇਸਰਾਏਲੀਆਂ ਨੂੰ ਉਨ੍ਹਾਂ ਦੀਆਂ ਸੈਨਾ ਦੇ ਅਨੁਸਾਰ ਮਿਸਰ ਦੇਸ ਤੋਂ ਕੱਢ ਲਿਆਓ 27ਏਹ ਓਹੋ ਹਨ ਜਿਨਾਂ ਮਿਸਰ ਦੇ ਰਾਜਾ ਫ਼ਿਰਊਨ ਨਾਲ ਗੱਲਾਂ ਕੀਤੀਆਂ ਕਿ ਓਹ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲੈਣ। ਏਹ ਓਹੋ ਮੂਸਾ ਅਰ ਹਾਰੂਨ ਹਨ 28ਤਾਂ ਐਉਂ ਹੋਇਆ ਕਿ ਜਿਸ ਦਿਨ ਯਹੋਵਾਹ ਨੇ ਮਿਸਰ ਦੇਸ ਵਿੱਚ ਮੂਸਾ ਨਾਲ ਗੱਲ੍ਹ ਕੀਤੀ 29ਤਾਂ ਯਹੋਵਾਹ ਮੂਸਾ ਨੂੰ ਐਉਂ ਬੋਲਿਆ ਕਿ ਮੈਂ ਯਹੋਵਾਹ ਹਾਂ, ਮਿਸਰ ਦੇ ਰਾਜਾ ਫ਼ਿਰਊਨ ਨਾਲ ਓਹ ਸਾਰੀਆਂ ਗੱਲਾਂ ਕਰ ਜਿਹੜੀਆਂ ਮੈਂ ਤੈਨੂੰ ਆਖੀਆਂ ਹਨ 30ਤਾਂ ਮੂਸਾ ਨੇ ਯਹੋਵਾਹ ਦੇ ਸਨਮੁਖ ਆਖਿਆ, ਵੇਖ ਮੈਂ ਅਣ ਸੁੰਨਤੀ ਬੁੱਲ੍ਹਾਂ ਵਾਲਾ ਹਾਂ। ਫ਼ਿਰਊਨ ਮੇਰੀ ਕਿਵੇਂ ਸੁਣੇਗਾ?।।

Currently Selected:

ਕੂਚ 6: PUNOVBSI

Highlight

Share

Copy

None

Want to have your highlights saved across all your devices? Sign up or sign in