የYouVersion አርማ
የፍለጋ አዶ

ਮੱਤੀ 7

7
ਦੂਜਿਆਂ ਉੱਤੇ ਦੋਸ਼ ਲਾਉਣਾ
1“ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । 2#ਮਰ 4:24ਪਰਮੇਸ਼ਰ ਤੁਹਾਡੇ ਉੱਤੇ ਉਸੇ ਤਰ੍ਹਾਂ ਦੋਸ਼ ਲਾਉਣਗੇ ਜਿਸ ਤਰ੍ਹਾਂ ਤੁਸੀਂ ਦੂਜਿਆਂ ਉੱਤੇ ਦੋਸ਼ ਲਾਉਂਦੇ ਹੋ । ਜਿਸ ਮਾਪ ਨਾਲ ਤੁਸੀਂ ਦੂਜਿਆਂ ਨੂੰ ਮਾਪਦੇ ਹੋ, ਪਰਮੇਸ਼ਰ ਵੀ ਤੁਹਾਨੂੰ ਉਸੇ ਨਾਲ ਮਾਪਣਗੇ । 3ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਦੇਖਦਾ ਹੈਂ ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ ? 4ਫਿਰ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ ।’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ ? 5ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕੱਢ ਸਕੇਂਗਾ ।”
6“ਪਵਿੱਤਰ ਚੀਜ਼ ਕੁੱਤਿਆਂ ਨੂੰ ਨਾ ਦੇਵੋ ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਮਿੱਧਣ ਅਤੇ ਮੁੜ ਕੇ ਤੁਹਾਨੂੰ ਹੀ ਪਾੜਨ ।”
ਮੰਗੋ, ਲੱਭੋ, ਖੜਕਾਓ
7“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ । 8ਕਿਉਂਕਿ ਜਿਹੜਾ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ । ਜਿਹੜਾ ਲੱਭਦਾ ਹੈ, ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ । 9ਤੁਹਾਡੇ ਵਿੱਚੋਂ ਅਜਿਹਾ ਕਿਹੜਾ ਪਿਤਾ ਹੈ ਜਿਹੜਾ ਆਪਣੇ ਪੁੱਤਰ ਨੂੰ, ਜੇਕਰ ਉਹ ਰੋਟੀ ਮੰਗੇ ਤਾਂ ਪੱਥਰ ਦੇਵੇ ? 10ਜਾਂ ਜੇਕਰ ਉਹ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ ? 11ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਤੁਹਾਡੇ ਪਿਤਾ ਜਿਹੜੇ ਸਵਰਗ ਵਿੱਚ ਹਨ, ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਣਗੇ !
12 # ਲੂਕਾ 6:31 “ਇਸ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਦੇ ਨਾਲ ਕਰੋ ਕਿਉਂਕਿ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਦਾ ਇਹ ਹੀ ਅਰਥ ਹੈ ।”
ਤੰਗ ਦਰਵਾਜ਼ਾ
13“ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਵੋ ਕਿਉਂਕਿ ਉਹ ਦਰਵਾਜ਼ਾ ਚੌੜਾ ਹੈ ਅਤੇ ਉਹ ਰਾਹ ਸੌਖਾ ਹੈ ਜਿਹੜਾ ਨਰਕ ਨੂੰ ਜਾਂਦਾ ਹੈ ਅਤੇ ਬਹੁਤ ਲੋਕ ਹਨ ਜਿਹੜੇ ਇਸ ਦੇ ਰਾਹੀਂ ਅੰਦਰ ਜਾਂਦੇ ਹਨ । 14ਪਰ ਉਹ ਦਰਵਾਜ਼ਾ ਤੰਗ ਹੈ ਅਤੇ ਉਹ ਰਾਹ ਔਖਾ ਹੈ ਜਿਹੜਾ ਜੀਵਨ ਦੇ ਵੱਲ ਲੈ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਲੋਕ ਹਨ ਜਿਹੜੇ ਇਸ ਨੂੰ ਲੱਭਦੇ ਹਨ ।”
ਫਲ ਤੋਂ ਰੁੱਖ ਦੀ ਪਛਾਣ
