1
ਮੱਤੀਯਾਹ 7:7
ਪੰਜਾਬੀ ਮੌਜੂਦਾ ਤਰਜਮਾ
“ਮੰਗੋ ਅਤੇ ਤੁਹਾਨੂੰ ਦਿੱਤਾ ਜਾਵੇਗਾ; ਖੋਜੋ ਤਾਂ ਤੁਹਾਨੂੰ ਮਿਲ ਜਾਵੇਗਾ; ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ।
Palyginti
Naršyti ਮੱਤੀਯਾਹ 7:7
2
ਮੱਤੀਯਾਹ 7:8
ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ; ਅਤੇ ਖੋਜਣ ਵਾਲੇ ਨੂੰ ਲੱਭ ਜਾਂਦਾ ਹੈ; ਅਤੇ ਖੜਕਾਉਣ ਵਾਲੇ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ।
Naršyti ਮੱਤੀਯਾਹ 7:8
3
ਮੱਤੀਯਾਹ 7:24
“ਇਸ ਲਈ ਹਰ ਕੋਈ ਜੋ ਮੇਰੇ ਇਹ ਬਚਨ ਸੁਣਦਾ ਹੈ ਅਤੇ ਉਹਨਾਂ ਉੱਤੇ ਚਲਦਾ ਹੈ ਉਹ ਉਸ ਬੁੱਧਵਾਨ ਵਿਅਕਤੀ ਵਰਗਾ ਹੈ ਜਿਸ ਨੇ ਆਪਣਾ ਘਰ ਪੱਥਰ ਉੱਤੇ ਬਣਾਇਆ ਹੈ।
Naršyti ਮੱਤੀਯਾਹ 7:24
4
ਮੱਤੀਯਾਹ 7:12
ਇਸ ਲਈ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਕਿ ਦੂਸਰੇ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਉਸੇ ਤਰ੍ਹਾ ਹੀ ਕਰੋ, ਇਹ ਉਹਨਾਂ ਸਭਨਾਂ ਦਾ ਗੱਲਾਂ ਨਿਚੋੜ ਹੈ ਜੋ ਕਾਨੂੰਨ ਅਤੇ ਨਬੀਆਂ ਦੀਆਂ ਸਿੱਖਿਆਵਾਂ ਦੁਆਰਾ ਸਿਖਾਇਆ ਗਿਆ ਹੈ।
Naršyti ਮੱਤੀਯਾਹ 7:12
5
ਮੱਤੀਯਾਹ 7:14
ਪਰ ਉਹ ਰਾਹ ਤੰਗ ਹੈ ਅਤੇ ਉਹ ਰਾਸਤਾ ਔਖਾ ਹੈ ਜਿਹੜਾ ਸੱਚੇ ਜੀਵਨ ਵੱਲ ਜਾਂਦਾ ਹੈ ਅਤੇ ਬਹੁਤ ਥੌੜੇ ਹਨ ਜੋ ਉਸ ਨੂੰ ਲੱਭਦੇ ਹਨ।
Naršyti ਮੱਤੀਯਾਹ 7:14
6
ਮੱਤੀਯਾਹ 7:13
“ਤੁਸੀਂ ਤੰਗ ਦਰਵਾਜ਼ੇ ਰਾਹੀਂ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕਦੇ ਹੋ। ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਸਤਾ ਜਿਹੜਾ ਨਾਸ਼ ਨੂੰ ਜਾਂਦਾ ਹੈ ਪਰ ਬਹੁਤੇ ਹਨ ਉਹ ਲੋਕ ਜਿਹੜੇ ਉਸ ਰਸਤੇ ਨੂੰ ਚੁਣਦੇ ਹਨ।
Naršyti ਮੱਤੀਯਾਹ 7:13
7
ਮੱਤੀਯਾਹ 7:11
ਜਦੋਂ ਤੁਸੀਂ ਦੁਸ਼ਟ ਹੋ ਕੇ ਆਪਣੀ ਔਲਾਦ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ, ਤਾਂ ਕੀ ਤੁਹਾਡਾ ਸਵਰਗੀ ਪਿਤਾ ਉਹਨਾਂ ਨੂੰ ਜਿਹੜੇ ਉਸ ਤੋਂ ਮੰਗਦੇ ਹਨ ਚੰਗੀਆਂ ਚੀਜ਼ਾਂ ਨਹੀਂ ਦੇਵੇਗਾ?
