YouVersion Logo
Search Icon

੧ ਕੁਰਿੰਥੀਆਂ ਨੂੰ 9

9
ਰਸੂਲ ਦੇ ਹੱਕ
1ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਯਿਸੂ ਸਾਡੇ ਪ੍ਰਭੁ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰ੍ਭੂ ਵਿੱਚ ਮੇਰਾ ਕੰਮ ਨਹੀਂ ਹੋ? 2ਭਾਵੇਂ ਮੈਂ ਹੋਰਨਾ ਦੇ ਲਈ ਰਸੂਲ ਨਹੀਂ ਪਰ ਤੁਹਾਡੇ ਲਈ ਤਾਂ ਹਾਂ ਕਿਉਂ ਜੋ ਪ੍ਰਭੁ ਵਿੱਚ ਤੁਸੀਂ ਮੇਰੇ ਰਸੂਲਪੁਣੇ ਦੀ ਮੋਹਰ ਹੋ 3ਉਨ੍ਹਾਂ ਨੂੰ ਜਿਹੜੇ ਮੇਰੀ ਜਾਚ ਕਰਦੇ ਹਨ ਇਹੋ ਮੇਰਾ ਉੱਤਰ ਹੈ। 4ਭਲਾ, ਸਾਨੂੰ ਖਾਣ ਪੀਣ ਦਾ ਹੱਕ ਨਹੀਂ? 5ਭਲਾ, ਸਾਨੂੰ ਵੀ ਹੱਕ ਨਹੀਂ ਜੋ ਕਿਸੇ ਗੁਰ ਭੈਣ ਨੂੰ ਆਪਣੀ ਵਿਆਹੁਤਾ ਕਰਕੇ ਨਾਲ ਲਈ ਫਿਰੀਏ ਜਿਵੇਂ ਹੋਰ ਰਸੂਲ ਅਤੇ ਪ੍ਰਭੁ ਦੇ ਭਰਾ ਅਤੇ ਕੇਫਾਸ ਕਰਦੇ ਹਨ? 6ਅਥਵਾ ਕੀ ਨਿਰੇ ਮੈਨੂੰ ਅਤੇ ਬਰਨਬਾਸ ਨੂੰ ਹੀ ਹੱਕ ਨਹੀਂ ਭਈ ਮਿਹਨਤ ਕਰਨੀ ਛੱਡ ਦੇਈਏ? 7ਆਪਣੇ ਪੱਲਿਓ ਖਾ ਕੇ ਕੌਣ ਕਦੇ ਫੌਜ ਦੀ ਨੌਕਰੀ ਕਰਦਾ ਹੈ? ਕੌਣ ਅੰਗੂਰੀ ਬਾਗ ਲਾ ਕੇ ਉਹ ਦਾ ਫਲ ਨਹੀਂ ਖਾਂਦਾ ਹੈ ਅਥਵਾ ਕੌਣ ਇੱਜੜ ਦੀ ਪਾਲਨਾ ਕਰਕੇ ਇੱਜੜ ਦਾ ਕੁੱਝ ਦੁੱਧ ਨਹੀਂ ਪੀਂਦਾ? 8ਕੀ ਮੈਂ ਲੋਕਾਂ ਵਾਂਙੂ ਏਹ ਗੱਲਾਂ ਆਖਦਾ ਹਾਂ ਅਥਵਾ ਕੀ ਸ਼ਰਾ ਵੀ ਇਹੋ ਨਹੀਂ ਕਹਿੰਦੀ? 9ਕਿਉਂ ਜੋ ਮੂਸਾ ਦੀ ਸ਼ਰਾ ਵਿੱਚ ਇਹ ਲਿਖਿਆ ਹੋਇਆ ਹੈ#ਬਿਵ. 25:4 ਭਈ ਤੂੰ ਗਾਹ ਦੇ ਬਲਦ ਦੇ ਮੂੰਹ ਨੂੰ ਛਿੱਕੁਲੀ ਨਾ ਚਾੜ੍ਹ। ਕੀ ਪਰਮੇਸ਼ੁਰ ਬਲਦਾਂ ਦੀ ਚਿੰਤਾ ਕਰਦਾ ਹੈ? 