ਉਹ ਮਹਿਮਾ ਜਿਹੜੀ ਤੂੰ ਮੈਨੂੰ ਦਿੱਤੀ, ਮੈਂ ਉਨ੍ਹਾਂ ਨੂੰ ਦਿੱਤੀ ਹੈ ਤਾਂਕਿ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ, ਮੈਂ ਉਨ੍ਹਾਂ ਵਿੱਚ ਅਤੇ ਤੂੰ ਮੇਰੇ ਵਿੱਚ, ਤਾਂਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਅਤੇ ਸੰਸਾਰ ਜਾਣ ਲਵੇ ਕਿ ਤੂੰ ਮੈਨੂੰ ਭੇਜਿਆ ਹੈ ਅਤੇ ਜਿਵੇਂ ਤੂੰ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਪਿਆਰ ਕੀਤਾ।