Naršyti ਮੱਤੀਯਾਹ 7:11
8
ਮੱਤੀਯਾਹ 7:1-2
“ਕਿਸੇ ਤੇ ਵੀ ਦੋਸ਼ ਨਾ ਲਗਾਓ, ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਗਾਇਆ ਜਾਵੇ। ਕਿਉਂਕਿ ਜਿਸ ਤਰ੍ਹਾ ਤੁਸੀਂ ਦੂਸਰਿਆ ਤੇ ਦੋਸ਼ ਲਗਾਉਂਦੇ ਹੋ, ਉਸੇ ਤਰ੍ਹਾਂ ਤੁਹਾਡੇ ਉੱਤੇ ਵੀ ਦੋਸ਼ ਲਗਾਇਆ ਜਾਵੇਗਾ ਅਤੇ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।
Naršyti ਮੱਤੀਯਾਹ 7:1-2
9
ਮੱਤੀਯਾਹ 7:26
ਪਰ ਹਰ ਮਨੁੱਖ ਜਿਹੜਾ ਮੇਰੇ ਬਚਨ ਸੁਣਦਾ ਅਤੇ ਉਹਨਾਂ ਉੱਤੇ ਨਹੀਂ ਚਲਦਾ ਉਹ ਉਸ ਮੂਰਖ ਵਿਅਕਤੀ ਵਰਗਾ ਹੈ ਜਿਸਨੇ ਆਪਣਾ ਘਰ ਰੇਤ ਉੱਪਰ ਬਣਾਇਆ ਹੈ।
Naršyti ਮੱਤੀਯਾਹ 7:26
10
ਮੱਤੀਯਾਹ 7:3-4
“ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕਣ ਵੱਲ ਤਾਂ ਵੇਖਦਾ ਹੈ ਪਰ ਆਪਣੀ ਅੱਖ ਵਿੱਚਲੇ ਸ਼ਤੀਰ ਵੱਲ ਤਾਂ ਧਿਆਨ ਨਹੀਂ ਦਿੰਦਾ? ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦਕਿ ਪੂਰਾ ਸਮਾਂ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ?
Naršyti ਮੱਤੀਯਾਹ 7:3-4
11
ਮੱਤੀਯਾਹ 7:15-16
“ਝੂਠੇ ਨਬੀਆਂ ਤੋਂ ਸਾਵਧਾਨ ਰਹੋ। ਕਿਉਂਕਿ ਉਹ ਤੁਹਾਡੇ ਕੋਲ ਭੇਡਾਂ ਦੇ ਕੱਪੜਿਆ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜਨ ਵਾਲੇ ਬਘਿਆੜ ਦੀ ਤਰ੍ਹਾ ਹੁੰਦੇ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਦੁਆਰਾ ਪਛਾਣ ਲਵੋਂਗੇ, ਕੀ ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਕਰ ਸਕਦੇ ਹਨ?
Naršyti ਮੱਤੀਯਾਹ 7:15-16
12
ਮੱਤੀਯਾਹ 7:17
ਜਿਸ ਤਰ੍ਹਾ, ਹਰ ਇੱਕ ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਉਸੇ ਪ੍ਰਕਾਰ ਹਰ ਬੁਰੇ ਰੁੱਖ ਨੂੰ ਮਾੜਾ ਫਲ ਲੱਗਦਾ ਹੈ।
Naršyti ਮੱਤੀਯਾਹ 7:17
13
ਮੱਤੀਯਾਹ 7:18
ਚੰਗਾ ਰੁੱਖ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਬੁਰਾ ਰੁੱਖ ਚੰਗਾ ਫਲ ਦੇ ਸਕਦਾ ਹੈ।
Naršyti ਮੱਤੀਯਾਹ 7:18
14
ਮੱਤੀਯਾਹ 7:19
ਹਰ ਇੱਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
Naršyti ਮੱਤੀਯਾਹ 7:19
Pradžia
Biblija
Planai
Vaizdo įrašai