ਮਰਕੁਸ 13

13
ਹੈਕਲ ਦੇ ਢਾਏ ਜਾਣ ਬਾਰੇ ਭਵਿੱਖਬਾਣੀ
1ਜਦੋਂ ਉਹ ਹੈਕਲ ਵਿੱਚੋਂ ਬਾਹਰ ਨਿੱਕਲ ਰਿਹਾ ਸੀ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਵੇਖ, ਕਿਹੋ ਜਿਹੇ ਪੱਥਰ ਅਤੇ ਕਿਹੋ ਜਿਹੀਆਂ ਇਮਾਰਤਾਂ!” 2ਤਦ ਯਿਸੂ ਨੇ ਉਸ ਨੂੰ ਕਿਹਾ,“ਕੀ ਤੂੰ ਇਨ੍ਹਾਂ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਇੱਥੇ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”
ਅੰਤ ਸਮੇਂ ਦੇ ਚਿੰਨ੍ਹ
3ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਇਕਾਂਤ ਵਿੱਚ ਉਸ ਨੂੰ ਪੁੱਛਣ ਲੱਗੇ, 4“ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਜਦੋਂ ਇਹ ਪੂਰੀਆਂ ਹੋਣ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ਦਾ ਕੀ ਚਿੰਨ੍ਹ ਹੋਵੇਗਾ?” 5ਤਦ ਯਿਸੂ ਉਨ੍ਹਾਂ ਨੂੰ ਦੱਸਣ ਲੱਗਾ,“ਸਾਵਧਾਨ ਰਹੋ! ਕੋਈ ਤੁਹਾਨੂੰ ਭਰਮਾ ਨਾ ਲਵੇ। 6ਕਈ ਮੇਰੇ ਨਾਮ ਵਿੱਚ ਇਹ ਕਹਿੰਦੇ ਹੋਏ ਆਉਣਗੇ ਕਿ ਮੈਂ ਉਹੋ ਹਾਂ ਅਤੇ ਬਹੁਤਿਆਂ ਨੂੰ ਭਰਮਾਉਣਗੇ। 7ਪਰ ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀ ਚਰਚਾ ਸੁਣੋ ਤਾਂ ਘਬਰਾ ਨਾ ਜਾਣਾ। ਇਨ੍ਹਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ। 8ਕਿਉਂਕਿ ਕੌਮ, ਕੌਮ ਦੇ ਵਿਰੁੱਧ ਅਤੇ ਰਾਜ, ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ, ਥਾਂ-ਥਾਂ 'ਤੇ ਭੁਚਾਲ ਆਉਣਗੇ ਅਤੇ ਕਾਲ ਪੈਣਗੇ#13:8 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਅਤੇ ਅਸ਼ਾਂਤੀ ਹੋਵੇਗੀ” ਲਿਖਿਆ ਹੈ।; ਇਹ ਗੱਲਾਂ ਪੀੜਾਂ ਦਾ ਅਰੰਭ ਹੈ।
9 “ਪਰ ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ। ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਤੁਸੀਂ ਸਭਾ-ਘਰਾਂ ਵਿੱਚ ਮਾਰ ਖਾਓਗੇ ਅਤੇ ਮੇਰੇ ਕਾਰਨ ਤੁਸੀਂ ਹਾਕਮਾਂ ਅਤੇ ਰਾਜਿਆਂ ਦੇ ਸਾਹਮਣੇ ਖੜ੍ਹੇ ਕੀਤੇ ਜਾਓਗੇ ਤਾਂਕਿ ਉਨ੍ਹਾਂ ਉੱਤੇ ਗਵਾਹੀ ਹੋਵੇ। 10ਪਰ ਪਹਿਲਾਂ ਸਭ ਕੌਮਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ। 11ਜਦੋਂ ਉਹ ਤੁਹਾਨੂੰ ਲਿਜਾ ਕੇ ਸੌਂਪਣ ਤਾਂ ਪਹਿਲਾਂ ਹੀ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ, ਪਰ ਉਸ ਸਮੇਂ ਜੋ ਤੁਹਾਨੂੰ ਦੱਸਿਆ ਜਾਵੇ ਉਹੀ ਕਹਿਣਾ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ ਸਗੋਂ ਪਵਿੱਤਰ ਆਤਮਾ ਹੈ।
