ਉਤ 10

10
ਨੂਹ ਦੀ ਵੰਸ਼ਾਵਲੀ
1ਨੂਹ ਦੇ ਪੁੱਤਰ ਸ਼ੇਮ, ਹਾਮ ਅਤੇ ਯਾਫ਼ਥ ਸਨ। ਉਨ੍ਹਾਂ ਦੇ ਪੁੱਤਰ ਜੋ ਜਲ ਪਰਲੋ ਦੇ ਬਾਅਦ ਪੈਦਾ ਹੋਏ - ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹਨ। 2ਯਾਫ਼ਥ ਦੇ ਪੁੱਤਰ#10:2 ਵੰਸ਼ਜ : ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ, ਮੇਸ਼ੇਕ ਅਤੇ ਤੀਰਾਸ ਸਨ। 3ਗੋਮਰ ਦੇ ਪੁੱਤਰ: ਅਸ਼ਕਨਜ਼, ਰੀਫ਼ਥ ਅਤੇ ਤੋਗਰਮਾਹ ਸਨ। 4ਯਾਵਾਨ ਦੇ ਪੁੱਤਰ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਦੋਦਾਨੀਮ ਸਨ। 5ਇਨ੍ਹਾਂ ਦੇ ਘਰਾਣੇ ਪਰਾਈਆਂ ਕੌਮਾਂ ਦੇ ਟਾਪੂਆਂ ਦੇ ਦੇਸਾਂ ਵਿੱਚ ਅਜਿਹੇ ਵੰਡੇ ਗਏ ਕਿ ਉਹ ਵੱਖ-ਵੱਖ ਭਾਸ਼ਾਵਾਂ, ਟੱਬਰਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ। 6ਹਾਮ ਦੇ ਪੁੱਤਰ: ਕੂਸ਼, ਮਿਸਰਾਇਮ, ਪੂਟ ਅਤੇ ਕਨਾਨ ਸਨ। 7ਕੂਸ਼ ਦੇ ਪੁੱਤਰ ਸਬਾ, ਹਵੀਲਾਹ, ਸਬਤਾਹ, ਰਾਮਾਹ ਅਤੇ ਸਬਤਕਾ ਸਨ ਅਤੇ ਰਾਮਾਹ ਦੇ ਪੁੱਤਰ ਸ਼ਬਾ ਅਤੇ ਦਦਾਨ ਸਨ। 8ਕੂਸ਼ ਤੋਂ ਨਿਮਰੋਦ ਜੰਮਿਆ। ਧਰਤੀ ਉੱਤੇ ਸਭ ਤੋਂ ਪਹਿਲਾ ਸੂਰਬੀਰ ਉਹ ਹੀ ਸੀ। 9ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਇਸ ਲਈ ਕਿਹਾ ਜਾਂਦਾ ਹੈ, ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ। 10ਉਸ ਦੇ ਰਾਜ ਦਾ ਅਰੰਭ ਸ਼ਿਨਾਰ ਦੇ ਦੇਸ਼ ਵਿੱਚ ਬਾਬਲ#10:10 ਬੇਬੀਲੋਨ , ਅਰਕ, ਅਕੱਦ, ਕਲਨੇਹ ਤੋਂ ਹੋਇਆ ਸੀ। 11ਉਸ ਦੇਸ਼ ਤੋਂ ਨਿੱਕਲ ਕੇ ਉਹ ਅੱਸ਼ੂਰ ਨੂੰ ਗਿਆ ਅਤੇ ਨੀਨਵਾਹ, ਰਹੋਬੋਥ-ਈਰ ਅਤੇ ਕਾਲਹ, 12ਅਤੇ ਨੀਨਵਾਹ ਅਤੇ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ, ਬਣਾਇਆ। 13ਮਿਸਰਾਇਮ ਲੂਦੀ, ਅਨਾਮੀ, ਲਹਾਬੀ, ਨਫ਼ਤੂਹੀ 14ਅਤੇ ਪਤਰੂਸੀ, ਕੁਸਲੂਹੀ ਅਤੇ ਕਫ਼ਤੋਰੀ ਦਾ ਪਿਤਾ ਹੋਇਆ। (ਕੁਸਲੂਹੀ ਤੋਂ ਫ਼ਲਿਸਤੀ ਲੋਕ ਨਿੱਕਲੇ) 15ਕਨਾਨ ਦੇ ਵੰਸ਼ ਵਿੱਚ ਸੀਦੋਨ ਉਸ ਦਾ ਪਹਿਲੌਠਾ ਪੁੱਤਰ ਸੀ, ਤਦ ਹੇਤ, 16ਯਬੂਸੀ, ਅਮੋਰੀ, ਗਿਰਗਾਸ਼ੀ, 17ਹਿੱਵੀ, ਅਰਕੀ, ਸੀਨੀ, 18ਅਰਵਾਦੀ, ਸਮਾਰੀ ਅਤੇ ਹਮਾਥੀ ਲੋਕ ਹੋਏ ਅਤੇ ਇਸ ਤੋਂ ਬਾਅਦ ਕਨਾਨੀਆਂ ਦੇ ਘਰਾਣੇ ਵੀ ਫੈਲ ਗਏ। 19ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤੱਕ ਸੀ ਅਤੇ ਸਦੂਮ, ਅਮੂਰਾਹ, ਅਦਮਾਹ, ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤੱਕ ਸੀ। 20ਹਾਮ ਦੇ ਘਰਾਣੇ ਵਿੱਚ ਇਹ ਹੀ ਹੋਏ, ਅਤੇ ਇਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ। 21ਸ਼ੇਮ, ਜੋ ਸਾਰੇ ਏਬਰ ਦੇ ਵੰਸ਼ ਦਾ ਪੁਰਖਾ ਸੀ ਅਤੇ ਜੋ ਯਾਫ਼ਥ ਦਾ ਵੱਡਾ ਭਰਾ ਸੀ, ਉਸ ਦੇ ਵੀ ਪੁੱਤਰ ਜੰਮੇ। 22ਸ਼ੇਮ ਦੇ ਪੁੱਤਰ: ਏਲਾਮ, ਅੱਸ਼ੂਰ, ਅਰਪਕਸਦ, ਲੂਦ ਅਤੇ ਅਰਾਮ ਸਨ। 23ਅਰਾਮ ਦੇ ਪੁੱਤਰ: ਊਸ, ਹੂਲ, ਗਥਰ ਅਤੇ ਮੇਸ਼ੇਕ ਸਨ। 24ਅਰਪਕਸਦ ਤੋਂ ਸ਼ਾਲਹ, ਸ਼ਾਲਹ ਤੋਂ ਏਬਰ ਜੰਮੇ। 25ਏਬਰ ਦੇ ਦੋ ਪੁੱਤਰ ਜੰਮੇ, ਇੱਕ ਦਾ ਨਾਮ ਪੇਲੇਗ ਸੀ, ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਤੇ ਉਹ ਦੇ ਭਰਾ ਦਾ ਨਾਮ ਯਾਕਤਾਨ ਸੀ। 26ਯਾਕਤਾਨ ਤੋਂ ਅਲਮੋਦਾਦ, ਸ਼ਾਲਫ, ਹਸਰਮਾਵਥ, ਯਾਰਹ, 27ਹਦੋਰਾਮ, ਊਜ਼ਾਲ, ਦਿਕਲਾਹ, 28ਓਬਾਲ, ਅਬੀਮਾਏਲ, ਸ਼ਬਾ, 29ਓਫੀਰ, ਹਵੀਲਾਹ ਅਤੇ ਯੋਬਾਬ ਜੰਮੇ। ਇਹ ਸਾਰੇ ਯਾਕਤਾਨ ਦੇ ਪੁੱਤਰ ਸਨ। 30ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫ਼ਾਰ ਤੱਕ ਹੈ, ਜੋ ਪੂਰਬ ਦਾ ਇੱਕ ਪਰਬਤ ਹੈ। 31ਇਹ ਸ਼ੇਮ ਦੇ ਪੁੱਤਰ ਹਨ, ਅਤੇ ਉਹ ਵੱਖ-ਵੱਖ ਟੱਬਰਾਂ, ਭਾਸ਼ਾਵਾਂ, ਦੇਸਾਂ ਅਤੇ ਕੌਮਾਂ ਦੇ ਅਨੁਸਾਰ ਅਲੱਗ ਹੋ ਗਏ। 32ਨੂਹ ਦੇ ਪੁੱਤਰਾਂ ਦੇ ਘਰਾਣੇ ਇਹ ਹੀ ਹਨ: ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ ਉਨ੍ਹਾਂ ਦੀਆਂ ਵੰਸ਼ਾਵਲੀਆਂ ਇਹ ਹੀ ਹਨ। ਜਲ ਪਰਲੋ ਤੋਂ ਬਾਅਦ ਧਰਤੀ ਉੱਤੇ ਸਾਰੀਆਂ ਕੌਮਾਂ ਇਨ੍ਹਾਂ ਵਿੱਚੋਂ ਹੀ ਫੈਲ ਗਈਆਂ।

Nu geselecteerd:

ਉਤ 10: IRVPun

Markering

Deel

Kopiëren

None

Wil je jouw markerkingen op al je apparaten opslaan? Meld je aan of log in