የYouVersion አርማ
የፍለጋ አዶ

ਮਰਕੁਸ 9

9
1ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਲੋਕ ਖੜ੍ਹੇ ਹਨ ਜਿਹੜੇ ਮੌਤ ਦਾ ਸੁਆਦ ਤਦ ਤੱਕ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਪਰਮੇਸ਼ਰ ਦੇ ਰਾਜ ਨੂੰ ਪੂਰੀ ਸਮਰੱਥਾ ਨਾਲ ਆਇਆ ਨਾ ਦੇਖ ਲੈਣ ।”
ਪ੍ਰਭੂ ਯਿਸੂ ਦੇ ਰੂਪ ਦਾ ਬਦਲਣਾ
2 # 2 ਪਤ 1:17-18 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲੈ ਕੇ ਇੱਕ ਉੱਚੇ ਪਹਾੜ ਉੱਤੇ ਚਲੇ ਗਏ । ਉੱਥੇ ਉਹ ਇਕੱਲੇ ਸਨ । ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ । 3ਯਿਸੂ ਦੇ ਕੱਪੜੇ ਬਹੁਤ ਹੀ ਚਮਕੀਲੇ ਹੋ ਗਏ । ਕੋਈ ਵੀ ਇਸ ਜ਼ਮੀਨ ਉੱਤੇ ਅਜਿਹੇ ਕੱਪੜੇ ਚਿੱਟੇ ਨਹੀਂ ਕਰ ਸਕਦਾ ਸੀ । 4ਫਿਰ ਉਹਨਾਂ ਤਿੰਨਾਂ ਚੇਲਿਆਂ ਨੇ ਏਲੀਯਾਹ ਅਤੇ ਮੂਸਾ ਨੂੰ ਉੱਥੇ ਦੇਖਿਆ ਜਿਹੜੇ ਯਿਸੂ ਨਾਲ ਗੱਲਾਂ ਕਰ ਰਹੇ ਸਨ । 5ਤਦ ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ—ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।” 6ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ਕਿਉਂਕਿ ਉਹ ਬਹੁਤ ਡਰੇ ਹੋਏ ਸਨ । 7#ਮੱਤੀ 3:17, ਮਰ 1:11, ਲੂਕਾ 3:22ਇੰਨੇ ਵਿੱਚ ਇੱਕ ਬੱਦਲ ਆਇਆ ਅਤੇ ਉਹਨਾਂ ਉੱਤੇ ਛਾ ਗਿਆ, ਜਿਸ ਦੇ ਵਿੱਚੋਂ ਇਹ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ !” 8ਫਿਰ ਉਹਨਾਂ ਨੇ ਚਾਰੇ ਪਾਸੇ ਦੇਖਿਆ ਪਰ ਯਿਸੂ ਦੇ ਸਿਵਾਏ ਆਪਣੇ ਕੋਲ ਹੋਰ ਕਿਸੇ ਨੂੰ ਨਾ ਦੇਖਿਆ ।
9ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਜੋ ਕੁਝ ਤੁਸੀਂ ਦੇਖਿਆ ਹੈ ਕਿਸੇ ਨੂੰ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀਅ ਨਾ ਉੱਠੇ ।” 