YouVersion 標識
搜索圖示

ਉਤਪਤ 14

14
ਅਬਰਾਮ ਲੂਤ ਨੂੰ ਬਚਾਉਂਦਾ ਹੈ
1ਐਉਂ ਹੋਇਆ ਕਿ ਸਿਨਾਰ ਦੇ ਰਾਜਾ ਅਮਰਾਫਲ ਅਰ ਅੱਲਾਸਾਰ ਦੇ ਰਾਜਾ ਅਰਯੋਕ ਅਰ ਏਲਾਮਦੇ ਰਾਜਾ ਕਦਾਰਲਾਓਮਰ ਅਰ ਗੋਈਮ ਦੇ ਰਾਜਾ ਤਿਦਾਲ ਦੇ ਦਿਨਾਂ ਵਿੱਚ 2ਇਨ੍ਹਾਂ ਨੇ ਸਦੂਮ ਦੇ ਰਾਜਾ ਬਰਾ ਅਰ ਅਮੂਰਾਹ ਦੇ ਰਾਜਾ ਬਿਰਸਾ ਅਰ ਅਦਮਾਹ ਦੇ ਰਾਜਾ ਸਿਨਾਬ ਅਰ ਸਬੋਈਮ ਦੇ ਰਾਜਾ ਸਮੇਬਰ ਅਰ ਬਲਾ ਅਰਥਾਤ ਸੋਆਰ ਦੇ ਰਾਜਾ ਨਾਲ ਜੁੱਧ ਕੀਤਾ 3ਏਹ ਸਭ ਸਿੱਦੀਮ ਦੀ ਦੂਣ ਵਿੱਚ ਜੋ ਖਾਰਾ ਸਮੁੰਦਰ ਹੈ ਇੱਕਠੇ ਹੋਏ 4ਬਾਰਾਂ ਵਰਹੇ ਓਹ ਕਦਾਰਲਾਓਮਰ ਦੇ ਤਾਬਿਆ ਰਹੇ ਪਰ ਤੇਰ੍ਹਵੇਂ ਵਰਹੇ ਓਹ ਆਕੀ ਹੋ ਗਏ 5ਅਤੇ ਚੌਧਵੇਂ ਵਰਹੇ ਕਦਾਰਲਾਓਮਰ ਅਰ ਓਹ ਰਾਜੇ ਜੋ ਉਹ ਦੇ ਨਾਲ ਸਨ ਆਏ ਅਤੇ ਉਨ੍ਹਾਂ ਨੇ ਰਫਾਈਆਂ ਨੂੰ ਅਸਤਰੋਥ ਕਰਨਇਮ ਵਿੱਚ ਅਰ ਜ਼ੂਜ਼ੀਆਂ ਨੂੰ ਹਾਮ ਵਿੱਚ ਅਰ ਏਮੀਆਂ ਨੂੰ ਸਾਵੇਹ ਕਿਰਯਾਤਇਮ ਵਿੱਚ 6ਅਰ ਹੋਰੀਆਂ ਨੂੰ ਉਨ੍ਹਾਂ ਦੇ ਪਹਾੜ ਸੇਈਰ ਵਿੱਚ ਏਲ-ਪਾਰਾਨ ਤਾਈਂ ਜੋ ਉਜਾੜ ਕੋਲ ਹੈ ਮਾਰਿਆ 7ਅਤੇ ਓਹ ਮੁੜਕੇ ਏਨ ਮਿਸਪਾਟ ਅਰਥਾਤ ਕਾਦੇਸ ਨੂੰ ਆਏ ਅਤੇ ਅਮਾਲੇਕੀਆਂ ਦੇ ਸਾਰੇ ਮੁਲਕ ਨੂੰ ਅਰ ਅਮੋਰੀਆਂ ਨੂੰ ਵੀ ਜੋ ਹਸਿਸੋਨ ਤਾਮਰ ਵਿੱਚ ਵੱਸਦੇ ਸਨ ਮਾਰਿਆ 8ਅਤੇ ਸਦੂਮ ਦਾ ਰਾਜਾ ਅਰ ਅਮੂਰਾਹ ਦਾ ਰਾਜਾ ਆਦਮਾਹ ਦਾ ਰਾਜਾ ਅਰ ਸਬੋਈਮ ਦਾ ਰਾਜਾ ਅਰ ਬਲਾ ਅਰਥਾਤ ਸੋਆਰ ਦਾ ਰਾਜਾ ਨਿੱਕਲੇ ਅਤੇ ਉਨ੍ਹਾਂ ਨਾਲ ਸਿੱਦੀਮ ਦੀ ਦੂਣ ਵਿੱਚ ਲੜਨ ਲਈ ਪਾਲਾਂ ਬੰਨ੍ਹੀਆਂ 9ਅਰਥਾਤ ਕਦਾਰਲਾਓਮਰ ਏਲਾਮ ਦੇ ਰਾਜਾ ਅਰ ਤਿਦਾਲ ਗੋਈਮ ਦੇ ਰਾਜਾ ਅਰ ਅਮਰਾਫਲ ਸਿਨਾਰ ਦੇ ਰਾਜਾ ਅਰ ਅਰਯੋਕ ਅੱਲਾਸਾਰ ਦੇ ਰਾਜਾ ਨਾਲ ਸੋ ਚਾਰ ਰਾਜੇ ਪੰਜਾਂ ਨਾਲ 10ਸਿੱਦੀਮ ਦੀ ਦੂਣ ਵਿੱਚ ਚਿੱਕੜ ਦੇ ਟੋਏ ਹੀ ਟੋਏ ਸਨ ਅਤੇ ਸਦੂਮ ਅਰ ਅਮੂਰਾਹ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ 11ਤਾਂ ਓਹ ਸਦੂਮ ਅਰ ਅਮੂਰਾਹ ਦਾ ਸਾਰਾ ਮਾਲ ਧਨ ਅਰ ਉਨ੍ਹਾਂ ਦਾ ਸਾਰਾ ਅੰਨ ਦਾਣਾ ਲੁੱਟਕੇ ਤੁਰ ਗਏ 12ਓਹ ਲੂਤ ਅਬਰਾਮ ਦੇ ਭਤੀਜੇ ਨੂੰ ਵੀ ਜੋ ਸਦੂਮ ਵਿੱਚ ਵੱਸਦਾ ਸੀ ਅਰ ਉਸ ਦੇ ਮਾਲ ਧਨ ਨੂੰ ਵੀ ਲੁੱਟਕੇ ਤੁਰਦੇ ਹੋਏ 13ਫੇਰ ਕਿਸੇ ਭਗੌੜੇ ਨੇ ਆ ਕੇ ਅਬਰਾਮ ਇਬਰਾਨੀ ਨੂੰ ਖ਼ਬਰ ਦਿੱਤੀ ਅਤੇ ਉਹ ਅਸ਼ਕੋਲ ਦੇ ਭਰਾ ਅਰ ਆਨੇਰ ਦੇ ਭਰਾ ਮਮਰੇ ਅਮੋਰੀ ਦੇ ਬਲੂਤਾਂ ਦੇ ਕੋਲ ਰਹਿੰਦਾ ਸੀ ਅਤੇ ਉਨ੍ਹਾਂ ਦਾ ਅਬਰਾਮ ਨਾਲ ਨੇਮ ਸੀ 14ਜਦ ਅਬਰਾਮ ਨੇ ਸੁਣਿਆ ਕਿ ਉਹ ਦਾ ਭਰਾ ਫੜਿਆ ਗਿਆ ਤਦ ਉਸ ਨੇ ਆਪਣੇ ਤਿੰਨ ਸੌ ਅਠਾਰਾਂ ਸਿਖਾਏ ਹੋਏ ਘਰਜੰਮਾਂ ਨੂੰ ਲੈਕੇ ਦਾਨ ਤੀਕਰ ਉਨ੍ਹਾਂ ਦਾ ਪਿੱਛਾ ਕੀਤਾ 15ਅਤੇ ਉਸ ਨੇ ਅਰ ਉਸ ਦੇ ਟਹਿਲੂਆਂ ਨੇ ਜੱਥੇ ਬਣਾਕੇ ਰਾਤ ਨੂੰ ਉਨ੍ਹਾਂ ਨੂੰ ਮਾਰਿਆ ਅਤੇ ਹੋਬਾਹ ਤੀਕਰ ਜਿਹੜਾ ਦਮਿਸਕ ਦੇ ਖੱਬੇ ਪਾਸੇ ਹੈ ਉਨ੍ਹਾਂ ਦਾ ਪਿੱਛਾ ਕੀਤਾ 16ਅਤੇ ਉਹ ਸਾਰੇ ਮਾਲ ਧਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਅਰ ਉਹ ਦਾ ਮਾਲ ਧਨ ਅਰ ਤੀਵੀਆਂ ਅਰ ਲੋਕਾਂ ਨੂੰ ਵੀ ਮੋੜ ਲੈ ਆਇਆ।। 