ਉਪਦੇਸ਼ਕ ਦੀ ਪੋਥੀ 7
7
ਬੁੱਧੀ ਅਤੇ ਮੂਰਖਤਾਈ
1ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ,
ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ
ਹੈ।
2ਸਿਆਪੇ ਵਾਲੇ ਘਰ ਦੇ ਵਿੱਚ ਜਾਣਾ
ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ
ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ,
ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ
ਲਿਆਉਣਗੇ।
3ਹਾਸੀ ਨਾਲੋਂ ਸੋਗ ਚੰਗਾ ਹੈ,
ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ
ਹੈ।
4ਬੁੱਧਵਾਨ ਦਾ ਦਿਲ ਸਿਆਪੇ ਵਾਲੇ ਘਰ ਵਿੱਚ ਹੈ,
ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ
ਹੋਇਆ ਹੈ।
5ਮੂਰਖ ਦਾ ਰਾਗ ਸੁਣਨ ਨਾਲੋਂ
ਬੁੱਧਵਾਨ ਦੀ ਤਾੜ ਸੁਣਨੀ ਮਨੁੱਖ ਦੇ ਲਈ ਚੰਗੀ ਹੈ,
6ਕਿਉਂਕਿ ਜਿਹਾ ਕੜਾਹੇ ਦੇ ਹੇਠ ਕੰਡਿਆਂ ਦਾ ਪਟਾਕਾ
ਹੁੰਦਾ ਹੈ,
ਤਿਹਾ ਹੀ ਮੂਰਖ ਦਾ ਹਾਸਾ ਹੈ। ਇਹ ਵੀ ਵਿਅਰਥ
ਹੈ।
7ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ
ਹੈ,
ਅਤੇ ਵੱਢੀ ਮਨ ਨੂੰ ਵਿਗਾੜਦੀ ਹੈ।
8ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ
ਹੈ,
ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।
9ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ,
ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।
10ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ
ਕਿੱਕਰ ਚੰਗੇ ਸਨ?
ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ
ਪੁੱਛਿਆ।
11ਵਿਰਸੇ ਦੇ ਨਾਲ ਬੁੱਧ ਚੰਗੀ ਹੈ,
ਅਤੇ ਸੂਰਜ ਦੇ ਵੇਖਣ ਵਾਲਿਆਂ ਲਈ ਲਾਭ ਹੈ,
12ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ,
ਪਰ ਗਿਆਨ ਦਾ ਇੱਕ ਇਹ ਵਾਧਾ ਹੈ,
ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ
ਕਰਦੀ ਹੈ।
13ਪਰਮੇਸ਼ੁਰ ਦੇ ਕੰਮ ਨੂੰ ਵੇਖ,
ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ
ਕਰ ਸੱਕਦਾ ਹੈ?
14ਸੰਪਤਾ ਦੇ ਦਿਨ ਵਿੱਚ ਨਿਹਾਲ ਹੋ,
ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ,
ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ
ਰੱਖਿਆ ਹੈ,
ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ
ਬੁੱਝੇ।।
15ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ
ਕੁਝ ਡਿੱਠਾ,-
ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ
ਜਾਂਦਾ ਹੈ,
ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ
ਆਪਣੀ ਉਮਰ ਵਧਾਉਂਦਾ ਹੈ।
16ਵਧੀਕ ਧਰਮੀ ਨਾ ਬਣ,
ਅਤੇ ਵਧੀਕ ਬੁੱਧਵਾਨ ਨਾ ਹੋ ਜਾਹ,
ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?
17ਵਧੀਕ ਦੁਸ਼ਟ ਨਾ ਬਣ,
ਅਤੇ ਮੂਰਖ ਵੀ ਨਾ ਹੋ,
ਤੂੰ ਬੇਵਕਤ ਕਾਹ ਨੂੰ ਮਰੇਂ?
18ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ,
ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ,
ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ
ਬਚ ਨਿੱਕਲੇਗਾ।
19ਬੁੱਧ ਬੁੱਧਵਾਨ ਨੂੰ ਦਸਾਂ ਹਾਕਮਾਂ ਨਾਲੋਂ
ਜੋ ਸ਼ਹਿਰ ਵਿੱਚ ਹੋਣ ਵਧੀਕ ਤਕੜਿਆਂ ਕਰਦੀ
ਹੈ।
20ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ
ਨਹੀਂ,
ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
21ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ,
ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ
ਸੁਣੇਂ!
22ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ,
ਜੋ ਮੈਂ ਕਈ ਵਾਰੀ ਇਸੇ ਤਰ੍ਹਾਂ ਹੋਰਨਾਂ ਨੂੰ ਫਿਟਕਾਰਿਆਂ
ਹੈਂ!।।
23ਮੈਂ ਬੁੱਧ ਨਾਲ ਇਹ ਸੱਭੋ ਕੁਝ ਪਰਖਿਆ ਹੈ।
ਮੈਂ ਆਖਿਆ ਭਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੈਥੋਂ ਵੱਡੀ ਦੂਰ ਸੀ 24ਜੋ ਕੁਝ ਹੈ ਉਹ ਦੂਰ ਹੈ ਅਤੇ ਡਾਢਾ ਡੂੰਘਾ ਹੈ। ਉਹ ਨੂੰ ਕੌਣ ਲੱਭ ਸੱਕਦਾ ਹੈ? 25ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ 26ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ 27ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲ ਮਿਲਾ ਕੇ ਇਹੋ ਕੱਢਿਆ ਹੈ 28ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ 29ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।
Currently Selected:
ਉਪਦੇਸ਼ਕ ਦੀ ਪੋਥੀ 7: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.
Free Reading Plans and Devotionals related to ਉਪਦੇਸ਼ਕ ਦੀ ਪੋਥੀ 7

Book of Ecclesiastes

BibleProject | The Good Life

Let's Read the Bible Together (October)
