የYouVersion አርማ
የፍለጋ አዶ

ਮੱਤੀ 23

23
ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀਆਂ ਸੰਬੰਧੀ ਚਿਤਾਵਨੀ
1ਫਿਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨੂੰ ਕਿਹਾ, 2ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹੋਏ ਹਨ । 3ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ, ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਹਨ ਪਰ ਕਰਦੇ ਕੁਝ ਹੋਰ ਹਨ । 4ਉਹ ਵੱਡਾ ਭਾਰ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ । ਪਰ ਉਸੇ ਭਾਰ ਨੂੰ ਦੂਜੀ ਥਾਂ ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ । 5#ਮੱਤੀ 6:1, ਗਿਣ 15:38, ਵਿਵ 6:8ਉਹ ਸਾਰੇ ਕੰਮ ਲੋਕਾਂ ਨੂੰ ਦਿਖਾਉਣ ਦੇ ਲਈ ਕਰਦੇ ਹਨ । ਉਹ ਆਪਣੇ ਤਵੀਤਾਂ#23:5 ਇਸ ਦਾ ਅਰਥ ਉਸ ਚਮੜੇ ਦੇ ਤਵੀਤ ਤੋਂ ਹੈ, ਜਿਸ ਉੱਤੇ ਵਿਵਸਥਾ ਦੇ ਸ਼ਬਦ ਉੱਕਰੇ ਹੁੰਦੇ ਸਨ । ਨੂੰ ਚੌੜ੍ਹਾ ਬਣਾਉਂਦੇ ਅਤੇ ਚੋਗਿਆਂ ਦੀਆਂ ਝਾਲਰਾਂ ਨੂੰ ਲੰਮੀਆਂ ਰੱਖਦੇ ਹਨ । 6ਉਹ ਉਤਸਵਾਂ ਵਿੱਚ ਪ੍ਰਮੁੱਖ ਥਾਂਵਾਂ ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਥਾਂਵਾਂ ਉੱਤੇ ਬੈਠਣਾ ਪਸੰਦ ਕਰਦੇ ਹਨ । 7ਉਹ ਬਜ਼ਾਰਾਂ ਵਿੱਚ ਨਮਸਕਾਰ ਅਤੇ ਲੋਕਾਂ ਕੋਲੋਂ ‘ਗੁਰੂ’ ਅਖਵਾਉਣਾ ਪਸੰਦ ਕਰਦੇ ਹਨ । 8ਪਰ ਤੁਸੀਂ ਕਿਸੇ ਕੋਲੋਂ ‘ਗੁਰੂ’ ਨਾ ਅਖਵਾਉਣਾ ਕਿਉਂਕਿ ਤੁਸੀਂ ਸਾਰੇ ਭਰਾ ਹੋ ਅਤੇ ਤੁਹਾਡਾ ਇੱਕ ਹੀ ‘ਗੁਰੂ’ ਹੈ । 9ਇਸੇ ਤਰ੍ਹਾਂ ਤੁਸੀਂ ਇਸ ਧਰਤੀ ਉੱਤੇ ਕਿਸੇ ਨੂੰ ਆਪਣਾ ‘ਪਿਤਾ’ ਨਾ ਕਹਿਣਾ ਕਿਉਂਕਿ ਤੁਹਾਡੇ ਇੱਕ ਹੀ ‘ਪਿਤਾ’ ਹਨ ਜਿਹੜੇ ਸਵਰਗ ਵਿੱਚ ਹਨ । 10ਨਾ ਹੀ ਤੁਹਾਨੂੰ ਕੋਈ ‘ਮਾਲਕ’ ਕਹੇ ਕਿਉਂਕਿ ਤੁਹਾਡੇ ਇੱਕ ਹੀ ਮਾਲਕ ਹਨ ਭਾਵ ਮਸੀਹ11#ਮੱਤੀ 20:26-27, ਮਰ 9:35, 10:43-44, ਲੂਕਾ 22:26ਤੁਹਾਡੇ ਵਿੱਚ ਜਿਹੜਾ ਸਭ ਤੋਂ ਵੱਡਾ ਹੈ, ਉਹ ਸਾਰਿਆਂ ਦਾ ਸੇਵਕ ਬਣੇ । 12#ਲੂਕਾ 14:11, 18:14ਕਿਉਂਕਿ ਜਿਹੜਾ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ ।”
ਪ੍ਰਭੂ ਯਿਸੂ ਦਾ ਪਖੰਡ ਦੀ ਨਿੰਦਾ ਕਰਨਾ
