1
ਮੱਤੀ 4:4
ਪਵਿੱਤਰ ਬਾਈਬਲ (Revised Common Language North American Edition)
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਊਂਦਾ ਰਹੇਗਾ ।’”
對照
ਮੱਤੀ 4:4 探索
2
ਮੱਤੀ 4:10
ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, “ਸ਼ੈਤਾਨ, ਮੇਰੇ ਕੋਲੋਂ ਦੂਰ ਹੋ ਜਾ ! ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ, ਅਤੇ ਕੇਵਲ ਉਹਨਾਂ ਦੀ ਹੀ ਸੇਵਾ ਕਰ ।’”
ਮੱਤੀ 4:10 探索
3
ਮੱਤੀ 4:7
ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ, ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖ ।’”
ਮੱਤੀ 4:7 探索
4
ਮੱਤੀ 4:1-2
ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ । ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਣ ਦੇ ਬਾਅਦ ਯਿਸੂ ਨੂੰ ਭੁੱਖ ਲੱਗੀ ।
ਮੱਤੀ 4:1-2 探索
5
ਮੱਤੀ 4:19-20
ਯਿਸੂ ਨੇ ਉਹਨਾਂ ਭਰਾਵਾਂ ਨੂੰ ਕਿਹਾ, “ਮੇਰੇ ਪਿੱਛੇ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।” ਉਹ ਦੋਵੇਂ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ ।
ਮੱਤੀ 4:19-20 探索
6
ਮੱਤੀ 4:17
ਉਸ ਸਮੇਂ ਤੋਂ ਯਿਸੂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ, “ਤੋਬਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ !”
ਮੱਤੀ 4:17 探索
主頁
聖經
計劃
影片