የYouVersion አርማ
የፍለጋ አዶ

ਮੱਤੀ 19

19
ਤਲਾਕ ਸੰਬੰਧੀ ਸਿੱਖਿਆ
1ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਗਲੀਲ ਨੂੰ ਛੱਡ ਕੇ, ਯਹੂਦੀਯਾ ਦੇ ਇਲਾਕੇ ਨੂੰ ਚਲੇ ਗਏ ਜੋ ਯਰਦਨ ਦਰਿਆ ਦੇ ਦੂਜੇ ਪਾਸੇ ਹੈ । 2ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਚੱਲ ਪਈ ਅਤੇ ਯਿਸੂ ਨੇ ਉੱਥੇ ਬਿਮਾਰਾਂ ਨੂੰ ਚੰਗਾ ਕੀਤਾ ।
3ਕੁਝ ਫ਼ਰੀਸੀ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਪਰਤਾਉਣ ਦੇ ਲਈ ਪੁੱਛਣ ਲੱਗੇ, “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤਲਾਕ ਦੇਣਾ ਉਚਿਤ ਹੈ ?” 4#ਉਤ 1:27, 5:2ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਹੈ ਕਿ ਆਦਿ ਵਿੱਚ ਹੀ ਸਿਰਜਣਹਾਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ ?” 5#ਉਤ 2:24ਯਿਸੂ ਨੇ ਕਿਹਾ, “ਇਸੇ ਕਾਰਨ ਆਦਮੀ ਆਪਣੇ ਮਾਤਾ ਅਤੇ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ#19:5 ਇੱਥੇ ਮੂਲ ਭਾਸ਼ਾ ਯੂਨਾਨੀ ਵਿੱਚ ‘ਇੱਕ ਸਰੀਰ ਹੋਣਗੇ’ ਹੈ । ਹੋਣਗੇ । 6ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਹਨ । ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।” 7#ਵਿਵ 24:1-4, ਮੱਤੀ 5:31ਫ਼ਰੀਸੀਆਂ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਕਿਉਂ ਦਿੱਤੀ ਹੈ ?” 8ਯਿਸੂ ਨੇ ਫ਼ਰੀਸੀਆਂ ਨੂੰ ਉੱਤਰ ਦਿੱਤਾ, “ਮੂਸਾ ਨੇ ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ ਇਹ ਆਗਿਆ ਇਸ ਤਰ੍ਹਾਂ ਲਿਖੀ ਸੀ ਪਰ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਇਸ ਤਰ੍ਹਾਂ ਨਹੀਂ ਸੀ । 9#ਮੱਤੀ 5:32, 1 ਕੁਰਿ 7:10-11ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਜਿਹੜਾ ਆਦਮੀ ਆਪਣੀ ਪਤਨੀ ਨੂੰ ਵਿਭਚਾਰ ਦੇ ਕਾਰਨ ਤੋਂ ਬਿਨਾਂ ਤਲਾਕ ਦਿੰਦਾ ਹੈ ਅਤੇ ਕਿਸੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ ।”
