1
ਲੂਕਾ ਦੀ ਇੰਜੀਲ 8:15
ਪਵਿੱਤਰ ਬਾਈਬਲ
ਅਤੇ ਉਹ ਬੀਜ ਜਿਹੜੇ ਉਪਜਾਊ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਚੰਗੇ ਅਤੇ ਨਿਸ਼ਕਪਟ ਦਿਲਾਂ ਨਾਲ ਉਪਦੇਸ਼ ਨੂੰ ਸੁਣਦੇ ਹਨ ਅਤੇ ਉਪਦੇਸ਼ ਅਨੁਸਾਰ ਜਿਉਂਦੇ ਹਨ ਫ਼ਿਰ ਉਹ ਧੀਰਜ ਨਾਲ ਚੰਗੇ ਫ਼ਲ ਦਿੰਦੇ ਹਨ।
సరిపోల్చండి
Explore ਲੂਕਾ ਦੀ ਇੰਜੀਲ 8:15
2
ਲੂਕਾ ਦੀ ਇੰਜੀਲ 8:14
“ਅਤੇ ਜਿਹੜੇ ਬੀਜ ਕੰਡਿਆਂ ਵਿੱਚਕਾਰ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਨੂੰ ਸੁਣਦੇ ਹਨ, ਪਰ ਜਦੋਂ ਉਸ ਦੇ ਅਨੁਸਾਰ ਰਹਿਣਾ ਸ਼ੁਰੂ ਕਰਦੇ ਹਨ, ਫ਼ੇਰ ਚਿੰਤਾਵਾਂ, ਧਨ ਅਤੇ ਜ਼ਿੰਦਗੀ ਦੇ ਸੁੱਖ ਚੈਨ ਉਨ੍ਹਾਂ ਨੂੰ ਵੱਧਣ ਤੋਂ ਦਬਾ ਲੈਂਦੇ ਹਨ ਇਸੇ ਲਈ ਉਹ ਕਦੇ ਵੀ ਫ਼ਲ ਨਹੀਂ ਦਿੰਦੇ।
Explore ਲੂਕਾ ਦੀ ਇੰਜੀਲ 8:14
3
ਲੂਕਾ ਦੀ ਇੰਜੀਲ 8:13
ਜਿਹੜੇ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ ਅਤੇ ਅਨੰਦ ਨਾਲ ਉਨ੍ਹਾਂ ਨੂੰ ਕਬੂਲ ਕਰ ਲੈਦੇ ਹਨ। ਪਰ ਇਹ ਉਨ੍ਹਾਂ ਦੇ ਵਿੱਚ ਡੂੰਘੀਆਂ ਜੜ੍ਹਾਂ ਨਹੀਂ ਫ਼ੜਦੇ। ਉਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਪਰ ਜਦੋਂ ਪਰੱਖ ਦਾ ਸਮਾਂ ਆਉਂਦਾ ਹੈ ਤਾਂ ਉਹ ਵਿਸ਼ਵਾਸ ਕਰਨਾ ਬੰਦ ਕਰ ਦਿੰਦੇ ਹਨ।
Explore ਲੂਕਾ ਦੀ ਇੰਜੀਲ 8:13
4
ਲੂਕਾ ਦੀ ਇੰਜੀਲ 8:25
ਫ਼ੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਕਿੱਥੇ ਹੈ ਤੁਹਾਡਾ ਵਿਸ਼ਵਾਸ?” ਚੇਲੇ ਡਰ ਗਏ ਅਤੇ ਹੈਰਾਨ ਸਨ ਉਨ੍ਹਾਂ ਇੱਕ ਦੂਸਰੇ ਨੂੰ ਆਖਿਆ, “ਇਹ ਕੌਣ ਮਨੁੱਖ ਹੈ? ਜੋ ਹਵਾਵਾਂ ਅਤੇ ਪਾਣੀਆਂ ਨੂੰ ਵੀ ਹੁਕਮ ਦਿੰਦਾ ਹੈ ਤੇ ਉਹ ਉਸ ਨੂੰ ਮੰਨਦੇ ਹਨ?”
