1
ਯਸਾਯਾਹ 43:19
ਪਵਿੱਤਰ ਬਾਈਬਲ O.V. Bible (BSI)
ਵੇਖੋ, ਮੈਂ ਇੱਕ ਨਵਾਂ ਕੰਮ ਕਰਨ ਵਾਲਾ ਹਾਂ, ਉਹ ਹੁਣੇ ਹੀ ਦਿੱਸ ਪਵੇਗਾ, - ਕੀ ਤੁਸੀਂ ਉਸ ਤੋਂ ਅਣਜਾਣ ਰਹੋਗੇ? ਮੈਂ ਉਜਾੜ ਵਿੱਚ ਹੀ ਰਾਹ ਬਣਾਵਾਂਗਾ, ਅਤੇ ਥਲ ਵਿੱਚ ਨਦੀਆਂ।
Compare
Explore ਯਸਾਯਾਹ 43:19
2
ਯਸਾਯਾਹ 43:2
ਜਦ ਤੂੰ ਪਾਣੀਆਂ ਦੇ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਅੰਗ ਸੰਗ ਹੋਵਾਂਗਾ, ਅਤੇ ਜਦ ਨਦੀਆਂ ਦੇ ਵਿੱਚੋਂ ਦੀ, ਓਹ ਤੈਨੂੰ ਨਾ ਡਬੋਣਗੀਆਂ, ਜਦ ਤੂੰ ਅੱਗ ਦੇ ਵਿੱਚੋਂ ਦੀ ਚੱਲੇਂਗਾ, ਉਹ ਤੈਨੂੰ ਨਾ ਸਾੜੇਗੀ, ਨਾ ਲਾਟ ਤੇਰੇ ਉੱਤੇ ਬਲੇਗੀ।
Explore ਯਸਾਯਾਹ 43:2
3
ਯਸਾਯਾਹ 43:18
ਪਹਿਲੀਆਂ ਗੱਲਾਂ ਨੂੰ ਚੇਤੇ ਨਾ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਸੋਚੋ
Explore ਯਸਾਯਾਹ 43:18
4
ਯਸਾਯਾਹ 43:1
ਹੇ ਯਾਕੂਬ, ਉਹ ਜੋ ਤੇਰਾ ਕਰਤਾਰ ਹੈ, ਹੇ ਇਸਰਾਏਲ, ਉਹ ਜੋ ਤੇਰਾ ਸਿਰਜਣਹਾਰ ਹੈ, ਯਹੋਵਾਹ ਹੁਣ ਇਉਂ ਆਖਦਾ ਹੈ, ਨਾ ਡਰ, ਮੈਂ ਤੇਰਾ ਨਿਸਤਾਰਾ ਜੋ ਦਿੱਤਾ ਹੈ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਜੋ ਬੁਲਾਇਆ ਹੈ, ਤੂੰ ਮੇਰਾ ਹੈ।
Explore ਯਸਾਯਾਹ 43:1
5
ਯਸਾਯਾਹ 43:4
ਇਸ ਕਾਰਨ ਕਿ ਤੂੰ ਮੇਰੀ ਨਿਗਾਹ ਵਿੱਚ ਬਹੁ ਮੁੱਲਾ ਅਤੇ ਆਦਰਮਾਨ ਹੈਂ, ਅਤੇ ਮੈਂ ਤੈਨੂੰ ਪਿਆਰ ਕੀਤਾ, ਮੈਂ ਤੇਰੇ ਬਦਲੇ ਆਦਮੀ ਅਤੇ ਤੇਰੀ ਜਾਨ ਦੇ ਵਟਾਂਦਰੇ ਵਿੱਚ ਉੱਮਤਾਂ ਦਿਆਂਗਾ।
Explore ਯਸਾਯਾਹ 43:4
6
ਯਸਾਯਾਹ 43:3
ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਚੱਟੀ ਲਈ ਠਹਿਰਾਇਆ ਹੈ, ਕੂਸ਼ ਅਤੇ ਸਬਾ ਤੇਰੇ ਵਟਾਂਦਰੇ ਵਿੱਚ।
Explore ਯਸਾਯਾਹ 43:3
7
ਯਸਾਯਾਹ 43:5
ਤੂੰ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਮੈਂ ਤੇਰੀ ਅੰਸ ਨੂੰ ਪੂਰਬ ਤੋਂ ਲੈ ਆਵਾਂਗਾ, ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ।
Explore ਯਸਾਯਾਹ 43:5
8
ਯਸਾਯਾਹ 43:25
ਮੈਂ, ਹਾਂ, ਮੈਂ ਹੀ ਉਹ ਹਾਂ, ਜੋ ਤੇਰੇ ਅਪਰਾਧਾਂ ਨੂੰ ਆਪਣੇ ਨਮਿੱਤ ਮਿਟਾਉਂਦਾ ਹਾਂ, ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।
Explore ਯਸਾਯਾਹ 43:25
9
ਯਸਾਯਾਹ 43:10
ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, ਭਈ ਤੁਸੀਂ ਜਾਣੋ ਅਤੇ ਮੇਰੀ ਪਰਤੀਤ ਕਰੋ, ਅਤੇ ਸਮਝੋ ਕਿ ਮੈਂ ਉਹੀ ਹਾਂ। ਮੈਥੋਂ ਅੱਗੇ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ, ਨਾ ਮੇਰੇ ਪਿੱਛੋਂ ਕੋਈ ਹੋਵੇਗਾ।।
Explore ਯਸਾਯਾਹ 43:10
10
ਯਸਾਯਾਹ 43:11
ਮੈਂ, ਹਾਂ, ਮੈਂ ਹੀ ਯਹੋਵਾਹ ਹਾਂ, ਮੇਰੇ ਬਿਨਾ ਕੋਈ ਬਚਾਉਣ ਵਾਲਾ ਨਹੀਂ ਹੈ।
Explore ਯਸਾਯਾਹ 43:11
11
ਯਸਾਯਾਹ 43:13
ਹਾਂ, ਦਿਨ ਹੋਣ ਤੋਂ ਲੈ ਕੇ ਮੈਂ ਹੀ ਉਹ ਹਾਂ, ਅਤੇ ਕੋਈ ਮੇਰੇ ਹੱਥੋਂ ਛੁਡਾ ਨਹੀਂ ਸੱਕਦਾ, ਮੈਂ ਕਾਰਜ ਕਰਾਂਗਾ ਅਤੇ ਕੌਣ ਉਹ ਨੂੰ ਰੋਕੇਗਾ?।।
Explore ਯਸਾਯਾਹ 43:13
12
ਯਸਾਯਾਹ 43:20-21
ਦਰਿੰਦੇ ਗਿੱਦੜ ਅਰ ਸ਼ੁਤਰ-ਮੁਰਗ, ਮੇਰੀ ਮਹਿਮਾ ਕਰਨਗੇ, ਕਿਉਂ ਜੋ ਮੈਂ ਉਜਾੜ ਵਿੱਚ ਪਾਣੀ, ਅਤੇ ਥਲ ਵਿੱਚ ਨਦੀਆਂ ਦਿੰਦਾ ਹਾਂ, ਭਈ ਮੇਰੀ ਚੁਣੀ ਹੋਈ ਪਰਜਾ ਪਾਣੀ ਪੀਵੇ। ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।
Explore ਯਸਾਯਾਹ 43:20-21
13
ਯਸਾਯਾਹ 43:6-7
ਮੈਂ ਉੱਤਰ ਨੂੰ ਆਖਾਂਗਾ, ਦੇ ਦੇਹ! ਅਤੇ ਦੱਖਣ ਨੂੰ, ਰੋਕ ਕੇ ਰੱਖ! ਤੂੰ ਮੇਰੇ ਪੁੱਤ੍ਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ, ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਹ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਹ ਨੂੰ ਮੈਂ ਸਾਜਿਆ, ਹਾਂ, ਜਿਹ ਨੂੰ ਮੈਂ ਬਣਾਇਆ।
Explore ਯਸਾਯਾਹ 43:6-7
14
ਯਸਾਯਾਹ 43:16-17
ਯਹੋਵਾਹ ਇਉਂ ਆਖਦਾ ਹੈ, ਉਹ ਜੋ ਸਮੁੰਦਰ ਵਿੱਚ ਰਾਹ ਬਣਾਉਂਦਾ, ਅਤੇ ਡਾਢੇ ਪਾਣੀਆਂ ਵਿੱਚ ਰਸਤਾ, ਉਹ ਜੋ ਰਥ ਅਤੇ ਘੋੜਾ, ਫੌਜ ਅਰ ਸੂਰ ਬੀਰ ਬਾਹਰ ਲੈ ਆਉਂਦਾ ਹੈ, ਓਹ ਇਕੱਠੇ ਲੇਟ ਜਾਂਦੇ, ਓਹ ਉੱਠਣਗੇ ਨਾ, ਓਹ ਗੁਲ ਹੋ ਗਏ, ਓਹ ਬੱਤੀ ਵਾਂਙੁ ਬੁੱਝ ਗਏ।
Explore ਯਸਾਯਾਹ 43:16-17
15
ਯਸਾਯਾਹ 43:15
ਮੈਂ ਯਹੋਵਾਹ ਤੁਹਾਡਾ ਪਵਿੱਤਰ ਪੁਰਖ ਹਾਂ, ਮੈਂ ਇਸਰਾਏਲ ਦਾ ਕਰਤਾਰ, ਤੁਹਾਡਾ ਪਾਤਸ਼ਾਹ ਹਾਂ।।
Explore ਯਸਾਯਾਹ 43:15
Home
Bible
Plans
Videos