ਕੂਚ 21
21
ਨੇਮ ਦੀ ਪੋਥੀ
1ਏਹ ਓਹ ਨਿਆਉਂ ਹਨ ਜਿਹੜੇ ਤੂੰ ਉਨ੍ਹਾਂ ਦੇ ਅੱਗੇ ਰੱਖੇਂਗਾ 2ਜਦ ਤੂੰ ਇਬਰਾਨੀ ਗੁਲਾਮ ਲਵੇਂ ਤਾਂ ਉਹ ਛੇ ਵਰਹੇ ਤੇਰੀ ਟਹਿਲ ਕਰੇ ਪਰ ਸੱਤਵੇਂ ਵਰਹੇ ਉਹ ਮੁਖਤ ਅਜ਼ਾਦ ਹੋਕੇ ਚੱਲਿਆ ਜਾਵੇ 3ਜੇ ਉਹ ਇੱਕਲਾ ਆਇਆ ਹੋਵੇ ਤਾਂ ਇੱਕਲਾ ਹੀ ਚੱਲਿਆ ਜਾਵੇ ਅਰ ਜੇ ਓਹ ਤੀਵੀਂ ਵਾਲਾ ਸੀ ਤਾਂ ਉਸ ਦੀ ਤੀਵੀਂ ਉਸ ਦੇ ਨਾਲ ਚੱਲੀ ਜਾਵੇ 4ਜੇ ਉਸ ਦੇ ਸਵਾਮੀ ਨੇ ਉਸ ਨੂੰ ਤੀਵੀਂ ਦਿੱਤੀ ਹੋਵੇ ਅਰ ਉਹ ਉਸ ਲਈ ਪੁੱਤ੍ਰ ਧੀਆਂ ਜਣੀ ਤਾਂ ਉਹ ਤੀਵੀਂ ਅਰ ਉਹ ਦੇ ਬੱਚੇ ਉਹ ਦੇ ਸਵਾਮੀ ਦੇ ਹੋਣਗੇ ਅਰ ਉਹ ਇੱਕਲਾ ਚੱਲਿਆ ਜਾਵੇ 5ਪਰ ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀਂ ਜਾਵਾਂਗਾ 6ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ#21:6 ਅਥਵਾ ਪਰਮੇਸ਼ੁਰ । ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ 7ਅਰ ਜਦ ਕੋਈ ਮਨੁੱਖ ਆਪਣੀ ਧੀ ਨੂੰ ਗੋੱਲੀ ਹੋਣ ਲਈ ਵੇਚੇ ਤਾਂ ਉਹ ਗੋੱਲਿਆ ਵਾਂਙੁ ਬਾਹਰ ਨਾ ਚਲੀ ਜਾਵੇ 8ਜੇ ਉਹ ਆਪਣੇ ਸਵਾਮੀ ਦੀਆਂ ਅੱਖਾਂ ਨੂੰ ਨਾ ਭਾਵੇ ਤਾਂ ਜੇ ਉਸ ਨੇ ਉਹ ਦੇ ਨਾਲ ਕੁੜਮਾਈ ਨਹੀਂ ਕੀਤੀ ਉਹ ਉਸ ਦਾ ਵੱਟਾ ਦੇਵੇ। ਗੈਰ ਕੌਮ ਵਿੱਚ ਉਹ ਉਸ ਨੂੰ ਵੇਚ ਨਹੀਂ ਸੱਕਦਾ ਕਿਉਂ ਜੋ ਉਸ ਨੇ ਉਹ ਦੇ ਨਾਲ ਛਲ ਕੀਤਾ ਹੈ 9ਜੇ ਉਹ ਉਸ ਦੀ ਆਪਣੇ ਪੁੱਤ੍ਰ ਨਾਲ ਕੁੜਮਾਈ ਕਰੇ ਤਾਂ ਉਹ ਧੀਆਂ ਦੇ ਦਸਤੂਰ ਦੇ ਅਨੁਸਾਰ ਉਹ ਦੇ ਲਈ ਕਰੇ 10ਜੇ ਉਹ ਦੂਜੀ ਤੀਵੀਂ ਆਪਣੇ ਲਈ ਲਵੇ ਤਾਂ ਉਸ ਦੇ ਖਾਣੇ ਕਪੜੇ ਅਤੇ ਵਿਆਹ ਵਾਲੇ ਹੱਕ ਨੂੰ ਨਾ ਘਟਾਵੇ 11ਜੇ ਉਹ ਉਸ ਦੇ ਲਈ ਏਹ ਤਿੰਨ ਗੱਲਾਂ ਨਾ ਕਰੇ ਤਾਂ ਉਹ ਮੁਖਤ ਬਿਨਾ ਚਾਂਦੀ ਦੇ ਚੱਲੀ ਜਾਵੇ।।