10ਚੇਲਿਆਂ ਨੇ ਇਹ ਗੱਲਾਂ ਆਪਣੇ ਤੱਕ ਹੀ ਰੱਖੀਆਂ ਪਰ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ, “ਮੁਰਦਿਆਂ ਵਿੱਚੋਂ ਜੀਅ ਉੱਠਣ ਦਾ ਕੀ ਅਰਥ ਹੈ ?” 11#ਮਲਾ 4:5, ਮੱਤੀ 11:14ਉਹਨਾਂ ਨੇ ਯਿਸੂ ਤੋਂ ਪੁੱਛਿਆ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ?” 12ਯਿਸੂ ਨੇ ਉੱਤਰ ਦਿੱਤਾ “ਹਾਂ, ਇਹ ਠੀਕ ਹੈ, ਏਲੀਯਾਹ ਪਹਿਲਾਂ ਆ ਕੇ ਸਭ ਕੁਝ ਠੀਕ ਕਰੇਗਾ ਤਾਂ ਵੀ ਲਿਖਤਾਂ ਇਹ ਕਿਉਂ ਕਹਿੰਦੀਆਂ ਹਨ ਕਿ ਮਨੁੱਖ ਦਾ ਪੁੱਤਰ ਦੁੱਖ ਸਹੇਗਾ ਅਤੇ ਰੱਦਿਆ ਜਾਵੇਗਾ ? 13ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਹੈ ਪਰ ਲੋਕਾਂ ਨੇ ਉਸ ਨਾਲ ਉਹ ਹੀ ਕੀਤਾ ਜੋ ਉਹ ਚਾਹੁੰਦੇ ਸਨ, ਜਿਸ ਤਰ੍ਹਾਂ ਉਸ ਬਾਰੇ ਲਿਖਿਆ ਹੋਇਆ ਹੈ ।”
ਪ੍ਰਭੂ ਯਿਸੂ ਇੱਕ ਲੜਕੇ ਵਿੱਚੋਂ ਅਸ਼ੁੱਧ ਆਤਮਾ ਕੱਢਦੇ ਹਨ
14ਜਦੋਂ ਉਹ ਬਾਕੀ ਦੇ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਨੇ ਇੱਕ ਵੱਡੀ ਭੀੜ ਇਕੱਠੀ ਹੋਈ ਦੇਖੀ । ਕੁਝ ਵਿਵਸਥਾ ਦੇ ਸਿੱਖਿਅਕ ਚੇਲਿਆਂ ਨਾਲ ਬਹਿਸ ਕਰ ਰਹੇ ਸਨ । 15ਭੀੜ ਯਿਸੂ ਨੂੰ ਦੇਖ ਕੇ ਹੈਰਾਨ ਹੋ ਕੇ ਉਹਨਾਂ ਵੱਲ ਦੌੜੀ ਅਤੇ ਉਹਨਾਂ ਦਾ ਸੁਆਗਤ ਕੀਤਾ ।
16ਯਿਸੂ ਨੇ ਉਹਨਾਂ ਤੋਂ ਪੁੱਛਿਆ “ਇਹ ਕੀ ਬਹਿਸ ਹੋ ਰਹੀ ਹੈ ?” 17ਇੱਕ ਆਦਮੀ ਨੇ ਭੀੜ ਵਿੱਚੋਂ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਬੇਟੇ ਨੂੰ ਤੁਹਾਡੇ ਕੋਲ ਲਿਆਇਆ ਹਾਂ ਜਿਸ ਦੇ ਵਿੱਚ ਗੂੰਗੀ ਅਸ਼ੁੱਧ ਆਤਮਾ ਹੈ । 18ਜਦੋਂ ਕਦੀ ਵੀ ਇਹ ਆਤਮਾ ਉਸ ਨੂੰ ਫੜਦੀ ਹੈ ਤਾਂ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੰਦੀ ਹੈ । ਬੇਟੇ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪੈਂਦੀ ਹੈ । ਫਿਰ ਉਹ ਦੰਦ ਪੀਂਹਦਾ ਹੈ ਅਤੇ ਅੰਤ ਵਿੱਚ ਉਸ ਦਾ ਸਾਰਾ ਸਰੀਰ ਆਕੜ ਜਾਂਦਾ ਹੈ । ਮੈਂ ਤੁਹਾਡੇ ਚੇਲਿਆਂ ਨੂੰ ਇਸ ਅਸ਼ੁੱਧ ਆਤਮਾ ਨੂੰ ਕੱਢਣ ਲਈ ਕਿਹਾ ਪਰ ਉਹ ਇਸ ਨੂੰ ਕੱਢ ਨਾ ਸਕੇ ।” 