17ਸਦੂਮ ਦਾ ਰਾਜਾ ਉਸ ਦੇ ਮਿਲਣ ਲਈ ਨਿੱਕਲਕੇ ਆਇਆ ਜਦੋਂ ਉਹ ਕਦਾਰਲਾਓਮਰ ਅਰ ਉਨ੍ਹਾਂ ਰਾਜਿਆਂ ਨੂੰ ਜਿਹੜੇ ਉਹ ਦੇ ਨਾਲ ਸਨ ਮਾਰਕੇ ਸ਼ਾਵੇਹ ਦੀ ਦੂਣ ਨੂੰ ਜਿਹੜੀ ਬਾਦਸ਼ਾਹੀ ਦੂਣ ਹੈ ਮੁੜ ਆਇਆ 18ਅਤੇ ਮਲਕਿ-ਸਿਦਕ ਸ਼ਾਲੇਮ#14:18 ਧਰਮ ਦਾ ਰਾਜਾ ਦਾ ਰਾਜਾ ਰੋਟੀ ਅਰ ਮਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ 19ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ 20ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ 21ਅਤੇ ਸਦੂਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਨ੍ਹਾਂ ਜੀਵਾਂ ਨੂੰ ਮੈਨੂੰ ਦੇਹ ਪਰ ਮਾਲ ਧਨ ਆਪ ਰੱਖ ਲੈ 22ਪ੍ਰੰਤੂ ਅਬਰਾਮ ਨੇ ਸਦੂਮ ਦੇ ਰਾਜਾ ਨੂੰ ਆਖਿਆ ਮੈਂ ਯਹੋਵਾਹ ਅੱਤ ਮਹਾਨ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ 23ਕਿ ਮੈਂ ਧਾਗੇ ਤੋਂ ਲੈਕੇ ਜੁੱਤੀ ਦੇ ਸੱਲੂ ਤੀਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ ਅਜਿਹਾ ਨਾ ਹੋਵੇ ਕਿ ਤੂੰ ਆਖੇਂ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ 24ਕੇਵਲ ਉਹ ਨੂੰ ਛੱਡ ਦਿਹ ਜੋ ਗੱਭਰੂਆਂ ਨੇ ਖਾ ਲਿਆ ਹੈ ਅਰ ਉਨ੍ਹਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ ਅਰਥਾਤ ਆਨੇਰ ਅਰ ਅਸ਼ਕੋਲ ਅਰ ਮਮਰੇ ਓਹ ਆਪਣਾ ਹਿੱਸਾ ਲੈ ਲੈਣ।।

醒目顯示

分享

複製

None

想要在所有設備上保存你的醒目顯示嗎? 註冊或登入