12 “ਭਰਾ, ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ। 13ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।
ਉਜਾੜਨ ਵਾਲੀ ਘਿਣਾਉਣੀ ਚੀਜ਼
14 “ਜਦੋਂ ਤੁਸੀਂ ‘ਉਜਾੜਨ ਵਾਲੀ ਉਸ ਘਿਣਾਉਣੀ ਚੀਜ਼’ # 13:14 ਅਰਥਾਤ ਨਾਸ ਕਰਨ ਵਾਲਾ ਘਿਣਾਉਣਾ ਵਿਅਕਤੀ ਨੂੰ # 13:14 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਜਿਸ ਦੇ ਵਿਖੇ ਦਾਨੀਏਲ ਨਬੀ ਨੇ ਦੱਸਿਆ ਸੀ” ਲਿਖਿਆ ਹੈ। ਉੱਥੇ ਖੜ੍ਹੀ ਵੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ 15ਅਤੇ ਜਿਹੜਾ ਛੱਤ 'ਤੇ ਹੋਵੇ ਉਹ ਹੇਠਾਂ ਨਾ ਆਵੇ ਅਤੇ ਨਾ ਹੀ ਆਪਣੇ ਘਰ ਵਿੱਚੋਂ ਕੁਝ ਲੈਣ ਲਈ ਅੰਦਰ ਜਾਵੇ। 16ਜਿਹੜਾ ਖੇਤ ਵਿੱਚ ਹੋਵੇ ਉਹ ਆਪਣਾ ਕੱਪੜਾ ਲੈਣ ਲਈ ਪਿੱਛੇ ਨਾ ਮੁੜੇ। 17ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ।
18 “ਪ੍ਰਾਰਥਨਾ ਕਰੋ ਕਿ ਇਹ # 13:18 ਕੁਝ ਹਸਤਲੇਖਾਂ ਵਿੱਚ “ਇਹ” ਦੇ ਸਥਾਨ 'ਤੇ “ਤੁਹਾਡਾ ਭੱਜਣਾ” ਲਿਖਿਆ ਹੈ। ਸਰਦੀਆਂ ਵਿੱਚ ਨਾ ਹੋਵੇ। 19ਕਿਉਂਕਿ ਉਨ੍ਹਾਂ ਦਿਨਾਂ ਵਿੱਚ ਅਜਿਹਾ ਕਸ਼ਟ ਹੋਵੇਗਾ ਜੋ ਸ੍ਰਿਸ਼ਟੀ ਦੇ ਅਰੰਭ ਤੋਂ ਜਿਸ ਨੂੰ ਪਰਮੇਸ਼ਰ ਨੇ ਸਿਰਜਿਆ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ। 20ਜੇ ਪ੍ਰਭੂ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ, ਪਰ ਉਸ ਨੇ ਚੁਣੇ ਹੋਇਆਂ ਦੇ ਕਾਰਨ ਜਿਨ੍ਹਾਂ ਨੂੰ ਉਸ ਨੇ ਚੁਣਿਆ, ਉਨ੍ਹਾਂ ਦਿਨਾਂ ਨੂੰ ਘਟਾ ਦਿੱਤਾ।
21 “ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਵੇਖੋ, ਮਸੀਹ ਇੱਥੇ ਹੈ’ ਜਾਂ ‘ਵੇਖੋ, ਉੱਥੇ ਹੈ’ ਤਾਂ ਵਿਸ਼ਵਾਸ ਨਾ ਕਰਨਾ। 22ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਚਿੰਨ੍ਹ ਅਤੇ ਅਚੰਭੇ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦੇਣ। 23ਪਰ ਤੁਸੀਂ ਸਚੇਤ ਰਹੋ! ਮੈਂ ਤੁਹਾਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਹੈ।
ਮਨੁੱਖ ਦੇ ਪੁੱਤਰ ਦਾ ਸਵਰਗਦੂਤਾਂ ਨਾਲ ਆਉਣਾ
24 “ਉਨ੍ਹਾਂ ਦਿਨਾਂ ਵਿੱਚ ਉਸ ਕਸ਼ਟ ਤੋਂ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਆਪਣਾ ਚਾਨਣ ਨਾ ਦੇਵੇਗਾ, 25ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਜਿਹੜੀਆਂ ਸ਼ਕਤੀਆਂ ਅਕਾਸ਼ ਵਿੱਚ ਹਨ ਉਹ ਹਿਲਾਈਆਂ ਜਾਣਗੀਆਂ।#ਯਸਾਯਾਹ 13:10; ਯੋਏਲ 2:10; 3:15
