1
ਮੱਤੀ 5:15-16
ਪਵਿੱਤਰ ਬਾਈਬਲ (Revised Common Language North American Edition)
ਕੋਈ ਵੀ ਦੀਵਾ ਬਾਲ ਕੇ ਭਾਂਡੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਉਹ ਘਰ ਦੇ ਸਾਰੇ ਲੋਕਾਂ ਨੂੰ ਚਾਨਣ ਦੇਵੇ । ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਦੇ ਸਾਹਮਣੇ ਚਮਕੇ ਤਾਂ ਜੋ ਲੋਕ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਵਡਿਆਈ ਕਰਨ ।”
Comparar
Explorar ਮੱਤੀ 5:15-16
2
ਮੱਤੀ 5:14
“ਤੁਸੀਂ ਸੰਸਾਰ ਦੇ ਚਾਨਣ ਹੋ । ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ ।
Explorar ਮੱਤੀ 5:14
3
ਮੱਤੀ 5:8
ਧੰਨ ਉਹ ਲੋਕ ਹਨ ਜਿਹਨਾਂ ਦੇ ਮਨ ਪਵਿੱਤਰ ਹਨ, ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ ।
Explorar ਮੱਤੀ 5:8
4
ਮੱਤੀ 5:6
ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਭੁੱਖੇ ਅਤੇ ਪਿਆਸੇ ਹਨ, ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰਨਗੇ ।
Explorar ਮੱਤੀ 5:6
5
ਮੱਤੀ 5:44
ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ
Explorar ਮੱਤੀ 5:44
6
ਮੱਤੀ 5:3
“ਧੰਨ ਉਹ ਲੋਕ ਹਨ ਜਿਹੜੇ ਦਿਲ ਦੇ ਗ਼ਰੀਬ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੀ ਹੈ ।
Explorar ਮੱਤੀ 5:3
7
ਮੱਤੀ 5:9
ਧੰਨ ਉਹ ਲੋਕ ਹਨ ਜਿਹੜੇ ਮੇਲ-ਮਿਲਾਪ ਕਰਵਾਉਂਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ ।
Explorar ਮੱਤੀ 5:9
8
ਮੱਤੀ 5:4
ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਦਿਲਾਸਾ ਦੇਣਗੇ ।
Explorar ਮੱਤੀ 5:4
9
ਮੱਤੀ 5:10
ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਕਾਰਨ ਸਤਾਏ ਜਾਂਦੇ ਹਨ ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ।
Explorar ਮੱਤੀ 5:10
10
ਮੱਤੀ 5:7
ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ, ਪਰਮੇਸ਼ਰ ਉਹਨਾਂ ਉੱਤੇ ਦਇਆ ਕਰਨਗੇ ।
Explorar ਮੱਤੀ 5:7
11
ਮੱਤੀ 5:11-12
“ਧੰਨ ਤੁਸੀਂ ਹੋ ਜਦੋਂ ਮੇਰੇ ਕਾਰਨ ਲੋਕ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ । ਖ਼ੁਸ਼ੀ ਮਨਾਓ ਅਤੇ ਅਨੰਦ ਕਰੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਸਤਾਇਆ ਸੀ ।”
Explorar ਮੱਤੀ 5:11-12
12
ਮੱਤੀ 5:5
ਧੰਨ ਉਹ ਲੋਕ ਹਨ ਜਿਹੜੇ ਨਿਮਰ ਹਨ, ਉਹ ਧਰਤੀ ਦੇ ਵਾਰਿਸ ਹੋਣਗੇ ।
Explorar ਮੱਤੀ 5:5
13
ਮੱਤੀ 5:13
“ਤੁਸੀਂ ਸੰਸਾਰ ਦੇ ਲੂਣ ਹੋ । ਪਰ ਜੇਕਰ ਲੂਣ ਆਪਣਾ ਸੁਆਦ ਗੁਆ ਦੇਵੇ ਤਾਂ ਫਿਰ ਕਿਸ ਤਰ੍ਹਾਂ ਸਲੂਣਾ ਬਣਾਇਆ ਜਾ ਸਕਦਾ ਹੈ ? ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਬਾਹਰ ਸੁੱਟੇ ਜਾਣ ਦੇ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧੇ ਜਾਣ ਦੇ ।
Explorar ਮੱਤੀ 5:13
14
ਮੱਤੀ 5:48
ਇਸ ਲਈ ਤੁਸੀਂ ਵੀ ਸੰਪੂਰਨ ਬਣੋ ਜਿਸ ਤਰ੍ਹਾਂ ਤੁਹਾਡੇ ਪਿਤਾ ਸੰਪੂਰਨ ਹਨ ਜਿਹੜੇ ਸਵਰਗ ਵਿੱਚ ਹਨ ।”
Explorar ਮੱਤੀ 5:48
15
ਮੱਤੀ 5:37
ਤੁਹਾਡੀ ਗੱਲਬਾਤ ਵਿੱਚ ‘ਹਾਂ’ ਦੀ ਥਾਂ ‘ਹਾਂ’ ਅਤੇ ‘ਨਾਂਹ’ ਦੀ ਥਾਂ ‘ਨਾਂਹ’ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਜੋ ਕੁਝ ਵੀ ਹੈ, ਉਸ ਦੀ ਜੜ੍ਹ ਬੁਰਾਈ ਹੈ ।”
Explorar ਮੱਤੀ 5:37
16
ਮੱਤੀ 5:38-39
“ਤੁਸੀਂ ਇਹ ਸੁਣ ਚੁੱਕੇ ਹੋ ਕਿ ਇਹ ਵੀ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜਿਹੜਾ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ, ਉਸ ਤੋਂ ਬਦਲਾ ਨਾ ਲਵੋ । ਜੇਕਰ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ ।
Explorar ਮੱਤੀ 5:38-39
17
ਮੱਤੀ 5:29-30
ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੋਵੇਗਾ ਕਿ ਤੇਰੇ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ, ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ । ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ ਕਿਉਂਕਿ ਤੇਰਾ ਲਾਭ ਇਸੇ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ ।”
Explorar ਮੱਤੀ 5:29-30
Início
Bíblia
Planos
Vídeos