Explore ਲੂਕਾ ਦੀ ਇੰਜੀਲ 8:25
5
ਲੂਕਾ ਦੀ ਇੰਜੀਲ 8:12
ਜਿਹੜੇ ਬੀਜ ਸੜਕ ਦੇ ਕਿਨਾਰੇ ਡਿੱਗੇ, ਉਹ ਉਨ੍ਹਾਂ ਲੋਕਾਂ ਵਾਂਗ ਹਨ ਜੋ ਉਪਦੇਸ਼ ਸੁਣਦੇ ਹਨ। ਅਤੇ ਫ਼ੇਰ ਸ਼ੈਤਾਨ ਆਉਂਦਾ ਹੈ ਅਤੇ ਉਨ੍ਹਾਂ ਦੇ ਦਿਲਾਂ ਵਿੱਚੋਂ ਉਪਦੇਸ਼ ਨੂੰ ਕੱਢ ਦਿੰਦਾ ਹੈ। ਇਸ ਲਈ ਉਹ ਵਿਸ਼ਵਾਸ ਨਹੀਂ ਕਰ ਸੱਕਦੇ ਅਤੇ ਬਚਾਏ ਨਹੀਂ ਜਾ ਸੱਕਦੇ।
Explore ਲੂਕਾ ਦੀ ਇੰਜੀਲ 8:12
6
ਲੂਕਾ ਦੀ ਇੰਜੀਲ 8:17
ਕਿਉਂਕਿ ਅਜਿਹਾ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਜਾਹਿਰ ਨਹੀਂ ਕੀਤਾ ਜਾਵੇਗਾ, ਅਤੇ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਹੜਾ ਦੱਸਿਆ ਨਹੀਂ ਜਾਵੇਗਾ ਅਤੇ ਚਾਨਣ ਵਿੱਚ ਨਹੀਂ ਲਿਆਂਦਾ ਜਾਵੇਗਾ।
Explore ਲੂਕਾ ਦੀ ਇੰਜੀਲ 8:17
7
ਲੂਕਾ ਦੀ ਇੰਜੀਲ 8:47-48
ਜਦੋਂ ਉਸ ਔਰਤ ਨੇ ਮਹਿਸੂਸ ਕੀਤਾ ਕਿ ਮੈਂ ਲੁਕ ਨਹੀਂ ਸੱਕਦੀ। ਤਾਂ ਉਹ ਕੰਬਦੀ ਹੋਈ ਬਾਹਰ ਆਈ ਅਤੇ ਯਿਸੂ ਅੱਗੇ ਆਕੇ ਝੁਕ ਗਈ। ਜਦੋਂ ਸਾਰੇ ਲੋਕੀ ਸੁਣ ਰਹੇ ਸਨ ਤਾਂ ਉਸ ਨੇ ਦੱਸਿਆ ਕਿ ਕਿਉਂ ਉਸ ਨੇ ਯਿਸੂ ਨੂੰ ਛੋਹਿਆ ਸੀ। ਤਦ ਉਸ ਨੇ ਦੱਸਿਆ ਕਿ ਉਸੇ ਵਕਤ ਉਸ ਨੂੰ ਅਰਾਮ ਆ ਗਿਆ ਸੀ ਜਦੋਂ ਹੀ ਉਸ ਨੇ ਯਿਸੂ ਨੂੰ ਛੂਹਿਆ ਸੀ। ਯਿਸੂ ਨੇ ਉਸ ਨੂੰ ਕਿਹਾ, “ਮੇਰੀ ਬੱਚੀ, ਤੂੰ ਇਸ ਲਈ ਰਾਜੀ ਹੋ ਗਈ ਹੈਂ ਕਿਉਂਕਿ ਤੈਨੂੰ ਵਿਸ਼ਵਾਸ ਹੈ, ਸ਼ਾਂਤ ਹੋਕੇ ਜਾਹ।”
Explore ਲੂਕਾ ਦੀ ਇੰਜੀਲ 8:47-48
8
ਲੂਕਾ ਦੀ ਇੰਜੀਲ 8:24
ਚੇਲੇ ਯਿਸੂ ਕੋਲ ਗਏ ਅਤੇ ਜਾਕੇ ਉਸ ਨੂੰ ਜਗਾਇਆ। ਉਨ੍ਹਾਂ ਆਖਿਆ, “ਪ੍ਰਭੂ! ਪ੍ਰਭੂ! ਅਸੀਂ ਤਾਂ ਡੁੱਬ ਚੱਲੇ ਹਾਂ।” ਯਿਸੂ ਉੱਠਿਆ ਅਤੇ ਉਸ ਨੇ ਹਵਾ ਅਤੇ ਲਹਿਰਾਂ ਨੂੰ ਝਿੜਕਿਆ ਅਤੇ ਰੁਕ ਜਾਣ ਲਈ ਕਿਹਾ ਤਾਂ ਇੱਕਦਮ ਹਵਾ ਤੇ ਝੀਲ ਸ਼ਾਂਤ ਹੋ ਗਈ।
Explore ਲੂਕਾ ਦੀ ਇੰਜੀਲ 8:24
హోమ్
బైబిల్
ప్రణాళికలు
వీడియోలు