1
ਮੱਤੀ 7:7
Punjabi Standard Bible
“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।
对照
探索 ਮੱਤੀ 7:7
2
ਮੱਤੀ 7:8
ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ
探索 ਮੱਤੀ 7:8
3
ਮੱਤੀ 7:24
“ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਅਤੇ ਇਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਚਟਾਨ ਉੱਤੇ ਬਣਾਇਆ।
探索 ਮੱਤੀ 7:24
4
ਮੱਤੀ 7:12
ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ; ਕਿਉਂਕਿ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਅਰਥ ਹੈ।
探索 ਮੱਤੀ 7:12
5
ਮੱਤੀ 7:14
ਪਰ ਤੰਗ ਹੈ ਉਹ ਫਾਟਕ ਅਤੇ ਭੀੜਾ ਹੈ ਉਹ ਰਾਹ ਜਿਹੜਾ ਜੀਵਨ ਵੱਲ ਜਾਂਦਾ ਹੈ ਅਤੇ ਥੋੜ੍ਹੇ ਹਨ ਜਿਹੜੇ ਇਸ ਨੂੰ ਪ੍ਰਾਪਤ ਕਰਦੇ ਹਨ।
探索 ਮੱਤੀ 7:14
6
ਮੱਤੀ 7:13
“ਤੰਗ ਫਾਟਕ ਰਾਹੀਂ ਪ੍ਰਵੇਸ਼ ਕਰੋ, ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਵੱਲ ਜਾਂਦਾ ਹੈ ਅਤੇ ਬਹੁਤੇ ਇਸੇ ਰਾਹੀਂ ਪ੍ਰਵੇਸ਼ ਕਰਦੇ ਹਨ।
探索 ਮੱਤੀ 7:13
7
ਮੱਤੀ 7:11
ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣਾ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਕਿਉਂ ਨਾ ਦੇਵੇਗਾ?
探索 ਮੱਤੀ 7:11
8
ਮੱਤੀ 7:1-2
“ਦੋਸ਼ ਨਾ ਲਾਓ ਤਾਂਕਿ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ। ਕਿਉਂਕਿ ਜਿਵੇਂ ਤੁਸੀਂ ਦੋਸ਼ ਲਾਉਂਦੇ ਹੋ, ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ।
探索 ਮੱਤੀ 7:1-2
9
ਮੱਤੀ 7:26
ਜੋ ਕੋਈ ਮੇਰੇ ਇਹ ਵਚਨ ਸੁਣਦਾ ਹੈ ਪਰ ਇਨ੍ਹਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ।
探索 ਮੱਤੀ 7:26
10
ਮੱਤੀ 7:3-4
ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਵੇਖਦਾ ਹੈਂ ਪਰ ਆਪਣੀ ਅੱਖ ਵਿਚਲੇ ਸ਼ਤੀਰ ਉੱਤੇ ਧਿਆਨ ਨਹੀਂ ਦਿੰਦਾ? ਜਾਂ ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ ਕਿ ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ, ਜਦਕਿ ਵੇਖ, ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ?
探索 ਮੱਤੀ 7:3-4
11
ਮੱਤੀ 7:15-16
“ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹਨ। ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਕੀ ਲੋਕ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਜਾਂ ਭੱਖੜਿਆਂ ਤੋਂ ਅੰਜੀਰ ਇਕੱਠੇ ਕਰਦੇ ਹਨ?
探索 ਮੱਤੀ 7:15-16
12
ਮੱਤੀ 7:17
ਸੋ ਹਰੇਕ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਅਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ।
探索 ਮੱਤੀ 7:17
13
ਮੱਤੀ 7:18
ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ।
探索 ਮੱਤੀ 7:18
14
ਮੱਤੀ 7:19
ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
探索 ਮੱਤੀ 7:19
主页
圣经
计划
视频