26 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ। 27ਉਹ ਸਵਰਗਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਇਆਂ ਨੂੰ ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ, ਚਾਰਾਂ ਦਿਸ਼ਾਵਾਂ ਤੋਂ ਇਕੱਠਾ ਕਰੇਗਾ।
ਅੰਜੀਰ ਦੇ ਦਰਖ਼ਤ ਤੋਂ ਸਿੱਖਿਆ
28 “ਅੰਜੀਰ ਦੇ ਦਰਖ਼ਤ ਦੇ ਦ੍ਰਿਸ਼ਟਾਂਤ ਤੋਂ ਸਿੱਖੋ; ਜਦੋਂ ਉਸ ਦੀ ਟਹਿਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਫੁੱਟਣ ਲੱਗਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ। 29ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਹ ਗੱਲਾਂ ਹੁੰਦੀਆਂ ਵੇਖੋ ਤਾਂ ਜਾਣ ਲਵੋ ਕਿ ਉਹ ਨੇੜੇ ਸਗੋਂ ਬੂਹੇ 'ਤੇ ਹੈ। 30ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਹੋ ਨਾ ਜਾਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ। 31ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ
32 “ਪਰ ਉਸ ਦਿਨ ਜਾਂ ਉਸ ਸਮੇਂ ਨੂੰ ਕੋਈ ਨਹੀਂ ਜਾਣਦਾ; ਨਾ ਸਵਰਗ ਵਿਚਲੇ ਸਵਰਗਦੂਤ ਅਤੇ ਨਾ ਹੀ ਪੁੱਤਰ, ਪਰ ਕੇਵਲ ਪਿਤਾ।
33 “ਖ਼ਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ! # 13:33 ਕੁਝ ਹਸਤਲੇਖਾਂ ਵਿੱਚ “ਅਤੇ ਪ੍ਰਾਰਥਨਾ ਕਰਦੇ ਰਹੋ” ਨਹੀਂ ਲਿਖਿਆ ਹੈ। ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ। 34ਜਿਸ ਤਰ੍ਹਾਂ ਇੱਕ ਮਨੁੱਖ ਨੇ ਯਾਤਰਾ ਲਈ ਘਰੋਂ ਨਿੱਕਲਦਿਆਂ ਆਪਣੇ ਦਾਸਾਂ ਨੂੰ ਅਧਿਕਾਰ ਦਿੱਤਾ ਅਤੇ ਹਰੇਕ ਨੂੰ ਉਸ ਦਾ ਕੰਮ ਸੌਂਪਿਆ ਅਤੇ ਉਸ ਨੇ ਦਰਬਾਨ ਨੂੰ ਹੁਕਮ ਦਿੱਤਾ ਕਿ ਉਹ ਜਾਗਦਾ ਰਹੇ, 35ਉਸੇ ਤਰ੍ਹਾਂ ਤੁਸੀਂ ਵੀ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਘਰ ਦਾ ਮਾਲਕ ਕਦੋਂ ਆ ਜਾਵੇਗਾ; ਸ਼ਾਮ ਵੇਲੇ ਜਾਂ ਅੱਧੀ ਰਾਤ ਨੂੰ ਜਾਂ ਮੁਰਗੇ ਦੇ ਬਾਂਗ ਦੇਣ ਸਮੇਂ ਜਾਂ ਤੜਕੇ। 36ਕਿਤੇ ਅਜਿਹਾ ਨਾ ਹੋਵੇ ਕਿ ਉਹ ਅਚਾਨਕ ਆ ਕੇ ਤੁਹਾਨੂੰ ਸੁੱਤੇ ਹੋਏ ਵੇਖੇ। 37ਜੋ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਸਭ ਨੂੰ ਕਹਿੰਦਾ ਹਾਂ, ‘ਜਾਗਦੇ ਰਹੋ’!”

Nu geselecteerd:

ਮਰਕੁਸ 13: PSB

Markering

Deel

Kopiëren

None

Wil je jouw markerkingen op al je apparaten opslaan? Meld je aan of log in