10ਇਹ ਸੁਣ ਕੇ ਚੇਲਿਆਂ ਨੇ ਯਿਸੂ ਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੀ ਇਹ ਹਾਲਤ ਹੈ ਤਾਂ ਚੰਗਾ ਇਹ ਹੈ ਕਿ ਵਿਆਹ ਹੀ ਨਾ ਕੀਤਾ ਜਾਵੇ ।” 11ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਸਾਰੇ ਇਸ ਹੁਕਮ ਦੀ ਪਾਲਣਾ ਨਹੀਂ ਕਰ ਸਕਦੇ, ਕੇਵਲ ਉਹ ਹੀ ਕਰ ਸਕਦੇ ਹਨ ਜਿਹਨਾਂ ਨੂੰ ਪਰਮੇਸ਼ਰ ਵੱਲੋਂ ਇਹ ਕਰਨ ਦੀ ਸਮਰੱਥਾ ਦਿੱਤੀ ਜਾਂਦੀ ਹੈ । 12ਕੁਝ ਲੋਕ ਤਾਂ ਜਨਮ ਤੋਂ ਹੀ ਵਿਆਹ ਕਰਨ ਦੇ ਯੋਗ ਨਹੀਂ, ਕੁਝ ਦੀ ਇਹ ਹਾਲਤ ਮਨੁੱਖ ਬਣਾ ਦਿੰਦੇ ਹਨ । ਅਤੇ ਕੁਝ ਮਨੁੱਖ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ । ਜਿਹੜਾ ਕੋਈ ਇਸ ਦੀ ਪਾਲਣਾ ਕਰ ਸਕਦਾ ਹੈ, ਉਹ ਕਰੇ ।”
ਪ੍ਰਭੂ ਯਿਸੂ ਬੱਚਿਆਂ ਨੂੰ ਅਸੀਸ ਦਿੰਦੇ ਹਨ
13ਕੁਝ ਲੋਕ ਬੱਚਿਆਂ ਨੂੰ ਯਿਸੂ ਕੋਲ ਲਿਆਏ ਕਿ ਉਹ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਅਸੀਸ ਦੇਣ ਅਤੇ ਉਹਨਾਂ ਲਈ ਪ੍ਰਾਰਥਨਾ ਕਰਨ ਪਰ ਚੇਲਿਆਂ ਨੇ ਲੋਕਾਂ ਨੂੰ ਝਿੜਕਿਆ । 14ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ । ਇਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ ।” 15ਤਦ ਯਿਸੂ ਨੇ ਬੱਚਿਆਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਫਿਰ ਉਹ ਉੱਥੋਂ ਚਲੇ ਗਏ ।
ਧਨੀ ਨੌਜਵਾਨ
16ਇੱਕ ਵਾਰ ਇੱਕ ਆਦਮੀ ਯਿਸੂ ਕੋਲ ਆ ਕੇ ਪੁੱਛਣ ਲੱਗਾ, “ਗੁਰੂ ਜੀ, ਅਨੰਤ ਜੀਵਨ ਦੀ ਪ੍ਰਾਪਤੀ ਲਈ ਮੈਂ ਕਿਹੜੀ ਭਲਾਈ ਕਰਾਂ ?” 17ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮੈਨੂੰ ਭਲਾਈ ਦੇ ਬਾਰੇ ਕਿਉਂ ਪੁੱਛ ਰਿਹਾ ਹੈਂ ? ਕੇਵਲ ਇੱਕ ਹੀ ਭਲਾ ਹੈ । ਜੇਕਰ ਤੂੰ ਅਨੰਤ ਜੀਵਨ ਚਾਹੁੰਦਾ ਹੈਂ ਤਾਂ ਹੁਕਮਾਂ ਦੀ ਪਾਲਣਾ ਕਰ ।” 18#ਕੂਚ 20:13-16, ਵਿਵ 5:17-20ਉਸ ਨੇ ਪੁੱਛਿਆ, “ਕਿਹੜੇ ਹੁਕਮਾਂ ਦੀ ?” ਯਿਸੂ ਨੇ ਕਿਹਾ, “ਖ਼ੂਨ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, 19#ਕੂਚ 20:12, ਵਿਵ 5:16, ਲੇਵੀ 19:18ਮਾਤਾ ਅਤੇ ਪਿਤਾ ਦਾ ਆਦਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ ।” 