13“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਸਵਰਗ ਦੇ ਰਾਜ ਦਾ ਦਰਵਾਜ਼ਾ ਲੋਕਾਂ ਲਈ ਬੰਦ ਕਰਦੇ ਹੋ । ਤੁਸੀਂ ਨਾ ਤਾਂ ਆਪ ਅੰਦਰ ਜਾਂਦੇ ਹੋ ਅਤੇ ਨਾ ਹੀ ਉਹਨਾਂ ਲੋਕਾਂ ਨੂੰ ਜਾਣ ਦਿੰਦੇ ਹੋ ਜਿਹੜੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ ।
[14“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹੋ ਅਤੇ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ । ਇਸੇ ਕਾਰਨ ਤੁਹਾਨੂੰ ਕਠੋਰ ਸਜ਼ਾ ਮਿਲੇਗੀ ।]#23:14 ਇਹ ਪਦ ਬਹੁਤ ਸਾਰੀਆਂ ਪ੍ਰਾਚੀਨ ਯੂਨਾਨੀ ਲਿਖਤਾਂ ਵਿੱਚ ਨਹੀਂ ਮਿਲਦਾ ਹੈ ।
15“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਕਿਸੇ ਨੂੰ ਆਪਣੇ ਵਿਸ਼ਵਾਸ ਵਿੱਚ ਲਿਆਉਣ ਲਈ ਜਲ-ਥਲ ਇੱਕ ਕਰ ਦਿੰਦੇ ਹੋ ਅਤੇ ਜਦੋਂ ਉਹ ਵਿਸ਼ਵਾਸੀ ਬਣ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਜ਼ਿਆਦਾ ਨਰਕ ਦਾ ਵਾਰਿਸ ਬਣਾਉਂਦੇ ਹੋ ।
16“ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ ! ਤੁਸੀਂ ਸਿੱਖਿਆ ਦਿੰਦੇ ਹੋ ਕਿ ਜੇਕਰ ਕੋਈ ਹੈਕਲ ਦੀ ਸੌਂਹ ਖਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੇਕਰ ਉਹ ਹੈਕਲ ਦੇ ਸੋਨੇ ਦੀ ਸੌਂਹ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ । 17ਹੇ ਮੂਰਖੋ ਅਤੇ ਅੰਨ੍ਹਿਓ ! ਕੀ ਵੱਡਾ ਹੈ, ਸੋਨਾ ਜਾਂ ਹੈਕਲ ਜਿਹੜਾ ਸੋਨੇ ਦੀ ਪਵਿੱਤਰਤਾ ਦਾ ਕਾਰਨ ਹੈ ? 18ਇਸ ਤਰ੍ਹਾਂ ਜੇਕਰ ਕੋਈ ਵੇਦੀ ਦੀ ਸੌਂਹ ਖਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੇਕਰ ਉਹ ਵੇਦੀ ਉਤਲੇ ਚੜ੍ਹਾਵੇ ਦੀ ਸੌਂਹ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ । 19ਤੁਸੀਂ ਕਿੰਨ੍ਹੇ ਅੰਨ੍ਹੇ ਹੋ ! ਕੀ ਵੱਡਾ ਹੈ ? ਚੜ੍ਹਾਵਾ ਜਾਂ ਵੇਦੀ ਜਿਹੜੀ ਚੜ੍ਹਾਵੇ ਦੀ ਪਵਿੱਤਰਤਾ ਦਾ ਕਾਰਨ ਹੈ ? 20ਜਦੋਂ ਕੋਈ ਵੇਦੀ ਦੀ ਸੌਂਹ ਖਾਂਦਾ ਹੈ, ਉਹ ਇਸ ਦੀ ਅਤੇ ਉਸ ਸਭ ਦੀ ਸੌਂਹ ਖਾਂਦਾ ਹੈ ਜੋ ਵੇਦੀ ਦੇ ਉੱਤੇ ਹੈ । 21ਇਸੇ ਤਰ੍ਹਾਂ ਜਿਹੜਾ ਹੈਕਲ ਦੀ ਸੌਂਹ ਖਾਂਦਾ ਹੈ, ਉਹ ਇਸ ਦੀ ਅਤੇ ਪਰਮੇਸ਼ਰ ਦੀ ਜਿਹੜੇ ਇਸ ਦੇ ਵਿੱਚ ਵਾਸ ਕਰਦੇ ਹਨ, ਸੌਂਹ ਖਾਂਦਾ ਹੈ । 22#ਯਸਾ 66:1, ਮੱਤੀ 5:34ਫਿਰ ਜਿਹੜਾ ਸਵਰਗ ਦੀ ਸੌਂਹ ਖਾਂਦਾ ਹੈ, ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜਿਹੜਾ ਉਸ ਉੱਤੇ ਬੈਠਾ ਹੈ, ਉਸ ਦੀ ਸੌਂਹ ਖਾਂਦਾ ਹੈ ।