10ਅਥਵਾ ਉਹ ਨਿਰਾ ਪੁਰਾ ਸਾਡੇ ਹੀ ਲਈ ਇਹ ਆਖਦਾ ਹੈ? ਨਿਸੰਗ ਸਾਡੇ ਲਈ ਇਹ ਲਿਖਿਆ ਗਿਆ ਸੀ ਕਿਉਂਕਿ ਚਾਹੀਦਾ ਹੈ ਕਿ ਜਿਹੜਾ ਵਾਹੀ ਕਰਦਾ ਹੈ ਉਹ ਆਸਾ ਨਾਲ ਵਾਹੀ ਕਰੇ ਅਤੇ ਜਿਹੜਾ ਗਾਹੁੰਦਾ ਹੈ ਉਹ ਹਿੱਸਾ ਲੈਣ ਦੀ ਆਸ ਨਾਲ ਗਾਹੇ 11ਜੇ ਅਸਾਂ ਤੁਹਾਡੇ ਲਈ ਆਤਮਿਕ ਪਦਾਰਥ ਬੀਜੇ ਤਾਂ ਕੀ ਇਹ ਕੋਈ ਵੱਡੀ ਗੱਲ ਹੈ ਜੋ ਅਸੀਂ ਤੁਹਾਡੇ ਸਰੀਰਿਕ ਪਦਾਰਥ ਵੱਢੀਏ? 12ਜੇ ਹੋਰਨਾਂ ਲੋਕਾਂ ਨੂੰ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਨੂੰ ਇਸ ਤੋਂ ਵੱਧਕੇ ਨਹੀਂ? ਪਰ ਅਸਾਂ ਆਪਣੇ ਇਸ ਹੱਕ ਨੂੰ ਚਲਾਇਆ ਨਹੀਂ ਪਰੰਤੂ ਸੱਭੋ ਕੁੱਝ ਝੱਲ ਲੈਂਦੇ ਹਾਂ ਭਈ ਅਸੀਂ ਮਸੀਹ ਦੀ ਖੁਸ਼ਖਬਰੀ ਵਿੱਚ ਕੋਈ ਅਟਕਾਉ ਨਾ ਪਾਈਏ 13ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜਿਹੜੇ ਧਰਮ ਦੀ ਸੇਵਾ ਕਰਦੇ ਹਨ ਉਹ ਹੈਕਲ ਦਿਆਂ ਪਦਾਰਥਾਂ ਵਿੱਚੋਂ ਹੀ ਖਾਂਦੇ ਹਨ ਅਤੇ ਜਿਹੜੇ ਜਗਵੇਦੀ ਦੀ ਸੇਵਾ ਕਰਦੇ ਹਨ ਉਹ ਜਗਵੇਦੀ ਤੋਂ ਹੀ ਛਾਂਦਾ ਲੈਂਦੇ ਹਨ? 14ਇਸੇ ਪਰਕਾਰ ਪ੍ਰਭੁ ਨੇ ਖੁਸ਼ ਖ਼ਬਰੀ ਦੇ ਪਰਚਾਰਕਾਂ ਲਈ ਭੀ ਇਹ ਥਾਪਿਆ ਹੈ ਭਈ ਉਹ ਖੁਸ਼ ਖ਼ਬਰੀ ਤੋਂ ਹੀ ਗੁਜਾਰਾ ਕਰਨ 15ਪਰ ਮੈਂ ਇੰਨ੍ਹਾਂ ਰੀਤਾਂ ਵਿੱਚੋਂ ਕਿਸੇ ਨੂੰ ਵਰਤਿਆ ਨਹੀਂ ਅਤੇ ਮੈਂ ਏਹ ਗੱਲਾਂ ਇਸ ਕਰਕੇ ਨਹੀਂ ਲਿਖੀਆਂ ਜੋ ਮੇਰੇ ਲਈ ਇਉਂ ਹੋਵੇ ਕਿਉਂ ਜੋ ਮੇਰੇ ਲਈ ਇਸ ਨਾਲੋਂ ਮਰਨਾ ਹੀ ਚੰਗਾ ਹੈ ਜੋ ਮੇਰੇ ਇਸ ਅਭਮਾਨ ਨੂੰ ਕੋਈ ਅਵਿਰਥਾ ਕਰੇ 16ਭਾਵੇਂ ਮੈਂ ਖੁਸ਼ ਖ਼ਬਰੀ ਸੁਣਾਵਾਂ ਤਾਂ ਵੀ ਮੇਰਾ ਕੋਈ ਅਭਮਾਨ ਨਹੀਂ ਇਸ ਕਰਕੇ ਜੇ ਇਹ ਤਾਂ ਮੇਰੇ ਲਈ ਅਵੱਸ ਹੈ। ਹਮਸੋਸ ਹੈ ਮੇਰੇ ਉੱਤੇ ਜੇ ਮੈਂ ਖੁਸ਼ ਖ਼ਬਰੀ ਨਾ ਸੁਣਾਵਾਂ! 17ਇਸ ਲਈ ਕਿ ਜੇ ਮੈਂ ਇਹ ਕੰਮ ਆਪਣੀ ਹੀ ਭਾਉਣੀ ਨਾਲ ਕਰਦਾ ਹਾਂ ਤਾਂ ਮੇਰੇ ਲਈ ਫਲ ਹੈ ਪਰ ਜੇ ਆਪਣੀ ਭਾਉਣੀ ਤੋਂ ਬਿਨਾ ਤਾਂ ਮੁਖ਼ਤਿਆਰੀ ਮੈਨੂੰ ਸੌਂਪੀ ਹੋਈ ਹੈ 18ਤਾਂ ਮੇਰੇ ਲਈ ਕੀ ਫਲ ਹੈ? ਇਹ, ਕਿ ਜਾਂ ਮੈਂ ਖੁਸ਼ ਖ਼ਬਰੀ ਸੁਣਾਵਾਂ ਤਾਂ ਖੁਸ਼ ਖ਼ਬਰੀ ਨੂੰ ਮੁਫਤ ਰੱਖਾਂ ਭਈ ਖੁਸ਼ ਖ਼ਬਰੀ ਵਿੱਚ ਜੋ ਮੇਰਾ ਹੱਕ ਹੈ ਮੈਂ ਉਹ ਨੂੰ ਪੂਰਾ ਨਾ ਕਰਾਂ 19ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਸਾਂ ਤਾਂ ਵੀ ਆਪਣੇ ਆਪ ਨੂੰ ਸਭਨਾਂ ਦਾ ਦਾਸ ਕੀਤਾ ਭਈ ਮੈਂ ਬਾਹਲਿਆਂ ਨੂੰ ਖਿੱਚ ਲਿਆਵਾਂ 20ਅਤੇ ਯਹੂਦੀਆਂ ਲਈ ਮੈਂ ਯਹੂਦੀ ਜਿਹਾ ਬਣਿਆ ਭਈ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਭਾਵੇਂ ਆਪ ਸ਼ਰਾ ਅਧੀਨ ਨਹੀਂ ਹਾਂ ਤਾਂ ਵੀ ਸ਼ਰਾ ਅਧੀਨਾਂ ਲਈ ਮੈਂ ਸ਼ਰਾ ਅਧੀਨ ਜਿਹਾ ਬਣਿਆ ਭਈ ਮੈਂ ਸ਼ਰਾ ਦੇ ਅਧੀਨਾਂ ਨੂੰ ਖਿੱਚ ਲਿਆਵਾਂ 21ਮੈਂ ਜੋ ਪਰਮੇਸ਼ੁਰ ਦੇ ਭਾਣੇ ਸ਼ਰਾ ਹੀਣ ਨਹੀਂ ਹਾਂ ਸਗੋਂ ਸਰੀਰ ਦੇ ਭਾਵੇਂ ਸਰਾਂ ਅਧੀਨ ਹਾਂ ਸ਼ਰਾ ਹੀਣਾਂ ਲਈ ਮੈਂ ਸ਼ਰਾ ਹੀਣ ਜਿਹਾ ਬਣਿਆ, ਭਈ ਮੈਂ ਸ਼ਰਾ ਹੀਣਾਂ ਨੂੰ ਖਿੱਚ ਲਿਆਵਾਂ 22ਮੈਂ ਨਿਤਾਣਿਆ ਲਈ ਨਿਤਾਣਾ ਬਣਿਆ ਭਈ ਨਿਤਾਣਿਆਂ ਨੂੰ ਖਿੱਚ ਲਿਆਵਾਂ। ਮੈਂ ਸਭਨਾਂ ਲਈ ਸਭ ਕੁੱਝ ਬਣਿਆ ਹਾਂ ਤਾਂ ਜੋ ਮੈਂ ਹਰ ਤਰਾਂ ਨਾਲ ਕਈਆਂ ਨੂੰ ਬਚਾਵਾਂ 23ਅਤੇ ਮੈਂ ਸੱਭੋ ਕੁੱਝ ਇੰਜੀਲ ਦੇ ਨਮਿੱਤ ਕਰਦਾ ਹਾਂ ਭਈ ਮੈਂ ਹੋਰਨਾਂ ਨਾਲ ਰਲ ਕੇ ਉਸ ਵਿੱਚ ਸਾਂਝੀ ਹੋ ਜਾਵਾਂ 24ਕੀ ਤੁਸੀਂ ਇਹ ਨਹੀਂ ਜਾਣਦੇ ਕਿ ਦੌੜ ਵਿੱਚ ਜਿਹੜੇ ਦੌੜਦੇ ਹਨ ਤਾਂ ਸੱਭੇ ਦੌੜਦੇ ਹਨ ਪਰ ਇਨਾਮ ਇੱਕੋ ਲੈ ਜਾਂਦਾ ਹੈ? ਇਉਂ ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਹੀ ਇਨਾਮ ਲੈ ਜਾਓ 25ਹਰੇਕ ਪਹਿਲਵਾਨ ਸਭਨੀਂ ਗੱਲੀਂ ਸੰਜਮੀ ਹੁੰਦਾ ਹੈ। ਸੋ ਉਹ ਤਾਂ ਨਾਸ਼ਵਾਨ ਸਿਹਰੇ ਨੂੰ ਪਰ ਅਸੀਂ ਅਵਿਨਾਸੀ ਸਿਹਰੇ ਨੂੰ ਲੈਣ ਲਈ ਇਹ ਕਰਦੇ ਹਾਂ। 26ਸੋ ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੂ ਨਹੀਂ ਜੋ ਪੌਣ ਨੂੰ ਮਾਰਦਾ ਹੈ 27ਸਗੋਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਉਹ ਨੂੰ ਆਪਣੇ ਵੱਸ ਵਿੱਚ ਲਿਆਉਂਦਾ ਹਾਂ ਭਈ ਐਉਂ ਨਾ ਹੋਵੇ ਜੋ ਕਿਤੇ ਮੈਂ ਹੋਰਨਾਂ ਨੂੰ ਉਪਦੇਸ਼ ਕਰਕੇ ਆਪ ਅਪਰਵਾਨ ਹੋ ਜਾਵਾਂ।।

Highlight

Share

Copy

None

Want to have your highlights saved across all your devices? Sign up or sign in