1
ਯੂਹੰਨਾ 15:5
ਪਵਿੱਤਰ ਬਾਈਬਲ (Revised Common Language North American Edition)
“ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ । ਜਿਹੜਾ ਮੇਰੇ ਵਿੱਚ ਬਣਿਆ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ । ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ।
對照
ਯੂਹੰਨਾ 15:5 探索
2
ਯੂਹੰਨਾ 15:4
ਮੇਰੇ ਵਿੱਚ ਬਣੇ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ । ਜਿਸ ਤਰ੍ਹਾਂ ਟਹਿਣੀ ਜੇਕਰ ਵੇਲ ਵਿੱਚ ਨਾ ਬਣੀ ਰਹੇ ਤਾਂ ਉਹ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਬਣੇ ਰਹੋ ਤਾਂ ਫਲ ਨਹੀਂ ਦੇ ਸਕਦੇ ।
ਯੂਹੰਨਾ 15:4 探索
3
ਯੂਹੰਨਾ 15:7
ਜੇਕਰ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਤੁਸੀਂ ਜੋ ਕੁਝ ਵੀ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ ।
ਯੂਹੰਨਾ 15:7 探索
4
ਯੂਹੰਨਾ 15:16
ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲਦਾਰ ਬਣੋ ਅਤੇ ਤੁਹਾਡਾ ਫਲ ਬਣਿਆ ਰਹੇ । ਫਿਰ ਤੁਸੀਂ ਜੋ ਕੁਝ ਮੇਰੇ ਨਾਮ ਵਿੱਚ ਪਿਤਾ ਦੇ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਣਗੇ ।
ਯੂਹੰਨਾ 15:16 探索
5
ਯੂਹੰਨਾ 15:13
ਇਸ ਤੋਂ ਵੱਧ ਕੇ ਹੋਰ ਕੋਈ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ ।
ਯੂਹੰਨਾ 15:13 探索
6
ਯੂਹੰਨਾ 15:2
ਹਰ ਟਹਿਣੀ ਜਿਹੜੀ ਮੇਰੇ ਵਿੱਚ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦੇ ਹਨ ਅਤੇ ਜਿਹੜੀ ਫਲ ਦਿੰਦੀ ਹੈ, ਉਸ ਨੂੰ ਛਾਂਟਦੇ ਹਨ ਕਿ ਉਹ ਹੋਰ ਜ਼ਿਆਦਾ ਫਲ ਦੇਵੇ ।
ਯੂਹੰਨਾ 15:2 探索
7
ਯੂਹੰਨਾ 15:12
ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ ।
ਯੂਹੰਨਾ 15:12 探索
8
ਯੂਹੰਨਾ 15:8
ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ ।
ਯੂਹੰਨਾ 15:8 探索
9
ਯੂਹੰਨਾ 15:1
“ਮੈਂ ਅੰਗੂਰ ਦੀ ਸੱਚੀ ਵੇਲ ਹਾਂ ਅਤੇ ਮੇਰੇ ਪਿਤਾ ਮਾਲੀ ਹਨ ।
ਯੂਹੰਨਾ 15:1 探索
10
ਯੂਹੰਨਾ 15:6
ਜੇਕਰ ਕੋਈ ਮੇਰੇ ਵਿੱਚ ਬਣਿਆ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ । ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ ਦਿੰਦੇ ਹਨ ।
ਯੂਹੰਨਾ 15:6 探索
11
ਯੂਹੰਨਾ 15:11
“ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋਵੇ ।
ਯੂਹੰਨਾ 15:11 探索
12
ਯੂਹੰਨਾ 15:10
ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ ਅਤੇ ਉਹਨਾਂ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ ।
ਯੂਹੰਨਾ 15:10 探索
13
ਯੂਹੰਨਾ 15:17
ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ।”
ਯੂਹੰਨਾ 15:17 探索
14
ਯੂਹੰਨਾ 15:19
ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ । ਪਰ ਤੁਸੀਂ ਸੰਸਾਰ ਦੇ ਨਹੀਂ ਹੋ । ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ । ਇਸ ਲਈ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ ।
ਯੂਹੰਨਾ 15:19 探索
主頁
聖經
計劃
影片