ਉਸੇ ਸਮੇਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸੂ ਨੂੰ ਪਛਾਣ ਲਿਆ ਪਰ ਯਿਸੂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਅਲੋਪ ਹੋ ਗਏ । ਤਦ ਉਹ ਆਪਸ ਵਿੱਚ ਕਹਿਣ ਲੱਗੇ, “ਕੀ ਜਦੋਂ ਉਹ ਰਾਹ ਵਿੱਚ ਸਾਨੂੰ ਪਵਿੱਤਰ-ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ ਤਾਂ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਖਾ ਰਹੇ ਸਨ ?”