ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ,
ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ,
ਮੈਂ ਤੇਰੀ ਰੱਛਿਆ ਕਰਾਂਗਾ,
ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ
ਠਹਿਰਾਵਾਂਗਾ,
ਭਈ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ,
ਭੋਹਰੇ ਵਿੱਚੋਂ ਬੰਧੂਆਂ ਨੂੰ ਅਤੇ ਕੈਦ ਖ਼ਾਨੇ ਵਿੱਚੋਂ,
ਅਨ੍ਹੇਰੇ ਬੈਠਿਆਂ ਹੋਇਆਂ ਨੂੰ ਕੱਢੇਂ।