੨ ਕੁਰਿੰਥੀਆਂ ਨੂੰ 5
5
ਸੁਰਗੀ ਘਰ ਅਤੇ ਮੇਲ ਮਿਲਾਪ ਦੀ ਸੇਵਕਾਈ
1ਅਸੀਂ ਜਾਣਦੇ ਹਾਂ ਭਈ ਜੋ ਸਾਡਾ ਤੰਬੂ ਜਿਹਾ ਘਰ ਜਿਹੜਾ ਧਰਤੀ ਤੇ ਹੈ ਢਹਿ ਪਵੇ ਤਾਂ ਪਰਮੇਸ਼ੁਰ ਤੋਂ ਇੱਕ ਘਰ ਸਾਨੂੰ ਮਿਲੇਗਾ ਜੋ ਬਿਨਾ ਹੱਥ ਲਾਏ ਅਟੱਲ ਅਤੇ ਸੁਰਗ ਵਿੱਚ ਬਣਿਆ ਹੈ 2ਕਿਉਂ ਜੋ ਇਸ ਵਿੱਚ ਅਸੀਂ ਤਾਂ ਹਾਉਕੇ ਭਰਦੇ ਹਾਂ ਅਤੇ ਤਰਸਦੇ ਹਾਂ ਭਈ ਆਪਣੇ ਵਸੇਰੇ ਨੂੰ ਜਿਹੜਾ ਸੁਰਗੋਂ ਹੈ ਉਦਾਲੇ ਲੈ ਲਈਏ 3ਕਿਉਂ ਜੋ ਅਸੀਂ ਪਹਿਨੇ ਹੋਏ ਹੋ ਕੇ ਨੰਗੇ ਨਾ ਪਾਏ ਜਾਈਏ 4ਕਿਉਂ ਜੋ ਅਸੀਂ ਜਿਹੜੇ ਇਸ ਤੰਬੂ ਵਿੱਚ ਹਾਂ ਭਾਰ ਦੇ ਹੇਠ ਦੱਬੇ ਹੋਏ ਹਾਉਕੇ ਭਰਦੇ ਹਾਂ! ਅਸੀਂ ਇਹ ਤਾਂ ਨਹੀਂ ਚਾਹੁੰਦੇ ਭਈ ਇਸ ਨੂੰ ਲਾਹ ਸੁੱਟੀਏ ਸਗੋਂ ਇਹ ਜੋ ਉਸ ਨੂੰ ਉਦਾਲੇ ਲੈ ਲਈਏ ਭਈ ਜਿਹੜਾ ਮਰਨਹਾਰ ਹੈ ਉਹ ਜੀਵਨ ਨਾਲ ਭੱਖ ਲਿਆ ਜਾਵੇ 5ਅਤੇ ਜਿਹ ਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਸੋ ਪਰਮੇਸ਼ੁਰ ਹੈ ਜਿਹ ਨੇ ਸਾਨੂੰ ਆਤਮਾ ਦੀ ਸਾਈ ਦਿੱਤੀ।।
6ਸੋ ਅਸੀਂ ਸਦਾ ਹੌਸਲਾਂ ਰੱਖਦੇ ਅਤੇ ਜਾਣਦੇ ਹਾਂ ਭਈ ਜਿੰਨਾ ਚਿਰ ਅਸੀਂ ਦੇਹੀ ਦੇ ਘਰ ਵਿੱਚ ਹਾਂ ਉੱਨਾ ਚਿਰ ਪ੍ਰਭੁ ਤੋਂ ਵਿਛੜੇ ਹੋਏ ਹਾਂ 7ਕਿਉਂ ਜੋ ਅਸੀਂ ਨਿਹਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ 8ਅਸੀਂ ਹੌਸਲਾ ਰੱਖਦੇ ਹਾਂ ਅਤੇ ਇਹ ਚਾਹੁੰਦੇ ਹਾਂ ਭਈ ਦੇਹੀ ਦਾ ਘਰ ਛੱਡ ਦੇਈਏ ਅਤੇ ਪ੍ਰਭੁ ਕੋਲ ਜਾ ਵੱਸੀਏ 9ਇਸੇ ਲਈ ਅਸਾਂ ਇਹ ਧਾਰਨਾ ਧਾਰੀ ਕਿ ਭਾਵੇਂ ਅਸੀਂ ਦੇਸ ਭਾਵੇਂ ਪਰਦੇਸ਼ ਵਿੱਚ ਹੋਈਏ ਪਰ ਉਹ ਨੂੰ ਭਾਉਂਦੇ ਰਹੀਏ 10ਕਿਉਂ ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਉਂ ਦੇ ਸਿੰਘਾਸਣ ਦੇ ਅੱਗੇ ਪਰਗਟ ਹੋਣਾ ਹੈ ਭਈ ਹਰੇਕ ਜੋ ਕੁਝ ਉਸ ਨੇ ਦੇਹੀ ਵਿੱਚ ਕੀਤਾ ਭਾਵੇਂ ਭਲਾ ਭਾਵੇਂ ਬੁਰਾ ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹ ਦਾ ਫਲ ਭੋਗੇ।।
11ਉਪਰੰਤ ਅਸੀਂ ਪ੍ਰਭੁ ਦਾ ਭੌ ਜਾਣ ਕੇ ਮਨੁੱਖਾਂ ਨੂੰ ਮਨਾਉਂਦੇ ਹਾਂ ਪਰ ਅਸੀਂ ਪਰਮੇਸ਼ੁਰ ਦੇ ਅੱਗੇ ਪਰਗਟ ਹੋਏ ਹਾਂ ਅਤੇ ਮੈਨੂੰ ਆਸ ਹੈ ਜੋ ਤੁਹਾਡੇ ਅੰਤਹਕਰਨ ਵਿੱਚ ਭੀ ਪਰਗਟ ਹੋਏ ਹਾਂ 12ਅਸੀਂ ਫੇਰ ਆਪਣੀ ਸੋਭਾ ਤੁਹਾਡੇ ਅੱਗੇ ਨਹੀਂ ਕਰਦੇ ਸਗੋਂ ਤੁਹਾਨੂੰ ਸਾਡੇ ਵਿੱਖੇ ਅਭਮਾਨ ਕਰਨ ਦਾ ਵੇਲਾ ਦਿੰਦਾ ਤਾਂ ਜੋ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸੱਕੋ ਜਿਹੜੇ ਵਿਖਾਵੇ ਤੇ ਅਭਮਾਨ ਕਰਦੇ ਹਨ ਅਤੇ ਹਿਰਦੇ ਤੋਂ ਨਹੀਂ 13ਅਸੀਂ ਭਾਵੇਂ ਬੇਸੁਰਤ ਹਾਂ ਤਾਂ ਪਰਮੇਸ਼ੁਰ ਦੇ ਲਈ ਹਾਂ ਭਾਵੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ 14ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ ਕਿਉਂ ਜੋ ਅਸੀਂ ਇਹ ਵਿਚਾਰ ਕਰਦੇ ਹਾਂ ਭਈ ਇੱਕ ਸਭਨਾਂ ਦੇ ਲਈ ਮੋਇਆ ਇਸੇ ਕਰਕੇ ਸੱਭੇ ਮੋਏ 15ਅਤੇ ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮੋਇਆ ਅਤੇ ਫੇਰ ਜੀ ਉੱਠਿਆ।।
16ਸੋ ਅਸੀਂ ਹੁਣ ਤੋਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਿਆਣਦੇ ਹਾਂ ਭਾਵੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਜਾਣਿਆ ਹੈ ਪਰ ਹੁਣ ਉਸ ਤਰਾਂ ਉਹ ਨੂੰ ਫੇਰ ਨਹੀਂ ਜਾਣਦੇ 17ਸੋ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸਰਿਸ਼ਟ ਹੈ। ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ, ਓਹ ਨਵੀਆਂ ਹੋ ਗਈਆਂ ਹਨ 18ਪਰ ਸਾਰੀਆਂ ਗੱਲਾਂ ਪਰਮੇਸ਼ੁਰ ਤੋਂ ਹਨ ਜਿਹ ਨੇ ਮਸੀਹ ਦੇ ਰਾਹੀਂ ਸਾਨੂੰ ਆਪਣੇ ਨਾਲ ਮਿਲਾ ਲਿਆ ਅਤੇ ਮਿਲਾਪ ਦੀ ਸੇਵਕਾਈ ਸਾਨੂੰ ਦਿੱਤੀ 19ਅਰਥਾਤ ਪਰਮੇਸ਼ੁਰ ਮਸੀਹ ਵਿੱਚ ਹੋ ਕੇ ਜਗਤ ਨੂੰ ਆਪਣੇ ਨਾਲ ਮਿਲਾ ਰਿਹਾ ਸੀ ਅਤੇ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਨਹੀਂ ਸੀ ਕਰਦਾ ਅਤੇ ਉਸ ਨੇ ਮੇਲ ਮਿਲਾਪ ਦਾ ਬਚਨ ਸਾਨੂੰ ਸੌਂਪ ਦਿੱਤਾ।।
20ਅਸੀਂ ਮਸੀਹ ਦੇ ਏਲਚੀ ਹਾਂ ਭਈ ਜਾਣੋ ਪਰਮੇਸ਼ੁਰ ਸਾਡੇ ਰਾਹੀਂ ਮਿੰਨਤ ਕਰਦਾ ਹੈ, ਸੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ ਜੋ ਤੁਸੀਂ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਲਓ 21ਉਹ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੀ ਖ਼ਾਤਰ ਪਾਪ ਠਹਿਰਾਇਆ ਤਾਂ ਜੋ ਅਸੀਂ ਉਸ ਵਿੱਚ ਹੋ ਕੇ ਪਰਮੇਸ਼ੁਰ ਦਾ ਧਰਮ ਬਣੀਏ।।
Currently Selected:
੨ ਕੁਰਿੰਥੀਆਂ ਨੂੰ 5: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.