19ਯਿਸੂ ਨੇ ਉੱਤਰ ਦਿੱਤਾ, “ਤੁਸੀਂ ਕਿੰਨੇ ਵਿਸ਼ਵਾਸਹੀਨ ਲੋਕ ਹੋ, ਮੈਂ ਤੁਹਾਡੇ ਨਾਲ ਕਿੰਨੀ ਦੇਰ ਤੱਕ ਰਹਾਂਗਾ ? ਮੈਂ ਤੁਹਾਨੂੰ ਹੋਰ ਕਿੰਨੀ ਦੇਰ ਤੱਕ ਝੱਲਾਂਗਾ ? ਲੜਕੇ ਨੂੰ ਮੇਰੇ ਕੋਲ ਲਿਆਓ ।” 20ਉਹ ਉਸ ਨੂੰ ਉਹਨਾਂ ਕੋਲ ਲਿਆਏ । ਅਸ਼ੁੱਧ ਆਤਮਾ ਨੇ ਯਿਸੂ ਨੂੰ ਦੇਖਦੇ ਹੀ ਇਕਦਮ ਲੜਕੇ ਨੂੰ ਮਰੋੜਿਆ ਅਤੇ ਜ਼ਮੀਨ ਉੱਤੇ ਸੁੱਟ ਦਿੱਤਾ । ਉਹ ਮੂੰਹ ਵਿੱਚੋਂ ਝੱਗ ਕੱਢਦੇ ਹੋਏ ਜ਼ਮੀਨ ਉੱਤੇ ਉਲਟ ਗਿਆ । 21ਯਿਸੂ ਨੇ ਲੜਕੇ ਦੇ ਪਿਤਾ ਤੋਂ ਪੁੱਛਿਆ, “ਇਸ ਦੀ ਇਹ ਹਾਲਤ ਕਦੋਂ ਤੋਂ ਹੈ ?” ਪਿਤਾ ਨੇ ਉੱਤਰ ਦਿੱਤਾ, “ਬਚਪਨ ਤੋਂ । 22ਕਈ ਵਾਰ ਅਸ਼ੁੱਧ ਆਤਮਾ ਨੇ ਇਸ ਨੂੰ ਅੱਗ ਵਿੱਚ ਜਾਂ ਪਾਣੀ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਲਈ ਜੇਕਰ ਤੁਸੀਂ ਕੁਝ ਕਰ ਸਕਦੇ ਹੋ ਸਾਡੇ ਉੱਤੇ ਰਹਿਮ ਕਰ ਕੇ ਸਾਡੀ ਮਦਦ ਕਰੋ ।” 23ਯਿਸੂ ਨੇ ਕਿਹਾ, “‘ਜੇਕਰ ਤੁਸੀਂ ਕਰ ਸਕਦੇ ਹੋ’ ? ਜਿਹੜਾ ਵਿਸ਼ਵਾਸ ਕਰਦਾ ਹੈ, ਉਸ ਦੇ ਲਈ ਸਭ ਕੁਝ ਹੋ ਸਕਦਾ ਹੈ ।” 24ਇਕਦਮ ਮੁੰਡੇ ਦੇ ਪਿਤਾ ਨੇ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ, ਮੇਰੇ ਅਵਿਸ਼ਵਾਸ ਵਿੱਚ ਮੇਰੀ ਮਦਦ ਕਰੋ ।”
25ਯਿਸੂ ਨੇ ਦੇਖਿਆ ਕਿ ਭੀੜ ਉਹਨਾਂ ਦੇ ਜ਼ਿਆਦਾ ਨੇੜੇ ਆ ਰਹੀ ਹੈ ਤਦ ਉਹਨਾਂ ਨੇ ਅਸ਼ੁੱਧ ਆਤਮਾ ਨੂੰ ਝਿੜਕ ਕੇ ਕਿਹਾ, “ਗੂੰਗੀ ਅਤੇ ਬੋਲ਼ੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਲੜਕੇ ਵਿੱਚੋਂ ਨਿਕਲ ਜਾ ਅਤੇ ਫਿਰ ਉਸ ਵਿੱਚ ਕਦੀ ਨਾ ਵੜਨਾ !” 26ਉਹ ਉੱਚੀ ਆਵਾਜ਼ ਨਾਲ ਚੀਕੀ ਅਤੇ ਲੜਕੇ ਨੂੰ ਜ਼ੋਰ ਨਾਲ ਸੁੱਟਦੇ ਹੋਏ ਉਸ ਵਿੱਚੋਂ ਨਿਕਲ ਗਈ । ਲੜਕਾ ਮੁਰਦੇ ਵਾਂਗ ਦਿੱਸਣ ਲੱਗਾ । ਇਸ ਲਈ ਬਹੁਤ ਸਾਰੇ ਲੋਕ ਕਹਿਣ ਲੱਗੇ, “ਉਹ ਮਰ ਗਿਆ ਹੈ ।” 27ਪਰ ਯਿਸੂ ਨੇ ਲੜਕੇ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰ ਦਿੱਤਾ ਅਤੇ ਉਹ ਖੜ੍ਹਾ ਹੋ ਗਿਆ ।
28ਇਸ ਦੇ ਬਾਅਦ ਜਦੋਂ ਯਿਸੂ ਘਰ ਦੇ ਅੰਦਰ ਗਏ ਤਾਂ ਉਹਨਾਂ ਦੇ ਚੇਲਿਆਂ ਨੇ ਇਕਾਂਤ ਵਿੱਚ ਉਹਨਾਂ ਕੋਲੋਂ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ ?” 29ਉਹਨਾਂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦੀ ਅਸ਼ੁੱਧ ਆਤਮਾ ਨੂੰ ਬਾਹਰ ਕੱਢਣ ਦਾ ਇੱਕ ਹੀ ਤਰੀਕਾ ਹੈ, ਉਹ ਹੈ ਪ੍ਰਾਰਥਨਾ ।”
ਪ੍ਰਭੂ ਯਿਸੂ ਆਪਣੀ ਮੌਤ ਅਤੇ ਪੁਨਰ-ਉਥਾਨ ਬਾਰੇ ਦੁਬਾਰਾ ਦੱਸਦੇ ਹਨ
30ਉਹ ਉਸ ਥਾਂ ਨੂੰ ਛੱਡ ਕੇ ਗਲੀਲ ਦੇ ਇਲਾਕੇ ਵਿੱਚੋਂ ਦੀ ਜਾ ਰਹੇ ਸਨ । ਯਿਸੂ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਬਾਰੇ ਜਾਨਣ ਕਿ ਉਹ ਕਿੱਥੇ ਹਨ 31ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਅਤੇ ਦੱਸਦੇ ਸਨ, “ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜਿਹੜੇ ਉਸ ਨੂੰ ਮਾਰ ਦੇਣਗੇ ਪਰ ਆਪਣੇ ਮਰਨ ਦੇ ਤਿੰਨ ਦਿਨਾਂ ਦੇ ਬਾਅਦ ਉਹ ਜੀਅ ਉੱਠੇਗਾ ।” 32ਚੇਲੇ ਇਸ ਦਾ ਅਰਥ ਨਾ ਸਮਝੇ ਪਰ ਉਹ ਯਿਸੂ ਨੂੰ ਪੁੱਛਣ ਤੋਂ ਡਰਦੇ ਸਨ ।
ਸਾਰਿਆਂ ਤੋਂ ਵੱਡਾ ਕੌਣ ਹੈ
33ਉਹ ਕਫ਼ਰਨਾਹੂਮ ਵਿੱਚ ਆਏ । ਜਦੋਂ ਉਹ ਘਰ ਦੇ ਵਿੱਚ ਆਏ ਤਾਂ ਯਿਸੂ ਨੇ ਚੇਲਿਆਂ ਤੋਂ ਪੁੱਛਿਆ, “ਤੁਸੀਂ ਰਾਹ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ ?” 34#ਲੂਕਾ 22:24ਪਰ ਉਹਨਾਂ ਨੇ ਕੁਝ ਉੱਤਰ ਨਾ ਦਿੱਤਾ ਕਿਉਂਕਿ ਉਹ ਰਾਹ ਵਿੱਚ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ । 35#ਮੱਤੀ 20:26-27, 23:11, ਮਰ 10:43-44, ਲੂਕਾ 22:26ਯਿਸੂ ਬੈਠ ਗਏ ਅਤੇ ਆਪਣੇ ਕੋਲ ਬਾਰ੍ਹਾਂ ਚੇਲਿਆਂ ਨੂੰ ਸੱਦ ਕੇ ਕਹਿਣ ਲੱਗੇ, “ਜਿਹੜਾ ਤੁਹਾਡੇ ਵਿੱਚੋਂ ਪਹਿਲੀ ਥਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝੇ ਅਤੇ ਸਾਰਿਆਂ ਦਾ ਸੇਵਕ ਬਣੇ ।” 36ਫਿਰ ਉਹਨਾਂ ਨੇ ਇੱਕ ਬੱਚੇ ਨੂੰ ਲਿਆ ਅਤੇ ਉਸ ਨੂੰ ਸਾਰਿਆਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ ਅਤੇ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਉਹਨਾਂ ਨੂੰ ਕਿਹਾ, 37#ਮੱਤੀ 10:40, ਲੂਕਾ 10:16, ਯੂਹ 13:20“ਜਿਹੜਾ ਇਹਨਾਂ ਬੱਚਿਆਂ ਵਿੱਚੋਂ ਕਿਸੇ ਇੱਕ ਦਾ ਮੇਰੇ ਨਾਮ ਵਿੱਚ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ, ਨਾ ਕੇਵਲ ਮੇਰਾ ਸਗੋਂ ਉਹਨਾਂ ਦਾ ਵੀ ਜਿਹਨਾਂ ਨੇ ਮੈਨੂੰ ਭੇਜਿਆ ਹੈ ।”
ਜਿਹੜਾ ਸਾਡੇ ਵਿਰੁੱਧ ਨਹੀਂ ਸਾਡੇ ਨਾਲ ਹੈ
38ਯੂਹੰਨਾ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਅਸੀਂ ਇੱਕ ਆਦਮੀ ਨੂੰ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾ ਨੂੰ ਕੱਢਦੇ ਦੇਖਿਆ, ਅਸੀਂ ਉਸ ਨੂੰ ਮਨ੍ਹਾ ਕੀਤਾ ਕਿਉਂਕਿ ਉਹ ਸਾਡੇ ਨਾਲ ਨਹੀਂ ਚੱਲਦਾ ਸੀ ।” 39ਯਿਸੂ ਨੇ ਉੱਤਰ ਦਿੱਤਾ, “ਉਸ ਨੂੰ ਮਨ੍ਹਾ ਨਾ ਕਰੋ ਕਿਉਂਕਿ ਜਿਹੜਾ ਮੇਰਾ ਨਾਮ ਲੈ ਕੇ ਵੱਡੇ ਕੰਮ ਕਰਦਾ ਹੈ, ਉਹ ਉਸੇ ਸਮੇਂ ਮੇਰੇ ਵਿਰੁੱਧ ਨਹੀਂ ਬੋਲ ਸਕਦਾ । 40#ਮੱਤੀ 12:30, ਲੂਕਾ 11:23ਜਿਹੜਾ ਸਾਡੇ ਵਿਰੁੱਧ ਨਹੀਂ, ਉਹ ਸਾਡੇ ਨਾਲ ਹੈ । 41#ਮੱਤੀ 10:42ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਤੁਹਾਨੂੰ ਇਹ ਜਾਣ ਕੇ ਕਿ ਤੁਸੀਂ ਮਸੀਹ ਦੇ ਪਿੱਛੇ ਚੱਲਣ ਵਾਲੇ ਹੋ, ਪਾਣੀ ਦਾ ਇੱਕ ਗਲਾਸ ਪਿਲਾਉਂਦਾ ਹੈ, ਉਸ ਨੂੰ ਜ਼ਰੂਰ ਇਸ ਦਾ ਫਲ ਮਿਲੇਗਾ ।”
ਠੋਕਰ ਦਾ ਕਾਰਨ ਬਣਨਾ
42“ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਵੀ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਦੇ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਮੁੰਦਰ ਵਿੱਚ ਸੁੱਟਿਆ ਜਾਂਦਾ । 