ਉਪਦੇਸ਼ਕ ਦੀ ਪੋਥੀ 4
4
ਬੇਇਨਸਾਫੀਆਂ
1ਤਦ ਮੈਂ ਫੇਰ ਮੁੜ ਕੇ ਸਾਰੀਆਂ ਸਖ਼ਤੀਆਂ ਵੱਲ ਜੋ ਸੂਰਜ ਦੇ ਹੇਠ ਹੁੰਦੀਆਂ ਹਨ ਡਿੱਠਾ ਅਤੇ ਵੇਖੋ ਸਤਾਇਆਂ ਹੋਇਆਂ ਦੇ ਅੰਝੂ ਸਨ ਅਤੇ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਸੀ ਅਤੇ ਓਹਨਾਂ ਦੇ ਸਖਤੀ ਕਰਨ ਵਾਲੇ ਬਲਵੰਤ ਸਨ ਪਰ ਓਹਨਾਂ ਨੂੰ ਦਿਲਾਸਾ ਦੇਣ ਵਾਲਾ ਕੋਈ ਨਾ ਰਿਹਾ 2ਸੋ ਮੈਂ ਮੁਰਦਿਆਂ ਨੂੰ ਜੋ ਪਹਿਲਾਂ ਮਰ ਚੁੱਕੇ ਸਨ ਓਹਨਾਂ ਜੀਉਂਦਿਆਂ ਨਾਲੋਂ ਜੋ ਹੁਣ ਜੀਉਂਦੇ ਹਨ ਵਧਾਈ ਦਿੱਤੀ 3ਪਰ ਦੋਹਾਂ ਨਾਲੋਂ ਭਾਗਵਾਨ ਉਹ ਹੈ ਜੋ ਅਜੇ ਹੋਇਆ ਹੀ ਨਹੀਂ, ਜਿਸ ਨੇ ਅਜੇ ਤੋੜੀ ਸੂਰਜ ਦੇ ਹੇਠ ਦਾ ਭੈੜਾ ਕੰਮ ਨਹੀਂ ਡਿੱਠਾ 4ਇਸ ਦੇ ਪਿੱਛੋਂ ਮੈਂ ਸਾਰੀ ਮਿਹਨਤ ਅਤੇ ਸਾਰੀ ਚੰਗੀ ਕਾਰੀਗਰੀ ਨੂੰ ਡਿੱਠਾ ਭਈ ਏਹ ਦਾ ਕਾਰਨ ਮਨੁੱਖ ਦੀ ਆਪਣੇ ਗੁਆਂਢੀ ਦੇ ਨਾਲ ਈਰਖਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ 5ਮੂਰਖ ਆਪਣੇ ਉੱਤੇ ਹੱਥ ਧਰਦਾ ਹੈ ਅਤੇ ਆਪਣਾ ਮਾਸ ਆਪ ਹੀ ਖਾਂਦਾ ਹੈ 6ਦੋਂਹ ਮੁੱਠੀ ਭਰ ਨਾਲੋਂ ਜਿਹ ਦੇ ਵਿੱਚ ਕਸ਼ਟ ਅਤੇ ਹਵਾ ਦਾ ਫੱਕਣਾ ਹੋਵੇ ਸੁਖ ਦਾ ਇੱਕ ਮੁੱਠੀ ਭਰ ਚੰਗਾ ਹੈ।।
7ਤਦ ਮੈਂ ਮੁੜ ਕੇ ਸੂਰਜ ਦੇ ਹੇਠ ਦੇ ਵਿਅਰਥ ਨੂੰ ਡਿੱਠਾ 8ਕੋਈ ਤਾਂ ਇਕੱਲਾ ਹੈ ਅਤੇ ਉਹ ਦੇ ਨਾਲ ਕੋਈ ਦੂਜਾ ਨਹੀਂ, ਨਾ ਉਸ ਦੇ ਪੁੱਤ੍ਰ ਹੈ ਨਾ ਭਰਾ, ਤਾਂ ਵੀ ਉਹ ਦੇ ਸਾਰੇ ਧੰਦੇ ਦਾ ਓੜਕ ਨਹੀਂ, ਅਰ ਉਹ ਦੀ ਅੱਖ ਧਨ ਨਾਲ ਨਹੀਂ ਰੱਜਦੀ,-ਮੈਂ ਕਿਹ ਦੇ ਲਈ ਮਿਹਨਤ ਕਰਦਾ ਹਾਂ ਅਤੇ ਆਪਣੀ ਜਿੰਦ ਦੇ ਸੁਖ ਨੂੰ ਗਵਾਉਂਦਾ ਹਾਂ? ਇਹ ਵੀ ਵਿਅਰਥ ਅਤੇ ਬੁਰਾ ਕਸ਼ਟ ਹੈ 9ਇੱਕ ਨਾਲੋਂ ਦੋ ਚੰਗੇ ਹਨ ਕਿਉਂ ਜੋ ਉਨ੍ਹਾਂ ਦੀ ਮਿਹਨਤ ਦੀ ਚੰਗੀ ਖੱਟੀ ਹੁੰਦੀ ਹੈ 10ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ ਪਰ ਹਾਏ ਉਹ ਦੇ ਉੱਤੇ ਜਿਹੜਾ ਇਕੱਲਾ ਡਿੱਗਦਾ ਹੈ ਕਿਉਂ ਜੋ ਉਸ ਦਾ ਦੂਜਾ ਕੋਈ ਨਹੀਂ ਜੋ ਉਹ ਨੂੰ ਚੁੱਕ ਖੜਾ ਕਰੇ! 11ਫੇਰ ਜੇ ਦੋ ਇਕੱਠੇ ਲੰਮੇ ਪੈਣ ਤਾਂ ਓਹ ਗਰਮ ਹੁੰਦੇ ਹਨ ਪਰ ਇਕੱਲਾ ਕਿੱਕਰ ਗਰਮ ਹੋਵੇ? 12ਅਤੇ ਜੇ ਕੋਈ ਇੱਕ ਉੱਤੇ ਪਰਬਲ ਪੈ ਜਾਵੇ ਤਾਂ ਓਹ ਦੋਵੇਂ ਉਹ ਦੇ ਨਾਲ ਮੱਥਾ ਲਾ ਸੱਕਦੇ ਹਨ ਅਤੇ ਤੇਹਰੀ ਰੱਸੀ ਝੱਬਦੇ ਨਹੀਂ ਟੁੱਟਦੀ 13ਬੁੱਢਾ ਅਤੇ ਮੂਰਖ ਪਾਤਸ਼ਾਹ ਜੋ ਹੋਰ ਸਿੱਖਿਆ ਸਹਾਰਨਾ ਨਾ ਜਾਣੇ ਉਸ ਨਾਲੋਂ ਇਕ ਮਸਕੀਨ ਪਰ ਬੁੱਧਵਾਨ ਜੁਆਨ ਚੰਗਾ ਹੈ 14ਭਾਵੇਂ ਉਹ ਕੈਦਖਾਨੇ ਦੇ ਵਿੱਚੋਂ ਨਿੱਕਲ ਕੇ ਰਾਜ ਕਰਨ ਆਇਆ ਸੀ ਯਾ ਰਾਜ ਵਿੱਚ ਗਰੀਬ ਜੰਮਿਆਂ ਸੀ 15ਮੈਂ ਓਹਨਾਂ ਸਭਨਾਂ ਜੀਉਂਦਿਆਂ ਵੱਲ ਜੋ ਸੂਰਜ ਦੇ ਹੇਠ ਤੁਰਦੇ ਹਨ ਉਸ ਦੂਜੇ ਜੁਆਨ ਸਣੇ ਜੋ ਉਹ ਦੇ ਥਾਂ ਉੱਤੇ ਹੋਵੇਗਾ ਡਿੱਠਾ 16ਓਹਨਾਂ ਸਭਨਾਂ ਲੋਕਾਂ ਦੀ ਹੱਦ ਨਹੀਂ ਜਿੰਨ੍ਹਾਂ ਉੱਤੇ ਉਹ ਪਰਧਾਨ ਹੋਇਆ, ਤਦ ਵੀ ਜਿਹੜੇ ਉਹ ਦੇ ਪਿੱਛੋਂ ਹੋਣਗੇ ਉਹ ਨਾਲ ਖੁਸ਼ ਨਾ ਹੋਣਗੇ। ਸੱਚ ਮੁੱਚ ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!।।
Currently Selected:
ਉਪਦੇਸ਼ਕ ਦੀ ਪੋਥੀ 4: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.