1
ਮੱਤੀ 14:30-31
ਪਵਿੱਤਰ ਬਾਈਬਲ (Revised Common Language North American Edition)
ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ !” ਯਿਸੂ ਨੇ ਇਕਦਮ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਤੇਰਾ ਵਿਸ਼ਵਾਸ ਕਿੰਨਾ ਘੱਟ ਹੈ । ਤੂੰ ਸ਼ੱਕ ਕਿਉਂ ਕੀਤਾ ?”
Mampitaha
Mikaroka ਮੱਤੀ 14:30-31
2
ਮੱਤੀ 14:30
ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ !”
Mikaroka ਮੱਤੀ 14:30
3
ਮੱਤੀ 14:27
ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ !”
Mikaroka ਮੱਤੀ 14:27
4
ਮੱਤੀ 14:28-29
ਪਤਰਸ ਨੇ ਕਿਹਾ, “ਪ੍ਰਭੂ ਜੀ, ਜੇਕਰ ਸੱਚੀ ਤੁਸੀਂ ਹੋ, ਤਾਂ ਮੈਨੂੰ ਹੁਕਮ ਦੇਵੋ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ ।” ਯਿਸੂ ਨੇ ਕਿਹਾ, “ਆ ਜਾ ।” ਇਸ ਲਈ ਪਤਰਸ ਕਿਸ਼ਤੀ ਤੋਂ ਉਤਰ ਕੇ ਪਾਣੀ ਉੱਤੇ ਚੱਲ ਕੇ ਯਿਸੂ ਕੋਲ ਜਾਣ ਲੱਗਾ ।
Mikaroka ਮੱਤੀ 14:28-29
5
ਮੱਤੀ 14:33
ਕਿਸ਼ਤੀ ਵਿੱਚ ਸਾਰੇ ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ, “ਤੁਸੀਂ ਸੱਚਮੁੱਚ ਪਰਮੇਸ਼ਰ ਦੇ ਪੁੱਤਰ ਹੋ !”
Mikaroka ਮੱਤੀ 14:33
6
ਮੱਤੀ 14:16-17
ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਨਹੀਂ, ਇਹਨਾਂ ਨੂੰ ਜਾਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਇੱਥੇ ਕੇਵਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਹਨ ।”
Mikaroka ਮੱਤੀ 14:16-17
7
ਮੱਤੀ 14:18-19
ਯਿਸੂ ਨੇ ਕਿਹਾ, “ਉਹਨਾਂ ਨੂੰ ਮੇਰੇ ਕੋਲ ਲੈ ਆਓ ।” ਫਿਰ ਉਹਨਾਂ ਨੇ ਲੋਕਾਂ ਨੂੰ ਘਾਹ ਉੱਤੇ ਬੈਠ ਜਾਣ ਦਾ ਹੁਕਮ ਦਿੱਤਾ ਅਤੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਹ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ।
Mikaroka ਮੱਤੀ 14:18-19
8
ਮੱਤੀ 14:20
ਹਰ ਇੱਕ ਨੇ ਰੱਜ ਕੇ ਖਾਧਾ । ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ ਬਾਰ੍ਹਾਂ ਟੋਕਰੀਆਂ ਚੁੱਕੀਆਂ ।
Mikaroka ਮੱਤੀ 14:20
Fidirana
Baiboly
Planina
Horonan-tsary