ਦਾਨੀਏਲ 10
10
ਦਾਨੀਏਲ ਉੱਤੇ ਮਹਾਂ ਪੁਰਸ਼ ਦਾ ਦਰਸ਼ਣ
1ਫਾਰਸ ਦੇ ਪਾਤਸ਼ਾਹ ਖੋਰਸ ਦੇ ਤੀਜੇ ਵਰ੍ਹੇ ਵਿੱਚ ਦਾਨੀਏਲ ਨੂੰ ਜਿਹ ਦਾ ਨਾਉਂ ਬੇਲਟਸ਼ੱਸਰ ਕਹਿੰਦੇ ਸਨ ਇੱਕ ਗੱਲ ਪਰਗਟ ਹੋਈ ਅਤੇ ਉਹ ਗੱਲ ਸੱਚ ਸੀ ਅਰਥਾਤ ਬੜਾ ਜੰਗ ਸੀ ਅਤੇ ਉਹ ਨੇ ਉਸ ਗੱਲ ਨੂੰ ਅਤੇ ਉਸ ਦਰਸ਼ਣ ਦੇ ਅਰਥ ਨੂੰ ਸਮਝ ਲਿਆ 2ਮੈਂ ਦਾਨੀਏਲ ਉਨ੍ਹਾਂ ਦਿਨਾਂ ਵਿੱਚ ਤਿੰਨਾਂ ਸਾਤਿਆਂ ਤੋੜੀ ਸੋਗ ਕਰਦਾ ਰਿਹਾ 3ਮੈਂ ਸੁਆਦ ਦੀ ਰੋਟੀ ਨਾ ਖਾਧੀ ਅਤੇ ਮੇਰੇ ਮੂੰਹ ਵਿੱਚ ਮਾਸ ਅਰ ਸ਼ਰਾਬ ਨਾ ਪਏ ਅਤੇ ਮੈਂ ਆਪਣੇ ਉੱਤੇ ਤੇਲ ਨਾ ਮਲਿਆ ਐਥੋਂ ਤੀਕੁਰ ਜੋ ਤਿੰਨ ਸਾਤੇ ਪੂਰੇ ਲੰਘ ਗਏ 4ਅਤੇ ਪਹਿਲੇ ਮਹੀਨੇ ਦੇ ਚਵੀਏਂ ਦਿਨ ਵਿੱਚ ਮੈਂ ਵੱਡੇ ਦਰਿਆ ਦਜਲੇ#10:4 ਇਬਰਾਨੀ, ਹਿਦੱਕਲ । ਦੇ ਕੰਢੇ ਉੱਤੇ ਸਾਂ 5ਅਤੇ ਮੈਂ ਅੱਖੀਆਂ ਉਘਾੜ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਇੱਕ ਮਨੁੱਖ ਸੂਤੀ ਲੀੜੇ ਪਾਏ ਹੋਏ ਜਿਹ ਦੇ ਲੱਕ ਨਾਲ ਊਫਾਜ਼ ਦੇ ਕੁੰਦਨ ਸੋਨੇ ਦੀ ਪੇਟੀ ਬੰਨ੍ਹੀ ਹੋਈ ਖਲੋਤਾ ਹੈ 6ਉਹ ਦਾ ਸਰੀਰ ਬੈਰੂਜ਼ ਵਰਗਾ ਅਤੇ ਉਹ ਦਾ ਮੂੰਹ ਬਿਜਲੀ ਜਿਹਾ ਸੀ ਅਤੇ ਉਹ ਦੀਆਂ ਅੱਖੀਆਂ ਦੋ ਜਗਦਿਆਂ ਦੀਵਿਆਂ ਵਰਗੀਆਂ ਸਨ । ਉਹ ਦੀਆਂ ਬਾਹਾਂ ਅਤੇ ਉਸ ਦੇ ਪੈਰ ਰੰਗਾਂ ਵਿੱਚ ਲਿਸ਼ਕਦੇ ਪਿੱਤਲ ਜਿਹੇ ਸਨ ਅਤੇ ਉਸ ਦੀਆਂ ਗੱਲਾਂ ਕਰਨ ਦੀ ਅਵਾਜ਼ ਐਹੋ ਜਿਹੀ ਸੀ ਜਿਵੇਂ ਭੀੜ ਦੀ 7ਮੈਂ ਦਾਨੀਏਲ ਨੇ ਇਕੱਲੇ ਇਹ ਦਰਸ਼ਣ ਡਿੱਠਾ ਕਿਉਂ ਜੋ ਜਿਹੜੇ ਮਨੁੱਖ ਮੇਰੇ ਨਾਲ ਸਨ ਉਨ੍ਹਾਂ ਨੇ ਇਸ ਦਰਸ਼ਣ ਨੂੰ ਨਾ ਡਿੱਠਾ ਪਰ ਉਨ੍ਹਾਂ ਨੂੰ ਅਜੇਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਨੱਠੇ 8ਸੋ ਮੈਂ ਇਕੱਲਾ ਮੁਕੱਲਾ ਰਹਿ ਗਿਆ ਤੇ ਇਹ ਵੱਡਾ ਦਰਸ਼ਣ ਡਿੱਠਾ ਅਤੇ ਮੇਰੇ ਵਿੱਚ ਸਾਹ ਸਤ ਨਾ ਰਿਹਾ ਕਿਉਂ ਜੋ ਮੇਰਾ ਰੂਪ ਰੰਗ ਮੇਰੇ ਮੂੰਹ ਦੀ ਪਿਲੱਤਣ ਨਾਲ ਵੱਟਿਆ ਗਿਆ ਅਤੇ ਮੇਰੇ ਵਿੱਚ ਕੁਝ ਬਲ ਨਾ ਰਿਹਾ 9ਪਰ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣੀਆਂ ਅਤੇ ਮੈਂ ਉਸ ਦੀ ਅਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਘੂਕ ਨੀਂਦ੍ਰ ਵਿੱਚ ਮੂੰਹ ਪਰਨੇ ਪੈ ਗਿਆ ਅਤੇ ਮੇਰਾ ਮੂੰਹ ਧਰਤੀ ਵੱਲ ਸੀ।।
10ਅਤੇ ਵੇਖੋ, ਇੱਕ ਹੱਥ ਨੇ ਮੈਨੂੰ ਆ ਛੋਹਿਆ ਅਤੇ ਮੈਨੂੰ ਗੋਡਿਆਂ ਅਰ ਤਲੀਆਂ ਉੱਤੇ ਬਿਠਾਇਆ 11ਉਸ ਮੈਨੂੰ ਆਖਿਆ, ਹੇ ਦਾਨੀਏਲ ਅੱਤ ਪਿਆਰੇ ਮਨੁੱਖ, ਜੋ ਮੈਂ ਤੈਨੂੰ ਆਖਦਾ ਹਾਂ ਉਨ੍ਹਾਂ ਗੱਲਾਂ ਨੂੰ ਸਮਝ ਲੈ ਅਤੇ ਸਿੱਧਾ ਖਲੋ ਜਾਹ! ਕਿਉਂ ਜੋ ਮੈਂ ਤੇਰੇ ਕੋਲ ਹੁਣ ਭੇਜਿਆ ਗਿਆ ਹਾਂ ਅਤੇ ਜਦੋਂ ਉਸ ਨੇ ਮੈਨੂੰ ਇਹ ਗੱਲ ਕਹੀ ਤਾਂ ਮੈਂ ਕੰਬਦਾ ਕੰਬਦਾ ਖਲੋ ਗਿਆ 12ਤਾਂ ਉਸ ਨੇ ਮੈਨੂੰ ਆਖਿਆ, ਹੇ ਦਾਨੀਏਲ, ਨਾ ਡਰ ਕਿਉਂ ਜੋ ਪਹਿਲੇ ਹੀ ਦਿਨ ਤੋਂ ਜਦ ਤੂੰ ਆਪਣਾ ਮਨ ਸਮਝਣ ਲਈ ਅਤੇ ਆਪਣੇ ਪਰਮੇਸ਼ੁਰ ਦੇ ਅੱਗੇ ਅਧੀਨਗੀ ਕਰਨ ਲਈ ਲਾਇਆ ਸੋ ਤੇਰੀਆਂ ਗੱਲਾਂ ਸੁਣੀਆਂ ਗਈਆਂ ਅਤੇ ਤੇਰੀਆਂ ਗੱਲਾਂ ਦੇ ਲਈ ਹੀ ਮੈਂ ਆਇਆ ਹਾਂ 13ਪਰ ਫਾਰਸ ਦੇ ਰਾਜ ਦੇ ਪਰਧਾਨ ਨੇ ਮੈਨੂੰ ਇੱਕੀਆਂ ਦਿਨਾਂ ਤੀਕਰ ਅਟਕਾ ਛੱਡਿਆ । ਵੇਖ, ਮੀਕਾਏਲ ਜੋ ਪਰਧਾਨਾਂ ਵਿੱਚੋਂ ਵੱਡਾ ਹੈ ਮੇਰੀ ਸਹਾਇਤਾ ਨੂੰ ਪਹੁੰਚਿਆ ਸੋ ਮੈਂ ਉੱਥੇ ਫਾਰਸ ਦੇ ਰਾਜਿਆਂ ਨਾਲ ਰਿਹਾ 14ਹੁਣ ਜੋ ਕੁਝ ਤੇਰੇ ਲੋਕਾਂ ਉੱਤੇ ਆਖਰੀ ਦਿਨਾਂ ਵਿੱਚ ਬੀਤੇਗਾ ਸੋ ਮੈਂ ਤੈਨੂੰ ਦੱਸਣ ਲਈ ਆਇਆ ਹਾਂ ਕਿਉਂ ਜੋ ਇਹ ਦਰਸ਼ਣ ਅਜੇ ਢੇਰ ਸਾਰੇ ਦਿਨਾਂ ਦੇ ਲਈ ਹੈ 15ਅਤੇ ਜਦ ਉਸ ਨੇ ਏਹ ਗੱਲਾਂ ਮੈਨੂੰ ਆਖੀਆਂ ਮੈਂ ਆਪਣਾ ਮੂੰਹ ਧਰਤੀ ਵੱਲ ਨਿਵਾਇਆ ਅਤੇ ਗੁੰਗਾ ਹੋ ਗਿਆ 16ਅਤੇ ਵੇਖੋ, ਕਿਸੇ ਨੇ ਜੋ ਮਨੁੱਖ ਦੇ ਪੁੱਤ੍ਰਾਂ ਵਾਂਙੁ ਸੀ ਮੇਰੇ ਹੋਠਾਂ ਨੂੰ ਛੋਹਿਆ, ਤਦ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਬੋਲਿਆ ਅਤੇ ਜੋ ਮੇਰੇ ਸਾਹਮਣੇ ਖਲੋਤਾ ਸੀ ਉਸ ਨੂੰ ਆਖਿਆ, ਹੇ ਮੇਰੇ ਸੁਆਮੀ, ਉਸ ਦਰਸ਼ਣ ਦੇ ਕਾਰਨ ਮੇਰੇ ਸੋਗਾਂ ਨੇ ਮੇਰੇ ਉੱਤੇ ਹੱਲਾ ਕੀਤਾ ਹੈ ਅਤੇ ਮੇਰੇ ਵਿੱਚ ਰਤਾ ਬਲ ਨਹੀਂ ਰਿਹਾ 17ਅਤੇ ਇਹ ਕਿੱਕੁਰ ਹੋ ਸੱਕਦਾ ਹੈ ਜੋ ਮੇਰੇ ਐਹੋ ਜਿਹੇ ਸੁਆਮੀ ਦੀ ਇਹ ਸੇਵਕ ਮੇਰੇ ਅਜੇਹੇ ਸੁਆਮੀ ਨਾਲ ਗੱਲਾਂ ਕਰੇ? ਪਰ ਮੈਂ ਜੋ ਹਾਂ ਸੋ ਝਟ ਮੇਰੇ ਵਿੱਚ ਨਾ ਸ਼ਕਤੀ ਰਹੀ ਨਾ ਮੇਰੇ ਵਿੱਚ ਸਾਹ ਰਿਹਾ 18ਤਦ ਇੱਕ ਜਨ ਨੇ ਜਿਹ ਦਾ ਰੂਪ ਮਨੁੱਖ ਵਰਗਾ ਸੀ ਮੁੜ ਮੈਨੂੰ ਛੋਹਿਆ ਅਤੇ ਉਹ ਨੇ ਮੈਨੂੰ ਜ਼ੋਰ ਦਿੱਤਾ 19ਅਤੇ ਉਹ ਬੋਲਿਆ, ਹੇ ਅੱਤ ਪਿਆਰੇ ਮਨੁੱਖ, ਨਾ ਡਰ, ਤੈਨੂੰ ਸੁਖ ਸਾਂਦ ਹੋਵੇ! ਜ਼ੋਰ ਫੜ, ਹਾਂ ਬਲਵਾਨ ਹੋ! ਅਤੇ ਜਦੋਂ ਉਸ ਨੇ ਮੈਨੂੰ ਇਹ ਆਖਿਆ, ਮੈਂ ਜ਼ੋਰ ਪਾਇਆ ਅਰ ਬੋਲਿਆ ਹੇ ਮੇਰੇ ਸੁਆਮੀ, ਹੁਣ ਦੱਸ ਕਿਉਂ ਜੋ ਤੈਂ ਹੀ ਮੈਨੂੰ ਜ਼ੋਰ ਦਿੱਤਾ ਹੈ ! 20ਤਦ ਉਹ ਬੋਲਿਆ, ਕੀ ਤੂੰ ਜਾਣਦਾ ਹੈਂ ਜੋ ਮੈਂ ਤੇਰੇ ਕੋਲ ਕਿਸ ਲਈ ਆਇਆ ਹਾਂ? ਮੈਂ ਹੁਣ ਫਾਰਸ ਦੇ ਪਰਧਾਨ ਨਾਲ ਲੜਨ ਨੂੰ ਫੇਰ ਜਾਵਾਂਗਾ ਅਤੇ ਜਦੋਂ ਮੈਂ ਚੱਲਿਆ ਜਾਵਾਂਗਾ ਤਾਂ ਵੇਖ, ਯੂਨਾਨ ਦਾ ਪਰਧਾਨ ਆਵੇਗਾ 21ਪਰ ਮੈਂ ਤੈਨੂੰ ਦੱਸਾਂਗਾ ਜੋ ਕੁਝ ਸਚਿਆਈ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ ਅਤੇ ਕੋਈ ਨਹੀਂ ਹੈ ਜੋ ਇਨ੍ਹਾਂ ਗੱਲਾਂ ਵਿੱਚ ਮੇਰੀ ਸਹਾਇਤਾ ਕਰਨ ਲਈ ਲੱਕ ਬੰਨ੍ਹੇਗਾ ਇੱਕ ਮੀਕਾਏਲ ਬਾਝੋਂ ਜੋ ਤੁਹਾਡਾ ਪਰਧਾਨ ਹੈ।।
Currently Selected:
ਦਾਨੀਏਲ 10: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.