20ਨੌਜਵਾਨ ਨੇ ਕਿਹਾ, “ਇਹਨਾਂ ਸਭ ਹੁਕਮਾਂ ਦੀ ਪਾਲਣਾ ਤਾਂ ਮੈਂ ਕੀਤੀ ਹੈ ਫਿਰ ਮੇਰੇ ਵਿੱਚ ਹੋਰ ਕਿਸ ਗੱਲ ਦਾ ਘਾਟਾ ਹੈ ?” 21ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਤੂੰ ਸੰਪੂਰਨ ਹੋਣਾ ਚਾਹੁੰਦਾ ਹੈਂ ਤਾਂ ਜਾ, ਆਪਣਾ ਸਭ ਕੁਝ ਵੇਚ ਦੇ ਅਤੇ ਗਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਧਨ ਮਿਲੇਗਾ । ਫਿਰ ਆ ਕੇ ਮੇਰਾ ਚੇਲਾ ਬਣ ਜਾ ।” 22ਪਰ ਉਹ ਨੌਜਵਾਨ ਇਹ ਸੁਣ ਕੇ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਧਨੀ ਸੀ ।
23ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਕ ਧਨੀ ਮਨੁੱਖ ਦੇ ਲਈ ਸਵਰਗ ਦੇ ਰਾਜ ਵਿੱਚ ਦਾਖ਼ਲ ਹੋਣਾ ਬਹੁਤ ਔਖਾ ਹੈ । 24ਮੈਂ ਤੁਹਾਨੂੰ ਫਿਰ ਕਹਿੰਦਾ ਹਾਂ ਕਿ ਧਨਵਾਨਾਂ ਦੇ ਲਈ ਸਵਰਗ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਸੌਖਾ ਹੈ ।” 25ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਪੁੱਛਿਆ, “ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ ?” 26ਯਿਸੂ ਨੇ ਉਹਨਾਂ ਵੱਲ ਦੇਖਦੇ ਹੋਏ ਕਿਹਾ, “ਇਹ ਮਨੁੱਖਾਂ ਦੇ ਲਈ ਕਰਨਾ ਅਸੰਭਵ ਹੈ ਪਰ ਪਰਮੇਸ਼ਰ ਦੇ ਲਈ ਸਭ ਕੁਝ ਸੰਭਵ ਹੈ ।”
27ਤਦ ਪਤਰਸ ਨੇ ਪੁੱਛਿਆ, “ਅਸੀਂ ਤਾਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਪਏ ਹਾਂ, ਸਾਨੂੰ ਕੀ ਮਿਲੇਗਾ ?” 28#ਮੱਤੀ 25:31, ਲੂਕਾ 22:30ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠੇਗਾ, ਉਸ ਸਮੇਂ ਤੁਸੀਂ ਵੀ ਬਾਰ੍ਹਾਂ ਕਬੀਲਿਆਂ ਦਾ ਨਿਆਂ ਕਰੋਗੇ । 29ਜਿਸ ਕਿਸੇ ਨੇ ਵੀ ਮੇਰੇ ਨਾਮ ਦੀ ਖ਼ਾਤਰ ਘਰ, ਭਰਾ, ਭੈਣਾਂ, ਪਿਤਾ, ਮਾਤਾ, ਬੱਚਿਆਂ ਜਾਂ ਖੇਤਾਂ ਦਾ ਤਿਆਗ ਕੀਤਾ ਹੈ, ਉਸ ਨੂੰ ਇਸ ਸਭ ਦਾ ਸੌ ਗੁਣਾ ਮਿਲੇਗਾ ਅਤੇ ਨਾਲ ਹੀ ਉਹ ਅਨੰਤ ਜੀਵਨ ਪ੍ਰਾਪਤ ਕਰੇਗਾ । 30#ਮੱਤੀ 20:16, ਲੂਕਾ 13:30ਪਰ ਬਹੁਤ ਸਾਰੇ ਜਿਹੜੇ ਹੁਣ ਪਹਿਲੇ ਹਨ, ਪਿਛਲੇ ਹੋਣਗੇ ਅਤੇ ਜਿਹੜੇ ਪਿਛਲੇ ਹਨ, ਉਹ ਪਹਿਲੇ ਹੋਣਗੇ ।”

Currently Selected:

ਮੱਤੀ 19: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