12ਜੇ ਕੋਈ ਮਨੁੱਖ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਹ ਜਰੂਰ ਮਾਰਿਆ ਜਾਵੇ 13ਪਰ ਜਿਹੜਾ ਛੈਹ ਕੇ ਨਾ ਬੈਠਾ ਹੋਵੇ ਅਰ ਪਰਮੇਸ਼ੁਰ ਨੇ ਉਸ ਨੂੰ ਉਹ ਦੇ ਹੱਥ ਵਿੱਚ ਆਉਣ ਦਿੱਤਾ ਹੋਵੇ ਤਾਂ ਮੈਂ ਤੇਰੇ ਲਈ ਇੱਕ ਅਸਥਾਨ ਠਹਿਰਾਵਾਂਗਾ ਜਿੱਥੇ ਨੂੰ ਉਹ ਨੱਠ ਜਾਵੇ 14ਜੋ ਕੋਈ ਮਨੁੱਖ ਆਪਣੇ ਗਵਾਂਢੀ ਉੱਤੇ ਧੱਕੋ ਧੱਕੀ ਵਾਰ ਕਰੇ ਤਾਂ ਜੋ ਉਹ ਨੂੰ ਛਲ ਨਾਲ ਮਾਰ ਸੁੱਟੇ ਤਾਂ ਤੂੰ ਉਸ ਨੂੰ ਮੇਰੀ ਜਗਵੇਦੀ ਤੋਂ ਵੀ ਲੈਕੇ ਮਾਰ ਦੇਹ 15ਜੇ ਕੋਈ ਆਪਣੇ ਪਿਤਾ ਅਰ ਆਪਣੀ ਮਾਤਾ ਨੂੰ ਮਾਰੇ ਉਹ ਜਰੂਰ ਮਾਰਿਆ ਜਾਵੇ 16ਜਿਹੜਾ ਕਿਸੇ ਮਨੁੱਖ ਨੂੰ ਚੁਰਾ ਕੇ ਵੇਚੇ ਜਾਂ ਉਸ ਦੇ ਕੱਬਜ਼ੇ ਵਿੱਚੋਂ ਲੱਭ ਪਏ ਤਾਂ ਉਹ ਜਰੂਰ ਮਾਰਿਆ ਜਾਵੇ 17ਜਿਹੜਾ ਆਪਣੇ ਪਿਤਾ ਯਾ ਆਪਣੀ ਮਾਤਾ ਨੂੰ ਫਿਟਕਾਰੇ ਉਹ ਜਰੂਰ ਮਾਰਿਆ ਜਾਵੇ 18ਜਦ ਮਨੁੱਖ ਲੜ ਪੈਣ ਅਤੇ ਇੱਕ ਮਨੁੱਖ ਆਪਣੇ ਗਵਾਂਢੀ ਨੂੰ ਪੱਥਰ ਨਾਲ ਯਾ ਹੂਰੇ ਨਾਲ ਮਾਰੇ ਪਰ ਉਹ ਨਾ ਮਰੇ ਪਰੰਤੂ ਆਪਣੇ ਮੰਜੇ ਉੱਤੇ ਪੈ ਜਾਵੇ 19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਫਿਰੇ ਤਾਂ ਉਸ ਦਾ ਮਾਰਨ ਵਾਲਾ ਬੇਦੋਸ਼ ਠਹਿਰੇ। ਨਿਰਾ ਉਸ ਦੇ ਵਿਹਲੇ ਸਮੇ ਦਾ ਘਾਟਾ ਭਰੇ ਅਤੇ ਉਸ ਨੂੰ ਪੂਰੀ ਤਰਾਂ ਨਾਲ ਚੰਗਾ ਕਰਾਵੇ 20ਜਿਹੜਾ ਮਨੁੱਖ ਆਪਣੇ ਗੋੱਲੇ ਨੂੰ ਯਾ ਆਪਣੀ ਗੋੱਲੀ ਨੂੰ ਡਾਂਗ ਨਾਲ ਅਜੇਹਾ ਮਾਰੇ ਕਿ ਉਹ ਉਸ ਦੇ ਹੱਥੋਂ ਮਰ ਜਾਵੇ ਤਾਂ ਉਸ ਤੋਂ ਵੱਟਾ ਲਿਆ ਜਾਵੇ 21ਪਰੰਤੂ ਜੇ ਉਹ ਇੱਕ ਦੋ ਦਿਨ ਜੀਉਂਦਾ ਰਹੇ ਤਾਂ ਉਸ ਤੋਂ ਬਦਲਾ ਨਾ ਲਿਆ ਜਾਵੇ ਕਿਉਂ ਜੋ ਉਹ ਉਸ ਦਾ ਮਾਲ ਹੈ 22ਜਦ ਕਦੀ ਮਨੁੱਖ ਆਪੋ ਵਿੱਚ ਹੱਥੋ ਪਾਈ ਹੋਣ ਅਤੇ ਕਿਸੇ ਗਰਭਣੀ ਤੀਵੀਂ ਨੂੰ ਧੱਕਾ ਮਾਰਨ ਕਿ ਉਸ ਦਾ ਗਰਭ ਡਿੱਗ ਪਏ ਪਰ ਕੋਈ ਹੋਰ ਕਸਰ ਨਾ ਪਏ ਤਾਂ ਉਹ ਜਰੂਰ ਡੰਨ ਭਰੇ ਜਿੰਨਾ ਉਸ ਤੀਵੀਂ ਦਾ ਪਤੀ ਉਸ ਉੱਤੇ ਠਹਿਰਾਵੇ ਪਰ ਉਹ ਨਿਆਈਆਂ ਦੇ ਆਖੇ ਦੇ ਅਨੁਸਾਰ ਦੇਵੇ 23ਪਰੰਤੂ ਜੇ ਕੋਈ ਕਸਰ ਹੋ ਜਾਵੇ ਤਾਂ ਜੀਵਨ ਦੇ ਵੱਟੇ ਜੀਵਨ, 24ਅੱਖ ਦੇ ਵੱਟੇ ਅੱਖ, ਦੰਦ ਦੇ ਵੱਟੇ ਦੰਦ, ਹੱਥ ਦੇ ਵੱਟੇ ਹੱਥ, ਪੈਰ ਦੇ ਵੱਟੇ ਪੈਰ, 25ਸਾੜਨ ਦੇ ਵੱਟੇ ਸਾੜਨ, ਫੱਟ ਦੇ ਵੱਟੇ ਫੱਟ, ਸੱਟ ਦੇ ਵੱਟੇ ਸੱਟ ਤੂੰ ਦੇਹ 26ਜਦ ਕੋਈ ਮਨੁੱਖ ਆਪਣੇ ਗੋੱਲੇ ਦੀ ਅੱਖ ਯਾ ਗੋੱਲੀ ਦੀ ਅੱਖ ਉੱਤੇ ਅਜੇਹਾ ਮਾਰੇ ਕਿ ਉਹ ਮਾਰੀ ਜਾਵੇ ਤਾਂ ਉਹ ਉਸ ਦੀ ਅੱਖ ਦੇ ਵੱਟੇ ਉਹ ਨੂੰ ਅਜ਼ਾਦ ਕਰ ਕੇ ਜਾਣ ਦੇਵੇ 27ਜੇ ਉਹ ਆਪਣੇ ਗੋੱਲੇ ਦੇ ਦੰਦ ਯਾ ਆਪਣੀ ਗੋੱਲੀ ਦੇ ਦੰਦ ਨੂੰ ਭੰਨ ਸੁੱਟੇ ਤਾਂ ਉਹ ਉਸ ਨੂੰ ਦੰਦ ਦੇ ਵੱਟੇ ਵਿੱਚ ਅਜ਼ਾਦ ਕਰ ਕੇ ਜਾਣ ਦੇਵੇ।।
28ਜਦ ਕੋਈ ਬਲਦ ਕਿਸੇ ਮਨੁੱਖ ਨੂੰ ਯਾ ਕਿਸੇ ਤੀਵੀਂ ਨੂੰ ਅਜੇਹਾ ਮਾਰੇ ਕਿ ਉਹ ਮਰ ਜਾਵੇ ਤਾਂ ਉਸ ਬਲਦ ਨੂੰ ਜਰੂਰ ਵੱਟੇ ਮਾਰੇ ਜਾਣ ਅਤੇ ਉਸ ਦਾ ਮਾਸ ਖਾਧਾ ਨਾ ਜਾਵੇ ਪਰ ਉਸ ਬਲਦ ਦਾ ਮਾਲਕ ਬੇਦੋਸ਼ਾ ਠਹਿਰੇ 29ਜੇ ਉਹ ਬਲਦ ਪਿੱਛੇ ਵੀ ਮਾਰ ਖੰਡ ਹੁੰਦਾ ਸੀ ਅਤੇ ਉਸ ਦੇ ਮਾਲਕ ਨੂੰ ਏਹ ਦੱਸਿਆ ਗਿਆ ਸੀ ਪਰ ਉਸ ਨੇ ਉਹ ਨੂੰ ਨਾ ਸਾਂਭਿਆ ਅਰ ਉਸ ਨੇ ਕਿਸੇ ਮਨੁੱਖ ਯਾ ਤੀਵੀਂ ਨੂੰ ਮਾਰ ਦਿੱਤਾ ਹੋਵੇ ਤਾਂ ਉਸ ਬਲਦ ਨੂੰ ਵੱਟਿਆਂ ਨਾਲ ਮਾਰਿਆ ਜਾਵੇ ਅਰ ਉਸ ਦਾ ਮਾਲਕ ਭੀ ਮਾਰਿਆ ਜਾਵੇ 30ਜਦ ਨਿਸਤਾਰੇ ਦਾ ਮੁੱਲ ਉਸ ਉੱਤੇ ਠਹਿਰਾਇਆਂ ਜਾਵੇ ਤਾਂ ਆਪਣੀ ਜਿੰਦ ਛੁਡਾਉਣ ਲਈ ਜੋ ਕੁਝ ਉਸ ਉੱਤੇ ਠਹਿਰਾਇਆ ਜਾਵੇ ਉਹੀ ਦੇਵੇ 31ਜੇ ਉਸ ਨੇ ਪੁੱਤ੍ਰ ਨੂੰ ਸਿੰਗ ਮਾਰਿਆ ਹੋਵੇ ਯਾ ਧੀ ਨੂੰ ਸਿੰਗ ਮਾਰਿਆ ਹੋਵੇ ਤਾਂ ਉਸੇ ਨਿਆਉਂ ਦੇ ਅਨੁਸਾਰ ਉਸ ਨਾਲ ਕੀਤਾ ਜਾਵੇ 32ਜੇ ਉਹ ਬਲਦ ਗੋੱਲੇ ਨੂੰ ਯਾ ਗੋੱਲੀ ਨੂੰ ਸਿੰਗ ਮਾਰੇ ਤਾਂ ਤੀਹ ਰੁਪਈਏ ਚਾਂਦੀ ਦੇ ਉਸ ਦੇ ਸਵਾਮੀ ਨੂੰ ਦਿੱਤੇ ਜਾਣ ਅਰ ਉਹ ਬਲਦ ਵੱਟਿਆਂ ਨਾਲ ਮਾਰਿਆ ਜਾਵੇ 33ਜਦ ਕੋਈ ਮਨੁੱਖ ਟੋਆ ਖੋਲ੍ਹੇ ਯਾਂ ਟੋਆ ਪੁੱਟਕੇ ਉਸ ਨੂੰ ਨਾ ਢੱਕੇ ਅਤੇ ਉਸ ਵਿੱਚ ਬਲਦ ਯਾ ਖੋਤਾ ਡਿੱਗ ਪਵੇ 34ਤਾਂ ਟੋਏ ਦਾ ਮਾਲਕ ਉਹ ਦਾ ਘਾਟਾ ਭਰੇ ਅਤੇ ਚਾਂਦੀ ਉਸ ਦੇ ਮਾਲਕ ਨੂੰ ਮੋੜ ਦੇਵੇ। ਫੇਰ ਲੋਥ ਉਸ ਦੀ ਹੋਵੇਗੀ 35ਜਦ ਕਦੀ ਕਿਸੇ ਦਾ ਬਲਦ ਉਸ ਦੇ ਗਵਾਂਢੀ ਦੇ ਬਲਦ ਨੂੰ ਮਾਰੇ ਅਰ ਉਹ ਮਰ ਜਾਵੇ ਤਾਂ ਜੀਉਂਦੇ ਬਲਦ ਨੂੰ ਵੇਚ ਦੇਣ ਅਰ ਉਸ ਦੀ ਚਾਂਦੀ ਨੂੰ ਵੰਡ ਲੈਣ ਅਤੇ ਲੋਥ ਵੀ ਵੰਡ ਲੈਣ 36ਅਥਵਾ ਜੇ ਏਹ ਜਾਣਿਆ ਗਿਆ ਕਿ ਉਹ ਪਿੱਛੇ ਭੀ ਮਾਰ ਖੰਡ ਹੁੰਦਾ ਸੀ ਪਰ ਉਸ ਦੇ ਮਾਲਕ ਨੇ ਉਸ ਨੂੰ ਨਹੀਂ ਸਾਂਭਿਆ ਤਾਂ ਉਹ ਜਰੂਰ ਘਾਟਾ ਭਰੇ ਅਤੇ ਬਲਦ ਦੇ ਵੱਟੇ ਬਲਦ ਦੇਵੇ ਅਰ ਉਹ ਲੋਥ ਉਹ ਦੀ ਹੋਵੇਗੀ।।
Currently Selected:
ਕੂਚ 21: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.