YouVersion Logo
Search Icon

ਜ਼ਬੂਰਾਂ ਦੀ ਪੋਥੀ 23

23
ਯਹੋਵਾਹ ਮੇਰਾ ਅਯਾਲੀ ਹੈ
ਦਾਊਦ ਦਾ ਭਜਨ
1ਯਹੋਵਾਹ ਮੇਰਾ ਅਯਾਲੀ ਹੈ,
ਮੈਨੂੰ ਥੁੜ ਨਹੀਂ ਹੋਵੇਗੀ।
2ਉਹ ਮੈਨੂੰ ਹਰੇ ਹਰੇ ਘਾਰ ਦੀਆਂ ਜੂਹਾਂ ਵਿੱਚ
ਬਿਠਾਉਂਦਾ ਹੈ,
ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ
ਹੈ।
3ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ,
ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ
ਨਮਿੱਤ
ਮੇਰੀ ਅਗਵਾਈ ਕਰਦਾ ਹੈ।
4ਭਾਵੇਂ ਮੈਂ ਮੌਤ ਦੀ ਛਾਂ ਦੀ ਵਾਦੀ ਵਿੱਚ ਫਿਰਾਂ,
ਮੈਂ ਕਿਸੇ ਬਦੀ ਤੋਂ ਨਹੀਂ ਡਰਾਂਗਾ,
ਤੂੰ ਜੋ ਮੇਰੇ ਨਾਲ ਹੈਂ। ਤੇਰੀ ਸੋਟੀ ਤੇ
ਤੇਰੀ ਲਾਠੀ, ਏਹ ਮੈਨੂੰ ਤਸੱਲੀ
ਦਿੰਦੀਆਂ ਹਨ।
5ਤੂੰ ਮੇਰੇ ਵਿਰੋਧੀਆਂ ਦੇ ਸਨਮੁਖ ਮੇਰੇ ਅੱਗੇ ਮੇਜ਼
ਵਿਛਾਉਂਦਾ ਹੈਂ,
ਤੈਂ ਮੇਰੇ ਸਿਰ ਉੱਤੇ ਤੇਲ ਝੱਸਿਆ ਹੈ,
ਮੇਰਾ ਕਟੋਰਾ ਭਰਿਆ ਹੋਇਆ ਹੈ।
6ਸੱਚ ਮੁੱਚ ਭਲਿਆਈ ਅਰ ਦਯਾ ਜੀਉਣ ਭਰ ਮੇਰਾ
ਪਿੱਛਾ ਕਰਨਗੀਆਂ,
ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵੱਸਾਂਗਾ!।।

Highlight

Share

Copy

None

Want to have your highlights saved across all your devices? Sign up or sign in