43#ਮੱਤੀ 5:30ਜੇਕਰ ਤੇਰਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਅਪਾਹਜ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਹੱਥ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਨਾ ਬੁਝਣ ਵਾਲੀ ਅੱਗ ਹੈ ।#9:43 ਕੁਝ ਮੂਲ ਲਿਖਤਾਂ ਵਿੱਚ, ਇਹ ਸ਼ਬਦ ਮਿਲਦੇ ਹਨ 44 ਜਿੱਥੇ “ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ ।” 45ਜੇਕਰ ਤੇਰਾ ਪੈਰ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਤੇਰੇ ਲਈ ਇਹ ਹੀ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਪੈਰ ਰੱਖਦੇ ਹੋਏ ਨਰਕ ਵਿੱਚ ਜਾਵੇਂ ।#9:45 ਕੁਝ ਮੂਲ ਲਿਖਤਾਂ ਵਿੱਚ, ਇਹ ਸ਼ਬਦ ਮਿਲਦੇ ਹਨ 46 ਜਿੱਥੇ “ਉਹਨਾਂ ਦਾ ਕੀੜਾ ਕਦੀ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ ।” 47#ਮੱਤੀ 5:29ਜੇਕਰ ਤੇਰੀ ਅੱਖ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਕੱਢ ਕੇ ਸੁੱਟ ਦੇ । ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਜਾਵੇਂ ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ, 48#ਯਸਾ 66:24ਜਿੱਥੇ ‘ਉਹਨਾਂ ਦਾ ਕੀੜਾ#9:48 ਇਸ ਦਾ ਅਰਥ ਲਗਾਤਾਰ ਸੜਨਾ । ਕਦੇ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ ।’
49“ਹਰ ਕੋਈ ਅੱਗ ਨਾਲ ਸ਼ੁੱਧ ਕੀਤਾ ਜਾਵੇਗਾ ਜਿਵੇਂ ਬਲੀਦਾਨ ਲੂਣ ਨਾਲ ਸ਼ੁੱਧ ਕੀਤਾ ਜਾਂਦਾ ਹੈ ।#9:49 ਮੂਲ ਲਿਖਤਾਂ ਵਿੱਚ “ਹਰ ਕੋਈ ਅੱਗ ਨਾਲ ਸਲੂਣਾ ਕੀਤਾ ਜਾਵੇਗਾ ।” ਲੇਵੀ 2:13 50#ਮੱਤੀ 5:13, ਲੂਕਾ 14:34-35ਲੂਣ ਤਾਂ ਚੰਗਾ ਹੈ ਪਰ ਜੇਕਰ ਲੂਣ ਆਪਣਾ ਸੁਆਦ ਗੁਆ ਬੈਠੇ ਤਾਂ ਤੁਸੀਂ ਉਸ ਨੂੰ ਫਿਰ ਕਿਸ ਤਰ੍ਹਾਂ ਸਲੂਣਾ ਕਰੋਗੇ ? ਆਪਣੇ ਵਿੱਚ ਲੂਣ ਰੱਖੋ ਅਤੇ ਆਪਸ ਵਿੱਚ ਮੇਲ ਮਿਲਾਪ ਨਾਲ ਰਹੋ ।”

Currently Selected:

ਮਰਕੁਸ 9: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