15“ਝੂਠੇ ਨਬੀਆਂ ਤੋਂ ਸਾਵਧਾਨ ਰਹੋ । ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹਨ । 16ਤੁਸੀਂ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ਕਿਉਂਕਿ ਕੰਡਿਆਲੀ ਝਾੜੀਆਂ ਤੋਂ ਅੰਗੂਰ ਨਹੀਂ ਮਿਲਦੇ ਅਤੇ ਨਾ ਹੀ ਕੰਡਿਆਲੇ ਬੂਟਿਆਂ ਤੋਂ ਅੰਜੀਰਾਂ ਮਿਲਦੀਆਂ ਹਨ । 17ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਅਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ । 18ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗ ਸਕਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ । 19#ਮੱਤੀ 3:10, ਲੂਕਾ 3:9ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਵੱਢ ਦਿੱਤਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ । 20#ਮੱਤੀ 12:33ਇਸ ਲਈ ਤੁਸੀਂ ਬੁਰੇ ਨਬੀਆਂ ਨੂੰ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ।”
ਨਿਆਂ ਦੇ ਦਿਨ ਬਾਰੇ ਚਿਤਾਵਨੀ
21“ਹਰ ਕੋਈ ਜਿਹੜਾ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਦਾਖ਼ਲ ਨਹੀਂ ਹੋਵੇਗਾ ਪਰ ਜਿਹੜਾ ਮੇਰੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਇੱਛਾ ਪੂਰੀ ਕਰਦਾ ਹੈ, ਦਾਖ਼ਲ ਹੋਵੇਗਾ । 22ਬਹੁਤ ਸਾਰੇ ਲੋਕ ਉਸ ਆਖ਼ਰੀ ਦਿਨ ਮੈਨੂੰ ਕਹਿਣਗੇ, ‘ਪ੍ਰਭੂ ਜੀ, ਪ੍ਰਭੂ ਜੀ, ਕੀ ਅਸੀਂ ਤੁਹਾਡੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਸੀ, ਤੁਹਾਡੇ ਨਾਮ ਵਿੱਚ ਅਸ਼ੁੱਧ ਆਤਮਾਵਾਂ ਨੂੰ ਨਹੀਂ ਕੱਢਿਆ ਸੀ ਅਤੇ ਤੁਹਾਡੇ ਨਾਮ ਵਿੱਚ ਬਹੁਤ ਚਮਤਕਾਰ ਨਹੀਂ ਕੀਤੇ ?’ 23#ਭਜਨ 6:8ਉਸ ਸਮੇਂ ਮੈਂ ਉਹਨਾਂ ਨੂੰ ਉੱਤਰ ਦੇਵਾਗਾਂ, ‘ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਦੁਸ਼ਟੋ, ਮੇਰੇ ਕੋਲੋਂ ਦੂਰ ਹੋ ਜਾਓ !’”
ਦੋ ਤਰ੍ਹਾਂ ਦੀਆਂ ਨੀਹਾਂ
24“ਇਸ ਲਈ ਜਿਹੜਾ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚਟਾਨ ਦੇ ਉੱਤੇ ਬਣਾਇਆ । 25ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ, ਉਹ ਘਰ ਨਾ ਡਿੱਗਿਆ ਕਿਉਂਕਿ ਉਸ ਘਰ ਦੀ ਨੀਂਹ ਚਟਾਨ ਦੇ ਉੱਤੇ ਰੱਖੀ ਹੋਈ ਸੀ । 26ਪਰ ਜਿਹੜਾ ਮੇਰੇ ਵਚਨਾਂ ਨੂੰ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਦੇ ਉੱਤੇ ਬਣਾਇਆ । 27ਇਸ ਲਈ ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਦੇ ਨਾਲ ਟਕਰਾਈਆਂ ਤਾਂ ਉਹ ਘਰ ਡਿੱਗ ਪਿਆ । ਉਸ ਦਾ ਡਿੱਗਣਾ ਕਿੰਨਾ ਵੱਡਾ ਨਾਸ਼ ਸੀ !”
ਪ੍ਰਭੂ ਯਿਸੂ ਦਾ ਅਧਿਕਾਰ
28 # ਮਰ 1:22, ਲੂਕਾ 4:32 ਜਦੋਂ ਯਿਸੂ ਆਪਣੀਆਂ ਸਿੱਖਿਆਵਾਂ ਖ਼ਤਮ ਕਰ ਚੁੱਕੇ ਤਾਂ ਭੀੜ ਉਹਨਾਂ ਦੇ ਸਿੱਖਿਆਵਾਂ ਦੇਣ ਦੇ ਢੰਗ ਉੱਤੇ ਬਹੁਤ ਹੈਰਾਨ ਹੋਈ । 29ਕਿਉਂਕਿ ਉਹ ਉਹਨਾਂ ਦੇ ਵਿਵਸਥਾ ਦੇ ਸਿੱਖਿਅਕਾਂ ਵਾਂਗ ਸਿੱਖਿਆ ਨਹੀਂ ਦਿੰਦੇ ਸਨ ਸਗੋਂ ਪੂਰੇ ਅਧਿਕਾਰ ਦੇ ਨਾਲ ਸਿੱਖਿਆ ਦਿੰਦੇ ਸਨ ।

Currently Selected:

ਮੱਤੀ 7: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