ਮੱਤੀ 11

11
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸੰਦੇਸ਼ਵਾਹਕ
1ਯਿਸੂ ਆਪਣੇ ਚੇਲਿਆਂ ਨੂੰ ਸਭ ਹਿਦਾਇਤਾਂ ਦੇ ਚੁੱਕਣ ਦੇ ਬਾਅਦ ਨੇੜੇ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਦੇ ਲਈ ਗਏ ।
2ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦ ਵਿੱਚ ਹੀ ਮਸੀਹ ਦੇ ਕੰਮਾਂ ਬਾਰੇ ਸੁਣਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਉਹਨਾਂ ਕੋਲ ਭੇਜਿਆ । 3ਉਸ ਦੇ ਚੇਲਿਆਂ ਨੇ ਯਿਸੂ ਕੋਲੋਂ ਪੁੱਛਿਆ, “ਕੀ ਆਉਣ ਵਾਲੇ ਜਿਹਨਾਂ ਬਾਰੇ ਯੂਹੰਨਾ ਨੇ ਕਿਹਾ ਸੀ, ਤੁਸੀਂ ਹੀ ਹੋ ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ ?” 4ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਵਾਪਸ ਜਾਓ ਅਤੇ ਯੂਹੰਨਾ ਨੂੰ ਇਹ ਸਭ ਦੱਸੋ ਜੋ ਤੁਸੀਂ ਸੁਣ ਅਤੇ ਦੇਖ ਰਹੇ ਹੋ, 5#ਯਸਾ 35:5-6, 61:1ਅੰਨ੍ਹੇ ਸੁਜਾਖੇ ਹੋ ਰਹੇ ਹਨ, ਲੰਗੜੇ ਚੱਲ ਰਹੇ ਹਨ, ਕੋੜ੍ਹੀ ਆਪਣੇ ਕੋੜ੍ਹ ਤੋਂ ਛੁਟਕਾਰਾ ਪਾ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ । 6ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ ।”
7ਜਦੋਂ ਯੂਹੰਨਾ ਦੇ ਚੇਲੇ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ ? ਕੀ ਹਵਾ ਨਾਲ ਹਿੱਲਣ ਵਾਲੇ ਇੱਕ ਕਾਨੇ ਨੂੰ ? 8ਫਿਰ ਤੁਸੀਂ ਕੀ ਦੇਖਣ ਗਏ ਸੀ ? ਕੀ ਇਸ ਤਰ੍ਹਾਂ ਦੇ ਆਦਮੀ ਨੂੰ ਜਿਸ ਨੇ ਮੁਲਾਇਮ ਕੱਪੜੇ ਪਹਿਨੇ ਹੋਏ ਸਨ ? ਜਿਹੜੇ ਕੀਮਤੀ ਕੱਪੜੇ ਪਹਿਨਦੇ ਹਨ, ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ । 9ਤੁਸੀਂ ਕੀ ਦੇਖਣ ਗਏ ਸੀ ? ਕੀ ਇੱਕ ਨਬੀ ਨੂੰ ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਨਬੀ ਤੋਂ ਵੀ ਕਿਸੇ ਵੱਡੇ ਨੂੰ । 10#ਮਲਾ 3:1ਉਸੇ ਦੇ ਲਈ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਦੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ, ਉਹ ਤੇਰੇ ਅੱਗੇ ਰਾਹ ਤਿਆਰ ਕਰੇਗਾ ।’
11“ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਤੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ । ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਵੀ ਉਸ ਤੋਂ ਵੱਡਾ ਹੈ । 12#ਲੂਕਾ 16:16ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਦੇ ਰਾਜ ਉੱਤੇ ਹਮਲੇ ਹੋਏ ਹਨ#11:12 ਜਾਂ ਸਵਰਗ ਦਾ ਰਾਜ ਵਾਲੇ ਜ਼ੋਰ ਨਾਲ ਵੱਧ ਰਿਹਾ ਸੀ । ਅਤੇ ਤਾਕਤਵਾਰਾਂ ਨੇ ਧੱਕੇ ਨਾਲ ਇਸ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ । 13ਸਾਰੇ ਨਬੀਆਂ ਅਤੇ ਮੂਸਾ ਦੀ ਵਿਵਸਥਾ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੱਕ ਪਰਮੇਸ਼ਰ ਦੇ ਰਾਜ ਬਾਰੇ ਹੀ ਸੰਦੇਸ਼ ਦਿੱਤੇ ਸਨ । 14#ਮਲਾ 4:5, ਮੱਤੀ 17:10-13, ਮਰ 9:11-13ਇਸ ਲਈ ਜੇਕਰ ਤੁਸੀਂ ਇਹ ਸਭ ਮੰਨਣ ਦੇ ਲਈ ਤਿਆਰ ਹੋ ਤਾਂ ਯੂਹੰਨਾ ਹੀ ਏਲੀਯਾਹ ਹੈ ਜਿਸ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ । 15ਜਿਸ ਦੇ ਕੋਲ ਕੰਨ ਹਨ, ਉਹ ਸੁਣੇ ।
16“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ? ਇਹ ਬਜ਼ਾਰ ਵਿੱਚ ਬੈਠੇ ਹੋਏ ਲੜਕਿਆਂ ਵਰਗੇ ਹਨ, ਜਿਹੜੇ ਇੱਕ ਦੂਜੇ ਨੂੰ ਪੁਕਾਰ ਪੁਕਾਰ ਕੇ ਕਹਿੰਦੇ ਹਨ,
17‘ਅਸੀਂ ਤੁਹਾਡੇ ਲਈ ਬਾਂਸਰੀ ਵਜਾਈ,
ਪਰ ਤੁਸੀਂ ਨਾ ਨੱਚੇ,
ਅਸੀਂ ਵੈਣ ਪਾਏ,
ਪਰ ਤੁਸੀਂ ਨਾ ਰੋਏ ।’
18“ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਸੀ ਪਰ ਤੁਸੀਂ ਉਸ ਦੇ ਬਾਰੇ ਕਹਿੰਦੇ ਹੋ, ‘ਉਸ ਵਿੱਚ ਅਸ਼ੁੱਧ ਆਤਮਾ ਹੈ ।’ 19ਪਰ ਮਨੁੱਖ ਦਾ ਪੁੱਤਰ ਖਾਂਦਾ ਅਤੇ ਪੀਂਦਾ ਆਇਆ, ਉਸ ਦੇ ਬਾਰੇ ਹਰ ਕੋਈ ਕਹਿੰਦਾ ਹੈ, ‘ਉਹ ਖਾਊ ਅਤੇ ਪਿਆਕੜ ਹੈ, ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ !’ ਪਰ ਪਰਮੇਸ਼ਰ ਦਾ ਗਿਆਨ ਉਸ ਦੇ ਨਤੀਜਿਆਂ ਰਾਹੀਂ ਸੱਚਾ ਸਿੱਧ ਹੁੰਦਾ ਹੈ ।”
ਅਵਿਸ਼ਵਾਸੀ ਸ਼ਹਿਰ
20ਫਿਰ ਯਿਸੂ ਗੁੱਸੇ ਵਿੱਚ ਆ ਕੇ ਉਹਨਾਂ ਸ਼ਹਿਰਾਂ ਬਾਰੇ ਇਸ ਤਰ੍ਹਾਂ ਕਹਿਣ ਲੱਗੇ, ਜਿੱਥੇ ਉਹਨਾਂ ਨੇ ਆਪਣੇ ਬਹੁਤ ਸਾਰੇ ਚਮਤਕਾਰ ਕੀਤੇ ਸਨ ਪਰ ਉਹਨਾਂ ਲੋਕਾਂ ਨੇ ਤੋਬਾ ਨਹੀਂ ਕੀਤੀ । 21#ਯਸਾ 23:1-18, ਹਿਜ਼ 26:1—28:26, ਯੋਏ 3:4-8, ਆਮੋ 1:9-10, ਜ਼ਕਰ 9:2-4“ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ ! ਹੇ ਬੈਤਸੈਦਾ, ਤੇਰੇ ਉੱਤੇ ਹਾਏ ! ਕਿਉਂਕਿ ਜਿਹੜੇ ਅਨੋਖੇ ਕੰਮ ਤੁਹਾਡੇ ਸਾਹਮਣੇ ਕੀਤੇ ਗਏ ਹਨ, ਜੇਕਰ ਉਹ ਸੂਰ ਅਤੇ ਸੈਦਾ ਦੇ ਲੋਕਾਂ ਦੇ ਸਾਹਮਣੇ ਕੀਤੇ ਗਏ ਹੁੰਦੇ ਤਾਂ ਉਹ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਮਲ ਕੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰ ਚੁੱਕੇ ਹੁੰਦੇ । 22ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੇ ਨਾਲੋਂ ਜ਼ਿਆਦਾ ਸੂਰ ਅਤੇ ਸੈਦਾ ਦੇ ਲੋਕਾਂ ਉੱਤੇ ਦਇਆ ਕਰਨਗੇ । 23#ਯਸਾ 14:13-15, ਉਤ 19:24-28ਹੇ ਕਫ਼ਰਨਾਹੂਮ, ਕੀ ਤੂੰ ਸਵਰਗ ਤੱਕ ਉੱਚਾ ਕੀਤਾ ਜਾਵੇਂਗਾ ? ਨਹੀਂ, ਤੂੰ ਸੁੱਟ ਦਿੱਤਾ ਜਾਵੇਂਗਾ । ਕਿਉਂਕਿ ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ ਹਨ, ਜੇਕਰ ਇਹ ਸੋਦੋਮ ਸ਼ਹਿਰ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਕਾਇਮ ਰਹਿੰਦਾ । 24#ਮੱਤੀ 10:15, ਲੂਕਾ 10:12ਇਸ ਲਈ ਮੈਂ ਤੈਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਨਿਆਂ ਵਾਲੇ ਦਿਨ ਪਰਮੇਸ਼ਰ ਤੁਹਾਡੇ ਨਾਲੋਂ ਜ਼ਿਆਦਾ ਸੋਦੋਮ ਸ਼ਹਿਰ ਉੱਤੇ ਦਇਆ ਕਰਨਗੇ ।”
ਮੇਰੇ ਕੋਲ ਆਓ ਅਤੇ ਅਰਾਮ ਪਾਓ
25ਉਸ ਵੇਲੇ ਯਿਸੂ ਨੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ ਕਿ ਤੁਸੀਂ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖੇ ਪਰ ਇਹਨਾਂ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ । 26ਹੇ ਪਿਤਾ, ਤੁਹਾਨੂੰ ਇਹ ਹੀ ਚੰਗਾ ਲੱਗਾ ।
27 # ਯੂਹ 3:35, 1:18, 10:15 “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ । ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦੇ ਹਨ । ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ ।
28“ਤੁਸੀਂ ਜਿਹੜੇ ਥੱਕੇ ਅਤੇ ਭਾਰ ਦੇ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਅਰਾਮ ਦੇਵਾਂਗਾ । 29#ਯਿਰ 6:16ਮੇਰਾ ਜੂਲਾ ਲਵੋ ਅਤੇ ਆਪਣੇ ਉੱਤੇ ਰੱਖੋ । ਮੇਰੇ ਕੋਲੋਂ ਸਿੱਖੋ ਕਿਉਂਕਿ ਮੈਂ ਦਿਲ ਦਾ ਕੋਮਲ ਅਤੇ ਨਿਮਰ ਹਾਂ ਅਤੇ ਤੁਸੀਂ ਅਰਾਮ ਪਾਓਗੇ 30ਕਿਉਂਕਿ ਮੇਰਾ ਜੂਲਾ#11:30 ਬਲਦਾਂ ਨੂੰ ਇਕੱਠਾ ਰੱਖਣ ਵਾਲੀ ਕਾਠ ਸੌਖਾ ਅਤੇ ਮੇਰਾ ਭਾਰ ਹਲਕਾ ਹੈ ।”

നിലവിൽ തിരഞ്ഞെടുത്തിരിക്കുന്നു:

ਮੱਤੀ 11: CL-NA

ഹൈലൈറ്റ് ചെയ്യുക

പങ്ക് വെക്കു

പകർത്തുക

None

നിങ്ങളുടെ എല്ലാ ഉപകരണങ്ങളിലും ഹൈലൈറ്റുകൾ സംരക്ഷിക്കാൻ ആഗ്രഹിക്കുന്നുണ്ടോ? സൈൻ അപ്പ് ചെയ്യുക അല്ലെങ്കിൽ സൈൻ ഇൻ ചെയ്യുക