ਇੱਕ ਦਿਨ ਸੰਧਿਆ ਵੇਲੇ ਅਜੇਹਾ ਹੋਇਆ ਜੋ ਦਾਊਦ ਆਪਣੇ ਮੰਜੇ ਉੱਤੋਂ ਉੱਠ ਕੇ ਸ਼ਾਹੀ ਮਹਿਲ ਦੀ ਛੱਤ ਉੱਤੇ ਫਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਤੀਵੀਂ ਨੂੰ ਡਿੱਠਾ ਜੋ ਨਹਾਉਂਦੀ ਪਈ ਸੀ ਅਤੇ ਉਹ ਤੀਵੀਂ ਵੇਖਣ ਵਿੱਚ ਡਾਢੀ ਸੋਹਣੀ ਸੀ ਤਦ ਦਾਊਦ ਨੇ ਉਸ ਤੀਵੀਂ ਦਾ ਪਤਾ ਕਰਨ ਲਈ ਲੋਕ ਘੱਲੇ। ਉਨ੍ਹਾਂ ਨੇ ਆਖਿਆ, ਭਲਾ, ਇਹ ਅਲੀਆਮ ਦੀ ਧੀ ਬਥ-ਸ਼ਬਾ ਹਿੱਤੀ ਊਰਿੱਯਾਹ ਦੀ ਤੀਵੀਂ ਨਹੀਂ?