23 # ਲੇਵੀ 27:30 “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਪਰਮੇਸ਼ਰ ਦੇ ਅੱਗੇ ਚੜ੍ਹਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਭਾਵ ਪੂਦਨਾ, ਸੌਂਫ ਅਤੇ ਜ਼ੀਰੇ ਦਾ ਦਸਵਾਂ ਹਿੱਸਾ ਚੜ੍ਹਾਉਂਦੇ ਹੋ ਪਰ ਤੁਸੀਂ ਵਿਵਸਥਾ ਦੀਆਂ ਅਸਲ ਸਿੱਖਿਆਵਾਂ ਭਾਵ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ । ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ ਦਸਵਾਂ ਹਿੱਸਾ ਦਿੰਦੇ ਅਤੇ ਉਹਨਾਂ ਦੇ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ । 24ਅੰਨ੍ਹੇ ਆਗੂਓ, ਤੁਸੀਂ ਮੱਛਰ ਨੂੰ ਤਾਂ ਛੱਡ ਦਿੰਦੇ ਹੋ ਪਰ ਊਠ ਨੂੰ ਹੜੱਪ ਕਰ ਜਾਂਦੇ ਹੋ !
25“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ ਪਰ ਅੰਦਰੋਂ ਤੁਸੀਂ ਲਾਲਚ ਅਤੇ ਬੇਈਮਾਨੀ ਨਾਲ ਭਰੇ ਹੋਏ ਹੋ । 26ਅੰਨ੍ਹੇ ਫ਼ਰੀਸੀਓ, ਪਹਿਲਾਂ ਪਿਆਲੇ ਨੂੰ ਅੰਦਰੋਂ ਸਾਫ਼ ਕਰੋ ਤਾਂ ਬਾਹਰੋਂ ਵੀ ਸਾਫ਼ ਹੋ ਜਾਵੇਗਾ !
27 # ਰਸੂਲਾਂ 23:3 “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਵਾਂਗ ਹੋ ਜਿਹੜੀਆਂ ਬਾਹਰੋਂ ਸੋਹਣੀਆਂ ਦਿਖਾਈ ਦਿੰਦੀਆਂ ਹਨ ਪਰ ਉਹਨਾਂ ਦੇ ਅੰਦਰ ਮੁਰਦਿਆਂ ਦੀਆਂ ਹੱਡੀਆਂ ਹਨ ਅਤੇ ਸਭ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ । 28ਇਸ ਤਰ੍ਹਾਂ ਬਾਹਰੋਂ ਤਾਂ ਤੁਸੀਂ ਹਰ ਇੱਕ ਨੂੰ ਨੇਕ ਲੱਗਦੇ ਹੋ ਪਰ ਤੁਹਾਡੇ ਅੰਦਰ ਝੂਠ ਅਤੇ ਪਖੰਡ ਭਰਿਆ ਹੋਇਆ ਹੈ ।”
ਪ੍ਰਭੂ ਯਿਸੂ ਉਹਨਾਂ ਦੀ ਸਜ਼ਾ ਬਾਰੇ ਦੱਸਦੇ ਹਨ
29“ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ ! ਤੁਸੀਂ ਨਬੀਆਂ ਦੀਆਂ ਕਬਰਾਂ ਅਤੇ ਨੇਕ ਲੋਕਾਂ ਦੀਆਂ ਯਾਦਗਾਰਾਂ ਨੂੰ ਬਣਾਉਂਦੇ ਅਤੇ ਸਜਾਉਂਦੇ ਹੋ । 30ਫਿਰ ਤੁਸੀਂ ਕਹਿੰਦੇ ਹੋ, ‘ਜੇਕਰ ਅਸੀਂ ਆਪਣੇ ਪੁਰਖਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਅਸੀਂ ਉਹਨਾਂ ਨਾਲ ਨਬੀਆਂ ਦੇ ਕਤਲ ਵਿੱਚ ਸਾਂਝੀ ਨਾ ਹੁੰਦੇ ।’ 31ਇਸ ਤਰ੍ਹਾਂ ਤੁਸੀਂ ਆਪਣੇ ਵਿਰੁੱਧ ਆਪ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਸੰਤਾਨ ਹੋ । 32ਇਸ ਲਈ ਤੁਸੀਂ ਉਹ ਪਾਪ ਦਾ ਘੜਾ ਭਰਦੇ ਹੋ ਜਿਹੜਾ ਤੁਹਾਡੇ ਪੁਰਖਿਆਂ ਨੇ ਭਰਨਾ ਸ਼ੁਰੂ ਕੀਤਾ ਸੀ । 33#ਮੱਤੀ 3:7, 12:34, ਲੂਕਾ 3:7ਹੇ ਸੱਪੋ ਅਤੇ ਸੱਪਾਂ ਦੇ ਬੱਚਿਓ ! ਤੁਸੀਂ ਨਰਕ ਕੁੰਡ ਦੀ ਸਜ਼ਾ ਤੋਂ ਕਿਵੇਂ ਬਚੋਗੇ ? 34ਇਸ ਲਈ ਸੁਣੋ, ਮੈਂ ਤੁਹਾਡੇ ਕੋਲ ਨਬੀਆਂ, ਬੁੱਧੀਮਾਨਾਂ ਅਤੇ ਉਪਦੇਸ਼ਕਾਂ ਨੂੰ ਭੇਜਦਾ ਹਾਂ । ਉਹਨਾਂ ਵਿੱਚੋਂ ਕੁਝ ਨੂੰ ਤੁਸੀਂ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰੋਗੇ ਅਤੇ ਕੁਝ ਨੂੰ ਸਲੀਬ ਉੱਤੇ ਚੜ੍ਹਾਓਗੇ ਅਤੇ ਕੁਝ ਦਾ ਪਿੱਛਾ ਤੁਸੀਂ ਨਗਰ ਨਗਰ ਵਿੱਚ ਕਰੋਗੇ । ਉਹਨਾਂ ਵਿੱਚੋਂ ਕੁਝ ਨੂੰ ਕਤਲ ਕਰੋਗੇ । 35#ਉਤ 4:7, 2 ਇਤਿ 24:20-21ਇਸ ਤਰ੍ਹਾਂ ਸਾਰੇ ਲੋਕਾਂ ਦਾ ਖ਼ੂਨ ਜਿਹੜਾ ਇਸ ਧਰਤੀ ਉੱਤੇ ਵਹਾਇਆ ਗਿਆ ਸੀ, ਤੁਹਾਡੇ ਸਿਰ ਮੜ੍ਹਿਆ ਜਾਵੇਗਾ, ਨੇਕ ਹਾਬਿਲ ਦੇ ਖ਼ੂਨ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਦੇ ਖ਼ੂਨ ਤੱਕ, ਜਿਹਨਾਂ ਨੂੰ ਤੁਸੀਂ ਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਸੀ । 36ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਸਭ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ ।”
ਪ੍ਰਭੂ ਯਿਸੂ ਦਾ ਯਰੂਸ਼ਲਮ ਸ਼ਹਿਰ ਲਈ ਵਿਰਲਾਪ
37“ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈਂ । ਤੂੰ ਪਰਮੇਸ਼ਰ ਦੇ ਭੇਜਿਆ ਹੋਇਆਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ । ਕਿੰਨੀ ਵਾਰ ਮੈਂ ਚਾਹਿਆ ਕਿ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠੇ ਕਰਦੀ ਹੈ, ਉਸੇ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ ਪਰ ਤੂੰ ਇਹ ਨਾ ਚਾਹਿਆ । 38#ਯਿਰ 22:5ਇਸ ਲਈ ਹੁਣ ਤੇਰਾ ਘਰ ਤੇਰੇ ਲਈ ਵੀਰਾਨ ਕਰ ਦਿੱਤਾ ਜਾਵੇਗਾ । 39#ਭਜਨ 118:26ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਤੁਸੀਂ ਮੈਨੂੰ ਉਸ ਸਮੇਂ ਤੱਕ ਨਹੀਂ ਦੇਖੋਗੇ, ਜਦੋਂ ਤੱਕ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ, ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ ।’”

Currently Selected:

ਮੱਤੀ 23: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