1
ਲੂਕਾ 21:36
ਪਵਿੱਤਰ ਬਾਈਬਲ (Revised Common Language North American Edition)
ਤੁਸੀਂ ਹਰ ਸਮੇਂ ਚੌਕਸ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਇਹਨਾਂ ਆਉਣ ਵਾਲੀਆਂ ਸਭ ਬਿਪਤਾਵਾਂ ਤੋਂ ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ ।”
對照
ਲੂਕਾ 21:36 探索
2
ਲੂਕਾ 21:34
“ਸਾਵਧਾਨ ਰਹੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਭੋਗ ਵਿਲਾਸ ਅਤੇ ਨਸ਼ੇ ਵਿੱਚ ਜਾਂ ਇਸ ਸੰਸਾਰ ਦੀਆਂ ਚਿੰਤਾਵਾਂ ਵਿੱਚ ਫਸ ਜਾਓ ਅਤੇ ਅਚਾਨਕ ਉਹ ਦਿਨ ਤੁਹਾਡੇ ਉੱਤੇ ਆ ਜਾਵੇ ।
ਲੂਕਾ 21:34 探索
3
ਲੂਕਾ 21:19
ਤੁਸੀਂ ਆਪਣੇ ਸਬਰ ਦੇ ਰਾਹੀਂ ਅਸਲੀ ਜੀਵਨ ਪ੍ਰਾਪਤ ਕਰੋਗੇ ।”
ਲੂਕਾ 21:19 探索
4
ਲੂਕਾ 21:15
ਕਿਉਂਕਿ ਮੈਂ ਤੁਹਾਨੂੰ ਅਜਿਹੀ ਬੋਲਣ ਦੀ ਸਮਰੱਥਾ ਅਤੇ ਬੁੱਧੀ ਦੇਵਾਂਗਾ ਜਿਸ ਦਾ ਮੁਕਾਬਲਾ ਤੁਹਾਡੇ ਵਿਰੋਧੀ ਨਹੀਂ ਕਰ ਸਕਣਗੇ ਅਤੇ ਨਾ ਹੀ ਝੂਠਾ ਸਿੱਧ ਕਰ ਸਕਣਗੇ ।
ਲੂਕਾ 21:15 探索
5
ਲੂਕਾ 21:33
ਅਕਾਸ਼ ਅਤੇ ਧਰਤੀ ਭਾਵੇਂ ਟਲ ਜਾਣ ਪਰ ਮੇਰੇ ਕਹੇ ਹੋਏ ਵਚਨ ਕਦੀ ਵੀ ਨਹੀਂ ਟਲਣਗੇ ।”
ਲੂਕਾ 21:33 探索
6
ਲੂਕਾ 21:25-27
“ਉਸ ਸਮੇਂ ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ । ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਦੀਆਂ ਲਹਿਰਾਂ ਦੀ ਗਰਜਣ ਨਾਲ ਸਾਰੇ ਦੇਸ਼ਾਂ ਦੇ ਲੋਕ ਘਬਰਾ ਜਾਣਗੇ । ਲੋਕ ਦੁਨੀਆਂ ਉੱਤੇ ਆਉਣ ਵਾਲੇ ਸੰਕਟ ਦੇ ਡਰ ਨਾਲ ਆਪਣੇ ਹੋਸ਼ ਗੁਆ ਬੈਠਣਗੇ । ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ । ਉਸ ਸਮੇਂ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਦੇ ਨਾਲ ਬੱਦਲਾਂ ਉੱਤੇ ਆਉਂਦੇ ਦੇਖਣਗੇ ।
ਲੂਕਾ 21:25-27 探索
7
ਲੂਕਾ 21:17
ਇੱਥੋਂ ਤੱਕ ਕਿ ਸਾਰੇ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਨਗੇ ।
ਲੂਕਾ 21:17 探索
8
ਲੂਕਾ 21:11
ਥਾਂ ਥਾਂ ਉੱਤੇ ਵੱਡੇ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ, ਮਹਾਂਮਾਰੀਆਂ ਫੈਲਣਗੀਆਂ, ਡਰਾਉਣੀਆਂ ਘਟਨਾਵਾਂ ਵਾਪਰਨਗੀਆਂ ਅਤੇ ਅਕਾਸ਼ ਵਿੱਚ ਭਿਆਨਕ ਚਿੰਨ੍ਹ ਦਿਖਾਈ ਦੇਣਗੇ ।
ਲੂਕਾ 21:11 探索
9
ਲੂਕਾ 21:9-10
ਜਦੋਂ ਤੁਸੀਂ ਲੜਾਈਆਂ ਅਤੇ ਬਗ਼ਾਵਤਾਂ ਦੀਆਂ ਖ਼ਬਰਾਂ ਸੁਣੋਗੇ ਤਾਂ ਨਾ ਡਰਨਾ । ਇਹਨਾਂ ਚੀਜ਼ਾਂ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਪਰ ਇਹਨਾਂ ਦਾ ਅਰਥ ਇਹ ਨਹੀਂ ਹੋਵੇਗਾ ਕਿ ਅੰਤ ਛੇਤੀ ਆਉਣ ਵਾਲਾ ਹੈ ।” ਫਿਰ ਯਿਸੂ ਨੇ ਕਿਹਾ, “ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਇੱਕ ਰਾਜ ਦੂਜੇ ਰਾਜ ਉੱਤੇ ਚੜ੍ਹਾਈ ਕਰੇਗਾ ।
ਲੂਕਾ 21:9-10 探索
10
ਲੂਕਾ 21:25-26
“ਉਸ ਸਮੇਂ ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ । ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਦੀਆਂ ਲਹਿਰਾਂ ਦੀ ਗਰਜਣ ਨਾਲ ਸਾਰੇ ਦੇਸ਼ਾਂ ਦੇ ਲੋਕ ਘਬਰਾ ਜਾਣਗੇ । ਲੋਕ ਦੁਨੀਆਂ ਉੱਤੇ ਆਉਣ ਵਾਲੇ ਸੰਕਟ ਦੇ ਡਰ ਨਾਲ ਆਪਣੇ ਹੋਸ਼ ਗੁਆ ਬੈਠਣਗੇ । ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ ।
ਲੂਕਾ 21:25-26 探索
11
ਲੂਕਾ 21:10
ਫਿਰ ਯਿਸੂ ਨੇ ਕਿਹਾ, “ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਇੱਕ ਰਾਜ ਦੂਜੇ ਰਾਜ ਉੱਤੇ ਚੜ੍ਹਾਈ ਕਰੇਗਾ ।
ਲੂਕਾ 21:10 探索
12
ਲੂਕਾ 21:8
ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹੋ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ ਕਿਉਂਕਿ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਮੇਰਾ ਨਾਮ ਲੈ ਕੇ ਕਹਿਣਗੇ, ‘ਮੈਂ ਉਹ ਹੀ ਹਾਂ !’ ਅਤੇ ‘ਠੀਕ ਸਮਾਂ ਆ ਗਿਆ ਹੈ !’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਜਾਣਾ ।
ਲੂਕਾ 21:8 探索
主頁
聖經
計劃
影片